punjab chandigarh
-
ਕੁਲਵੰਤ ਸਿੰਘ ਸਾਬਕਾ ਮੇਅਰ ਮੋਹਾਲੀ ਨੂੰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਾਸਤ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਅਹਿਮ ਫੈਸਲਾ ਲੈਂਦਿਆਂ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ।Punjab3 days ago
-
ਰਾਜਭਵਨ ਘੇਰਨ ਗਏ ਕਾਂਗਰਸੀਆਂ ਨੇ ਸ਼ਾਂਤੀਪੂਰਨ ਤਰੀਕੇ ਨਾਲ ਖਤਮ ਕੀਤਾ ਪ੍ਰਦਰਸ਼ਨ, ਪੁਲਿਸ ਨੇ ਕਾਂਗਰਸ ਭਵਨ ਦੇ ਬਾਹਰ ਰੋਕੇ ਕਾਂਗਰਸੀਪੰਜਾਬ ਕਾਂਗਰਸ ਵੱਲੋਂ ਅੱਜ ਪੰਜਾਬ ਦੇ ਰਾਜਪਾਲ ਵੀਪੀ ਬਦਨੌਰ ਦਾ ਘਿਰਾਓ ਕੀਤਾ ਜਾ ਰਿਹਾ ਹੈ। ਘਿਹਾਓ ਕਰਨ ਲਈ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਚੰਡੀਗੜ੍ਹ ਪੁੱਜੇ । ਚੰਡੀਗੜ੍ਹ ਪੁਲਿਸ ਨੇ ਰਾਜ ਭਵਨ ਨੂੰ ਜਾਣ ਵਾਲੇ ਸਾਰੇ ਮਾਰਗਾਂ 'ਤੇ ਕੀਤੀ ਸਖ਼ਤ ਨਾਕਾਬੰਦੀ ਕਰ ਦਿੱਤੀ ਹੈ।Punjab4 days ago
-
PSEB : ਉਡਾਣ ਪ੍ਰੋਜੈਕਟ ਤਹਿਤ ਵਿਦਿਆਰਥੀਆਂ ਦਾ ਮੌਕ ਅਤੇ ਫਾਈਨਲ ਟੈਸਟ ਅਪ੍ਰੈਲ ’ਚਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਆਮ ਗਿਆਨ ਵਿੱਚ ਵਾਧਾ ਕਰਨ ਲਈ ਸ਼ੁਰੂ ਕੀਤਾ ‘ਉਡਾਣ ਪ੍ਰੋਜੈਕਟ’ ਬੱਚਿਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਅਤੇ ਹੁਣ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੇ ਆਮ ਗਿਆਨ ਦਾ ਮੁਲਾਂਕਣ ਕਰਨ ਲਈ ਅਪ੍ਰੈਲ ਵਿਚ ਟੈਸਟ ਕਰਵਾਉਣ ਵਾਸਤੇ ਰੂਪ-ਰੇਖਾ ਉਲੀਕੀ ਹੈ।Punjab5 days ago
-
ਤਿਆਰੀ ਪੂਰੀ, ਹਿਸਾਰ ਤੋਂ ਚੰਡੀਗੜ੍ਹ ਲਈ ਕੱਲ੍ਹ ਤੋਂ ਸ਼ੁਰੂ ਹੋਵੇਗੀ ਏਅਰ ਟੈਕਸੀ, ਦੇਸ਼ 'ਚ ਪਹਿਲੀ ਵਾਰ ਹੋ ਰਹੀ ਸ਼ੁਰੂਆਤਦੇਸ਼ ਦੀ ਪਹਿਲੀ ਏਅਰ ਟੈਕਸੀ ਸੇਵਾ ਕੱਲ੍ਹ ਤੋਂ ਸ਼ੁਰੂ ਹੋ ਜਾਵੇਗੀ। 14 ਜਨਵਰੀ ਤੋਂ ਮਕਰ ਸੰਕ੍ਰਾਂਤਿ ਦੇ ਤਿਉਹਾਰ ਤੇ ਹਿਸਾਰ ਨਾਲ ਚੰਡੀਗੜ੍ਹ ਰੂਟ 'ਤੇ ਏਅਰ ਟੈਕਸੀ ਸੇਵਾ ਸ਼ੁਰੂ ਹੋਵੇਗੀ। ਏਅਰ ਟੈਕਸੀ ਦੀ ਸ਼ੁਰੂਆਤ ਕਰ ਰਹੇ ਝੱਜਰ ਦੇ ਕੈਪਟਨ ਵਰੁਣ ਸੁਹਾਗ ਨੇ ਇਸ ਦੀ ਪੁਸ਼ਟੀ ਕੀਤੀ ਹੈ।Punjab6 days ago
-
ਪਰਵਾਸੀ ਭਾਰਤੀਆਂ ਨੂੰ ਪੰਜਾਬ 'ਚ ਨਿਵੇਸ਼ ਲਈ ਉਤਸ਼ਾਹਤ ਕਰਨ ਹਿੱਤ ਉੱਚ ਤਾਕਤੀ ਨਿਵੇਸ਼ ਕਮੇਟੀ ਕਾਇਮਪੰਜਾਬ ਸਰਕਾਰ ਨੇ ਪਰਵਾਸੀ ਭਾਰਤੀਆਂ ਨੂੰ ਸੂਬੇ ਵਿੱਚ ਨਿਵੇਸ਼ ਲਈ ਉਤਸ਼ਾਹਤ ਕਰਨ ਹਿੱਤ ‘ਪੰਜਾਬ ਉੱਚ ਤਾਕਤੀ ਨਿਵੇਸ਼ ਕਮੇਟੀ’ ਦਾ ਗਠਨ ਕੀਤਾ ਹੈ। ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਇਹ ਕਮੇਟੀ ਗਠਤ ਕਰਨ ਦਾ ਫ਼ੈਸਲਾ ਲਿਆ ਗਿਆ।Punjab7 days ago
-
ਪੁਣੇ ਤੋਂ ਵਿਸ਼ੇਸ਼ ਫਲਾਈਟ ਰਾਹੀਂ ਚੰਡੀਗੜ੍ਹ ਪਹੁੰਚੀ ਕੋਵਿਡ ਵੈਕਸੀਨ, ਪੰਜਾਬ ਦੇ ਜ਼ਿਲ੍ਹਿਆਂ 'ਚ ਕੱਲ੍ਹ ਤੋਂ ਹੋਵੇਗੀ ਸਪਲਾਈCovid Vaccine : ਪੰਜਾਬ ਦੇ ਸਿਹਤ ਵਿਭਾਗ ਦੇ ਪ੍ਰਿੰਸੀਪਲ ਸੇਕ੍ਰੇਟਰੀ ਹੁਸਨ ਲਾਲ ਨੇ ਦੱਸਿਆ ਕਿ 2.4 ਲੱਖ ਵੈਕਸੀਨ ਪਹੁੰਚ ਗਈ ਹੈ। ਅੱਜ ਨੂੰ ਸੈਕਟਰ 24 ਦੇ ਸਟੋਰ ਚ ਰੱਖਿਆ ਜਾਵੇਗਾ। ਕੱਲ੍ਹ ਤੋਂ ਇਸ ਨੂੰ ਸਾਰੇ 22 ਜ਼ਿਲ੍ਹਿਆਂ ਚ ਵਿਤਰਿਤ ਕੀਤਾ ਜਾਵੇਗਾ।Punjab7 days ago
-
PSEB ਵੱਲੋਂ ਕਿੱਤਾ ਮੁਖੀ ਕੋਰਸਾਂ ਬਾਰੇ ਸੇਧ ਦੇਣ ਲਈ 11 ਜਨਵਰੀ ਤੋਂ 15 ਫਰਵਰੀ ਤਕ ਚੱਲੇਗੀ ਟ੍ਰੇਨਿੰਗ, 150 ਕਾਊਂਸਲਰ ਲੈਣਗੇ ਭਾਗਪੰਜਾਬ ਸਕੂਲ ਸਿੱਖਿਆ ਵਿਭਾਗ ਨੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਨਵੇਂ ਕਿੱਤਾ ਮੁਖੀ ਕੋਰਸਾਂ ਸਬੰਧੀ ਜਾਣਕਾਰੀ ਦੇਣ ਅਤੇ ਉਨ੍ਹਾਂ ਨੂੰ ਸਹੀ ਰਾਹ ਦੀ ਚੋਣ ਕਰਵਾਉਣ ਲਈ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਚੁਣੇ ਗਏ ਸਕੂਲ ਕਾਊਂਸਲਰਾਂ ਨੂੰ ਆਨਲਾਈਨ ਟ੍ਰੇਨਿੰਗ ਦੇਣ ਲਈ ਸਮਾਂ ਸੂਚੀ ਜਾਰੀ ਕਰ ਦਿੱਤੀ ਹੈ।Punjab8 days ago
-
ਅਗਲੇ ਸਾਲ ਮਾਰਚ ਤਕ ਪੰਜਾਬ ਦੇ ਸਾਰੇ ਪਿੰਡਾਂ ਦੇ ਘਰਾਂ ਨੂੰ ਮਿਲੇਗੀ ਪਾਣੀ ਦੀ ਸਪਲਾਈ : ਰਜ਼ੀਆ ਸੁਲਤਾਨਾਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਇਕ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਸਾਰੇ 35 ਲੱਖ ਪੇਂਡੂ ਘਰਾਂ ਨੂੰ ਪਾਈਪ ਰਾਹੀਂ ਪਾਣੀ ਦੀ ਸਪਲਾਈ ਦਾ ਟੀਚਾ ਮਾਰਚ 2022 ਤੱਕ ਪੂਰਾ ਕਰ ਲਿਆ ਜਾਵੇਗਾ। ਇਹ ਟੀਚਾ ਜਲ ਜੀਵਨ ਮਿਸ਼ਨ ਤਹਿਤ ਪੂਰਾ ਕੀਤਾ ਜਾਵੇਗਾ।Punjab11 days ago
-
ਬੰਦੂਕ ਸਭਿਆਚਾਰ ਦੇ ਪ੍ਰਚਾਰ ਦੇ ਦੋਸ਼ 'ਚ ਸ੍ਰੀ ਬਰਾੜ ਦੀ ਗ੍ਰਿਫ਼ਤਾਰੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਸਹੀਮੁੱਖ ਮੰਤਰੀ ਨੇ ਇੱਕ ਸੰਗੀਤਕ ਵੀਡੀਓ 'ਚ ਬੰਦੂਕ ਸਭਿਆਚਾਰ ਦੇ ਪ੍ਰਚਾਰ ਕਰਨ ਦੇ ਦੋਸ਼ 'ਚ ਪੰਜਾਬੀ ਗਾਇਕ ਸ਼੍ਰੀ ਬਰਾੜ ਦੀ ਗ੍ਰਿਫ਼ਤਾਰੀ ਨੂੰ ਸਹੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਢੰਗ ਨਾਲ ਗੈਂਗਸਟਰਵਾਦ ਤੇ ਬੰਦੂਕ ਸਭਿਆਚਾਰ ਦਾ ਪ੍ਰਚਾਰ ਕਰਨਾ ਬਿਲਕੁਲ ਗਲ਼ਤ ਹੈ।Punjab13 days ago
-
ਰਾਮਾ ਮੰਡੀ 'ਚ ਦਹਿਸ਼ਤ ਫੈਲਾਉਣ ਵਾਲੇ ਸਾਂਬਰ ਦਾ ਦੁਖਦ ਅੰਤ, ਫਲਾਈਓਵਰ ਤੋਂ ਮਾਰੀ ਛਾਲ, ਮੌਤਸੋਮਵਾਰ ਨੂੰ ਰਾਮਾ ਮੰਡੀ ਇਲਾਕੇ 'ਚ ਦਹਿਸ਼ਤ ਫੈਲਾਉਣ ਵਾਲੇ ਸਾਂਬਰ ਦੀ ਮੰਗਲਵਾਰ ਸਵੇਰੇ ਟ੍ਰਾਂਸਪੋਰਟ ਨਗਰ 'ਚ ਮੌਤ ਹੋ ਗਈ। ਵਾਹਨਾਂ ਦੇ ਰੌਲੇ ਤੋਂ ਡਰ ਕੇ ਇੱਧਰ-ਉੱਧਰ ਭੱਜ ਰਿਹਾ ਸਾਂਬਰ ਫਲਾਈਓਵਰ 'ਤੇ ਚੜ੍ਹ ਗਿਆ ਸੀ। ਖ਼ੁਦ ਨੂੰ ਵਾਹਨਾਂ ਵਿਚਕਾਰ ਪਾ ਕੇ ਉਹ ਡਰ ਗਿਆ ਸੀ।Punjab14 days ago
-
ਪੰਜਾਬ ਸਰਕਾਰ ਨੇ ਨਵੇਂ ਪ੍ਰਮੋਟ ਕੀਤੇ 2 DGPs ਨੂੰ ਸੌਂਪੇ ਵਿਭਾਗ, ਦੇਖੋ ਕਿਸ ਨੂੰ ਮਿਲੀ ਕੀ ਜ਼ਿੰਮੇਵਾਰੀਪੰਜਾਬ ਸਰਕਾਰ ਨੇ ਹਾਲ ਹੀ ਵਿਚ 3 ਆਈਪੀਐਸ ਅਧਿਕਾਰੀ ਪ੍ਰਮੋਟ ਕਰਕੇ ਡੀਜੀਪੀ ਬਣਾਏ ਸਨ। ਇਨ੍ਹਾਂ ਵਿਚੋਂ ਬੀ.ਕੇ. ਉਪਲ, ਸੰਜੀਵ ਕਾਲੜਾ ਅਤੇ ਪਰਾਗ ਜੈਨ ਨੂੰ ਤਰੱਕੀ ਦਿੱਤੀ ਸੀ।Punjab15 days ago
-
ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦਾ ਮਾਮਲਾ ਪਹੁੰਚਿਆ ਹਾਈ ਕੋਰਟ, DGP ਤੇ ਚਾਰ DC ਨੂੰ ਬਣਾਇਆ ਪਾਰਟੀਬੀਤੇ ਮਹੀਨੇ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਵਿਰੋਧ ਕਰਨ ਲਈ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਦੇ ਮਾਮਲੇ 'ਚ ਹਰਿਆਣਾ ਪੁਲਿਸ ਵੱਲੋਂ ਨੈਸ਼ਨਲ ਹਾਈਵੇਅ 'ਤੇ ਟੋਏ ਪੁੱਟ ਕੇ ਅੜਿੱਕਾ ਪਾਉਣ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਗਿਆ ਹੈ।Punjab15 days ago
-
ਆਜ਼ਾਦੀ ਘੁਲਾਟੀਆਂ ਨੂੰ ਪੰਜਾਬ ਸਰਕਾਰ ਦਾ ਤੋਹਫ਼ਾ, ਅਪ੍ਰੈਲ ਮਹੀਨੇ ਤੋਂ ਵੱਧ ਕੇ ਮਿਲੇਗੀ ਪੈਨਸ਼ਨ, ਪੜ੍ਹੋ ਹੋਰ ਕੀ-ਕੀ ਦਿੱਤੀਆਂ ਸਹੂਲਤਾਂਪੰਜਾਬ ਦੇ ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਯੋਗ ਵਾਰਿਸਾਂ ਦੀ ਭਲਾਈ ਲਈ ਪੰਜਾਬ ਸਰਕਾਰ ਵਚਨਬੱਧ ਹੈ, ਉਕਤ ਪ੍ਰਗਟਾਵਾ ਅੱਜ ਇੱਥੇ ਪੰਜਾਬ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਯੋਗ ਵਾਰਿਸਾਂ ਨੂੰ ਪਹਿਲਾਂ ਮਿਲਣ ਵਾਲੀ ਪੈਨਸ਼ਨ 7500/- ਪ੍ਰਤੀ ਮਹੀਨਾ ਤੋਂ ਵਧਾ ਕੇ 9400/- ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ।Punjab17 days ago
-
Corona Vaccine : ਚੰਡੀਗੜ੍ਹ 'ਚ PGI, GMCH 16 ਤੇ GMCH 32 'ਚ ਅੱਜ ਹੋਵੇਗੀ ਕੋਵਿਡ ਵੈਕਸੀਨ ਦਾ ਟਰਾਇਲCovid Vaccine Trial Chandigarh ਕੇਂਦਰ ਸਰਕਾਰ ਕਿਸੇ ਵੀ ਸਮੇਂ ਕੋਰੋਨਾ ਵੈਕਸੀਨ ਦੇ ਮਾਰਕਿਟ 'ਚ ਆਉਣ ਦਾ ਐਲਾਨ ਕਰ ਸਕਦੀ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਪੀਜੀਆਈ ਚੰਡੀਗੜ੍ਹ, ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪਤਾਲ ਸੈਕਟਰ 32 ਤੇ ਗਵਰਨਮੈਂਟ ਮਲਟੀ ਸਪੈਸ਼ਲਿਟੀ ਹਸਪਤਾਲ ਸੈਕਟਰ 16 'ਚ ਕੋਵਿਡ ਵੈਕਸੀਨ ਦਾ ਡਰਾਈ ਰਨ (ਟਰਾਇਲ) ਕੀਤਾ ਜਾਵੇਗਾ।Punjab17 days ago
-
2021 ਦੇ ਪਹਿਲੇ ਹੀ ਦਿਨ ਚੰਡੀਗੜ੍ਹ 'ਚ ਪ੍ਰਦੂਸ਼ਣ ਦਾ ਪੱਧਰ ਵਧਿਆ, ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਹਾਲਤ ਕੁਝ ਬਿਹਤਰਨਵੇਂ ਸਾਲ ਦਾ ਖ਼ੁਮਾਰ ਸ਼ਹਿਰਵਾਸੀਆਂ 'ਤੇ ਚੜ੍ਹਿਆ ਹੈ। ਇਸ ਖੁਮਾਰੀ ਨਾਲ ਹੀ ਪਹਿਲੇ ਹੀ ਦਿਨ ਵਧੇ ਪ੍ਰਦੂਸ਼ਣ ਦੇ ਪੱਧਰ ਨੇ ਚਿੰਤਾ ਵੀ ਵਧਾ ਦਿੱਤੀ ਹੈ। ਸ਼ੁੱਕਰਵਾਰ ਨੂੰ ਏਅਰ ਕਵਾਲਿਟੀ ਇੰਡੈਕਸ ਵੱਧ ਕੇ 150 ਤਕ ਪਹੁੰਚ ਗਿਆ। ਜੋ ਖਰਾਬ ਹਾਲਾਤ ਨੂੰ ਬਿਆਨ ਕਰਦਾ ਹੈ।Punjab18 days ago
-
ਨੇਤਰਹੀਣ ਕ੍ਰਿਕਟ ਖਿਡਾਰੀ ਤੇਜਿੰਦਰਪਾਲ ਨੂੰ ਛੇ ਸਾਲ ਤੋਂ ਰੁਕੀ ਪਈ ਦੋ ਲੱਖ ਦੀ ਇਨਾਮੀ ਰਾਸ਼ੀ ਮਿਲੀਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਜਲੰਧਰ ਦੇ ਨੇਤਰਹੀਣ ਕ੍ਰਿਕਟ ਖਿਡਾਰੀ ਤੇਜਿੰਦਰਪਾਲ ਸਿੰਘ ਦੀ ਛੇ ਸਾਲ ਤੋਂ ਰੁਕੀ ਪਈ ਨਕਦ ਇਨਾਮੀ ਰਾਸ਼ੀ ਜਾਰੀ ਕਰਵਾ ਦਿੱਤੀ ਹੈ।Punjab19 days ago
-
ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ‘ਚ ਘਰ ਬਣਾਉਣ ਦਾ ਸ਼ਾਨਦਾਰ ਮੌਕਾ,ਗਮਾਡਾ ਈਕੋ ਸਿਟੀ-2 ਸਕੀਮ ਤਹਿਤ 14 ਜਨਵਰੀ 2021 ਤਕ ਕਰੋ ਅਪਲਾਈਪੰਜਾਬ ਵਾਸੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਕਰ ਸਕਦੇ ਹਨ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਲੋਂ ਈਕੋ ਸਿਟੀ-2, ਨਿਊ ਚੰਡੀਗੜ੍ਹ ਵਿਖੇ 289 ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਸਕੀਮ 7 ਦਸੰਬਰ, 2020 ਨੂੰ ਸ਼ੁਰੂ ਹੋਈ ਸੀ ਅਤੇ 14 ਜਨਵਰੀ, 2021 ਨੂੰ ਬੰਦ ਹੋਵੇਗੀ। ਪਲਾਟਾਂ ਦੀ ਅਲਾਟਮੈਂਟ ਦੀ ਕੀਮਤ 25 ਹਜ਼ਾਰ ਰੁਪਏ ਪ੍ਰਤੀ ਗਜ ਤੈਅ ਕੀਤੀ ਗਈ ਹੈPunjab21 days ago
-
ਕੈਬਨਿਟ ਮੰਤਰੀਆਂ ਦੇ ਨਾਂ ਸੌਂਪੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਮੰਗ ਪੱਤਰ, ਰੱਖੀਆਂ ਇਹ ਸ਼ਰਤਾਂਪਿਛਲੇ ਚਾਰ ਸਾਲਾਂ ਤੋਂ ਰੁਜ਼ਗਾਰ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਆਪਣੀਆਂ ਮੰਗਾਂ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀਆਂ ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਮੀਤ ਸਿੰਘ ਸੋਢੀ..Punjab21 days ago
-
ਮੁੱਖ ਮੰਤਰੀ ਵੱਲੋਂ ਪ੍ਰੋਫੈਸਰ ਪ੍ਰਮੋਦ ਕੁਮਾਰ ਦੇ ਪਿਤਾ ਰਾਮ ਦੇਵ ਦੇ ਦੇਹਾਂਤ 'ਤੇ ਪ੍ਰਗਟਾਇਆ ਅਫ਼ਸੋਸਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ (ਆਈਡੀਸੀ), ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫੈਸਰ ਪ੍ਰਮੋਦ ਕੁਮਾਰ ਦੇ ਪਿਤਾ ਰਾਮ ਦੇਵ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ...Punjab25 days ago
-
Cowboy ਕਲੱਬ 'ਚ ਚੱਲ ਰਹੀ ਸੀ ਹੁੱਕਾ ਪਾਰਟੀ ਤੇ ਫਿਰ ਇੰਝ ਚੜ੍ਹੇ ਪੁਲਿਸ ਹੱਥੇਸ਼ਹਿਰ ਦੇ ਡਿਸਕੋਥੈਕ, ਕਲੱਬ ਤੇ ਸੰਚਾਲਕ ਪੁਲਿਸ ਦੀ ਕਾਨੂੰਨੀ ਕਾਰਵਾਈ ਨੂੰ ਹੱਟਾ ਕੇ ਮਨਮਾਨੀ ਕਰ ਨਿਯਮਾਂ ਦੀਆਂ ਧੱਜੀਆਂ ਉਡਾਉਣ 'ਚ ਲੱਗੇ ਹਨ। ਚੰਡੀਗੜ੍ਹ ਦੇ ਸੈਕਟਰ-9 ਸਥਿਤ ਕਾਊੂਬੁਆਏ ਕਲੱਬ ਦੇ ਅੰਦਰ ਹੁੱਕਾ ਪਾਰਟੀ ਚਲਣ 'ਤੇ ਪੁਲਿਸ ਨੇ ਮਾਲਕ ਤੇ ਮੈਨੇਜਰ ਨੂੰ ਗ੍ਰਿਫ਼ਤਾਰ ਕੀਤਾ ਹੈ।Punjab26 days ago