religious article
-
ਖ਼ੁਦ ’ਤੇ ਜਿੱਤ ਦਾ ਮੰਤਰਵਿਸ਼ਵ ਜੇਤੂ ਬਣਨ ਦੀ ਤਮੰਨਾ ਲੈ ਕੇ ਕਿੰਨੇ ਹੀ ਸਿਕੰਦਰਾਂ ਦੇ ਬੋਝ ਨੂੰ ਢੋਅ ਰਹੀ ਇਹ ਧਰਤੀ ਅੱਜ ਵੀ ਸਿਸਕੀਆਂ ਲੈ ਰਹੀ ਹੈ ਜਿਨ੍ਹਾਂ ਨੇ ਨਾ ਸਿਰਫ਼ ਮਨੁੱਖਤਾ ਨੂੰ ਕਲੰਕਿਤ ਕੀਤਾ ਸਗੋਂ ਇਤਿਹਾਸ ਦੇ ਪੰਨਿਆਂ ਨੂੰ ਵੀ ਸਿਆਹ ਕਰ ਦਿੱਤਾ। ਉਨ੍ਹਾਂ ਦੇ ਮਾੜੇ ਸੰਸਕਾਰ ਕਿਸੇ ਨਾ ਕਿਸੇ ਰੂਪ ਵਿਚ ਅੱਜ ਵੀ ਜਿਊਂਦੇ ਹਨ। ਇਸੇ ਧਰਤੀ ’ਤੇ ਜਨਮੇ ਭਗਵਾਨ ਬੁੱਧ ਦਾ ਅਹਿੰਸਾ ਦਾ ਸੰਦੇਸ਼ ਅੱਜ ਤਕ ਇਸ ਦੇ ਜ਼ਖ਼ਮਾਂ ’ਤੇ ਮਰਹਮ ਲਗਾ ਕੇ ਮਨੁੱਖਤਾ ਨੂੰ ਸੰਜੀਵਨੀ ਪ੍ਰਦਾਨ ਕਰ ਰਿਹਾ ਹੈ।Religion5 hours ago
-
ਸਨਮਾਨ ਦਾ ਤਰੀਕਾਘਰ-ਪਰਿਵਾਰ ਅਤੇ ਸਮਾਜ ਵਿਚ ਆਦਰ, ਸਵਾਗਤ ਅਤੇ ਸ਼ਰਧਾ ਪ੍ਰਗਟ ਕਰਨ ਲਈ ਕੋਈ ਦੋਵੇਂ ਹੱਥ ਜੋੜ ਕੇ ਪ੍ਰਣਾਮ ਕਰਦਾ ਹੈ ਤੇ ਕੋਈ ਪੈਰਾਂ ਨੂੰ ਹੱਥ ਵੀ ਲਾਉਂਦਾ ਹੈ। ਕਦੇ-ਕਦਾਈਂ ਖ਼ੁਸ਼ੀ ਜ਼ਾਹਿਰ ਕਰਨ ਲਈ ਲੋਕ ਇਕ-ਦੂਜੇ ਦੇ ਗਲੇ ਵੀ ਮਿਲਦੇ ਹਨ। ਇਹ ਆਪਸ ਵਿਚ ਪਿਆਰ ਤੇ ਜ਼ਾਹਿਰ ਕਰਨ ਦਾ ਤਰੀਕਾ ਤਾਂ ਹੈ ਪਰ ਜੇ ਮਨ ਵਿਚ ਆਦਰ ਦੀ ਜਗ੍ਹਾ ਨਫ਼ਰਤ ਅਤੇ ਸਵਾਰਥ ਸਿੱਧ ਕਰਨ ਦੇ ਯਤਨ ਹਨ ਤਾਂ ਆਦਰ ਦੇਣ ਦੀ ਓਪਰੀ ਕੋਸ਼ਿਸ਼ ਘਾਤਕ ਹੈ।Religion1 day ago
-
Lunar Eclipse 2022 : ਬ੍ਰਿਸ਼ਚਕ ਰਾਸ਼ੀ 'ਚ ਲੱਗੇਗਾ ਸਾਲ ਦਾ ਪਹਿਲਾ ਚੰਦਰ ਗ੍ਰਹਿਣ, ਇਹ ਲੋਕ ਰਹਿਣ ਸਾਵਧਾਨਗ੍ਰਹਿਣ ਵੇਲੇ ਚੰਦਰਮਾ ਬ੍ਰਿਸ਼ਚਕ ਰਾਸ਼ੀ ਵਿਚ ਹੋਵੇਗਾ। ਇਸ ਗ੍ਰਹਿਣ ਕਾਰਨ ਇਸ ਰਾਸ਼ੀ ਵਾਲਿਆਂ ਦੇ ਜੀਵਨ 'ਚ ਕਈ ਬਦਲਾਅ ਮਹੀਨਿਆਂ ਤਕ ਪ੍ਰਭਾਵਿਤ ਕਰਨਗੇ। ਗ੍ਰਹਿਣ 'ਚ ਬੇਸ਼ੱਕ ਹੀ ਸੂਤਕ ਕਾਲ ਨਹੀਂ ਹੈ, ਪਰ ਗ੍ਰਹਿਣ ਨਾਲ ਜੁੜਿਆ ਦਾਨ-ਪੁੰਨ ਆਦਿ ਕਰਨਾ ਚਾਹੀਦਾ ਹੈ।Religion2 days ago
-
ਅੱਜ ਦਾ ਹੁਕਮਨਾਮਾ (15 ਮਈ, 2022)ਰਾਗੁ ਸੂਹੀ ਮਹਲਾ ੧ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ ॥ ਘਰਿ ਆਪਨੜੈ ਖੜੀ ਤਕਾ ਮੈ ਮਨਿ ਚਾਉ ਘਨੇਰਾ ਰਾਮ ॥Religion2 days ago
-
ਕਮੀਆਂ ਸੁਧਾਰੋਹਰ ਪਲ ਬਦਲਣ ਵਾਲੀ ਇਸ ਜ਼ਿੰਦਗੀ ਵਿਚ ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਹਾਂ ਅਤੇ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਦੇ ਹਾਂ। ਜੇਕਰ ਅਸੀਂ ਆਪਣੇ ਮਨ ਨੂੰ ਖੁੱਲ੍ਹਾ ਛੱਡ ਕੇ, ਇਸ ਨੂੰ ਹਰ ਦੂਜੇ ਇਨਸਾਨ ਦੇ ਬਚਨਾਂ ਅਤੇ ਕੰਮਾਂ ’ਤੇ ਟੀਕਾ-ਟਿੱਪਣੀ ਕਰਨ ਦੇਈਏ ਜੋ ਹਰ ਘਟਨਾ ਨੂੰ ਵਾਰ-ਵਾਰ ਸੁਣਾਉਂਦਾ ਹੈ ਤਾਂ ਅਸੀਂ ਇਕ ਟੇਪ-ਰਿਕਾਰਡਰ ਦੀ ਤਰ੍ਹਾਂ ਬਣ ਜਾਵਾਂਗੇ। ਸਾਡਾ ਹਰ ਸਾਹ ਬੇਸ਼ਕੀਮਤੀ ਹੈ, ਜੇਕਰ ਅਸੀਂ ਇਨ੍ਹਾਂ ਨੂੰ ਸਿਰਫ਼ ਹੋਰਾਂ ਦੀ ਬੁਰਾਈ ਕਰਨ ਵਿਚ ਹੀ ਬਤੀਤ ਕਰ ਦੇਵਾਂਗੇ ਤਾਂ ਇਹ ਜ਼ਿੰਦਗੀ ਬਰਬਾਦ ਹੋ ਜਾਵੇਗੀ।Religion2 days ago
-
ਪਾਰਸਮਣੀਅੱਜ ਦਾ ਮਨੁੱਖ ਦੁਖੀ ਹੈ। ਉਸ ਨੂੰ ਸਮਝ ਆਉਣ ਲੱਗਾ ਹੈ ਕਿ ਧਰਮ ਦੇ ਬਿਨਾਂ ਉਸ ਦਾ ਵਿਸਥਾਰ ਨਹੀਂ ਹੈ ਪਰ ਭੋਗਵਾਦੀ ਜੀਵਨ ਦਾ ਉਹ ਹੁਣ ਇੰਨਾ ਆਦੀ ਹੋ ਗਿਆ ਹੈ ਕਿ ਅਡੰਬਰ ਦੀ ਮਜ਼ਬੂਤ ਡੋਰ ਨੂੰ ਤੋੜ ਕੇ ਸਾਦਾ ਅਤੇ ਸਾਤਵਿਕ ਜੀਵਨ ਅਪਨਾਉਣਾ ਉਸ ਲਈ ਕਠਿਨ ਹੋ ਰਿਹਾ ਹੈ। ਨੀਤੀ ਬਲ ਯਾਨੀ ਧਰਮ ਦੀ ਸ਼ਕਤੀ ਸਭ ਤੋਂ ਉੱਪਰ ਹੈ। ਜਾਤ-ਪਾਤ, ਪਰਜਾ, ਸੱਤਾ ਨਾ ਪੈਸੇ ਨਾਲ ਟਿਕਦੀਆਂ ਹਨ ਅਤੇ ਨਾ ਫ਼ੌਜ ਨਾਲ। ਇਕਮਾਤਰ ਨੀਤੀ ਦੀ ਨੀਂਹ ’ਤੇ ਹੀ ਟਿਕ ਸਕਦੀਆਂ ਹਨ।Religion4 days ago
-
ਜੀਵਨ ਪ੍ਰਬੰਧਨਜ਼ਿੰਦਗੀ ਰੱਬ ਦੀ ਸਭ ਤੋਂ ਅਨਮੋਲ ਦੇਣ ਹੈ। ਉਂਜ ਤਾਂ ਜੀਵਨ ਕਿਸੇ ਤਰ੍ਹਾਂ ਲੰਘ ਹੀ ਜਾਂਦਾ ਹੈ ਪਰ ਜੇ ਇਸ ਨੂੰ ਸੰਪੂਰਨ ਸੰਭਾਵਨਾਵਾਂ ਦੇ ਨਾਲ ਜਿਊਣਾ ਹੈ ਤਾਂ ਟੀਚਾ ਨਿਰਧਾਰਤ ਕਰ ਕੇ ਉਸ ’ਤੇ ਨਜ਼ਰ ਟਿਕਾਈ ਰੱਖਣਾ ਬੇਹੱਦ ਜ਼ਰੂਰੀ ਹੈ। ਅੱਜ ਸਾਰੇ ਤਰ੍ਹਾਂ ਦੇ ਪ੍ਰਬੰਧਨ ’ਤੇ ਵਿਸ਼ੇਸ਼ ਪਾਠਕ੍ਰਮ ਹਨ। ਹਾਲਾਂਕਿ ਜੀਵਨ ਪ੍ਰਬੰਧਨ ਵੀ ਇਕ ਕਲਾ ਹੈ ਜੋ ਯਥਾਰਥ ਹੈ ਅਤੇ ਆਦਰਸ਼ ਵੀ।Religion5 days ago
-
ਅੱਜ ਦਾ ਹੁਕਮਨਾਮਾ (12 ਮਈ, 2022)Vadhansu Mahala ਲਾ House ੧ || Satguru Prasad|| All the dirt in the mind washes the body, the mind does not become good|| I have forgotten this world in illusion, very few people understand||Religion5 days ago
-
ਵਾਰਤਾਵਾਰਤਾ ਨਾਲ ਹਰੇਕ ਮਨੁੱਖ ਦਾ ਸਰੋਕਾਰ ਹੈ। ਜਦ ਮਨ ਵਿਚ ਸ਼ੰਕਾ ਉਪਜੇ, ਦਿਲ ਬੇਵਿਸਾਹੀ ਨਾਲ ਘਿਰ ਜਾਵੇ, ਦਿਮਾਗ ਵਿਚ ਵਿਚਾਰ ਨਾ ਠਹਿਰੇ, ਉਦੋਂ ਵਾਰਤਾ ਨਾਲ ਹੀ ਰਸਤਾ ਨਿਕਲੇਗਾ। ਕੋਈ ਵੀ ਵਿਵਾਦ ਹੋਵੇ, ਕਿਹੋ ਜਿਹੀ ਵੀ ਸਮੱਸਿਆ ਹੋਵੇ, ਫਿਰ ਵੀ ਵਾਰਤਾ ਨਾਲ ਹੱਲ ਨਿਕਲ ਸਕਦਾ ਹੈ। ਸਬੰਧਾਂ ਵਿਚ ਕਿੰਨਾ ਵੀ ਠਹਿਰਾ ਕਿਉਂ ਨਾ ਆ ਜਾਵੇ ਪਰ ਵਾਰਤਾ ਦੇ ਤਾਪ ਨਾਲ ਰਿਸ਼ਤਿਆਂ ’ਤੇ ਜੰਮੀ ਬਰਫ਼ ਪਿਘਲ ਜਾਂਦੀ ਹੈ।Religion6 days ago
-
ਅੱਜ ਦਾ ਹੁਕਮਨਾਮਾ (10 ਮਈ, 2022)ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥Religion7 days ago
-
ਅੱਜ ਦਾ ਹੁਕਮਨਾਮਾ (09 ਮਈ, 2022)ਰਾਮਕਲੀ ਮਹਲਾ ੫ ॥ ਇਸੁ ਪਾਨੀ ਤੇ ਜਿਨਿ ਤੂ ਘਰਿਆ ॥ ਮਾਟੀ ਕਾ ਲੇ ਦੇਹੁਰਾ ਕਰਿਆ ॥ ਉਕਤਿ ਜੋਤਿ ਲੈ ਸੁਰਤਿ ਪਰੀਖਿਆ ॥ ਮਾਤ ਗਰਭ ਮਹਿ ਜਿਨਿ ਤੂ ਰਾਖਿਆ ॥੧॥ ਰਾਖਨਹਾਰੁ ਸਮ੍ਹਾਰਿ ਜਨਾReligion8 days ago
-
ਅੱਜ ਦਾ ਹੁਕਮਨਾਮਾ (08 ਮਈ, 2020)ਬਿਲਾਵਲੁ ਮਹਲਾ ੧ ਛੰਤ ਦਖਣੀ ੴ ਸਤਿਗੁਰ ਪ੍ਰਸਾਦਿ ॥ ਮੁੰਧ ਨਵੇਲੜੀਆ ਗੋਇਲਿ ਆਈ ਰਾਮ ॥ ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ ॥ ਲਿਵ ਲਾਇ ਹਰਿ ਸਿਉ ਰਹੀ ਗੋਇਲਿ ਸਹਜਿ ਸਬਦਿ ਸੀਗਾਰੀਆ ॥Religion9 days ago
-
ਕੋਮਲ ਸੁਭਾਅਮਨੁੱਖੀ ਜੀਵਨ ਵਿਚ ਕੋਮਲ ਸੁਭਾਅ ਦੀ ਬਹੁਤ ਮਹੱਤਤਾ ਹੈ। ਸੱਚ, ਅਹਿੰਸਾ, ਤਿਆਗ ਅਤੇ ਦਇਆ ਆਦਿ ਦੇ ਨਾਲ-ਨਾਲ ਕੋਮਲਤਾ ਵੀ ਇਕ ਮਨੁੱਖੀ ਗੁਣ ਹੈ। ਗੀਤਾ ਦੇ 16ਵੇਂ ਅਧਿਆਇ ਵਿਚ ਦੈਵੀ ਸੰਪਤੀਆਂ ਦਾ ਵਰਣਨ ਕਰਦੇ ਸਮੇਂ ਇਸ ਦੇ ਲਈ ਮਾਰਦਵਮ ਪਦ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਅਜਿਹਾ ਦਿੱਵਿਆ ਗੁਣ ਹੈ ਜੋ ਲੰਬੀ ਉਮਰ ਦਾ ਆਧਾਰ ਹੈ ਅਤੇ ਇਸ ਦਾ ਪ੍ਰਭਾਵ ਦੂਜੇ ਗੁਣਾਂ ’ਤੇ ਵੀ ਪੈਂਦਾ ਹੈ।Religion11 days ago
-
ਦਾਨ ਦੀ ਬਿਰਤੀਅਸੀਂ ਕਈ ਵਾਰ ਆਪਣੇ ਦੁੱਖ ਦਾ ਕਾਰਨ ਹੀ ਨਹੀਂ ਸਮਝ ਪਾਉਂਦੇ। ਸਮਝ ਵੀ ਜਾਂਦੇ ਹਾਂ ਤਾਂ ਉਸ ਨੂੰ ਦੁੱਖ ਦਾ ਕਾਰਨ ਮੰਨਦੇ ਹੀ ਨਹੀਂ। ਇਸੇ ਕਾਰਨ ਅਸੀਂ ਨਿਰੰਤਰ ਚਿੰਤਾਗ੍ਰਸਤ ਹੁੰਦੇ ਜਾਂਦੇ ਹਾਂ। ਅਨਜਾਣ ਭੈਅ ਵੀ ਸਾਨੂੰ ਸਤਾਉਣ ਲੱਗਦਾ ਹੈ। ਅਜਿਹਾ ਹੀ ਇਕ ਕਾਰਨ ਸਾਡੀ ਸੰਗ੍ਰਹਿ ਕਰਨ ਦੀ ਬਿਰਤੀ ਹੈ। ਇਸ ਕਾਰਨ ਅਸੀਂ ਸਮੇਂ-ਸਮੇਂ ਦੁਖੀ ਹੋਣ ਲੱਗਦੇ ਹਾਂ ਕਿਉਂਕਿ ਇਹ ਬਿਰਤੀ ਸਾਡੀ ਲਾਲਸਾ ਨੂੰ ਸਿੰਜਣ ਦਾ ਕੰਮ ਕਰਦੀ ਹੈ।Religion12 days ago
-
ਅੱਜ ਦਾ ਹੁਕਮਨਾਮਾ (5 ਮਈ, 2022)ਬੈਰਾੜੀ ਮਹਲਾ ੪ ॥ ਹਰਿ ਜਨੁ ਰਾਮ ਨਾਮ ਗੁਨ ਗਾਵੈ ॥ ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥ ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥ ਹਰਿ ਆਪੇ ਹੀ ਮਤਿ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈReligion12 days ago
-
ਸਾਰਥਿਕ ਯਤਨਸਾਰੇ ਲੋਕ ਖ਼ੁਸ਼ਹਾਲੀ ਨਾਲ ਭਰਪੂਰ ਜੀਵਨ ਚਾਹੁੰਦੇ ਹਨ। ਉਨ੍ਹਾਂ ਦੀ ਤਮੰਨਾ ਹੁੰਦੀ ਹੈ ਕਿ ਉਨ੍ਹਾਂ ਕੋਲ ਸਾਰੇ ਭੌਤਿਕ ਸਾਧਨ-ਸੋਮੇ ਹੋਣ ਤੇ ਉਨ੍ਹਾਂ ਦੀ ਜੈ-ਜੈ ਕਾਰ ਹੋਵੇ। ਅਜਿਹੀ ਇੱਛਾ ਗ਼ੈਰ-ਵਾਜਿਬ ਨਹੀਂ ਪਰ ਆਮ ਤੌਰ ’ਤੇ ਇਹ ਦੇਖਣ ਵਿਚ ਆਉਂਦਾ ਹੈ ਕਿ ਲੋਕ ਹਰ ਹੱਥਕੰਡਾ ਅਪਣਾ ਕੇ ਉਸ ਨੂੰ ਪੂਰੀ ਕਰਨ ਉੱਤੇ ਉਤਾਰੂ ਹੋ ਜਾਂਦੇ ਹਨ। ਕੁਝ ਸਫਲ ਵੀ ਹੋ ਜਾਂਦੇ ਹਨ। ਉੱਥੇ ਹੀ ਜ਼ਿਆਦਾਤਰ ਲੋਕ ਸਹੀ ਰਾਹ ’ਤੇ ਚੱਲਦੇ ਹੋਏ ਵੀ ਅਸਫਲ ਹੋ ਜਾਂਦੇ ਹਨ।Religion13 days ago
-
ਅਹਿਸਾਸਕਿਸੇ ਨੇ ਸਹੀ ਕਿਹਾ ਹੈ, ‘ਜੋ ਪ੍ਰਗਟਾਵਾ ਹੋ ਜਾਣ, ਉਹ ਸ਼ਬਦ ਤੇ ਜੋ ਨਾ ਹੋਣ, ਉਹ ਅਹਿਸਾਸ।’ ਸਾਰੇ ਪ੍ਰਾਣੀਆਂ ਵਿਚ ਅਹਿਸਾਸ ਦੀ ਸਮਰੱਥਾ ਹੁੰਦੀ ਹੈ। ਜਦ ਤਕ ਜਿਊਂਦੇ ਹਾਂ, ਅੰਦਰੂਨੀ ਤੇ ਬਾਹਰਲੀ ਸਥਿਤੀ ਸਾਡੇ ਅਹਿਸਾਸ ਦਾ ਕਰਨ ਬਣਦੀ ਹੈ। ਇਨਸਾਨ ਜਿੰਨਾ ਸੰਵੇਦਨਸ਼ੀਲ ਹੋਵੇਗਾ, ਉਸ ਦਾ ਅਹਿਸਾਸ ਓਨਾ ਹੀ ਤੇਜ਼ ਹੋਵੇਗਾ। ਅੱਜ ਦੁਖਦ ਸਥਿਤੀ ਇਹ ਹੈ ਕਿ ਵਿਅਕਤੀ ਤੇ ਸਮਾਜ ਦਾ ਚੇਤਨ ਅਤੇ ਅਚੇਤਨ ਪ੍ਰਤੀ ਅਹਿਸਾਸ ਲਗਪਗ ਖ਼ਤਮ ਹੋ ਚੱਲਿਆ ਹੈ।Religion14 days ago
-
ਦਰਦ ਤੇ ਬਿਮਾਰੀਖ਼ੁਸ਼ੀ ਦੀ ਅਵਸਥਾ ਵਿਚ ਅਸੀਂ ਅਜਿਹੀ ਕਿਸੇ ਵੀ ਸਮੱਸਿਆ ਬਾਰੇ ਨਹੀਂ ਸੋਚਦੇ ਜਿਸ ਦਾ ਅਸੀਂ ਸਾਹਮਣਾ ਕਰ ਰਹੇ ਹੁੰਦੇ ਹਾਂ। ਚਾਹੇ ਸਾਨੂੰ ਕਿਸੇ ਨੇ ਚੋਟ ਹੀ ਕਿਉਂ ਨਾ ਪਹੁੰਚਾਈ ਹੋਵੇ, ਤਦ ਅਸੀਂ ਉਸ ਦਰਦ ਬਾਰੇ ਨਹੀਂ ਸੋਚਦੇ। ਕਿਉਂ? ਕਿਉਂਕਿ ਉਦੋਂ ਅਸੀਂ ਆਨੰਦ ਦੀ ਅਵਸਥਾ ’ਚ ਹੁੰਦੇ ਹਾਂ।Religion16 days ago
-
ਅੱਜ ਦਾ ਹੁਕਮਨਾਮਾ (1 ਮਈ, 2022)ਧਨਾਸਰੀ ਮਹਲਾ ੪ ॥ ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥ ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥Religion16 days ago
-
Solar Eclipse 2022 : ਅਪ੍ਰੈਲ ਦੇ ਸੂਰਜ ਗ੍ਰਹਿਣ ਦਾ ਨਹੀਂ, ਮਈ ਦੇ ਚੰਦਰ ਗ੍ਰਹਿਣ ਦਾ ਭਾਰਤ 'ਤੇ ਪਵੇਗਾ ਅਸਰਸਾਲ ਦਾ ਪਹਿਲਾ Solar Eclipse ਅੰਸ਼ਕ ਗ੍ਰਹਿਣ ਹੋਵੇਗਾ। 30 ਅਪ੍ਰੈਲ ਦਾ ਗ੍ਰਹਿਣ ਬ੍ਰਿਖ ਰਾਸ਼ੀ 'ਚ ਲੱਗੇਗਾ। ਜਿਹਰਾ ਵੱਖ-ਵੱਖ ਰਾਸ਼ੀਆਂ 'ਤੇ ਅਸਰ ਵੀ ਦਿਖਾਏਗਾ। ਇਹ ਸੂਰਜ ਗ੍ਰਹਿਣ ਦੱਖਣੀ ਤੇ ਵੈਸਟ-ਸਾਊਥ ਅਮਰੀਕਾ, ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ ਤੇ ਅੰਟਾਰਕਟਿਕਾ ਦਾ ਮਹਾਸਾਗਰ ਵਰਗੇ ਖੇਤਰਾਂ ਨਾਲ ਦਿਖਾਈ ਦੇਵੇਗਾ।Religion16 days ago