punjab
-
ਮੋਗਾ 'ਚ ਤਿੰਨ ਸਾਲ ਦੀ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਪਿਤਾ, ਦਾਦੀ ਤੇ ਦੋ ਹੋਰ ਖਿਲਾਫ਼ ਮਾਮਲਾ ਦਰਜਆਪਣੇ ਸੁਹਰੇ ਪਰਿਵਾਰ ਨਾਲ ਝਗੜਾ ਕਰਕੇ ਆਪਣੀ ਤਿੰਨ ਸਾਲ ਦੀ ਲੜਕੀ ਨੂੰ ਨਾਲ ਲੈ ਕੇ ਪੇਕੇ ਘਰ ਆਈ ਔਰਤ ਦੀ ਲੜਕੀ ਨੂੰ ਉਸ ਦੇ ਪਿਤਾ ਅਤੇ ਦਾਦੀ ਨੇ ਦੋ ਹੋਰ ਲੋਕਾਂ ਨਾਲ ਮਿਲ ਕੇ ਅਗਵਾ ਕਰਕੇ ਆਪਣੇ ਨਾਲ ਲੈ ਗਏ। ਪੁਲਿਸ ਨੇ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ’ਚ ਉਸ ਦੇ ਪਿਤਾ, ਦਾਦੀ ਸਮੇਤ ਦੋ ਹੋਰ ਵਿਅਕਤੀਆਂ ਸਮੇਤ ਚਾਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।Punjab26 mins ago
-
ਪਟਿਆਲਾ ਦੇ ਸਰਪੰਚ ਤੇ ਉਸ ਦਾ ਸਾਥੀ ਕਿੱਲੋ ਅਫੀਮ ਸਮੇਤ ਕਾਬੂ, ਥਾਣਾ ਅਨਾਜ ਮੰਡੀ ਵਿਖੇ ਮਾਮਲਾ ਹੋਇਆ ਦਰਜਨੇੜਲੇ ਪਿੰਡ ਸੂਹਰੋਂ ਦੇ ਕਾਂਗਰਸੀ ਸਰਪੰਚ ਅਤੇ ਉਸਦੇ ਸਾਥੀ ਨੂੰ ਪੁਲਿਸ ਨੇ ਇਕ ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਸਰਪੰਚ ਸਤਿੰਦਰ ਸਿੰਘ ਉਰਫ ਡਿੰਪਲ ਅਤੇ ਉਸਦਾ ਸਾਥੀ ਬਲਵਿੰਦਰ ਸਿੰਘ ਉਰਫ ਕਾਲਾ ਵਾਸੀ ਪਿੰਡ ਨੇਪਰਾ ਖ਼ਿਲਾਫ਼ ਥਾਣਾ ਅਨਾਜ ਮੰਡੀ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।Punjab31 mins ago
-
Live Punjab Assembly Budget Session 2021: ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ, CM ਦੇ ਭਾਸ਼ਣ ਦੌਰਾਨ ਵਿਰੋਧੀਆਂ ਵੱਲੋਂ ਜ਼ਬਰਦਸਤ ਹੰਗਾਮਾਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਸ਼ੁੱਕਰਵਾਰ ਨੂੰ ਵਿਰੋਧੀ ਧਿਰਾਂ ਵਿਚ ਟਕਰਾਅ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਿਚ ਤਿੱਖੀ ਬਹਿਸਬਾਜ਼ੀ ਹੋਈ।Punjab38 mins ago
-
Ludhiana Steel Industry: ਲੁਧਿਆਣਾ ਦੀ 30 ਫੀਸਦੀ ਸਟੀਲ ਬੰਦ, ਕਾਰੋਬਾਰੀ ਅੱਜ ਕਰਨਗੇ ਮੰਥਨ ਬੈਠਕPunjab news ਉਦਯੋਗਿਕ ਨਗਰੀ ਲੁਧਿਆਣਾ ਦੀ ਰੀੜ ਦੀ ਹੱਡੀ ਸਟੀਲ ਇੰਡਸਟਰੀ ਇਨ੍ਹਾਂ ਦਿਨੀਂ ਸਟੀਲ ਦੇ ਪਲਾਂਟ ਬੰਦ ਹੋਣ ਨਾਲ ਪਰੇਸ਼ਾਨੀ ਦੌਰ ’ਚ ਚੱਲ ਰਹੀ ਹੈ। ਇਕ ਅੰਦਾਜ਼ੇ ਅਨੁਸਾਰ 30 ਫੀਸਦੀ ਤੋਂ ਜ਼ਿਆਦਾ ਸਟੀਲ ਮਿਲੇ ਇਨ੍ਹੀਂ ਦਿਨੀਂ ਬੰਦ ਪਈ ਹੈ।Punjab41 mins ago
-
ਐਗਜ਼ਾਸਟ ਫੈਨ ਦੀ ਜਗ੍ਹਾ ਚੋਂ ਦੁਕਾਨ ਅੰਦਰ ਦਾਖਲ ਹੋਇਆ ਚੋਰ, ਇਕ ਲੱਖ ਦੀ ਨਕਦੀ ਸਮੇਤ ਮੋਬਾਇਲ ਫੋਨ ਤੇ ਪਾਵਰ ਬੈਂਕ ਕੀਤੇ ਚੋਰੀਮੋਬਾਈਲ ਰਿਪੇਅਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਸ਼ਾਤਰ ਚੋਰ ਐਗਜ਼ਾਸਟ ਫੈਨ ਦੀ ਜਗ੍ਹਾ ਤੋਂ ਦੁਕਾਨ ਅੰਦਰ ਦਾਖਲ ਹੋਇਆ ਤੇ ਦੁਕਾਨ ਚੋਂ ਤਕਰੀਬਨ ਇਕ ਲੱਖ ਰੁਪਏ ਦੀ ਨਕਦੀ, ਪਾਵਰਬੈਂਕ ਤੇ ਮੋਬਾਈਲ ਫੋਨ ਚੋਰੀ ਕਰ ਲੈ ਗਿਆ।Punjab1 hour ago
-
ਖ਼ੁਦ ਨੂੰ ਡਾਕਖਾਨੇ ਦੀ ਸਾਬਕਾ ਏਜੰਟ ਦੱਸਣ ਵਾਲੀ ਔਰਤ ਨੇ ਬਜ਼ੁਰਗ ਔਰਤ ਨਾਲ ਕੀਤੀ 11 ਲੱਖ 60 ਹਜ਼ਾਰ ਦੀ ਧੋਖਾਧੜੀPunjab news ਮੰਥਲੀ ਇਨਕਮ ਸਕੀਮ ਦਾ ਲਾਲਚ ਦੇ ਕੇ ਖ਼ੁਦ ਨੂੰ ਡਾਕਖਾਨੇ ਦੀ ਸਾਬਕਾ ਏਜੰਟ ਦੱਸਣ ਵਾਲੀ ਔਰਤ ਨੇ ਬਜ਼ੁਰਗ ਔਰਤ ਨਾਲ 11ਲੱਖ 60 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ।Punjab1 hour ago
-
Farmer Protest: 6 ਮਾਰਚ ਨੂੰ KMP ਨੂੰ ਜਾਮ ਕਰਨਗੇ ਅੰਦੋਲਨਕਾਰੀ, ਸੰਯੁਕਤ ਕਿਸਾਨ ਮੋਰਚੇ ਦਾ ਐਲਾਨਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਮੈਂਬਰ ਬਲਬੀਰ ਸਿੰਘ ਰਾਜੇਵਾਲ ਨੇ ਸੋਮਵਾਰ ਨੂੰ ਮੁੱਖ ਮੰਚ ਤੋਂ ਐਲਾਨ ਕੀਤਾ ਕਿ 6 ਮਾਰਚ ਨੂੰ 6 ਘੰਟੇ ਲਈ ਕੇਐਮਪੀ (ਕੁੰਡਲੀ-ਮਾਨੇਸਰ-ਪਲਵਲ) ਐਕਸਪ੍ਰੈੱਸ- ਵੇਅ ਨੂੰ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਨੀਂਦ ਤੋਂ ਜਗਾਉਣ ਤੇ...National1 hour ago
-
ਫਤਿਹਗੜ੍ਹ ਸਾਹਿਬ ’ਚ ਫਿਲਮੀ ਸਟਾਈਲ ’ਚ ATM ਨੂੰ ਗੱਡੀ ਨਾਲ ਪਾਇਆ ਟੋਚਨ, ਚੋਰ 19 ਲੱਖ ਦੀ ਨਕਦੀ ਲੈ ਕੇ ਫ਼ਰਾਰPunjba news ਫਤਿਹਗੜ੍ਹ ਸਾਹਿਬ ਦੀਚੁੰਗੀ ਨੰਬਰ ਚਾਰ ਦੇ ਕੋਲ ਸ਼ੁੱਕਰਵਾਰ ਸਵੇਰੇ ਤਿੰਨ ਵਜੇ ਕਰੀਬ ਚੋਰ ਏਟੀਐੱਮ ਨੂੰ ਪੱਟ ਕੇ ਲੈ ਗਏ। ਏਟੀਐੱਮ ’ਚ ਕੁੱਲ 18 ਲੱਖ 88 ਹਜ਼ਾਰ ਰੁਪਏ ਸੀ।Punjab1 hour ago
-
ਕਾਂਗਰਸੀ ਵਿਧਾਇਕ ਹਰਪ੍ਰਤਾਪ ਸਿੰਘ ਦੇ ਪਿੰਡ ਲੱਖੋਵਾਲ ’ਚ ਪੁਲਿਸ ਨੇ ਤੜਕੇ ਸਾਢੇ ਤਿੰਨ ਵਜੇ ਮਾਰੀ ਰੇਡ, ਮਿਲੀ ਨਾਜਾਇਜ਼ ਡਿਸਟਿਲਰੀ, 11 ਜਣੇ ਗ੍ਰਿਫ਼ਤਾਰਕਰੀਬ ਚਾਰ ਸਾਢੇ ਚਾਰ ਘੰਟੇ ਚੱਲੀ ਪੁਲਿਸ ਦੀ ਰੇਡ 'ਚ ਗਿਆਰਾਂ ਲੋਕ ਅਤੇ ਵੱਡੀ ਮਾਤਰਾ ਵਿਚ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਉੱਥੇ ਹੀ ਇਕ ਪਸ਼ੂਆਂ ਵਾਲੀ ਵਿਹਲੀ ਅੰਦਰ ਕਿਆਰੀ ਵਿਚ ਕੀਤੀ ਹੋਈ ਅਫ਼ੀਮ ਦੀ ਖੇਤੀ ਮਿਲੀ ਜਿਸ ਨੂੰ ਜਿਸ ਦੇ ਬੂਟਿਆਂ ਨੂੰ ਕਬਜ਼ੇ 'ਚ ਲੈ ਲਿਆ ਗਿਆ ।Punjab1 hour ago
-
ਸੰਸਦ ਮੈਂਬਰ ਪ੍ਰਨੀਤ ਕੌਰ ਤੇ ਕੈਬਨਿਟ ਮੰਤਰੀ ਧਰਮਸੋਤ ਨੇ ਕਿਸਾਨ ਸੰਘਰਸ਼ 'ਚ ਫ਼ੌਤ ਹੋਏ ਨਵਜੋਤ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਇਆPunjab neews ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਭਾਦਸੋਂ ਨੇੜਲੇ ਪਿੰਡ ਖੇੜੀ ਜੱਟਾਂ ਵਿਖੇ ਪੁੱਜ ਕੇ ਸਿੰਘੂ ਬਾਰਡਰ 'ਤੇ ਕਿਸਾਨ ਸੰਘਰਸ਼ 'ਚ ਆਪਣੀ ਜਾਨ ਗਵਾਉਣ ਵਾਲੇ ਨੌਜਵਾਨ ਨਵਜੋਤ ਸਿੰਘ ਦੇ ਮਾਤਾ-ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਇਆ।Punjab2 hours ago
-
ਕੋਟਕਪੂਰਾ ਗੋਲ਼ੀਕਾਂਡ : ਸਾਬਕਾ ਡੀਜੀਪੀ ਸੈਣੀ ਦੀ ਗਿ੍ਫ਼ਤਾਰੀ ’ਤੇ 23 ਤਕ ਰੋਕਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਹਾਈ ਕੋਰਟ ਨੇ ਹੁਣ ਕੋਟਕਪੂਰਾ ਗੋਲ਼ੀਕਾਂਡ ’ਚ ਰਾਹਤ ਦਿੰਦੇ ਹੋਏ ਉਨ੍ਹਾਂ ਖਿਲਾਫ਼ ਦਰਜ ਐੱਫਆਈਆਰ ’ਤੇ 23 ਮਾਰਚ ਤਕ ਗਿ੍ਫ਼ਤਾਰੀ ’ਤੇ ਰੋਕ ਲਗਾ ਦਿੱਤੀ ਹੈ। ਇਸੇ ਦੇ ਨਾਲ ਕੋਰਟ ਨੇ ਸੈਣੀ ਦੀ ਅਗਾਊਂ ਜ਼ਮਾਨਤ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਜਸਟਿਸ ਅਵਨੀਸ਼ ਝਿੰਗਣ ਨੇ ਇਹ ਆਦੇਸ਼ ਸੈਣੀ ਵਲੋਂ ਇਸ ਮਾਮਲੇ ’ਤੇ ਦਰਜ ਐੱਫਆਈਆਰ ’ਚ ਅਗਾਊਂ ਜ਼ਮਾਨਤ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਦਿੱਤੇ ਹਨ।Punjab4 hours ago
-
Farmer's Protest : ਟਿਕਰੀ ਬਾਰਡਰ ’ਤੇ ਕਿਸਾਨ ਨੂੰ ਪਿਆ ਦਿਲ ਦਾ ਦੌਰਾ, ਇਲਾਜ ਦੌਰਾਨ ਮੌਤਦਿੱਲੀ ਟਿਕਰੀ ਬਾਰਡਰ ਦੇ ਕਿਸਾਨ ਮੋਰਚੇ 'ਤੇ ਗਏ ਪਿੰਡ ਸੰਦਲੀ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਉਸ ਨੂੰ ਕੁੱਝ ਦਿਨ ਪਹਿਲਾਂ ਦਿੱਲੀ ਵਿਖੇ ਦਿਲ ਦਾ ਦੌਰਾ ਪਿਆ ਸੀ, ਜਿਸ ਨੂੰ ਪਿੰਡ ਲਿਆਂਦਾ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ।Punjab4 hours ago
-
Coronavirus in Punjab : ਇਕ ਦਿਨ ’ਚ ਕੋਰੋਨਾ ਦੇ 1074 ਨਵੇਂ ਮਾਮਲੇ, 15 ਦੀ ਮੌਤ, ਜਲੰਧਰ ’ਚ ਸਭ ਤੋਂ ਵੱਧ 242 ਲੋਕ ਮਿਲੇ ਇਨਫੈਕਟਿਡਸੂਬੇ ’ਚ ਇਕ ਹੀ ਦਿਨ ’ਚ ਕੋਰੋਨਾ ਦੇ ਨਵੇਂ ਮਾਮਲਿਆਂ ਦਾ ਅੰਕੜਾ ਇਕ ਹਜ਼ਾਰ ਤੋਂ ਪਾਰ ਕਰ ਗਿਆ ਹੈ। ਪੰਜਾਬ ’ਚ ਕੋਰੋਨਾ ਦੇ 1074 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 15 ਲੋਕਾਂ ਦੀ ਮੌਤ ਹੋ ਗਈ ਹੈ। 385 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ। ਸੂਬੇ ’ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ 6264 ਹੋ ਗਈ ਹੈ। ਇਨ੍ਹਾਂ ’ਚੋਂ 94 ਆਕਸੀਜਨ ਸੁਪੋਰਟ ’ਤੇ ਹਨ ਤੇ 14 ਹੋਰ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਨੂੰ ਵੈਂਟੀਲੇਟਰ ਸੁਪੋਰਟ ’ਤੇ ਰੱਖਿਆ ਗਿਆ ਹੈ। ਵੀਰਵਾਰ ਨੂੰ ਜਲੰਧਰ ’ਚ ਸਭ ਤੋਂ ਵੱਧ 242 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।Punjab4 hours ago
-
ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੀ ਗਲਤੀ ਸਵੀਕਾਰਨ ਰਾਹੁਲ : ਪ੍ਰੋ. ਬਡੂੰਗਰਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਵੱਲੋਂ ਦਾਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ 'ਚ ਲਾਈ ਗਈ 1975 ਨੂੰ ਐਮਰਜੈਂਸੀ ਨੂੰ ਗਲਤੀ ਵਜੋਂ ਸਵੀਕਾਰ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ 1984 'ਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਇਸ਼ਾਰੇ 'ਤੇ ਭਾਰਤੀ ਫੌਜ ਵੱਲੋਂ ਢਹਿ-ਢੇਰੀ ਕੀਤੇ ਜਾਣ ਦੀ ਗਲਤੀ ਨੂੰ ਸਵੀਕਾਰ ਦਾ ਸਾਹਸ ਕਰਨਾ ਚਾਹੀਦਾ ਹੈ।Punjab4 hours ago
-
ਮੋਰਾਂਵਾਲੀ ਢਾਡੀ ਸਭਾ ਦੇ ਅੰਤਰਰਾਸ਼ਟਰੀ ਚੇਅਰਮੈਨ ਨਿਯੁਕਤਭਾਈ ਨੱਥਾ ਭਾਈ ਅਬਦੁੱਲਾ ਢਾਡੀ ਸਭਾ ਦੇ ਕੇਂਦਰੀ ਪ੍ਰਧਾਨ ਢਾਡੀ ਮਲਕੀਤ ਸਿੰਘ ਪਪਰਾਲੀ ਨੇ ਦੱਸਿਆ ਕਿ ਗਿਆਨੀ ਪਿ੍ਤਪਾਲ ਸਿੰਘ ਬੈਂਸ ਦੇ ਅਕਾਲ ਚਲਾਣੇ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਸੀ। ਢਾਡੀ ਸਭਾ ਦੇ ਸਾਰੇ ਅਹੁਦੇਦਾਰਾਂ ਨਾਲ ਵਿਚਾਰ-ਵਟਾਂਦਰੇ ਕਰਨ ਤੋਂ ਬਾਅਦ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਨੂੰ ਢਾਡੀ ਸਭਾ ਦੇ ਅੰਤਰਰਾਸ਼ਟਰੀ ਚੇਅਰਮੈਨ ਨਿਯੁਕਤ ਕੀਤਾ ਗਿਆ।Punjab13 hours ago
-
ਕਤਲ ਦੇ ਦੋਸ਼ 'ਚ ਬੰਦ ਹਵਾਲਾਤੀ ਕੋਲੋਂ 30 ਗ੍ਰਾਮ ਅਫ਼ੀਮ ਬਰਾਮਦਬਠਿੰਡਾ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਹੋਇਆਂ ਕੇਂਦਰੀ ਜੇਲ੍ਹ ਬਠਿੰਡਾ ਵਿਚੋਂ 30 ਗ੍ਰਾਮ ਅਫ਼ੀਮ ਬਰਾਮਦ ਕਰ ਕੇ ਇਕ ਹਵਾਲਾਤੀ ਨੂੰ ਗਿ੍ਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਉਕਤ ਹਵਾਲਾਤੀ ਸਥਾਨਕ ਲਾਈਨੋ ਪਾਰ ਇਲਾਕੇ ਵਿਚ ਹੋਏ ਯੂਥ ਅਕਾਲੀ ਵਰਕਰ ਦੇ ਕਤਲ ਦੇ ਦੋਸ਼ 'ਚ ਜੇਲ੍ਹ 'ਚ ਬੰਦ ਹੈ।Punjab13 hours ago
-
ਜਾਹੋ-ਜਲਾਲ ਨਾਲ ਮਨਾਇਆ ਜਾਵੇਗਾ ਹੋਲਾ-ਮਹੱਲਾ : ਗਿਆਨੀ ਰਘੁਬੀਰ ਸਿੰਘਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੋ-ਮਹੱਲੇ ਮੌਕੇ ਹੋਣ ਵਾਲੇ ਸਮਾਗਮਾਂ ਸਬੰਧੀ ਸੰਗਤ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਮਾਗਮ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਚੱਲ ਰਹੀਆਂ ਹਨ। ਇਹ ਪ੍ਰਗਟਾਵਾ ਛਾਉਣੀ ਮੁਹੱਲਾ ਸਥਿਤ ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਦੇ ਮੁੱਖ ਸੇਵਾਦਾਰ ਮਾਤਾ ਵਿਪਨਪ੍ਰੀਤ ਕੌਰ ਦੇ ਗ੍ਰਹਿ ਵਿਖੇ ਪੁੱਜੇ ਤਖਤ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਨੇ ਕੀਤਾ।Punjab13 hours ago
-
ਗੁਰਦੁਆਰਾ ਪੰਜਾ ਸਾਹਿਬ ਵਿਖੇ 11 ਅਪ੍ਰੈਲ ਤੋਂ ਸ਼ੁਰੂ ਹੋਣਗੇ ਸਮਾਗਮਖ਼ਾਲਸਾ ਸਾਜਨਾ ਦਿਵਸ ਮਨਾਉਣ ਨੂੰ ਲੈ ਕੇ ਇਵੈਕੁਈ ਟਰੱਸਟ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਇਕ ਸਾਂਝੀ ਮੀਟਿੰਗ ਲਾਹੌਰ ਵਿਖੇ ਹੋਈ। ਇਸ ਮੌਕੇ ਤੇ ਖ਼ਾਲਸਾ ਸਾਜਨਾ ਦਿਵਸ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਮਨਾਏ ਜਾਣ ਨੂੰ ਲੈ ਕੇ ਕੀਤੀਆ ਜਾਣ ਵਾਲੀਆਂ ਤਿਆਰੀਆਂ ਤੇ ਸਮਾਗਮਾਂ ਬਾਰੇ ਵਿਸਥਾਰ ਨਾਲ ਵਿਚਾਰ ਕੀਤੀ ਗਈ।Punjab13 hours ago
-
Punjab Cabinet Meeting: ਛੇਵੇਂ ਪੰਜਾਬ ਵਿੱਤ ਕਮਿਸ਼ਨ ਦੀਆਂ ਛੇ ਸਿਫਾਰਸ਼ਾਂ ਨੂੰ ਮਨਜ਼ੂਰੀਪੰਜਾਬ ਕੈਬਨਿਟ ਨੇ ਵੀਰਵਾਰ ਨੂੰ ਛੇਵੇਂ ਪੰਜਾਬ ਵਿੱਤ ਕਮਿਸ਼ਨ ਦੀਆਂ ਕਈ ਪ੍ਰਮੁੱਖ ਸਿਫਾਰਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ। ਬੁਲਾਰੇ ਨੇ ਦੱਸਿਆ ਕਿ ਕਮਿਸ਼ਨ ਨੇ 29 ਜਨਵਰੀ ਨੂੰ ਪੰਜਾਬ ਦੇ ਰਾਜਪਾਲ ਨੂੰ ਸਾਲ 2021-22 ਲਈ ਸੱਤ ਸਿਫਾਰਸ਼ਾਂ ਸੌਂਪੀਆਂ ਅਤੇ ਮੰਤਰੀ ਮੰਡਲ ਵੱਲੋਂ ਅੱਜ ਛੇ ਸਿਫਾਰਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।Punjab16 hours ago
-
ਮੁਖਤਾਰ ਅੰਸਾਰੀ ਨੂੰ ਯੂਪੀ ਦੇ ਹਵਾਲੇ ਨਾ ਕਰਨ ਲਈ ਪੰਜਾਬ ਦੀਆਂ ਜ਼ੋਰਦਾਰ ਦਲੀਲਾਂਪੰਜਾਬ ਸਰਕਾਰ ਅਤੇ ਗੈਂਗਸਟਰ ਤੋਂ ਨੇਤਾ ਬਣੇ ਮੁਖਤਾਰ ਅੰਸਾਰੀ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਕਿਹਾ ਕਿ ਯੋਗੀ ਆਦਿਤਿਆਨਾਥ ਦੀ ਸਰਕਾਰ ਨੂੰ ਉਨ੍ਹਾਂ ਨੂੰ ਰੂਪਨਗਰ ਜੇਲ੍ਹ ਤੋਂ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿਚ ਟਰਾਂਸਫਰ ਕਰਨ ਦੀ ਮੰਗ ਕਰਨ ਦਾ ਕੋਈ ਮੌਲਿਕ ਅਧਿਕਾਰ ਨਹੀਂ ਹੈ। ਯੂਪੀ ਸਰਕਾਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਕੇ ਪੰਜਾਬ ਸਰਕਾਰ ਅਤੇ ਰੂਪਨਗਰ ਜੇਲ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਕਿ ਮਊ ਦੇ ਵਿਧਾਇਕ ਅੰਸਾਰੀ ਦੀ ਹਿਰਾਸਤ ਛੇਤੀ ਤੋਂ ਛੇਤੀ ਜ਼ਿਲ੍ਹੇ ਜੇਲ੍ਹ ਬਾਂਦਾ ਨੂੰ ਸੌਂਪੀ ਜਾਵੇ।National16 hours ago