ropar
-
ਮਾਈਨਿੰਗ ਮਾਫੀਆ ਵਲੋਂ ਪੁੱਟੇ ਖੱਡਿਆਂ ਨੇ ਲਈ 15 ਸਾਲਾ ਬੰਟੀ ਦੀ ਜਾਨਪਿੰਡ ਭਲਾਣ ਨੇੜੇ ਸਾਮਾਨ ਨਦੀ 'ਚ ਮਾਈਨਿੰਗ ਮਾਫੀਆ ਵੱਲੋਂ ਦਿਨ-ਰਾਤ ਕੀਤੀ ਗਈ ਨਾਜਾਇਜ਼ ਮਾਈਨਿੰਗ ਕਾਰਨ ਪਏ ਡੂੰਘੇ ਖੱਡਿਆਂ ਕਾਰਨ ਅੱਜ ਬੰਟੀ ਦੀ ਮੌਤ ਦਾ ਕਾਰਨ ਬਣ ਗਏ।Punjab3 hours ago
-
ਕੋਲੇ ਦੀ ਭਾਰੀ ਘਾਟ ਦੇ ਚੱਲਦਿਆ ਰੋਪੜ ਥਰਮਲ ਪਲਾਂਟ ਦਾ ਪੰਜ ਨੰਬਰ ਯੂਨਿਟ ਅੱਜ ਸਵੇਰੇ 2:40 ਤੇ ਹੋਇਆ ਮੁੜ ਚਾਲੂਜਿਥੇ ਦਿਨੋ ਦਿਨ ਪੰਜਾਬ ਚ ਗਰਮੀ ਵੱਧਣ ਦੇ ਨਾਲ ਬਿਜਲੀ ਦੀ ਮੰਗ ਵੀ ਵੱਧਦੀ ਜਾ ਰਹੀ ਹੈ। ਉਥੇ ਹੀ ਪੰਜਾਬ ਦੇ ਥਰਮਲ ਪਲਾਂਟ ਭਾਰੀ ਕੋਲੇ ਦੀ ਘਾਟ ਦੇ ਚੱਲਦਿਆ ਵੀ ਬਿਜਲੀ ਉਤਪਾਦਨ ਕਰ ਰਹੇ ਹਨ। ਓਥੇ ਹੀ ਜਦੋਂ ਕਿਸੇ ਖਰਾਬੀ ਕਾਰਨ ਥਰਮਲ ਪਲਾਂਟਾਂ ਦੇ ਯੂਨਿਟ ਬੰਦ ਹੋ ਜਾਂਦੇ ਹਨ ਤਾਂ ਬਿਜਲੀ ਸੰਕਟ ਵੱਧ ਜਾਂਦਾ ਹੈ।Punjab4 hours ago
-
ਝੋਨੇ ਦੀ ਸਿੱਧੀ ਬਿਜਾਈ ; ਖੇਤੀਬਾੜੀ ਵਿਭਾਗ ਲਵੇਗਾ ਦੂਜੇ ਵਿਭਾਗਾਂ ਦਾ ਸਹਿਯੋਗਖੇਤੀਬਾੜੀ ਵਿਭਾਗ ਪੰਜਾਬ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੱਬਾਂ ਭਾਰ ਹੋਇਆ ਪਿਆ,ਝੌਨੇ ਦੇ ਇਸ ਸੀਜ਼ਨ ਵਿਚ ਸਿੱਧੀ ਬਿਜਾਈ ਦੇ ਟੀਚੇ ਨੂੰ ਪੂਰਾ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਸਾਨੀ ਨਾਲ ਜੁੜੇ ਹੋਰ ਵਿਭਾਗਾਂ ਦਾ ਸਹਿਯੋਗ ਲੈ ਰਿਹਾ ਹੈ। ਜਾਣਕਾਰੀ ਅਨੁਸਾਰ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਦੇ ਆਦੇਸ਼ ਅਨੁਸਾਰ ਪੰਜਾਬ ਮੰਡੀ ਬੋਰਡ,ਬਾਗਬਾਨੀ ਵਿਭਾਗ,ਭੂਮੀ ਰੱਖਿਆ ਵਿਭਾਗ,ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ,ਸਹਿਕਾਰਤਾਂ ਵਿਭਾਗ ਦਾ ਸਹਿਯੋਗ ਲੈਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਜਾਗਰੂਕ ਕੀਤਾ ਜਾਵੇਗਾ ਤੇ ਇਨਾਂ੍ਹ ਵਿਭਾਗਾਂ ਦੇ ਕਰਮਚਾਰੀ ਹੀ ਝੌਨੇ ਦੀ ਸਿੱਧੀ ਬਿਜਾਈ ਹੋਣ ਵਾਲੇ ਕਿਸਾਨ ਦੀ ਵੈਰੀਫਿਕੇਸ਼ਨ ਕਰਨਗੇ ਤਾਂ ਕਿ ਝੌਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਸੇ ਦਿੱਤੇ ਜਾ ਸਕਣ।Punjab18 hours ago
-
ਕਾਜਲ ਨੇ ਈਟੀਟੀ 'ਚੋਂ ਜ਼ਿਲ੍ਹੇ ਭਰ 'ਚੋਂ ਕੀਤਾ ਪਹਿਲਾਂ ਸਥਾਨ ਹਾਸਲਲੜਕੀਆਂ ਹੁਣ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ ਤੇ ਲਗਾਤਾਰ ਵੱਡੀਆਂ ਮੱਲਾਂ ਮਾਰ ਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰ ਰਹੀਆਂ ਹਨ। ਇਸ ਦੀ ਇਕ ਤਾਜ਼ਾ ਮਿਸਾਲ ਨਜ਼ਦੀਕੀ ਪਿੰਡ ਖੱਡ ਬਠਲੌਰ ਤੋਂ ਉਦੋਂ ਮਿਲੀ ਜਦੋਂ ਉਥੋਂ ਦੀ ਇੱਕ ਲੜਕੀ ਨੇ ਈ ਟੀ ਟੀ ਦੀ ਪ੍ਰਰੀਖਿਆ ਚ ਜ਼ਿਲ੍ਹਾ ਰੂਪਨਗਰ ਚ ਪਹਿਲਾ ਸਥਾਨ ਹਾਸਲ ਕਰਕੇ ਵੱਡਾ ਨਾਮ ਕਮਾਇਆ।Punjab18 hours ago
-
ਗਰਮੀਆਂ 'ਚ ਆਪਣੇ ਬੱਚਿਆਂ ਦੀ ਦੇਖਭਾਲ ਕਿਵੇਂ ਕਰੀਏਜੇਕਰ ਤੁਸੀਂ ਗਰਮੀਆਂ ਦੌਰਾਨ ਆਪਣੇ ਬੱਚੇ ਦੀ ਸਿਹਤ ਨੂੰ ਲੈ ਕੇ ਚਿੰਤਤ ਜਾਂ ਚਿੰਤਤ ਹੋ, ਤਾਂ ਇੱਥੇ ਬੱਚਿਆਂ ਲਈ ਗਰਮੀਆਂ ਦੀ ਦੇਖਭਾਲ ਦੇ ਕੁਝ ਸਿਹਤਮੰਦ ਸੁਝਾਅ ਦਿੱਤੇ ਗਏ ਹਨ ਜਿਨਾਂ੍ਹ ਦੀ ਤੁਹਾਨੂੰ ਪਾਲਣਾ ਕਰਨ ਦੀ ਲੋੜ ਹੈ। ਗਰਮੀਆਂ 'ਚ ਆਪਣੇ ਬੱਚਿਆਂ ਦੀ ਦੇਖਭਾਲ ਲਈ ਆਸਥਾ ਹਸਪਤਾਲ ਪਤਨ ਰੋੜ ਦੇ ਐਮ.ਡੀ. ਮਸਹੂਰ ਡਾਕਟਰ ਮਨਜੀਤ ਅਤੇ ਡਾ ਸ਼ਿਲਪਾ ਨੇ ਅਤਿਹਾਤ ਅਤੇ ਕੁਝ ਅਸਾਨ ਨੁਕਤਿਆਂ ਤੋ ਜਾਣੂ ਕਰਵਾਇਆ। ਪਵਨ ਕੁਮਾਰ, ਨੂਰਪੁਰ ਬੇਦੀ : ਜੇਕਰ ਤੁਸੀਂ ਗਰਮੀਆਂ ਦੌਰਾਨ ਆਪਣੇ ਬੱਚੇ ਦੀ ਸਿਹਤ ਨੂੰ ਲੈ ਕੇ ਚਿੰਤਤ ਜਾਂ ਚਿੰਤਤ ਹੋ, ਤਾਂ ਿPunjab18 hours ago
-
ਪੁਲ਼ਾਂ ਦੀਆਂ ਅਪਰੋਚਾਂ ਦੇ ਨਿਰਮਾਣ ਕਾਰਜ ਲਈ ਟੈਂਡਰ ਜਾਰੀ : ਦਿਨੇਸ਼ ਚੱਢਾਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਸਫ਼ਰ-ਏ-ਸ਼ਹਾਦਤ ਮਾਰਗ (ਰੋਪੜ ਹੈੱਡਵਰਕਜ਼ ਤੋਂ ਲੋਧੀਮਾਜਰਾ-ਕੁੰਮਾ ਮਾਸ਼ਕੀ ਗੁਰੂਦੁਆਰਾ ਸਾਹਿਬ) ਸੜਕ 'ਤੇ ਪੰਜ ਸਾਲ ਤੋਂ ਰੁੱਕਿਆ 2 ਪੁਲ਼ਾਂ ਦੀਆਂ ਅਪਰੋਚਾਂ ਨਿਰਮਾਣ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ।Punjab19 hours ago
-
ਪੰਜਾਬ ਰੋਡਵੇਜ਼ ਤੇ ਪਨਬੱਸ ਦੀ ਹੜਤਾਲ ਕਾਰਨ ਯਾਤਰੀ ਪਰੇਸ਼ਾਨਪੰਜਾਬ ਰੋਡਵੇਜ਼ ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਰੂਪਨਗਰ ਡਿਪੂ ਦੇ ਕਾਮਿਆਂ ਵੱਲੋ ਅੱਜ 12 ਵਜੇ ਤੋਂ ਕੀਤੀ ਗਈ ਹੜਤਾਲ ਕਾਰਨ ਸਵਾਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਦਕਿ ਅੱਜ ਪੰਜਾਬ ਰੋਡਵੇਜ਼ ਦੇ 11, ਪਨਬੱਸ ਦੇ 16 ਰੂਟ ਹੀ ਚੱਲੇ ਹਨ ਤੇ ਲੌਕਲ ਰੂਟ ਬੰਦ ਰਹੇ। ਅੱਜ ਰੂਪਨਗਰ ਡਿਪੂ ਦੇ ਗੇਟ ਤੇ ਕੱਚੇ ਕਾਮਿਆਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।Punjab20 hours ago
-
ਗੁਰੂ ਨਗਰੀ ਦਾ ਮਾਣ ਹਨ ਬਾਬਾ ਕੁਲਵਿੰਦਰ ਸਿੰਘਕੁੱਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੀਆਂ ਪ੍ਰਰਾਪਤੀਆਂ 'ਤੇ ਮਾਣ ਮਹਿਸੂਸ ਕੀਤਾ ਜਾ ਸਕਦਾ ਹੈ। ਇਨ੍ਹਾਂ 'ਚੋਂ ਹੀ ਹਨ ਗੁਰੂ ਨਗਰੀ ਦੇ 58 ਸਾਲਾ ਦੇ ਨੌਜਵਾਨ ਬਾਬਾ ਕੁਲਵਿੰਦਰ ਸਿੰਘ ਜਿਨ੍ਹਾਂ ਨੇ ਕੇਵਲ ਸ੍ਰੀ ਅਨੰਦਪੁਰ ਸਾਹਿਬ ਹੀ ਨਹੀ ਸਗੋਂ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਦਿੱਲੀ, ਚੇਨਈ ਆਦਿ ਵਿਖੇ ਜਾ ਕੇ ਆਪਣੀ ਜਿੱਤ ਦੇ ਝੰਡੇ ਗੱਡ ਕੇ ਆਪਣਾ ਤੇ ਗੁਰੂ ਨਗਰੀ ਦਾ ਨਾਮ ਰੌਸ਼ਨ ਕੀਤਾ।Punjab20 hours ago
-
ਦੁੱਮਣਾ ਸਮਾਜ ਸੇਵਾ ਸੰਸਥਾ ਵੱਲੋਂ ਹੋਣਹਾਰ ਬੱਚਿਆਂ ਦਾ ਸਨਮਾਨਸਰਕਾਰੀ ਸਕੂਲ ਪਿੰਡ ਦੁੱਮਣਾ ਦੀ ਪੰਜਵੀਂ ਜਮਾਤ ਦੀ ਸਾਲਾਨਾ ਪ੍ਰਰੀਖਿਆ 'ਚ ਵਧੀਆ ਕਾਰ ਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਦਾ ਸਨਮਾਨ ਪਿੰਡ ਦੁੱਮਣਾ ਦੀ ਸਮਾਜ ਸੇਵਾ ਸੰਸਥਾ ਵੱਲੋਂ ਸਰਕਾਰੀ ਪ੍ਰਰਾਇਮਰੀ ਸਕੂਲ ਵਿਖੇ ਕਰਵਾਏ ਗਏ ਸਮਾਰੋਹ 'ਚ ਕੀਤਾ ਗਿਆ।Punjab20 hours ago
-
ਪ੍ਰਸ਼ਾਸਨ ਤਕ ਲੋਕਾਂ ਦੀ ਆਵਾਜ਼ ਪਹੁੰਚਾਉਣ 'ਚ ਪ੍ਰਰੈੱਸ ਦੀ ਉਸਾਰੂ ਭੂਮਿਕਾ : ਮਨੀਸ਼ਾ ਰਾਣਾਮਨੀਸ਼ਾ ਰਾਣਾ ਉਪ ਮੰਡਲ ਮੈਜਿਸਟੇ੍ਟ ਸ੍ਰੀ ਅਨੰਦਪੁਰ ਸਾਹਿਬ ਨੇ ਅੱਜ ਪੱਤਰਕਾਰਾਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਕਿਹਾ ਕਿ ਆਮ ਲੋਕਾਂ ਦੀ ਆਵਾਜ਼ ਨੂੰ ਪ੍ਰਸ਼ਾਸਨ ਤਕ ਪਹੁੰਚਾਉਣ ਤੇ ਸਰਕਾਰ/ਪ੍ਰਸ਼ਾਸਨ ਵੱਲੋਂ ਲੋਕਹਿੱਤ 'ਚ ਲਏ ਫੈਸਲਿਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ 'ਚ ਪ੍ਰਰੈੱਸ ਦੀ ਭੂਮਿਕਾ ਬੇਹੱਦ ਉਸਾਰੂ ਰਹੀ ਹੈ।Punjab21 hours ago
-
ਕੈਬਨਿਟ ਮੰਤਰੀ ਬੈਂਸ ਵਲੋਂ ਜੰੰਮੂ ਕਸ਼ਮੀਰ ਦੇ 'ਆਪ' ਆਗੂਆਂ ਨਾਲ ਮੀਟਿੰਗਗੁਰਦੀਪ ਭੱਲੜੀ,ਨੰਗਲ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਜੰਮੂ ਕਸ਼ਮੀਰ ਮਾਮਲਿਆਂ ਦੇ ਇੰਚਾਰਜ਼ ਹਰਜੋਤ ਬੈਂਸ ਵਲੋਂ ਜੰਮੂ ਯੂਟੀ ਖੇਤਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰਾਂ ਯਸਪਾਲ ਕੁੰਡਲ (ਸਾਬਕਾ ਵਿਧਾਇਕ ਰਾਮਨਗਰ ਹਲਕਾ), ਅਨੁਭਵ ਆਨੰਦ (ਵਾਈਸ ਪ੍ਰਧਾਨ ਜੰਮੂ ਸੈਂਟਰਲ), ਰਾਜ ਕਪੂਰ ਅਤੇ ਵਿਕਰਮ ਪੁਰੀ ਨਾਲ ਨੰਗਲ ਦੇ ਸਤਲੁਜ ਸਦਨ ਵਿੱਚ ਮੁਲਾਕਾਤ ਕੀਤੀ। ਇਸ ਮੌਕੇ ਹਰਜੋਤ ਸਿੰਘ ਬੈਂਸ ਵਲੋਂ ਆਮ ਆਦਮੀ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨੇ ਦੀ ਚਰਚਾ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਦੇਸ਼ ਦੇ ਲੋਕ ਇਸ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ, ਜਿਸ ਕਾਰਨ ਇਸ ਸਮੇਂ ਦੇਸ਼ ਭਰPunjab1 day ago
-
ਤੇਜ਼ ਧੁੱਪ ਤੇ ਲੂ ਤੋਂ ਬਚਾਓ ਲਈ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ: ਸਿਵਲ ਸਰਜਨਲਖਵੀਰ ਖਾਬੜਾ,ਰੂਪਨਗਰ ਸਮੇਂ ਤੋਂ ਪਹਿਲਾਂ ਗਰਮੀ ਦੇ ਵੱਧਣ ਕਾਰਨ ਤੇਜ਼ ਧੁੱਪ ਅਤੇ ਲੂੰ ਤੋਂ ਬਚਾਅ ਹਿੱਤ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਇਸ ਸੰਬੰਧੀ ਲੋਕਾਂ ਨੂੰ ਅਪੀਲ ਕਰਦਿਆਂ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਨੇ ਕਿਹਾ ਕਿ ਇਸ ਸਾਲ ਗਰਮੀ ਦੇ ਜਲਦੀ ਵੱਧ ਜਾਣ ਕਾਰਨ ਸਾਨੂੰ ਸੱਭ ਨੂੰ ਗਰਮੀ ਅਤੇ ਲੂ ਤੋਂ ਬਚਾਅ ਲਈ ਬਜੁਰਗਾਂ ਅਤੇ ਬੱਚਿਆਂ ਦੇ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੋਣ ਦੀ ਜ਼ਰੂਰਤ ਹੈ। ਗਰਮੀ ਅਤੇ ਲੂ ਨਾਲ ਸੰਬੰਧਿਤ ਬੀਮਾਰੀ ਦੇ ਲੱਛਣਾਂ ਦਾ ਜਿਕਰ ਕਰਦਿਆਂ ਉਹਨਾਂ ਦੱਸਿਆ ਕਿ ਬੇਹੋਸ਼ੀ, ਮਾਸਪੇਸ਼ੀਆਂ ਵਿੱਚ ਜਕੜਣ, ਚਿੜਚਿੜਾਪਣ, ਸਿਰ ਦਰਦ, ਜਿਆਦਾ ਪਸੀਨਾ ਆਉਣਾ, ਚੱਕਰ ਆਉਣਾ, ਜੀਅ ਮਤਲਾਉਣਾ, ਉਲਟੀ ਆਉਣਾ, ਸਾਹ ਅਤੇ ਦਿਲ ਦੀ ਧੜਕਣ ਦਾ ਤੇਜ਼ ਹੋਣਾ, ਸਰੀਰ ਦਾ ਤਾਪਮਾਨ ਜਿਆਦਾ ਰਹਿਣਾ ਆਦਿ ਗਰਮੀPunjab1 day ago
-
ਕਰੋੜਾਂ ਖਰਚ ਕੇ ਵੀ ਸੀਜ਼ਨ ਤੋਂ ਪਹਿਲਾਂ ਜਵਾਬ ਦੇਣ ਲੱਗੇ ਸਰਕਾਰੀ ਥਰਮਲ, ਦੋ ਪਲਾਂਟਾਂ ਦੇ ਅੱਠ ’ਚੋਂ ਪੰਜ ਯੂਨਿਟ ਹੋਏ ਬੰਦ, 1090 ਮੈਗਾਵਾਟ ਬਿਜਲੀ ਉਤਪਾਦਨ ਠੱਪਰੋਪੜ ਥਰਮਲ ਪਲਾਂਟ ਦਾ 210 MW ਯੂਨਿਟ ਨੰਬਰ 5 ਬਾਇਲਰ ਲੀਕੇਜ ਦੇ ਚੱਲਦਿਆਂ ਸੋਮਵਾਰ ਰਾਤੀਂ ਬੰਦ ਹੋ ਗਿਆ। ਰੋਪੜ ਦੇ 4 ਯੂਨਿਟਾਂ ਵਿਚੋਂ 2 ਬੰਦ ਹਨ।Punjab2 days ago
-
ਪਿੰਡ ਲੋਹਗੜ੍ਹ ਫਿੱਡੇ 'ਚ ਪੈਟਰੋਲ ਪੰਪ 'ਤੇ 50 ਜਣਿਆਂ ਨੇ ਹਮਲਾ ਕਰ ਕੇ ਦੋ ਲੱਖ ਤੋਂ ਵੱਧ ਲੁੱਟਿਆ, ਦੋ ਵਿਅਕਤੀ ਜ਼ਖਮੀ,ਕਸਬਾ ਘਨੌਲੀ ਦੇ ਨਾਲ ਲੱਗਦੇ ਪਿੰਡ ਲੋਹਗੜ੍ਹ ਫਿੱਡੇ ਵਿਖੇ ਅੰਬੂਜਾ ਸੀਮਿੰਟ ਫੈਕਟਰੀ ਨੂੰ ਜਾਂਦੇ ਹੋਏ ਮਾਰਗ ਤੇ ਸਥਿਤ ਇੱਕ ਪਟਰੌਲ ਪੰਪ ਦੇ ਦਫਤਰ ਤੇ ਅੱਜ ਬਾਅਦ ਦੁਪਹਿਰ ਲਗਭਗ 50 ਵਿਅਕਤੀਆਂ ਨੇ ਪੈਟਰੋਲ ਪੰਪ ਤੇ ਹਮਲਾ ਕਰਕੇ ਪੈਟਰੋਲ ਪੰਪ ਤੇ 2 ਵਿਅਕਤੀਆਂ ਨੂੰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ।Punjab2 days ago
-
ਪੀਏਯੂ ਦੇ ਨਿਰਦੇਸ਼ਕ ਨੇ ਕੀਤਾ ਅਗਾਂਹਵਧੂ ਕਿਸਾਨ ਸੁਮੇਰ ਬਹਾਦਰ ਸਿੰਘ ਦੇ ਫਾਰਮ ਦਾ ਦੌਰਾਲਖਵੀਰ ਖਾਬੜਾ, ਰੂਪਨਗਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾਕਟਰ ਅਸ਼ੋਕ ਕੁਮਾਰ ਨੇ ਅੱਜ ਅਗਾਂਹਵਧੂ ਕਿਸਾਨ ਸੁਮੇਰ ਬਹਾਦਰ ਸਿੰਘ, ਪਿੰਡ ਲਾਲਪੁਰ, ਨੂਰਪੁਰ ਬੇਦੀ ਅਤੇ ਵਰਿੰਦਰ ਸਿੰਘ, ਸਬਜ਼ੀ ਉਤਪਾਦਕ, ਪਿੰਡ ਸ਼ਾਮਪੁਰਾ, ਰੋਪੜ ਦੇ ਖੇਤਾਂ ਦਾ ਵੀ ਦੌਰਾ ਕੀਤਾ। ਡਾ: ਅਸ਼ੋਕ ਕੁਮਾਰ ਦੇ ਨਾਲ ਐਕਟੈਨਸ਼ਨ ਐਜੂਕੇਸ਼ਨ ਦੇ ਵਧੀਕ ਨਿਰਦੇਸ਼ਕ ਡਾ.ਜੀਪੀਐਸ. ਸੋਢੀ ਅਤੇ ਸੀਨੀਅਰ ਐਂਟੁਮੋਲੋਜਿਸਟ ਵਿਗਿਆਨੀ ਡਾ: ਸੰਦੀਪ ਸਿੰਘ, ਪੀਏਯੂ, ਲੁਧਿਆਣਾ ਨੇ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਅਹਾਤੇ ਅਤੇPunjab2 days ago
-
ਵਿਦਿਆਰਥੀਆਂ ਦੇ ਵਿੱਦਿਅਕ ਟੂਰ ਕਰਵਾਏਪਰਮਜੀਤ ਕੌਰ, ਸ੍ਰੀ ਚਮਕੌਰ ਸਾਹਿਬ- ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਬੀਬੀ ਸ਼ਰਨ ਖ਼ਾਲਸਾ ਕਾਲਜ ਸ੍ਰੀ ਚਮਕੌPunjab2 days ago
-
ਪੰਜਾਬ ਰੋਡਵੇਜ਼ ਤੇ ਪੱਨਬਸ ਮੁਲਾਜ਼ਮਾਂ ਅੱਜ ਬੱਸਾਂ ਬੰਦ ਕਰਨ ਦਾ ਕੀਤਾ ਐਲਾਨਠੇਕੇਦਾਰੀ ਸਿਸਟਮ ਖ਼ਤਮ ਕਰਨ ਵਾਲੀ ਸਰਕਾਰ ਟਰਾਂਸਪੋਰਟ 'ਚ ਆਉਟਸੋਰਸ ਭਰਤੀ ਲਈ ਪੱਬਾਂ ਭਾਰ- ਗਿੱਲ ਲਖਵੀਰ ਖਾਬੜਾ, ਰੂਪਨਗਰ ਪੰਜਾਬ ਰੋਡਵੇਜ਼ ਤੇ ਪਨਬੱਸ ਤੇ ਪੀਆਰਟੀਸੀ ਮੁਲਾਜ਼ਮ ਅਫ਼ਸਰਸ਼ਾਹੀ ਦੀ ਵਧੀਕੀਆਂ ਖਿਲਾਫ਼ 18 ਮਈ ਨੂੰ ਬੱਸਾਂ ਬੰਦ ਕਰਨਗੇ। ਇਹ ਐਲਾਨ ਚੰਡੀਗੜ੍ਹ ਦੇ ਚੀਮਾ ਭਵਨ ਵਿੱਚ ਪੰਜਾਬ ਰੋਡਵੇਜ਼/ ਪਨਬੱਸ/ਪੀ ਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਸੂਬਾ ਪੱਧਰੀ ਕਾਨਫਰੰਸ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਸ਼ਮਸ਼ੇਰ ਸਿੰਘ ਿਢੱਲੋਂ, ਸੀ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਸੀ. ਮੀਤ ਪ੍ਰਧਾਨ ਬਲਜੀਤ ਸਿੰਘ ਗਿੱਲ, ਕੈਸ਼ੀਅਰ ਬਲਜਿੰਦਰ ਸਿੰਘ ਨੇ ਐਲਾਨ ਕੀਤਾ। ਉਨਾਂ੍ਹ ਦੱਸਿਆਂ ਕਿ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਮੰਗਾਂ ਦਾ ਹੱਲ ਕੱਢਣ ਦੀ ਥਾਂ ਤੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਕਿਉਂ ਕੀ ਪਿਛਲੇ ਦਿਨੀਂ ਪੰਜਾਬ ਭਵਨ ਵਿੱਚ ਟਰਾਂਸਪੋਰਟ ਮੰਤਰੀ ਅਤੇ ਟਰਾਂਸਪੋਰਟ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈPunjab2 days ago
-
ਹਨੇ੍ਹਰੀ ਕਾਰਨ ਭਾਰੀ ਦਰੱਖਤ ਡਿੱਗਣ ਕਾਰਨ ਦੁਕਾਨਾਂ ਦਾ ਨਕਸਾਨਪਵਨ ਕੁਮਾਰ, ਨੂਰਪੁਰ ਬੇਦੀ ਬੀਤੀ ਰਾਤ ਆਈ ਹਨੇਰੀ ਕਾਰਨ ਨੂਰਪੁਰ ਬੇਦੀ ਬੁੰਗਾ ਸਾਹਿਬ ਮਾਰਗ 'ਤੇ ਬੱਸ ਸਟੈਂਡ ਚਨੌਲੀ ਲਾPunjab2 days ago
-
ਰੋਪੜ 'ਚ ਵਾਪਰਿਆ ਦਰਦਨਾਕ ਹਾਦਸਾ, ਸੜਕ ਕੰਢੇ ਲੂਣ ਖਰੀਦ ਰਹੇ ਵਿਅਕਤੀ ਦੇ ਹੋਏ ਦੋ ਟੁਕੜੇਭਰਤਗੜ੍ਹ ਇਲਾਕੇ ਦੇ ਕੋਲ ਸੋਮਵਾਰ ਦੁਪਹਿਰ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਲਾਸ਼ ਦੇ ਦੋ ਟੁਕੜੇ ਹੋ ਗਏ। ਭਰਤਗੜ੍ਹ ਚੌਕੀ ਦੇ ਇੰਚਾਰਜ ਤੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਦੇਸੀ ਨਮਕ ਵੇਚਣ ਵਾਲੇ ਵਿਅਕਤੀ ਦੀ ਟਰੈਕਟਰ ਟਰਾਲੀ ਰੂਪਨਗਰ ਰੋਡ 'ਤੇ ਖੜ੍ਹੀ ਸੀ। ਉਥੇ ਨਮਕ ਖਰੀਦਣ ਲਈ ਖੜ੍ਹੇ ਵਿਅਕਤੀ ਨੂੰ ਐਕਸਯੂਵੀ ਨੇ ਟੱਕਰ ਮਾਰ ਦਿੱਤੀ।Punjab3 days ago
-
ਬੀਬੀਆਂ ਦਾ ਮੁਫ਼ਤ ਸਫ਼ਰ ਤੁਰੰਤ ਬੰਦ ਕੀਤਾ ਜਾਵੇ:ਮਿੰਨੀ ਬੱਸ ਅਪਰੇਟਰਲਖਵੀਰ ਖਾਬੜਾ,ਰੂਪਨਗਰ-ਸਰਕਾਰ ਦੀ ਗਲਤ ਨੀਤੀਆਂ ,ਬੀਬੀਆ ਦੇ ਮੁਫ਼ਤ ਸਫ਼ਰ ਦੇ ਸਤਾਏ ਮਿੰਨੀ ਬੱਸ ਅਪਰੇਟਰ ਐਸੋਸੀਏਸ਼ਨ ਪੰਜਾਬ ਆਪਣੀਆਂ ਮੰਗਾਂ ਨੂੰ ਲੈ ਕੇ 21 ਮਈ ਨੂੰ ਪੱਟੀ ਵਿਖੇ ਿਘਰਾਓ ਕਰੇਗੀ। ਜੇਕਰ ਫਿਰ ਵੀ ਗੱਲ ਨਾ ਬਣੀ ਤਾਂ ਜ਼ਿਲ੍ਹੇ ਪੱਧਰ 'ਤੇ 26 ਮਈ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਬੱਸਾਂ ਖੜ੍ਹੀਆਂ ਕਰਕੇ ਚਾਬੀਆ ਡਿਪਟੀ ਕਮਿਸ਼ਨਰ ਨੂੰ ਸੌਪੀਆਂ ਜਾਣਗੀਆਂ। ਮਿੰਨੀ ਬੱਸ ਅਪਰੇਟਰ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਅੱਜ ਮਹਾਰਾਜਾ ਰਣਜੀਤ ਸਿੰਘ ਬਾਗ ਸਾਹਮਣੇ ਮਿੰਨੀ ਸਕੱਤਰੇਤ ਵਿਖੇ ਮਿੰਨੀ ਬੱਸ ਅਪਰੇਟਰ ਐਸੋਸੀਏਸ਼ਨ ਰੂਪਨਗਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ 'ਤੇ ਅਡੀਸ਼ਨਲ ਡਿਪਟੀ ਕਮਿਸ਼ਨਰ ਜਰਨਲ ਰੂਪਨਗਰ ਡਾਕਟਰ ਨਿਧੀ ਕੁਮੁਦ ਬੰਬਾਹ ਨੂੰ ਮੰਗ ਪੱਤਰ ਦਿੱਤਾ। ਲਖਵੀਰ ਖਾਬੜਾ,ਰੂਪਨਗਰPunjab3 days ago