patiala news
-
ਬੈਂਕ ਮੁਲਾਜ਼ਮਾਂ ਨੇ ਕੀਤਾ ਰੋਸ ਮੁਜ਼ਾਹਰਾ, ਨਿੱਜੀਕਰਨ ਖ਼ਿਲਾਫ਼ ਪ੍ਰਗਟਾਇਆ ਰੋਸ, ਦੋ ਦਿਨ ਹੜਤਾਲ ਕਰਨ ਦੀ ਚਿਤਾਵਨੀਸ਼ੇਰਾਂਵਾਲਾ ਗੇਟ ਵਿਖੇ ਇਕੱਤਰ ਹੋਏ ਬੈਂਕ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ। ਇਸ ਦੌਰਾਨ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਮੁਲਾਜ਼ਮਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਪਣੇ ਬਜਟ 'ਚ ਸਾਰੇ ਸਰਕਾਰੀ ਬੈਂਕਾਂ ਨੂੰ ਨਿੱਜੀ ਹੱਥਾਂ 'ਚ ਦੇਣ ਦਾ ਐਲਾਨ ਕਰ ਦਿੱਤਾ ਹੈ ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।Punjab3 hours ago
-
ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾ ਵਲੋਂ ਮੋਤੀ ਮਹਿਲ ਦਾ ਘਿਰਾਓ ਅੱਜਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ ਬਾਰਾਂਦਰੀ ਗਾਰਡਨ ਵਿਖੇ ਅੱਜ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਇਕੱਤਰਤਾ ਕੀਤੀ ਜਾ ਰਹੀ ਹੈ। ਇਸ ਉਪਰੰਤ ਬੇਰੁਜ਼ਗਾਰਾਂ ਵੱਲੋਂ ਮੋਤੀ ਮਹਿਲ ਦਾ ਘਿਰਾਓ ਵੀ ਕੀਤਾ ਜਾਵੇਗਾ।Punjab22 hours ago
-
ਮਹਿੰਗਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਨਾਭਾ ਦੇ ਬੋੜਾ ਗੇਟ ਚੌਕ ਚ ਦਿੱਤਾ ਧਰਨਾਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿੰਗਾਈ ਮੁੱਦੇ ਨੂੰ ਲੈ ਕੇ ਅਤੇ ਪੰਜਾਬ ਮੰਗਦਾ ਜਵਾਬ ਦੇ ਦਿੱਤੇ ਸੱਦੇ ਤਹਿਤ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ ਵਿੱਚ ਅਕਾਲੀ ਵਰਕਰਾਂ ਵੱਲੋਂ ਧਰਨਾ ਲਗਾਇਆ ਗਿਆ,Punjab1 day ago
-
International Women Day 2021 : ਸ਼ੌਕ ਨੂੰ ਬਣਾਇਆ ਜ਼ਿੰਦਗੀ ਦਾ ਆਧਾਰ, ਪਟਿਆਲਾ ਦੀ ਲਾਜਵੰਤੀ ਨੇ ਪੈਰੀਂ ਖੜ੍ਹੇ ਕੀਤੇ ਕਈ ਪਰਿਵਾਰਪਟਿਆਲਾ ਵਾਸੀ 64 ਸਾਲਾ ਲਾਜਵੰਤੀ ਆਪਣੀ ਮਿਸਾਲ ਆਪ ਹੈ। ਫੁਲਕਾਰੀ ਨੂੰ ਬਜ਼ਾਰ ਵਿਚ ਸਥਾਪਤ ਕਰਨ ਸਦਕਾ ਉਨ੍ਹਾਂ ਪਦਮਸ਼੍ਰੀ ਐਵਾਰਡ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ।Punjab1 day ago
-
ਪਟਿਆਲਾ ਜ਼ਿਲ੍ਹੇ ਦੇ ਇਕ ਸਰਪੰਚ ਤੇ ਉਸ ਦਾ ਸਾਥੀ ਕਿੱਲੋ ਅਫੀਮ ਸਮੇਤ ਕਾਬੂ, ਥਾਣਾ ਅਨਾਜ ਮੰਡੀ ਵਿਖੇ ਮਾਮਲਾ ਹੋਇਆ ਦਰਜਨੇੜਲੇ ਪਿੰਡ ਸੂਹਰੋਂ ਦੇ ਕਾਂਗਰਸੀ ਸਰਪੰਚ ਅਤੇ ਉਸਦੇ ਸਾਥੀ ਨੂੰ ਪੁਲਿਸ ਨੇ ਇਕ ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਸਰਪੰਚ ਸਤਿੰਦਰ ਸਿੰਘ ਉਰਫ ਡਿੰਪਲ ਅਤੇ ਉਸਦਾ ਸਾਥੀ ਬਲਵਿੰਦਰ ਸਿੰਘ ਉਰਫ ਕਾਲਾ ਵਾਸੀ ਪਿੰਡ ਨੇਪਰਾ ਖ਼ਿਲਾਫ਼ ਥਾਣਾ ਅਨਾਜ ਮੰਡੀ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।Punjab3 days ago
-
ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਨੈਸ਼ਨਲ ਹਾਈਵੇਅ ਕੀਤਾ ਜਾਮ, ਦਿੱਤਾ ਧਰਨਾPunjab news ਪੰਜਾਬੀ ਯੂਨੀਵਰਸਿਟੀ ਤੇ ਜਿੱਥੇ ਵਿੱਤੀ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ ਉਥੇ ਹੀ ਮੁਲਾਜ਼ਮਾਂ ਵੱਲੋਂ ਵੀ ਧਰਨੇ ਮੁਜ਼ਾਹਰੇ ਦਿੱਤੇ ਜਾ ਰਹੇ ਹਨ। ਜਿਨ੍ਹਾਂ ਦੇ ਸਮਰਥਨ 'ਚ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਤੇ ਮੁਲਾਜ਼ਮ ਜਥੇਬੰਦੀਆਂ ਨੇ ਇਕੱਤਰ ਹੋ ਕੇ ਨੈਸ਼ਨਲ ਹਾਈਵੇ ਜਾਮ ਕਰਕੇ ਧਰਨਾ ਲਗਾ ਲਿਆ।Punjab4 days ago
-
ਪਟਿਆਲਾ ਦੇ ਕਿਲ੍ਹਾ ਮੁਬਾਰਕ 'ਚ ਹੈੱਡ ਰਾਗੀ ਵਜੋਂ 35 ਸਾਲ ਕੀਤੀ ਸੇਵਾ, ਹੁਣ ਦਰਵਾਜ਼ੇ ਬੰਦ ਕਰਕੇ ਪਰਿਵਾਰ ਨੂੰ ਕੀਤਾ ਜਾ ਰਿਹੈ ਬੇਘਰ, ਜਾਣੋ ਕੀ ਹੈ ਪੂਰਾ ਮਾਮਲਾਪਟਿਆਲਾ ਦੇ ਕਿਲ੍ਹਾ ਮੁਬਾਰਕ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਚ 35 ਸਾਲ ਤੋਂ ਹੈੱਡ ਰਾਗੀ ਦੀ ਸੇਵਾ ਨਿਭਾਉਣ ਵਾਲੇ ਗਿਆਨੀ ਸੌਦਾਗਰ ਸਿੰਘ ਨੂੰ ਹੁਣ ਕਿਲ੍ਹੇ ਦੇ ਅੰਦਰ ਬਣੇ ਘਰ ਵਿਚੋਂ ਬੇਘਰ ਹੋਣਾ ਪਵੇਗਾ। ਪ੍ਰਸਾਸ਼ਨ ਵੱਲੋਂ ਕਿਲ੍ਹੇ ਦੇ ਗੇਟ ਬੰਦ ਕਰਕੇ ਇਨ੍ਹਾਂ ਦਾ ਮਕਾਨ ਖਾਲੀ ਕਰਵਾਇਆ ਜਾ ਰਿਹਾ ਹੈ।Punjab4 days ago
-
ਦਰਸ਼ਨ ਦੀਦਾਰੇ ਨਗਰ ਕੀਰਤਨ ਦਾ ਨਾਭਾ ਹਲਕੇ 'ਚ ਹੋਇਆ ਭਰਵਾਂ ਸਵਾਗਤ, ਸੰਗਤਾਂ 'ਚ ਭਾਰੀ ਉਤਸ਼ਾਹਨੇੜਲੇ ਪਿੰਡ ਰਾਮਗਡ਼੍ਹ ਬੋੜਾਂ ਸਥਿਤ ਗੁਰਦੁਆਰਾ ਬਾਉਲੀ ਸਾਹਿਬ ਪਾਤਸ਼ਾਹੀ ਨੌਵੀਂ ਪਹੁੰਚਿਆ ਜੋ ਕਿ ਰਾਤ ਸਮੇਂ ਦਾ ਵਿਸ਼ਰਾਮ ਕਰਨ ਉਪਰੰਤ ਸਵੇਰ ਵੇਲੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਰਦਾਸ ਕਰਨ ਉਪਰੰਤ ਅਗਲੇ ਪੜਾਅ ਦੇ ਲਈ ਰਵਾਨਾ ਹੋਇਆ ਅਤੇ ਨਗਰ ਕੀਰਤਨ ਦੇ ਰਸਤੇ ਨੂੰ ਜਿਥੇ ਸੰਗਤਾਂ ਵਲੋਂ ਸਜਾਵਟੀ ਗੇਟਾਂ ਰਾਹੀਂ ਸਜਾਇਆ ਗਿਆ ਸੀ ਉਥੇ ਨਗਰ ਕੀਰਤਨ ਦੌਰਾਨ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਅਤੇ ਬੈਂਡ ਦੀਆਂ ਮਨਮੋਹਕ ਧੁਨਾਂ ਦੇ ਨਾਲ ਨਾਲ ਕੀਰਤਨੀ ਜਥੇ ਗੁਰਬਾਣੀ ਦਾ ਜਾਪ ਕਰਦੇ ਜਾ ਰਹੇ ਸਨ ।Punjab6 days ago
-
ਪੰਜਾਬੀ ਯੂਨੀਵਰਸਿਟੀ ਵੱਲੋਂ ਤਨਖ਼ਾਹ ਨਾ ਮਿਲਣ ਤੋਂ ਪ੍ਰੇਸ਼ਾਨ ਮੁਲਾਜ਼ਮ ਨੇ ਦਵਾਈ ਥਾਂ ਪੀਤਾ ਤੇਜ਼ਾਬ, ਮੌਤਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਮਹੀਨੇ ਦੀਆਂ ਤਨਖਾਹਾਂ ਨਾ ਮਿਲਣ ਤੋਂ ਪ੍ਰੇਸ਼ਾਨ ਮੁਲਾਜ਼ਮ ਵੱਲੋਂ ਤੇਜ਼ਾਬ ਪੀਣ ਕਾਰਨ ਉਸਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ(34) ਵਾਸੀ ਪਿੰਡ ਸ਼ੇਖਪੁਰ ਦੇ ਤੌਰ 'ਤੇ ਹੋਈ ਹੈ।ਜੋ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਮਾਲੀ ਵਜੋਂ ਕੰਮ ਕਰ ਰਿਹਾ ਸੀ।Punjab6 days ago
-
ਸਿਹਤ ਤੇ ਸਿੱਖਿਆ ਪੰਜਾਬ ਸਰਕਾਰ ਦੀਆਂ ਮੁੱਢਲੀਆਂ ਤਰਜੀਹਾਂ ਹੋਣ ਕਰ ਕੇ ਕ੍ਰਾਂਤੀਕਾਰੀ ਸੁਧਾਰ ਕੀਤੇ : ਸਿਹਤ ਮੰਤਰੀ ਸਿੱਧੂਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਿਹਤ ਅਤੇ ਸਿੱਖਿਆ, ਪੰਜਾਬ ਸਰਕਾਰ ਦੀਆਂ ਮੁੱਢਲੀਆਂ ਤਰਜੀਹਾਂ ਵਿਚ ਸ਼ਾਮਲ ਹੋਣ ਕਰ ਕੇ ਪਿਛਲੇ ਚਾਰ ਸਾਲਾਂ ਦੌਰਾਨ ਇਨ੍ਹਾਂ ਖੇਤਰਾਂ 'ਚ ਵੱਡੇ ਸੁਧਾਰ ਲਿਆਂਦੇ ਗਏ ਹਨ। ਸ. ਸਿੱਧੂ ਅੱਜ ਘਨੌਰ ਦੇ ਕਮਿਊਨਿਟੀ ਹੈਲਥ ਸੈਂਟਰ ਦੇ ਦਰਜੇ ਵਿਚ ਵਾਧਾ ਕਰਨ ਅਤੇ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕਰਕੇ ਇਸ ਨੂੰ ਸਬ ਡਵੀਜ਼ਨ ਹਸਪਤਾਲ ਬਣਾਉਣ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਪੁੱਜੇ ਹੋਏ ਸਨ।Punjab8 days ago
-
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀਇੱਥੋਂ ਦੇ ਫੋਕਲ ਪੁਆਇੰਟ ਵਿਖੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਇਕ ਵਿਅਕਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਵਿਅਕਤੀ ਦੀ ਪਛਾਣ ਮੁਨਸ਼ੀ ਲਾਲ (26) ਵਾਸੀ ਜ਼ਿਲ੍ਹਾ ਗੌਂਡਾ ਯੂਪੀ ਹਾਲ ਕਿਰਾਏਦਾਰ ਫੋਕਲ ਪੁਆਇੰਟ ਦਾ ਰਹਿਣ ਵਾਲਾ ਸੀ।Punjab10 days ago
-
ਕੁੰਡਲ਼ੀ ਬਾਰਡਰ ‘ਤੇ ਪਟਿਆਲਾ ਦੇ ਪਿੰਡ ਖੇੜੀ ਜੱਟਾਂ ਦੇ 18 ਸਾਲਾ ਨੌਜਵਾਨ ਦੀ ਮੌਤਕਿਸਾਨੀ ਸੰਘਰਸ਼ ਦੌਰਾਨ ਦਿੱਲੀ ਦੇ ਕੁੰਡਲੀ ਬਾਰਡਰ ’ਤੇ ਧਰਨੇ ਵਿਚ ਡਟੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਖੇੜੀ ਜੱਟਾਂ ਨਾਲ ਸਬੰਧਤ 18 ਸਾਲਾ ਨੌਜਵਾਨ ਨਵਜੋਤ ਸਿੰਘ ਦੀ ਮੌਤ ਹੋ ਗਈ ਹੈ ।Punjab10 days ago
-
ਪੰਜਾਬੀ ਯੂਨੀਵਰਸਿਟੀ ਦਰਜਾ ਚਾਰ ਕਾਮਿਆਂ ਨੇ ਵੀਸੀ ਦਫਤਰ 'ਚ ਲਾਏ ਗੰਦਗੀ ਦੇ ਢੇਰ, ਸਥਿਤੀ ਤਣਾਅਪੂਰਨPunjab news ਪੰਜਾਬੀ ਯੂਨੀਵਰਸਿਟੀ 'ਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਵਰਸਿਟੀ ਪ੍ਰਸ਼ਾਸਨ ਵੱਲੋਂ ਪਾਈਆਂ ਰੁਕਾਵਟਾਂ ਦੀ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਕਰਮਚਾਰੀਆਂ ਨੇ ਵਾਈਸ ਚਾਂਸਲਰ ਦੇ ਦਫ਼ਤਰ 'ਚ ਗੰਦਗੀ ਦੇ ਢੇਰ ਲਗਾ ਦਿੱਤੇ ਗਏ ਹਨ ਸਥਿਤੀ ਨੂੰ ਕਾਬੂ ਕਰਨ ਲਈ ਅਧਿਕਾਰੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ।Punjab13 days ago
-
ਪੰਜਾਬੀ ਯੂਨੀਵਰਸਿਟੀ ਕਾਮਿਆਂ ਨੇ ਮੁੱਖ ਗੇਟ ਕੀਤਾ ਬੰਦ, ਡਿਊਟੀਆਂ ਨੂੰ ਲਾਈਆਂ ਬ੍ਰੇਕਾਂ ਰੱਦ ਕਰਨ ਦੀ ਕੀਤੀ ਮੰਗਪੰਜਾਬੀ ਯੂਨੀਵਰਸਿਟੀ ਵੱਲੋਂ ਡੇਲੀਵੇਜ ਸਫਾਈ ਸੇਵਕਾਂ ਤੇ ਸੁਰੱਖਿਆ ਮੁਲਾਜ਼ਮਾਂ ਦੀਆਂ ਡਿਊਟੀ ਦੌਰਾਨ ਪਾਈਆਂ ਬਰੇਕਾਂ ਰੱਦ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਗੇਟ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮੁਲਾਜ਼ਮਾਂ ਨੇ ਉੱਥੇ ਧਰਨਾ ਲਗਾ ਕੇ ਮੋਰਚਾ ਖੋਲ੍ਹ ਦਿੱਤਾ ਹੈ। ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।Punjab15 days ago
-
ਸਰਕਾਰ ਨਾਲ ਲੜਾਈ ਸਿਰਫ਼ ਮਾਤ ਭੂਮੀ ਬਚਾਉਣ ਦੀ ਨਹੀਂ ਬਲਕਿ ਮਾਤ ਭਾਸ਼ਾ ਬਚਾਉਣ ਦੀ ਵੀ ਹੈ : ਡਾ. ਦਰਸ਼ਨ ਪਾਲਡਾ. ਦਰਸ਼ਨ ਪਾਲ ਨੇ ਕਿਹਾ ਕਿ ਮਾਤ ਭੂਮੀ ਅਤੇ ਮਾਤ ਭਾਸ਼ਾ ਦੋਵਾਂ ਨੂੰ ਇਕ ਦੂਜੇ ਦਾ ਪੂਰਕ ਜਾਂ ਸਮਾਨਾਰਥੀ ਕਿਹਾ ਜਾ ਸਕਦਾ ਹੈ। ਸਰਕਾਰਾਂ ਆਪਣੀਆਂ ਨੀਤੀਆਂ ਰਾਹੀਂ ਦੋਵਾਂ ਨੂੰ ਹੀ ਆਮ ਲੋਕਾਂ ਤੋਂ ਵਿਛੋੜਕੇ ਲੋਕਾਈ ਨੂੰ ਗੁਲਾਮ ਬਣਾਉਣ ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪ੍ਰਤੀ ਸਰਕਾਰਾਂ ਦੀ ਅਣਗਹਿਲੀ ਤੇ ਵੀ ਚਿੰਤਾ ਪ੍ਰਗਟ ਕੀਤੀ।Punjab15 days ago
-
ਕੌਮੀ ਮਾਤ ਭਾਸ਼ਾ ਦਿਵਸ : ਪੰਜਾਬੀ ਯੂਨੀਵਰਸਿਟੀ 'ਚ ਮਨੁੱਖੀ ਲੜੀ ਬਣਾ ਕੇ ਪੰਜਾਬ ਸਰਕਾਰ ਨੁੂੰ ’ਵਰਸਿਟੀ ਨੂੰ ਕਰਜ਼ੇ ’ਚੋਂ ਕੱਢਣ ਦੀ ਕੀਤੀ ਅਪੀਲਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਵਿਭਾਗ, ਪੰਜਾਬੀ ਸਾਹਿਤ ਅਧਿਐਨ ਵਿਭਾਗ ਤੇ ਪੰਜਾਬ ਦੀਆਂ ਸਾਹਿਤ ਸਭਾਵਾਂ, ਪੂਟਾ ਤੇ ਵਿਦਿਆਰਥੀ ਜਥੇਬੰਦੀਆਂ ਏਆਈਐਸਐਫ਼, ਐਸਐਫ਼ਆਈ, ਪੀਐਸਯੂ, ਪੀਐਸਯੂ ਲਲਕਾਰ, ਪੀਆਰਐਸਯੂ ਤੇ ਡੀਐਸਓ ਵੱਲੋਂ 21 ਫ਼ਰਵਰੀ 2021 ਕੌਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਮਨੁੱਖੀ ਲੜੀ ਬਣਾਈ ਗਈ।Punjab17 days ago
-
ਸਮਾਣੇ 'ਚ ਜੇਤੂਆਂ ਨਾਲੋਂ ਵੱਧ ਚਰਚਾ 'ਚ ਰਹੇ 3 ਉਮੀਦਵਾਰ, ਨਹੀਂ ਮਿਲੀ ਕੋਈ ਵੋਟਨਗਰ ਕੌਂਸਲ ਚੋਣਾਂ ਦੇ ਅੱਜ ਆਏ ਨਤੀਜਿਆਂ 'ਚ ਜਿੱਥੇ ਕਈ ਜੇਤੂ ਉਮੀਦਵਾਰਾਂ ਨੇ ਸੈਂਕੜੇ ਵੋਟਾਂ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ ਹੈ, ਉੱਥੇ ਹੀ ਤਿੰਨ ਅਜਿਹੇ ਉਮੀਦਵਾਰ ਵੀ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਇਕ ਵੀ ਵੋਟ ਨਹੀਂ ਪਈ।Punjab19 days ago
-
Patiala Municipal Poll Result 2021: ਪਟਿਆਲਾ ਜ਼ਿਲ੍ਹੇ 'ਚ ਕਾਂਗਰਸ ਦਾ ਕਬਜ਼ਾ, ਆਪ ਉਮੀਦਵਾਰ ਵੀ ਜੇਤੂਨਗਰ ਕੌਂਸਲ ਪਾਤੜਾਂ ਦੀਆਂ ਹੋਈਆਂ ਚੋਣਾਂ ਦੌਰਾਨ ਪਹਿਲੇ ਗੇੜ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ ਜਿਸ ਵਾਰਡ ਨੰਬਰ ਇੱਕ ਤੋਂ ਕਾਂਗਰਸ ਪਾਰਟੀ ਦੀ ਸਪਨਦੀਪ ਕੌਰ ਕਾਹਲੋਂ, ਵਾਰਡ ਨੰ ਦੋ ਤੋਂ ਆਜ਼ਾਦ ਉਮੀਦਵਾਰ ਭਗਵਤ ਦਿਆਲ ਨਿੱਕਾ , ਵਾਰਡ ਨੰਬਰ ਤਿੰਨ ਤੋਂ ਅਕਾਲੀ ਉਮੀਦਵਾਰ ਬੀਬੀ ਜਸਬੀਰ ਕੌਰ ਸਿੱਧੂ ,ਵਾਰਡ ਨੰਬਰ ਚਾਰ ਤੋਂ ਅਕਾਲੀ ਦਲ ਦੇ ਸੋਨੀ ਜਲੂਰ, ਅਤੇ ਵਾਰਡ ਨੰਬਰ ਪੰਜ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਜੇਤੂ ਰਹੇ ਹਨ ।Punjab20 days ago
-
Basant Panchami 2021 : ਖਾਸ ਹੈ ਪਟਿਆਲਾ ਦੇ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਦੀ ‘ਮਾਘ ਪੰਚਮੀ’,ਦੂਰ ਦੁਰਾਡੇ ਤੋਂ ਸੰਗਤ ਪੁੱਜਣੀ ਸ਼ੁਰੂ, ਮੰਗਲਵਾਰ ਹੋਵੇਗਾ ਬਸੰਤ ਰਾਗ ਕੀਰਤਨਬਸੰਤ ਰੁੱਤ ਜਿਥੇ ਸਿੱਖ ਧਰਮ ਵਿਚ ਖਾਸ ਅਹਿਮੀਅਤ ਰੱਖਦੀ ਹੈ ਉਥੇ ਹੀ ਪਟਿਆਲਾ ਸਥਿਤ ਗੁਰਦੁਆਰਾ ਸ਼੍ਰੀ ਦੁਖਨਿਵਾਰਣ ਸਾਹਿਬ ਦਾ ਸਲਾਨਾ ਜੋੜ ਮੇਲ ਪ੍ਰਤੀ ਵੀ ਸੰਗਤਾਂ ਵਿਚ ਭਾਰੀ ਉਤਸ਼ਾਹ ਹੁੰਦਾ ਹੈ। ਬਸੰਤ ਪੰਚਮੀ ਦੇ ਖਾਸ ਮੌਕੇ ’ਤੇ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਦੁਖਨਿਵਾਰਣ ਸਾਹਿਬ ਵਿਖੇ ਬਸੰਤ ਪੰਚਮੀ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।Punjab20 days ago
-
ਨਾਭਾ 'ਚ ਕਾਰ-ਬੱਸ-ਮੋਟਰਸਾਈਕਲ ਦੀ ਟੱਕਰ 'ਚ ਹੋਈ ਨੌਜਵਾਨ ਦੀ ਮੌਤ, 2 ਗੰਭੀਰ ਜ਼ਖ਼ਮੀਨਾਭਾ ਦੇ ਗਰਿੱਡ ਚੌਕ ਦੇ ਨਜ਼ਦੀਕ 3 ਨੌਜਵਾਨ ਮੋਟਰਸਾਈਕਲ "ਤੇ ਆ ਰਹੇ ਸੀ ਤਾਂ ਰਸਤੇ ਵਿਚ ਇਕ ਕਾਰ ਨਾਲ ਉਨ੍ਹਾਂ ਦਾ ਮੋਟਰਸਾਈਕਲ ਟਕਰਾ ਗਿਆ ਉਸ ਤੋਂ ਬਾਅਦ ਤੇਜ਼ ਰਫ਼ਤਾਰ ਬੱਸ ਨਾਲ ਟਕਰਾਉਣ ਨਾਲ ਮੌਕੇ ਤੇ ਇਕ ਨੌਜਵਾਨ ਦੀ ਮੌਤ ਹੋ ਗਈ ਜਿਸ ਵਿੱਚ ਦੋ ਨੌਜਵਾਨ ਗੰਭੀਰ ਰੂਪ ਵਿੱਚ ਫੱਟੜ ਹੋ ਗਏ।Punjab24 days ago