sad
-
ਹਰਸਿਮਰਤ ਬਾਦਲ ਵੀ ਕੋਰੋਨਾ ਦੀ ਲਪੇਟ 'ਚ, ਖ਼ੁਦ ਨੂੰ ਕੀਤਾ ਆਈਸੋਲੇਟ, ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀਬੀਬੀ ਬਾਦਲ ਨੇ ਬੀਤੇ ਕੁਝ ਦਿਨਾਂ 'ਚ ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਕੋਵਿਡ ਟੈਸਟ ਤੇ ਕੁਆਰੰਟਾਈਨ ਹੋਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।Punjab2 hours ago
-
ਦੋ ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਭੇਤਭਰੀ ਹਾਲਤ 'ਚ ਖੇਤਾਂ 'ਚੋਂ ਮਿਲੀ ਲਾਸ਼ਥਾਣਾ ਮੁਖੀ ਭਵਾਨੀਗੜ੍ਹ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਜਗਤਾਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬਲਿਆਲ ਨੇ ਪੁਲਿਸ ਨੂੰ ਲੰਘੀ 14 ਅਪ੍ਰਰੈਲ ਨੂੰ ਸੂਚਨਾ ਦਿੱਤੀ ਸੀ ਕਿ ਉਸ ਦਾ ਭਰਾ ਯਾਦਵਿੰਦਰ ਸਿੰਘ ਉਰਫ ਯਾਦੂ, ਜੋ ਕਿ 13 ਅਪ੍ਰੈਲ ਨੂੰ ਘਰੋਂ ਸਕੂਟਰੀ ਲੈ ਕੇ ਗਿਆ ਸੀ ਪਰ ਘਰ ਵਾਪਸ ਨਹੀਂ ਪਰਤਿਆ।Punjab9 hours ago
-
ਦਿੱਵਿਆ ਦ੍ਰਿਸ਼ਟੀਗੁਰੂ ਦੀਕਸ਼ਾ ਲੈ ਕੇ ਵੀ ਕੋਈ ਵਿਅਕਤੀ ਇਕ ਆਮ ਆਦਮੀ ਦੀ ਹੀ ਤਰ੍ਹਾਂ ਸਾਧਾਰਨ ਤਰੀਕੇ ਨਾਲ ਸੰਸਾਰਕ ਜੀਵਨ ਜਿਊਂਦਾ ਹੈ ਤਾਂ ਇਹ ਉਸ ਦੀ ਅਗਿਆਨਤਾ ਹੈ। ਇਹੀ ਭੁੱਲ ਉਸ ਵਿਅਕਤੀ ਨੂੰ ਜੀਵਨ ਦੇ ਮਕਸਦ ਤੋਂ ਜਾਣੂ ਹੋਣ ਤੋਂ ਭਟਕਾ ਦਿੰਦੀ ਹੈ ਜੋ ਕਿ ਅਤਿ ਨਿੰਦਣਯੋਗ ਗੱਲ ਹੈ। ਗੁਰੂ ਦੀਕਸ਼ਾ ਪ੍ਰਾਪਤ ਕਰਨ ਦਾ ਉਦੇਸ਼ ਹੀ ਹੁੰਦਾ ਹੈ ਅੰਤਰ-ਦ੍ਰਿਸ਼ਟੀ ਨੂੰ ਜਾਗਿ੍ਤ ਕਰਨਾ।Religion9 hours ago
-
SAD ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਵੱਡੀ ਰਾਹਤ, 38 ਸਾਲ ਪੁਰਾਣੇ ਮਾਮਲੇ 'ਚੋਂ ਹੋਏ ਬਰੀਸੈਸ਼ਨ ਕੋਰਟ ਤਰਨਤਾਰਨ ਨੇ ਅੱਜ ਸਾਬਕਾ ਵਿਧਾਇਕ ਤੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ 38 ਸਾਲ ਪੁਰਾਣੇ ਡਾਕਟਰ ਸੁਦਰਸ਼ਨ ਤਰੇਹਨ ਕਤਲ ਕੇਸ 'ਚੋਂ ਬਰੀ ਕਰ ਦਿੱਤਾ ਹੈ। ਇਸ ਬਹੁ-ਚਰਚਿਤ ਕਤਲ ਕੇਸ 'ਚ ਲਗਪਗ ਸਵਾ ਦੋ ਸਾਲ ਪਹਿਲਾਂ ਵਲਟੋਹਾ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਸੀ।Punjab22 hours ago
-
ਕਾਂਗਰਸ ਨੂੰ ਵੱਡਾ ਝਟਕਾ : ਹੰਸ ਰਾਜ ਜੋਸਨ ਸਾਥੀਆਂ ਸਣੇ ਕਾਂਗਰਸ ਛੱਡ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ, ਬਣੇ ਪਾਰਟੀ ਦੇ ਜਨਰਲ ਸਕੱਤਰਸੁਖਬੀਰ ਸਿੰਘ ਬਾਦਲ ਨੇ ਹੰਸ ਰਾਜ ਜੋਸਨ ਨੁੂੰ ਪਾਰਟੀ ਦਾ ਜਨਰਲ ਸਕੱਤਰ ਐਲਾਨਿਆ ਤੇ ਨਾਲ ਹੀ ਭਵਿੱਖ ’ਚ ਹੋਣ ਜਾ ਰਹੀਆ ਵਿਧਾਨ ਸਭਾ ਚੋਣਾਂ ’ਚ ਉਤਾਰੇ ਜਾਣ ਦੀ ਵੀ ਗੱਲ ਕਹੀ।Punjab1 day ago
-
ਡਾ. ਅੰਬੇਡਕਰ ਦਾ ਜਨਮ ਦਿਨ ਮਨਾਉਣ ਪੁੱਜੇ ਅਕਾਲੀ ਭਾਜਪਾ ਆਗੂਆਂ ਦਾ ਵਿਰੋਧਦਲਿਤ ਸੰਗਠਨਾਂ ਨੇ ਵਿਰੋਧ ਦਾ ਕਾਰਨ ਦਸਦੇ ਹੋਏ ਕਿਹਾ ਕਿ ਭਾਜਪਾ ਡਾ. ਭੀਮ ਰਾਓ ਅੰਬੇਡਕਰ ਵੱਲੋਂ ਬਣਾਏ ਸੰਵਿਧਾਨ ਵਿਚ ਫੇਰ ਬਦਲ ਕਰਕੇ ਉਸਦਾ ਸਰੂਪ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਅਕਾਲੀ ਦਲ ਉਪਰ ਵੀ ਇਸ ਮਾਮਲੇ ਵਿਚ ਭਾਜਪਾ ਦਾ ਸਾਥ ਦੇਣ ਦੀ ਗੱਲ ਕਹੀ।Punjab2 days ago
-
ਵਿਸ਼ਵਾਸਦਰਅਸਲ, ਉਹ ਉਸ ਬੱਚੀ ਨੂੰ ਆਪਣੇ ਦੋਵੇਂ ਹੱਥਾਂ ਨਾਲ ਉੱਪਰ ਚੁੱਕ ਰਿਹਾ ਸੀ ਅਤੇ ਫਿਰ ਉਸੇ ਤਰ੍ਹਾਂ ਵਾਪਸ ਹੱਥਾਂ ਵਿਚ ਸਹਿਜ ਭਾਵ ਨਾਲ ਲੈ ਰਿਹਾ ਸੀ। ਜਦ ਉਹ ਬੱਚੀ ਮੁੜ ਉਸ ਦੇ ਹੱਥਾਂ ਵਿਚ ਆ ਜਾਂਦੀ ਤਾਂ ਜ਼ੋਰ-ਜ਼ੋਰ ਨਾਲ ਖਿੜ-ਖਿੜਾ ਕੇ ਹੱਸਣ ਲੱਗਦੀ ਸੀ।Religion2 days ago
-
Road Accident : ਗੜ੍ਹਸ਼ੰਕਰ ’ਚ ਵਾਪਰੇ ਸੜਕ ਹਾਦਸੇ ’ਚ ਮਾਂ ਤੇ ਉਸ ਦੇ ਦੋ ਸਾਲਾ ਪੁੱਤ ਦੀ ਮੌਤਸੰਜੀਵ ਕੁਮਾਰ ਪੁੱਤਰ ਦਲਵੀਰ ਸਿੰਘ ਵਾਸੀ ਬੀਣੇਵਾਲ ਝੁੰਗੀਆਂ ਨੇ ਦੱਸਿਆ ਕਿ ਉਹ ਸ਼ਾਮ ਕਰੀਬ ਪੰਜ ਵਜੇ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਮੋਟਰਸਾਈਕਲ ਨੰਬਰ ਐੱਚਪੀ 20 ਡੀ 9550 ’ਤੇ ਸਵਾਰ ਹੋ ਕੇ ਗੜ੍ਹਸ਼ੰਕਰ ਸ਼ਹਿਰ ਤੋਂ ਆਪਣੇ ਪਿੰਡ ਵੱਲ ਜਾ ਰਿਹਾ ਸੀ।Punjab3 days ago
-
ਤਿੰਨ ਪੁੱਤਰਾਂ ਤੋਂ ਦੁਖੀ ਵਿਧਵਾ ਨੇ ਘਰੋਂ ਅੱਧਾ ਕਿਲੋਮੀਟਰ ਦੂਰ ਪਾਰਕ 'ਚ ਜਾ ਕੇ ਖ਼ੁਦ ਨੂੰ ਲਾਈ ਅੱਗ, ਇਹ ਹੈ ਪੂਰਾ ਮਾਮਲਾਪਾਰਕ ਨੇੜੇ ਲੱਗੀ ਸੀਸੀਟੀਵੀ ਕੈਮਰੇ ਦੀ ਫੁਟੇਜ ਮੁਤਾਬਕ ਔਰਤ ਐਤਵਾਰ ਰਾਤ ਕਰੀਬ 2 ਵਜੇ ਹੱਥ ਵਿਚ ਕੈਨੀ ਲੈ ਕੇ ਆਉਂਦੀ ਦਿਸੀ ਹੈ। ਫੁਟੇਜ ਵੇਖ ਕੇ ਪੁਲਿਸ ਨੇ ਪਰਿਵਾਰਕ ਵਿਅਕਤੀਆਂ ਨੂੰ ਸੱਦਿਆ, ਜਿਨ੍ਹਾਂ ਨੇ ਸ਼ਨਾਖ਼ਤ ਕਰਦੇ ਹੋਏ ਦੱਸਿਆ ਕਿ ਮਿ੍ਤਕਾ ਦਾ ਨਾਂ ਕੁਲਵੰਤ ਕੌਰ (ਕਰੀਬ 60 ਸਾਲ) ਵਾਸੀ ਕਸਾਬੀਆਂ ਵਾਲਾ ਮੁਹੱਲਾ ਸਨੌਰ ਹੈ।Punjab3 days ago
-
Sad News : ਵੈਟਰਨ ਪੱਤਰਕਾਰ ਸ਼ਿਆਮ ਖੋਸਲਾ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤਦਿੱਗਜ ਪੱਤਰਕਾਰ ਸ਼ਿਆਮ ਖੋਸਲਾ ਨਹੀਂ ਰਹੇ। ਉਨ੍ਹਾਂ ਦਾ ਸੋਮਵਾਰ ਸਵੇਰੇ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ।Punjab4 days ago
-
ਇਮਤਿਹਾਨਸਮੁੱਚੇ ਬ੍ਰਹਿਮੰਡ ਦਾ ਸੰਚਾਲਕ ਈਸ਼ਵਰ ਮਾਨਵ ਰੂਪੀ ਜੀਵ ਦੀ ਕਿਸੇ ਨਾ ਕਿਸੇ ਰੂਪ ਵਿਚ ਤਾਉਮਰ ਪ੍ਰੀਖਿਆ ਲੈਂਦਾ ਰਹਿੰਦਾ ਹੈ। ਇਸ ਦਾ ਅਰਥ ਇਹ ਹੈ ਕਿ ਉਹ ਜੀਵ ਨਾਲ ਬਹੁਤ ਸਨੇਹ ਕਰਦਾ ਹੈ। ਈਸ਼ਵਰ ਗੁਰੂ ਸਮਾਨ ਹੈ ਤਾਂ ਜੀਵ ਸ਼ਿਸ਼ ਦੇ ਸਮਾਨ।Religion4 days ago
-
Sad News : ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਸਦਮਾ, ਸਾਲੇਹਾਰ ਦਾ ਕੈਂਸਰ ਨਾਲ ਦੇਹਾਂਤਸਾਬਕਾ ਐਮਐਲਏ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਉਨਾਂ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ਼ੋਂ ਜਤਿੰਦਰ ਕੌਰ ( 42) ਪਤਨੀ ਗੁਰਬਿੰਦਰ ਸਿੰਘ ਸ਼ਾਹ ਝੀਤੇ ਕਲਾ ਦੀ ਕੈਂਸਰ ਦੀ ਬਿਮਾਰੀ ਨਾਲ ਮੌਤ ਹੋ ਗਈ ।Punjab5 days ago
-
ਹਲੀਮੀ ਦੇ ਨਤੀਜੇਆਦਿ-ਸ਼ਕਤੀ ਦਾ ਅੰਸ਼ ਹੋਣ ਕਾਰਨ ਅਸੀਂ ਸਾਰੇ ਸ਼ਕਤੀ ਨਾਲ ਸੰਪੰਨ ਹਾਂ। ਜੋ ਮਨੁੱਖ ਇਸ ਸੱਚ ਨੂੰ ਸਮਝਦਾ ਹੈ, ਉਹ ਇਸ ਦੀ ਸੁਚੱਜੀ ਵਰਤੋਂ ਕਰਦਾ ਹੋਇਆ ਆਤਮ-ਹਿੱਤ ਅਤੇ ਲੋਕ ਹਿੱਤ ਦੇ ਕੰਮ ਕਰਦਾ ਹੈ। ਇਸ ਦੇ ਉਲਟ ਜੋ ਇਸ ਸੱਚ ਦੀ ਅਣਦੇਖੀ ਕਰਦਾ ਹੈ ਅਤੇ ਖ਼ੁਦ ਨੂੰ ਹੀ ਪਰਮ ਸ਼ਕਤੀਸ਼ਾਲੀ ਸਮਝਣ ਦੀ ਭੁੱਲ ਕਰਦਾ ਹੈ, ਉਹ ਫਜ਼ੂਲ ਵਿਚ ਹੀ ਹੰਕਾਰੀ ਬਣ ਕੇ ਖ਼ੁਦ ਅਤੇ ਹੋਰਾਂ ਦਾ ਨੁਕਸਾਨ ਕਰ ਬੈਠਦਾ ਹੈ।Religion5 days ago
-
ਵਕਤ ਦਾ ਮਹੱਤਵਵਕਤ ਨਿਰੰਤਰ ਚੱਲਦਾ ਰਹਿੰਦਾ ਹੈ। ਇਹ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਤੇ ਇਕ ਵਾਰ ਲੰਘਿਆ ਵਕਤ ਵਾਪਸ ਨਹੀਂ ਆਉਂਦਾ। ਇਹ ਧਰਤੀ ਉੱਪਰ ਸਭ ਤੋਂ ਕੀਮਤੀ ਵਸਤੂ ਹੈ। ਇਸ ਦੀ ਸਾਡੇ ਜੀਵਨ ਵਿਚ ਬਹੁਤ ਮਹੱਤਤਾ ਹੈ।Religion9 days ago
-
ਪਰਿਵਾਰਕ ਪਰੇਸ਼ਾਨੀ ਕਾਰਨ ਨੌਜਵਾਨ ਨੇ ਦਿੱਤੀ ਜਾਨਸੋਮਵਾਰ ਦੇਰ ਰਾਤ ਚੁੰਨੀ ਕਲਾਂ ਵਿਚ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲ੍ਹਾ ਖ਼ਤਮ ਕਰ ਲਈ ਹੈ। ਪੁਲਿਸ ਚੌਕੀ ਚੁੰਨੀ ਕਲਾਂ ਦੇ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਚੁੰਨੀ ਕਲਾਂ ਦੇ ਸਾਬਕਾ ਸਰਪੰਚ ਤਰਲੋਚਨ ਸਿੰਘ ਨੇ ਚੌਕੀ ਵਿਚ ਇਤਲਾਹ ਕੀਤੀ ਹੈ ਕਿ ਪਿੰਡ ਵਾਸੀ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।Punjab9 days ago
-
Sad News : ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਨੂੰ ਸਦਮਾ, ਜੀਵਨ ਸਾਥਣ ਲੇੇਖਿਕਾ ਦੀਪ ਮੋਹਿਨੀ ਦਾ ਦੇਹਾਂਤਕੋਲਕਾਤਾ 'ਚ ਵੱਸਦੇ ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਦੀ ਜੀਵਨ ਸਾਥਣ ਲੇਖਿਕਾ ਦੀਪ ਮੋਹਿਨੀ ਦਾ ਅੱਜ ਦੁਪਹਿਰ ਕੋਲਕਾਤਾ ਵਿਖੇ ਦੇਹਾਂਤ ਹੋ ਗਿਆ ਹੈ। ਉਹ ਲਗਪਗ 85 ਸਾਲਾਂ ਦੇ ਸਨ।Punjab9 days ago
-
Farmer's Protest : ਦਿੱਲੀ ਮੋਰਚੇ 'ਚ ਤਬੀਅਤ ਖਰਾਬ ਹੋਣ ਕਾਰਨ ਘਰ ਪਰਤੇ ਮੰਡੀ ਕਲਾਂ ਦੇ ਕਿਸਾਨ ਦੀ ਮੌਤਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸਰਗਰਮ ਵਰਕਰ ਕਰਮਜੀਤ ਸਿੰਘ (48) ਪੁੱਤਰ ਮੇਜਰ ਸਿੰਘ ਵਾਸੀ ਮੰਡੀ ਕਲਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜੱਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਮ੍ਰਿਤਕ ਕਰਮਜੀਤ ਸਿੰਘ ਪਿਛਲੇ 10 ਦਿਨਾਂ ਤੋ ਦਿੱਲੀ ਧਰਨੇ 'ਤੇ ਗਿਆ ਹੋਇਆ ਸੀ ਤੇ ਉਥੇ ਤਬੀਅਤ ਖਰਾਬ ਹੋ ਜਾਣ ਕਰਕੇ ਕੱਲ ਰਾਤ 5 ਅਪ੍ਰੈਲ ਨੂੰ ਵਾਪਿਸ ਪਿੰਡ ਆਇਆ ਸੀ।Punjab9 days ago
-
Sad News : ਪਿੰਡ ਟਿੱਲੂ ਅਰਾਈਂ ਬੱਸ ਅੱਡੇ 'ਤੇ ਵਾਪਰਿਆ ਭਿਆਨਕ ਹਾਦਸਾ, ਨੌਜਵਾਨ ਦੀ ਮੌਤਦੇਰ ਰਾਤ ਕਰੀਬ ਸਵਾ ਅੱਠ ਵਜੇ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ 'ਤੇ ਸਥਿਤ ਪਿੰਡ ਟਿੱਲੂ ਅਰਾਈਂ ਦੇ ਬੱਸ ਅੱਡੇ 'ਤੇ ਮੋਟਰਸਾਈਕਲ ਅਤੇ ਟਰਾਲੀ ਦੇ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ 'ਚ 32/33 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।Punjab10 days ago
-
Sad News : ਬੈਲਜੀਅਮ ਰਹਿੰਦੇ ਸ਼ਾਹਕੋਟ ਦੇ ਵਿਅਕਤੀ ਦੀ ਭੇਤਭਰੀ ਹਾਲਤ ’ਚ ਮੌਤਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਅਤੇ ਅਰੋੜਾ ਮਹਾਂ ਸਭਾ ਸ਼ਾਹਕੋਟ ਦੇ ਚੇਅਰਮੈਨ ਜਸਵਿੰਦਰ ਸਿੰਘ ਪੋਪਲੀ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਅਮਰੀਕ ਸਿੰਘ ਪੋਪਲੀ ਪਿਛਲੇ 20 ਸਾਲ ਤੋਂ ਬੈਲਜੀਅਮ ਵਿਖੇ ਰਹਿੰਦਾ ਸੀ।Punjab10 days ago
-
ਪਿੰਡ ਬਾਜੇਵਾਲਾ ਦੇ ਨੌਜਵਾਨ ਕਿਸਾਨ ਨੇ ਵਿੱਤੀ ਤੰਗੀ ਕਾਰਨ ਦਿੱਤੀ ਜਾਨਪਿੰਡ ਬਾਜੇਵਾਲਾ ਦੇ ਨੌਜਵਾਨ ਕਿਸਾਨ ਨੇ ਕਰਜ਼ੇ ਦਾ ਬੋਝ ਨਾ ਸਹਾਰਦਿਆਂ ਕੋਈ ਜ਼ਹਿਰੀਲੀ ਸ਼ੈਅ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਬਾਰੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਥੋੜ੍ਹੀ ਬਹੁਤੀ ਜ਼ਮੀਨ ਠੇਕੇ 'ਤੇ ਲੈ ਕੇ ਅਤੇ ਆਪਣੀ ਜ਼ਮੀਨ 'ਤੇ ਖੇਤੀ ਕਰਦਾ ਸੀ, ਪਿਛਲੇ ਸਮੇਂ ਦੌਰਾਨ ਗੜਿਆਂ ਕਾਰਨ ਫ਼ਸਲ ਬਰਬਾਦ ਹੋ ਗਈ ਸੀ।Punjab10 days ago