ਲੱਕੀ ਦੇ ਸੁਰ ਬਦਲੇ ਨਿਗਮ ਅਧਿਕਾਰੀਆਂ ਤੋਂ ਮੰਗੀ ਮਾਫ਼ੀ
ਮਦਨ ਭਾਰਦਵਾਜ, ਜਲੰਧਰ
ਪੰਜਾਬ ਮੀਡੀਅਮ ਇੰਡਸਟ੍ਰੀਅਲ ਡਿਵੈੱਲਪਮੈਂਟ ਬੋੋਰਡ ਦੇ ਡਾਇਰੈਕਟਰ ਮਲਵਿੰਦਰ ਸਿੰਘ ਲੱਕੀ ਨੇ ਬੀਤੇ ਦਿਨੀ ਨਗਰ ਨਿਗਮ 'ਚ ਕੀਤੇ ਗਏ ਹੰਗਾਮੇ ਤੇ ਮਾਫੀ ਮੰਗੀ ਹੈ ਅਤੇ ਕਿਹਾ ਹੈ ਕਿ ਨਿਗਮ ਅਧਿਕਾਰੀ ਤੇ ਮੁਲਾਜ਼ਮ ਉਨ੍ਹਾਂ ਲਈ ਸਤਿਕਾਰਯੋਗ ਹਨ। ਉਨ੍ਹਾਂ ਕਿਹਾ ਕਿ ਇਨਸਾਨ ਤੋਂ ਕਈ ਵਾਰ ਗਲਤੀਆਂ ਹੋ ਜਾਂਦੀਆਂ ਹਨ ਤੇ ਉਨ੍ਹਾਂ ਕਾਰਨ ਜੇ ਕਿਸੇ ਦੇ ਦਿਲ ਨੂੰ ਠੇਸ ਪੁੱਜੀ ਹੋਵੇ ਤਾਂ ਉਹ ਖਿਮਾ ਦੇ ਯਾਚਕ ਹਨ।
Punjab3 months ago