ਮੁਕਤਸਰ ਸਾਹਿਬ 'ਚ ਵੱਡਾ ਹਾਦਸਾ; ਬੇਕਾਬੂ ਕਾਰ ਦਰੱਖ਼ਤ 'ਚ ਵੱਜੀ, ਪਤੀ-ਪਤਨੀ ਸਮੇਤ ਤਿੰਨ ਦੀ ਦਰਦਨਾਕ ਮੌਤ
ਪਿੰਡ ਦੀਪ ਸਿੰਘ ਵਾਲਾ ਦਾ ਕੁਲਵੰਤ ਸਿੰਘ ਆਪਣੀ ਪਤਨੀ ਤੇ ਇਕ ਹੋਰ ਰਿਸ਼ਤੇਦਾਰ ਸਮੇਤ ਸੋਮਵਾਰ ਦੁਪਹਿਰ ਕੋਟਕਪੂਰਾ ਤੋਂ ਸ੍ਰੀ ਮੁਕਤਸਰ ਸਾਹਿਬ ਰਵਾਨਾ ਹੋਇਆ ਸੀ। ਉਸਦੀ ਕਾਰ ਦੀ ਰਫ਼ਤਾਰ ਕਾਫੀ ਜ਼ਿਆਦਾ ਸੀ। ਇਸ ਕਾਰਨ ਕੋਟਕਪੂਰਾ ਰੋਡ 'ਤੇ ਸਥਿਤ ਪਿੰਡ ਝਬੇਲਵਾਲੀ ਨੇੜੇ ਉਸ ਦੀ ਆਈ-20 ਬੇਕਾਬੂ ਹੋ ਕੇ ਇਕ ਦਰੱਖ਼ਤ ਨਾਲ ਟਕਰਾ ਗਈ।
Punjab6 months ago