pakistan
-
ਗੁਰਦੁਆਰਾ ਪੰਜਾ ਸਾਹਿਬ ਵਿਖੇ 11 ਅਪ੍ਰੈਲ ਤੋਂ ਸ਼ੁਰੂ ਹੋਣਗੇ ਸਮਾਗਮਖ਼ਾਲਸਾ ਸਾਜਨਾ ਦਿਵਸ ਮਨਾਉਣ ਨੂੰ ਲੈ ਕੇ ਇਵੈਕੁਈ ਟਰੱਸਟ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਇਕ ਸਾਂਝੀ ਮੀਟਿੰਗ ਲਾਹੌਰ ਵਿਖੇ ਹੋਈ। ਇਸ ਮੌਕੇ ਤੇ ਖ਼ਾਲਸਾ ਸਾਜਨਾ ਦਿਵਸ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਮਨਾਏ ਜਾਣ ਨੂੰ ਲੈ ਕੇ ਕੀਤੀਆ ਜਾਣ ਵਾਲੀਆਂ ਤਿਆਰੀਆਂ ਤੇ ਸਮਾਗਮਾਂ ਬਾਰੇ ਵਿਸਥਾਰ ਨਾਲ ਵਿਚਾਰ ਕੀਤੀ ਗਈ।Punjab12 hours ago
-
ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਅੱਬਾਸੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪੁੱਜੇਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਨ ਅੱਬਾਸੀ ਗੁਰਦੁਆਰਾ ਦਰਬਾਰ ਸਾਹਿਬ (ਕਰਤਾਰਪੁਰ ਸਾਹਿਬ) ਦੇ ਦਰਸ਼ਨ ਕਰਨ ਲਈ ਪੁੱਜੇ। ਅੱਬਾਸੀ ਦਾ ਇੱਥੇ ਪੁੱਜਣ 'ਤੇ ਐੱਮਪੀਏ ਰਮੇਸ਼ ਸਿੰਘ ਅਰੋੜਾ ਨੇ ਸਵਾਗਤ ਕੀਤਾ। ਅਰੋੜਾ ਨੇ ਉਨ੍ਹਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਬਾਸੀ ਨੇ ਕਿਹਾ ਹੈ, ''ਸਿੱਖਾਂ ਦੀਆਂ ਜੜ੍ਹਾਂ ਪਾਕਿਸਤਾਨ ਵਿਚ ਹਨ, ਬਾਬਾ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਤੇ ਆਖ਼ਰੀ ਅਰਾਮਗਾਹ ਪਾਕਿਸਤਾਨ ਵਿਚ ਹਨ।Punjab1 day ago
-
ਪਾਕਿ 'ਚ ਇਸਾਈ ਨੌਜਵਾਨ ਨੂੰ ਪੰਜ ਸਾਲ ਬਾਅਦ ਮਿਲੀ ਜ਼ਮਾਨਤਪਾਕਿਸਤਾਨ 'ਚ ਈਸ਼ਨਿੰਦਾ ਦੇ ਦੋਸ਼ 'ਚ ਕਰੀਬ ਪੰਜ ਸਾਲ ਤੋਂ ਜੇਲ੍ਹ 'ਚ ਬੰਦ ਇਕ ਇਸਾਈ ਨੌਜਵਾਨ ਨੂੰ ਹੁਣ ਜਾ ਕੇ ਜ਼ਮਾਨਤ ਮਿਲੀ ਹੈ। ਇਸ ਨੂੰ ਬਗ਼ੈਰ ਟ੍ਰਾਇਲ ਦੇ ਹੀ ਏਨੇ ਸਮੇਂ ਤਕ ਜੇਲ੍ਹ 'ਚ ਰੱਖਿਆ ਗਿਆ। ਲਾਹੌਰ ਹਾਈ ਕੋਰਟ ਨੇ ਸੋਮਵਾਰ ਨੂੰ ਨਬੀਲ ਮਸੀਹ ਦੀ ਜ਼ਮਾਨਤ ਮਨਜ਼ੂਰ ਕੀਤੀ। ਸੁਣਵਾਈ ਦੌਰਾਨ ਨਬੀਲ ਦੇ ਵਕੀਲ ਨੇ ਕੋਰਟ ਨੂੰ ਕਿਹਾ, 'ਮੇਰਾ ਮੁਵੱਕਲ ਕਰੀਬ ਪੰਜ ਸਾਲਾਂ ਤੋਂ ਸਲਾਖਾਂ ਪਿੱਛੇ ਹਨ ਤੇ ਉਸ ਦੇ ਟ੍ਰਾਇਲ 'ਚ ਕੋਈ ਤਰੱਕੀ ਨਹੀਂ ਹੋਈ ਹੈ।World2 days ago
-
ਨਿੱਤ ਨਵੀਂ ਸਾਜ਼ਿਸ਼ ਰਚ ਰਿਹੈ ਪਾਕਿਪਾਕਿਸਤਾਨ ਇਸ ਵੇਲੇ ਅਰਾਜਕਤਾ ਦੇ ਦੌਰ ’ਚੋਂ ਲੰਘ ਰਿਹਾ ਹੈ। ਚੀਨ-ਭਾਰਤ ਵਿਚਾਲੇ ਸਮਝੌਤਾ ਉਸ ਦੀਆਂ ਪਰੇਸ਼ਾਨੀਆਂ ਨੂੰ ਹੋਰ ਵੀ ਵਧਾ ਗਿਆ ਹੈ। ਅੱਜਕੱਲ੍ਹ ਜਨਰਲ ਕਮਰ ਜਾਵੇਦ ਬਾਜਵਾ ਸਰਹੱਦਾਂ ਦਾ ਦੌਰਾ ਕਰ ਰਹੇ ਹਨ ਅਤੇ ਆਪਣੇ ਜਰਨੈਲਾਂ ਨਾਲ ਕਈ ਮੀਟਿੰਗਾਂ ਕਰ ਚੁੱਕੇ ਹਨ।Editorial2 days ago
-
ਪਾਕਿ 'ਚ ਬਾਰੂਦੀ ਸੁਰੰਗ ਧਮਾਕਾ 2 ਬੱਚਿਆਂ ਦੀ ਮੌਤ, ਸੀਐਮ ਮਹਿਮੂਦ ਖ਼ਾਨ ਨੇ ਪ੍ਰਗਟਾਇਆ ਦੁੱਖਉੱਤਰੀ-ਪੱਛਮੀ ਪਾਕਿਸਤਾਨ 'ਚ ਸੋਮਵਾਰ ਨੂੰ ਬਾਰੂਦੀ ਸੁਰੰਗ ਧਮਾਕੇ ਵਿਚ 12 ਤੇ 8 ਸਾਲ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਇਹ ਧਮਾਕਾ ਖ਼ੈਬਰ ਪਖਤੂਨਖਵਾ ਸੂਬੇ ਦੇ ਦੱਖਣੀ ਵਜ਼ੀਰਿਸਤਾਨ ਸਥਿਤ ਕਬਾਇਲੀ ਇਲਾਕੇ ਦੀ ਸ਼ਾਵਾਲ ਵੈਲੀ 'ਚ ਹੋਇਆ। ਇਹ ਇਲਾਕਾ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ।World2 days ago
-
ਗੁਪਤ ਵੋਟਿੰਗ ਰਾਹੀਂ ਹੋਵੇਗੀ ਪਾਕਿ ਸੈਨੇਟ ਦੀ ਚੋਣ, ਭਿ੍ਸ਼ਟਾਚਾਰ ਰੋਕਣ ਲਈ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰੇ ਚੋਣ ਕਮਿਸ਼ਨ : ਅਦਾਲਤਪਾਕਿਸਤਾਨ ਦੀ ਸਰਬਉੱਚ ਅਦਾਲਤ ਨੇ ਸੋਮਵਾਰ ਨੂੰ ਇਕ ਫ਼ੈਸਲੇ ਵਿਚ ਕਿਹਾ ਕਿ ਬੁੱਧਵਾਰ ਨੂੰ ਹੋਣ ਵਾਲੀ ਸੈਨੇਟ ਦੀ ਚੋਣ ਗੁਪਤ ਵੋਟਿੰਗ ਰਾਹੀਂ ਹੋਵੇਗੀ। ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਭਿ੍ਸ਼ਟਾਚਾਰ ਤੋਂ ਬਚਣ ਲਈ ਖੁੱਲ੍ਹੀ ਵੋਟਿੰਗ ਦੀ ਇਜਾਜ਼ਤ ਦੇਣ 'ਤੇ ਸੱਤਾਧਾਰੀ ਅਤੇ ਵਿਰੋਧੀ ਧਿਰ ਵਿਚ ਵਿਵਾਦ ਚੱਲ ਰਿਹਾ ਸੀ।World3 days ago
-
9 ਸਾਲ ਪਿੱਛੋਂ ਪਾਕਿ-ਈਰਾਨ-ਤੁਰਕੀ 'ਚ ਰੇਲ ਸੇਵਾ ਚਾਰ ਮਾਰਚ ਤੋਂ ਹੋਵੇਗੀ ਸ਼ੁਰੂ9 ਸਾਲ ਪਿੱਛੋਂ ਪਾਕਿ-ਈਰਾਨ-ਤੁਰਕੀ ਵਿਚਕਾਰ ਮਾਲ ਢੁਆਈ ਲਈ ਰੇਲ ਸੇਵਾ ਮੁੜ ਸ਼ੁਰੂ ਹੋ ਰਹੀ ਹੈ। ਇਹ ਰੇਲ ਸੇਵਾ ਚਾਰ ਮਾਰਚ ਨੂੰ ਤੁਰਕੀ ਦੇ ਇਸਤਾਂਬੁਲ ਤੋਂ ਸ਼ੁਰੂ ਹੋਵੇਗੀ ਅਤੇ ਈਰਾਨ ਦੇ ਜਾਹਿਦਾਨ ਤੋਂ ਹੁੰਦੇ ਹੋਏ ਪਾਕਿਸਤਾਨ ਵਿਚ 12 ਦਿਨ ਬਾਅਦ ਇਸਲਾਮਾਬਾਦ ਪੁੱਜੇਗੀ। ਪਾਕਿਸਤਾਨ ਦੇ ਸੀਨੀਅਰ ਰੇਲ ਅਧਿਕਾਰੀ ਨੇ ਦੱਸਿਆ ਕਿ ਇਸ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨWorld3 days ago
-
ਪਾਕਿ 'ਚ ਮੁਫ਼ਤੀ ਤੇ ਉਸ ਦੇ ਪੁੱਤਰ ਸਣੇ ਤਿੰਨ ਦੀ ਹੱਤਿਆ, ਫਜ਼ਲੂਰ ਰਹਿਮਾਨ ਦੀ ਪਾਰਟੀ ਨਾਲ ਜੁੜੇ ਹੋਏ ਸਨਪਾਕਿਸਤਾਨ ਦੇ ਇਕ ਪ੍ਰਮੁੱਖ ਮੁਫ਼ਤੀ, ਉਸ ਦੇ ਪੁੱਤਰ ਅਤੇ ਸ਼ਾਗਿਰਦ ਦੀ ਅਣਪਛਾਤੇ ਹਮਲਵਾਰਾਂ ਨੇ ਇਸਲਾਮਾਬਾਦ ਦੇ ਬਾਹਰੀ ਖੇਤਰ ਵਿਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਮੁਫ਼ਤੀ ਮੌਲਾਨਾ ਫਜ਼ਲੁਰ ਰਹਿਮਾਨ ਦੀ ਪਾਰਟੀ ਜਮੀਅਤ ਉਲੇਮਾ ਏ ਇਸਲਾਮ-ਇਕ ਨਾਲ ਸਬੰਧ ਰੱਖਦੇ ਸਨ।World4 days ago
-
ਕਸ਼ਮੀਰ ਮਸਲੇ 'ਤੇ ਪਾਕਿ ਨੂੰ ਨਹੀਂ ਮਿਲਿਆ ਸਾਊਦੀ ਅਰਬ ਦਾ ਸਾਥ, ਹਰ ਵਾਰ ਫੇਲ੍ਹ ਹੋਇਆ ਇਮਰਾਨਪਾਕਿਸਤਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਪਿੱਛੋਂ ਵੀ ਸਾਊਦੀ ਅਰਬ ਨੇ ਕਸ਼ਮੀਰ ਦੇ ਮੁੱਦੇ 'ਤੇ ਆਪਣੀ ਨਿਰਪੱਖਤਾ ਨੂੰ ਬਣਾਈ ਰੱਖਿਆ ਹੈ। ਖਾੜੀ ਦੇਸ਼ਾਂ ਵਿਚ ਉਸ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਅਦ ਵੀ ਸਮਰਥਨ ਨਾ ਮਿਲਣ ਨੂੰ ਉਸ ਦੀ ਕੂਟਨੀਤਕ ਨਾਕਾਮੀ ਮੰਨਿਆ ਜਾ ਰਿਹਾ ਹੈ।World4 days ago
-
ਸਰਹੱਦ ਦਾ ਉਲੰਘਣ ਕਰਨ ਦੇ ਦੋਸ਼ ਤਹਿਤ ਪਾਕਿ ਨੇ 17 ਭਾਰਤੀ ਮਛੇਰਿਆਂ ਨੂੰ ਫੜਿਆਪਾਕਿਸਤਾਨ ਨੇ ਆਪਣੇ ਜਲ ਖੇਤਰ ਦੀ ਸਰਹੱਦ ਦਾ ਉਲੰਘਣ ਕਰਨ ਦਾ ਦੋਸ਼ ਲਗਾਉਂਦੇ ਹੋਏ 17 ਭਾਰਤੀ ਮਛੇਰਿਆਂ ਨੂੰ ਫੜ ਲਿਆ ਹੈ। ਉਨ੍ਹਾਂ ਦੀਆਂ ਤਿੰਨ ਕਿਸ਼ਤੀਆਂ ਨੂੰ ਵੀ ਜ਼ਬਤ ਕਰ ਲਿਆ। ਪਾਕਿਸਤਾਨ ਦੀ ਸਮੁੰਦਰੀ ਸੁਰੱਖਿਆ ਏਜੰਸੀ ਨੇ ਦੱਸਿਆ ਕਿ ਇਨ੍ਹਾਂ ਮਛੇਰਿਆਂ ਨੂੰ ਜੁਡੀਸ਼ਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਪੁਲਿਸ ਨੂੰ ਸੌਂਪ ਦਿੱਤਾ ਗਿਆ।World4 days ago
-
ਭਾਰਤ ਦੀ ਵਜ੍ਹਾ ਕਾਰਨ ਏਸ਼ੀਆ ਕੱਪ ਕਿਉਂ ਹੋ ਸਕਦਾ ਹੈ ਮੁਲਤਵੀ, ਪੀਸੀਬੀ ਨੇ ਕੀਤਾ ਖ਼ੁਲਾਸਾਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਅਹਿਸਾਨ ਮਨੀ ਨੇ ਐਤਵਾਰ ਨੂੰ ਕਨਫਰਮ ਕੀਤਾ ਕਿ ਜੇਕਰ ਭਾਰਤੀ ਕ੍ਰਿਕਟ ਟੀਮ ਵਰਲਡ ਕ੍ਰਿਕਟ ਟੀਮ ਵਲਰਡ ਟੈਸਟ ਚੈਪੀਅਨਸ਼ਿਪ ਦੇ ਫਾਈਨਲ 'ਚ ਪਹੁੰਚ ਜਾਂਦੀ ਹੈ ਤਾਂ ਇਸ ਸਾਲ ਜੂਨ 'ਚ ਕਰਵਾਏ ਜਾਣ ਵਾਲੇ ਏਸ਼ੀਆ ਕੱਪ ਦੇ ਆਯੋਜਨ 'ਤੇ ਪਾਣੀ ਫਿਰ ਸਕਦਾ ਹੈ।Cricket4 days ago
-
ਪਾਕਿਸਤਾਨ ਦੀਆਂ ਘੱਟ ਗਿਣਤੀਆਂ ਨੂੰ ਮਿਲਿਆ ਅਮਰੀਕੀ ਸੰਸਦ ਮੈਂਬਰਾਂ ਦਾ ਸਾਥਪਾਕਿਸਤਾਨ 'ਚ ਮਨੁੱਖੀ ਅਧਿਕਾਰਾਂ ਦੇ ਘਾਣ ਤੇ ਘੱਟ ਗਿਣਤੀਆਂ 'ਤੇ ਅਤਿਆਚਾਰ ਦੇ ਮਾਮਲੇ 'ਚ ਅਮਰੀਕਾ ਦੇ ਸੰਸਦ ਮੈਂਬਰਾਂ ਦਾ ਸਾਥ ਮਿਲਣ ਲੱਗਾ ਹੈ। ਪਾਕਿਸਤਾਨ 'ਚ ਸਿੰਧੀਆਂ ਦੇ ਸ਼ੋਸ਼ਣ ਦੇ ਵਿਰੋਧ 'ਚ ਸ਼ੁਰੂ ਕੀਤੇ ਗਏWorld4 days ago
-
ਪਾਕਿਸਤਾਨ 'ਤੇ 6.7 ਅਰਬ ਡਾਲਰ ਦਾ ਵਧਿਆ ਕਰਜ਼, ਇਮਰਾਨ ਸਰਕਾਰ ਚਿੰਤਿਤਪਾਕਿਸਤਾਨ 'ਤੇ ਕਰਜ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਮੌਜੂਦਾ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ ਵਿਚ ਕੁਲ ਵਿਦੇਸ਼ੀ ਕਰਜ਼ ਦੇ ਰੂਪ ਵਿਚ ਇਮਰਾਨ ਖ਼ਾਨ ਸਰਕਾਰ ਨੂੰ 6.7 ਅਰਬ ਡਾਲਰWorld4 days ago
-
ਪਾਕਿਸਤਾਨ 'ਚ ਹੋਇਆ ਵਿਆਹ, ਹੁਣ 3 ਮਹੀਨੇ ਦੀ ਬੱਚੀ ਨਾਲ ਪਹਿਲੀ ਵਾਰ ਅਟਾਰੀ ਬਾਰਡਰ ਰਾਹੀਂ ਸਹੁਰੇ ਆਈ ਸੰਧਿਆਪਾਕਿਸਤਾਨ ਦੇ ਸਿੰਧ ਦੀ ਸੰਧਿਆ ਕੁਮਾਰੀ ਸ਼ੁੱਕਰਵਾਰ ਨੂੰ ਆਪਣੀ ਤਿੰਨ ਮਹੀਨੇ ਦੀ ਬੱਚੀ ਨਾਲ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਪਰਤੀ। ਪਾਕਿਸਤਾਨ ’ਚ ਹੋਏ ਵਿਆਹ ਤੋਂ ਬਾਅਦ ਪਤੀ ਉਥੇ ਲਾਕਡਾਊਨ ਦੌਰਾਨ ਫਸ ਗਿਆ ਸੀ।Punjab5 days ago
-
ਗੁਤਰਸ ਨੇ ਕੀਤਾ ਭਾਰਤ-ਪਾਕਿਸਤਾਨ ਵਿਚਾਲੇ ਜੰਗਬੰਦੀ ਦਾ ਸਵਾਗਤਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤੇਰਸ ਨੇ ਕੰਟਰੋਲ ਰੇਖਾ 'ਤੇ ਜੰਗਬੰਦੀ ਦੇ ਸਮਝੌਤਿਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਭਾਰਤ ਤੇ ਪਾਕਿ ਫ਼ੌਜੀਆਂ ਵੱਲੋਂ ਕੀਤੇ ਗਏ ਐਲਾਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਸਕਾਰਾਤਮਕ ਕਦਮ ਅੱਗੇ ਦੀ ਗੱਲਬਾਤ ਲਈ ਦੋਵੇਂ ਧਿਰਾਂ ਨੂੰ ਮੌਕਾ ਮੁਹੱਈਆ ਕਰਾਏਗਾ।World6 days ago
-
ਪਾਕਿਸਤਾਨ ਐੱਫਏਟੀਐੱਫ ਦੀ ਗ੍ਰੇ-ਸੂਚੀ 'ਚ ਬਣਿਆ ਰਹੇਗਾ, ਅੱਤਵਾਦੀਆਂ 'ਤੇ ਲਗਾਮ ਨਾ ਲਗਾਉਣਾ ਪਿਆ ਮਹਿੰਗਾਪੈਰਿਸ 'ਚ ਚੱਲ ਰਹੀ ਫਾਈਨੈਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਬੈਠਕ ਅੱਜ ਖ਼ਤਮ ਹੋ ਗਈ ਹੈ। ਤਿੰਨ ਦਿਨਾਂ ਤਕ ਚੱਲਣ ਵਾਲੀ ਇਸ ਬੈਠਕ ਤੋਂ ਬਾਅਦ ਇਸ ਦੇ ਪ੍ਰਧਾਨ ਪਾਕਿਸਤਾਨ ਨੂੰ ਲੈ ਕੇ ਕੋਈ ਅਹਿਮ ਐਲਾਨ ਕਰਨਗੇ। ਇਸ ਐਲਾਨ ਨਾਲ ਹੀ ਪਤਾ ਚੱਲ ਜਾਵੇਗਾ ਕਿ ਪਾਕਿਸਤਾਨ ਗ੍ਰੇ-ਲਿਸਟ 'ਚ ਬਣਿਆ ਰਹੇਗਾ ਜਾਂ ਨਹੀਂ, ਜਾਂ ਫਿਰ ਉਸ ਨੂੰ ਕਾਲੀ ਸੂਚੀ 'ਚ ਪਾ ਦਿੱਤਾ ਜਾਵੇਗਾ।World7 days ago
-
ਪਾਕਿ ਸੰਸਦ ਦੀ ਟਿੱਪਣੀ 'ਤੇ ਹਿੰਦੂ ਭੜਕੇ, ਦੇਸ਼ ਪੱਧਰੀ ਅੰਦੋਲਨ ਦੀ ਦਿੱਤੀ ਚਿਤਾਵਨੀਪਾਕਿਸਤਾਨ 'ਚ ਇਮਰਾਨ ਖ਼ਾਨ ਦੀ ਹਾਕਮ ਪਾਰਟੀ ਤਹਿਰੀਕ-ਏ-ਇਨਸਾਫ਼ ਦੇ ਸੰਸਦ ਮੈਂਬਰ ਅਮੀਰ ਲਿਆਕਤ ਹੁਸੈਨ ਦੀ ਟਵਿੱਟਰ 'ਤੇ ਇਕ ਟਿੱਪਣੀ ਨਾਲ ਉੱਥੇ ਹਿੰਦੂ ਫਿਰਕੇ ਸਮੇਤ ਸਾਰੀਆਂ ਘੱਟ ਗਿਣਤੀਆਂ ਭੜਕ ਗਈਆਂ ਹਨ। ਸਾਰਿਆਂ ਨੇ ਦੇਸ਼ ਪੱਧਰੀ ਅੰਦੋਲਨ ਦੀ ਚਿਤਾਵਨੀ ਦੇ ਦਿੱਤੀ। ਸੰਸਦ ਮੈਂਬਰ ਨੇ ਵਿਰੋਧੀ ਆਗੂ ਮਰੀਅਮ ਨਵਾਜ਼ ਦਾ ਮਜ਼ਾਕ ਉਡਾਉਣ ਲਈ ਹਿੰਦੂ ਦੇਵੀ ਦੀ ਤਸਵੀਰ ਦੇ ਨਾਲ ਟਵਿੱਟਰ 'ਤੇ ਟਿੱਪਣੀ ਕੀਤੀ ਸੀ।World7 days ago
-
ਭਾਰਤ ਤੇ ਪਾਕਿਸਤਾਨ ਵਿਚਕਾਰ ਹੋਈ ਹਾਟਲਾਈਨ 'ਤੇ ਗੱਲਬਾਤ, LoC 'ਤੇ ਸ਼ਾਂਤੀ ਕਾਇਮ ਕਰਨ 'ਤੇ ਸਹਿਮਤਭਾਰਤ ਤੇ ਪਾਕਿਸਤਾਨ ਵਿਚਕਾਰ ਅੱਜ ਹਾਟਲਾਈਨ 'ਤੇ ਗੱਲਬਾਤ ਹੋਈ। ਇਸ ਗੱਲਬਾਤ 'ਚ ਦੋਵੇਂ ਦੇਸ਼ਾਂ ਵਿਚਕਾਰ ਐੱਲਓਸੀ 'ਤੇ ਸਾਂਤੀ ਕਾਇਮ ਕਰਨ 'ਤੇ ਚਰਚਾ ਹੋਈ। ਭਾਰਤ ਤੇ ਪਾਕਿਸਤਾਨ ਦੇ ਮਿਲਿਟ੍ਰੀ ਆਪਰੇਸ਼ਨਸ ਦੇ ਡਾਇਰੈਕਟਰ ਜਨਰਲਾਂ ਨੇ ਹਾਟਲਾਈਨ ਰਾਹੀਂ ਗੱਲਬਾਤ ਕੀਤੀ।National7 days ago
-
ਵਾਹਗਿਓਂ ਪਾਰ : ਜਿਓ ਤੇ ਜੰਗ ਦੇ ਕਰਾਚੀ ਦਫ਼ਤਰ ਦੀ ਭੰਨਤੋੜਜਿਓ ਦੇ ਇਕ ਕਾਮੇਡੀ ਟੈਲੀਵਿਜ਼ਨ ਪ੍ਰਰੋਗਰਾਮ ਵਿਚ ਸਿੰਧ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਭੜਕੇ ਪ੍ਰਦਰਸ਼ਨਕਾਰੀਆਂ ਨੇ ਜਿਓ ਤੇ ਜੰਗ ਗਰੁੱਪ ਦੇ ਕਰਾਚੀ ਸਥਿਤ ਦਫ਼ਤਰ ਦੀ ਭੰਨਤੋੜ ਕੀਤੀ ਤੇ ਉੱਥੇ ਮੌਜੂਦ ਸਟਾਫ ਨਾਲ ਕੁੱਟਮਾਰ ਕੀਤੀ। ਦਰਜਨ ਭਰ ਪ੍ਰਦਰਸ਼ਨਕਾਰੀ ਚੁੰਦਰੀਗਰ ਰੋਡ ਸਥਿਤ ਜਿਓ ਨਿਊਜ਼ ਦੇ ਦਫ਼ਤਰ 'ਚ ਦਾਖ਼ਲ ਹੋਏ ਤੇ ਭੰਨਤੋੜ ਸ਼ੁਰੂ ਕਰ ਦਿੱਤੀ। ਟੀਵੀ ਫੁਟੇਜ ਵਿਚ ਰਿਸੈਪਸ਼ਨ ਦੇ ਟੁੱਟੇ ਸ਼ੀਸ਼ੇ ਦਿਖਾਏ ਗਏ ਹਨ। ਚੈਨਲ ਨੇ 'ਖ਼ਬਰਨਾਕ' ਪ੍ਰੋਗਰਾਮ ਦੇ ਐਂਕਰ ਇਰਸ਼ਾਦ ਭੱਟੀ ਦਾ ਸਪੱਸ਼ਟੀਕਰਨ ਵੀ ਪ੍ਰਸਾਰਿਤ ਕੀਤਾ।World9 days ago
-
ਅਫ਼ਗਾਨ ਸਰਕਾਰ ਤੇ ਤਾਲਿਬਾਨ ’ਚ ਗੱਲਬਾਤ ਮੁੜ ਸ਼ੁਰੂ, ਬੈਠਕ ਦੀ ਪਹਿਲੀ ਤਰਜੀਹ ਹਿੰਸਾ ਨੂੰ ਰੋਕਣਾਤਾਲਿਬਾਨ ਦੇ ਬੁਲਾਰੇ ਡਾ. ਮੁਹੰਮਦ ਨਈਮ ਨੇ ਸੋਮਵਾਰ ਰਾਤ ਟਵੀਟ ਕੀਤਾ ਕਿ ਪਹਿਲੀ ਜ਼ਰੂਰਤ ਦੋਵਾਂ ਦੀ ਰਜ਼ਾਮੰਦੀ ਨਾਲ ਕਾਰਜ ਸੂਚੀ ਨੂੰ ਤਿਆਰ ਕਰਨਾ ਹੈ। ਦੱਸਣਯੋਗ ਹੈ ਕਿ ਜਨਵਰੀ ਵਿਚ ਜਦੋਂ ਇਕਦਮ ਵਾਰਤਾ ਖ਼ਤਮ ਹੋਈ ਸੀ ...World9 days ago