national news
-
ਨਿੱਜੀ ਡਾਟਾ ਸੁਰੱਖਿਆ ਬਿੱਲ 'ਤੇ ਸਾਂਝੀ ਕਮੇਟੀ ਲਈ 10 ਮੈਂਬਰ ਨਾਮਜ਼ਦਰਾਜ ਸਭਾ ਨੇ ਇਕ ਸਾਂਝੀ ਸੰਸਦੀ ਕਮੇਟੀ ਦੇ ਆਪਣੇ 10 ਮੈਂਬਰਾਂ ਨੂੰ ਨਾਮਜ਼ਦ ਕਰਨ ਲਈ ਮਤਾ ਪਾਸ ਕਰ ਦਿੱਤਾ। ਇਹ ਕਮੇਟੀ ਨਿੱਜੀ ਡਾਟਾ ਸੁਰੱਖਿਆ ਬਿੱਲ 2019 ਦੀ ਸਮੀਖਿਆ ਕਰੇਗੀ। ਬਿੱਲ ਨੂੰ ਲੋਕ ਸਭਾ ਨੇ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ ਸੀ।National5 hours ago
-
ਭਾਰਤ ਦੀ ਇਮਰਾਨ ਖ਼ਾਨ ਨੂੰ ਨਸੀਹਤ, ਕਿਹਾ- ਸਾਡੇ ਆਤਰਿੰਕ ਮਾਮਲਿਆਂ 'ਚ ਦਖ਼ਲਅੰਦਾਜ਼ੀ ਨਾ ਕਰੇਭਾਰਤੀ ਵਿਦੇਸ਼ ਮੰਤਾਰਲੇ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਦੋ-ਟੂਕ ਕਹਿ ਦਿੱਤਾ ਹੈ ਕਿ ਉਹ ਭਾਰਤ ਦੇ ਆਤਰਿੰਕ ਮਾਮਲਿਆਂ 'ਚ ਦਖਲਅੰਦਾਜ਼ੀ ਨਾ ਕਰੇ।National6 hours ago
-
CAB Protest Live : ਅਸਾਮ-ਤ੍ਰਿਪੁਰਾ 'ਚ ਹਿੰਸਕ ਪ੍ਰਦਰਸ਼ਨ, ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਚਲਾਈਆਂ ਗੋਲ਼ੀਆਂ, ਕਈ ਜ਼ਖ਼ਮੀਜ਼ਬਰਦਸਤ ਹੰਗਾਮੇ ਤੇ ਵਿਰੋਧ ਪ੍ਰਦਰਸ਼ਨ ਦੌਰਾਨ ਨਾਗਰਿਕਤਾ ਸੋਧ ਬਿੱਲ (CAB) ਬੁੱਧਵਾਰ ਰਾਤ ਰਾਜ ਸਭਾ 'ਚ ਵੀ ਪਾਸ ਹੋ ਗਿਆ। ਇਸ ਦੇ ਨਾਲ ਹੀ ਪੂਰਬੀ-ਉੱਤਰੀ ਸੂਬਿਆਂ, ਖ਼ਾਸਕਰ ਅਸਾਮ ਤੇ ਤ੍ਰਿਪੁਰਾ 'ਚ ਬਿੱਲ ਦਾ ਵਿਰੋਧ ਹੋਰ ਤੇਜ਼ ਹੋ ਗਿਆ ਹੈ। ਸਥਾਨਕ ਲੋਕ ਸੜਕਾਂ 'ਤੇ ਨਿੱਤਰ ਆਏ ਤੇ ਤੋੜਭੰਨ ਤੇ ਅੱਗਜ਼ਨੀ ਕਰ ਰਹੇ ਹਨ। ਇਸ ਕਾਰਨ ਅਸਾਮ ਦੇ ਕਈ ਜ਼ਿਲ੍ਹਿਆਂ 'ਚ ਬੁੱਧਵਾਰ ਸ਼ਾਮ ਨੂੰ ਹੀ ਕਰਫ਼ਿਊ ਲਗਾ ਦਿੱਤਾ ਗਿਆ ਸੀ। ਬਾਵਜੂਦ ਦੋਵਾਂ ਸੂਬਿਆਂ 'ਚ ਹਿੰਸਕ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਇਸ ਦੀ ਵਜ੍ਹਾ ਨਾਲ ਦੋਵਾਂ ਸੂਬਿਆਂ 'ਚ ਰੇਲਵੇ ਤੇ ਹਵਾਈ ਸਹੂਲਤਾਂ 'ਚ ਵੀ ਰੁਕਾਵਟ ਪੈਦਾ ਹੋ ਗਈ ਹੈ। ਅਸਾਮ ਦੇ ਕਈ ਇਲਾਕਿਆਂ 'ਚ ਟ੍ਰੇਨ ਤੇ ਉNational10 hours ago
-
Holiday List 2020 : ਬੇਹੱਦ ਖ਼ਾਸ ਰਹੇਗਾ Leap Year 2020, ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਮਿਲਦੀ ਰਹੇਗੀ ਬ੍ਰੇਕਸਾਲ 2020 ਕਈ ਮਾਅਨਿਆਂ 'ਚ ਖ਼ਾਸ ਰਹਿਣ ਵਾਲਾ ਹੈ। 2020 ਲੀਪ ਵਰ੍ਹਾ ਹੋਵੇਗਾ ਜਿਸ ਵਿਚ 365 ਦੀ ਬਜਾਏ 366 ਦਿਨ ਹੋਣਗੇ। ਚਾਰ ਸਾਲ ਬਾਅਦ ਲੀਪ ਦਾ ਸਾਲ ਆਉਂਦਾ ਹੈ। ਇੰਪਲਾਈਜ਼ ਦੇ ਲਿਹਾਜ਼ ਤੋਂ ਗੱਲ ਕਰੀਏ ਤਾਂ ਨਵਾਂ ਸਾਲ ਛੁੱਟੀਆਂ ਦਾ ਟੀ-20 ਸਾਬਿਤ ਹੋਵੇਗਾ। 366 ਦਿਨਾਂ 'ਚੋਂ 123 ਦਿਨ ਛੁੱਟੀ ਰਹੇਗੀ। ਇਸ ਸਾਲ 51 ਸ਼ਨਿਚਰਵਾਰ ਤੇ 53 ਐਤਵਾਰ ਆਉਣਗੇ। ਜਦਕਿ 17 ਗਜ਼ਟਿਡ ਛੁੱਟੀਆਂ ਹੋਣਗੀਆਂ। ਉੱਥੇ ਹੀ ਆਪਣੀ ਪਸੰਦ ਅਨੁਸਾਰ ਸਾਲ ਵਿਚ ਦੋ ਰਿਸਟ੍ਰਿਟਕਿਡ ਛੁੱਟੀਆਂ ਲੈ ਸਕੋਗੇ। ਸਾਲ ਦੇ ਦੂਸਰੇ ਦਿਨ ਤੋਂ ਹੀ ਗਜ਼ਟਿਡ ਛੁਟੀਆਂ ਸ਼ੁਰੂ ਹੋ ਰਹੀਆਂ ਹਨ। ਦੋ ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ 'ਤੇ ਛੁੱਟੀ ਹੋਵੇਗੀ।Punjab11 hours ago
-
Shani in Makar Rashi : 30 ਸਾਲ ਬਾਅਦ ਆਪਣੀ ਰਾਸ਼ੀ ਮਕਰ 'ਚ ਪ੍ਰਵੇਸ਼ ਕਰਨਗੇ ਸ਼ਨੀ ਦੇਵਜੋਤਿਸ਼ ਆਚਾਰੀਆ ਪੰਡਤ ਅਮਰ ਡੱਬਾਵਾਲਾ ਅਨੁਸਾਰ ਮਾਘ ਮਹੀਨੇ ਦੀ ਮੌਨੀ ਮੱਸਿਆ 'ਤੇ 24 ਜਨਵਰੀ ਨੂੰ ਉੱਤਰ ਆਸ਼ਾੜਾ ਨਕਸ਼ੱਤਰ, ਵਜਰ ਯੋਗ ਤੇ ਮਕਰ ਰਾਸ਼ੀ ਦੇ ਚੰਦਰਮਾ ਦੀ ਮੌਜੂਦਗੀ 'ਚ 10 ਵਜੇ ਸ਼ਨੀ ਬ੍ਰਿਸ਼ਚਕ ਨੂੰ ਛੱਡ ਕੇ ਮਕਰ ਰਾਸ਼ੀ 'ਚ ਪ੍ਰਵੇਸ਼ ਕਰਨਗੇ। ਇਸ ਰਾਸ਼ੀ 'ਚ ਸ਼ਨੀ ਕਰੀਬ ਢਾਈ ਸਾਲ ਰਹਿਣਗੇ। ਇਸ ਦੌਰਾਨ ਇਨ੍ਹਾਂ ਦੀ ਰਫ਼ਤਾਰ ਵਕਰੀ ਤੇ ਮਾਰਗੀ ਹੁੰਦੀ ਰਹੇਗੀ। ਨਾਲ ਹੀ ਨਕਸ਼ੱਤਰਾਂ ਦਾ ਪਰਿਵਰਤਨ ਵੀ ਹੁੰਦਾ ਰਹੇਗਾ। ਮਕਰ ਸ਼ਨੀ ਦੀ ਆਪਣੀ ਰਾਸ਼ੀ ਹੈ। ਆਪਣੀ ਹੀ ਰਾਸ਼ੀ 'ਚ ਪਰਿਕਰਮਾ ਕਰਦੇ ਹੋਏ ਉਹ ਵੱਖ-ਵੱਖ ਰਾਸ਼ੀਆਂ ਦੇ ਜਾਤਕਾਂ ਨੂੰ ਰਾਹਤ ਤੇ ਸ਼ੁੱਭ ਫਲ਼ ਦੇਣਗੇ।Religion12 hours ago
-
Solar Eclipse 2019 : ਇਸ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ 26 ਨੂੰ, ਜਾਣੋ ਕੀ ਕਰੀਏ ਤੇ ਕਿਉਂ ਹੈ ਖ਼ਾਸਅੱਜ ਤੋਂ ਠੀਕ ਇਕ ਮਹੀਨੇ ਬਾਅਦ ਯਾਨੀ 26 ਦਸੰਬਰ ਨੂੰ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ ਹੋਵੇਗਾ। ਭਾਰਤ ਸਮੇਤ ਆਸਟ੍ਰੇਲੀਆ, ਅਫ਼ਰੀਕਾ ਤੇ ਏਸ਼ੀਆ 'ਚ ਇਸ ਨੂੰ ਦੇਖਿਆ ਜਾਵੇਗਾ। ਵਿਗਿਆਨਕ ਭਾਸ਼ਾ 'ਚ ਇਸ ਨੂੰ ਵਲਯਾਕਾਰ ਸੂਰਜ ਗ੍ਰਹਿਣ ਕਹਿੰਦੇ ਹਨ। ਇਹ ਖੰਡਗ੍ਰਾਸ ਸੂਰਜ ਗ੍ਰਹਿਣ ਹੋਵੇਗਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਾਣਕਾਰੀ ਅਨੁਸਾਰ ਸੂਰਜ ਗ੍ਰਹਿਣ ਤੋਂ 12 ਘੰਟੇ ਪਹਿਲਾਂ ਹੀ ਸੂਤਕ ਲੱਗ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਸੂਤਕ ਕਾਲ 'ਚ ਕੋਈ ਵੀ ਸ਼ੁੱਭ ਕੰਮ ਨਹੀਂ ਕੀਤਾ ਜਾਂਦਾ।Religion12 hours ago
-
ਸਾਵਧਾਨ ! ਵਿਦਿਆਰਥੀਆਂ ਦਾ ਸੀਰੀਅਲ ਕਿਡਨੈਪਰ ਟੀਚਰ ਪੰਜਾਬ, CBI ਨੇ ਦਿੱਤੀ ਚਿਤਾਵਨੀਸੀਬੀਆਈ ਨੇ ਸਕੂਲ ਸਿੱਖਿਆ ਵਿਭਾਗ ਨੂੰ ਪੱਤਰ ਜਾਰੀ ਕਰ ਕੇ ਵਿਦਿਆਰਥਣਾਂ ਨੂੰ ਅਗਵਾ ਕਰਨ ਵਾਲੇ ਅਧਿਆਪਕ ਬਾਰੇ ਆਗਾਹ ਕੀਤਾ ਹੈ। ਸੀਰੀਅਲ ਕਿਡਨੈਪਰ ਅੰਗਰੇਜ਼ੀ ਦਾ ਅਧਿਆਪਕ ਹੈ ਤੇ ਉਹ ਫਰਜ਼ੀ ਨਾਂ ਤੇ ਪਤਾ ਦੇ ਕੇ ਰਹਿੰਦਾ ਹੈ। ਮੁਲਜ਼ਮ ਕਈ ਵਿਦਿਆਰਥਣਾਂ ਦੇ ਅਗਵਾ ਮਾਮਲੇ 'ਚ ਭਗੌੜਾ ਹੈ। ਉਹ ਪਹਿਲਾਂ ਮਾਨਸਾ ਤੇ ਕਪੂਰਥਲਾ ਦੇ ਨਿੱਜੀ ਸਕੂਲਾਂ 'ਚ ਕੰਮ ਕਰ ਚੁੱਕਾ ਹੈ। ਸੀਬੀਆਈ ਨੇ ਖਦਸ਼ਾ ਪ੍ਰਗਟਾਇਆ ਕਿ ਉਹ ਹਾਲੇ ਵੀ ਪੰਜਾਬ ਦੇ ਕਿਸੇ ਸਕੂਲ 'ਚ ਕੰਮ ਕਰਦਾ ਹੋ ਸਕਦਾ ਹੈ। ਧਵਲ ਹਰੀਸ਼ਚੰਦਰ ਤ੍ਰਿਵੇਦੀ ਨਾਂ ਦੇ ਮੁਲਜ਼ਮ ਦੇ ਖਿਲਾਫ਼ ਗੁਜਰਾਤ ਹਾਈ ਕੋਰਟ ਦੇ ਆਦੇਸ਼ 'ਤੇ ਸੀਬੀਆਈ ਜਾਂਚ ਚੱਲ ਰਹੀ ਹੈ।Punjab13 hours ago
-
ਕੈਨੇਡਾ 'ਚ ਨੂਰਮਹਿਲ ਦੀ ਲੜਕੀ ਦੀ ਹੱਤਿਆ ਕਰ ਕੇ ਅੰਮ੍ਰਿਤਸਰ ਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀਕੈਨੇਡਾ ਦੇ ਸ਼ਹਿਰ ਬ੍ਰਹਮਟਨ 'ਚ ਨੂਰਮਹਿਲ ਦੀ 27 ਸਾਲਾ ਲੜਕੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹੱਤਿਆ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਉਸ ਦਾ ਕਰੀਬੀ ਅੰਮ੍ਰਿਤਸਰ ਵਾਸੀ 35 ਸਾਲਾ ਦੋਸਤ ਹੀ ਨਿਕਲਿਆ, ਜਿਸ ਨੇ ਬਾਅਦ 'ਚ ਮੌਕੇ 'ਤੇ ਹੀ ਖ਼ੁਦ ਨੂੰ ਵੀ ਗੋਲ਼ੀ ਮਾਰ ਕੇ ਆਤਮਹੱਤਿਆ ਕਰ ਲਈ।Punjab13 hours ago
-
ਇਸਰੋ ਨੇ ਲਾਂਚ ਕੀਤਾ RISAT-2BR1 ਸੈਟੇਲਾਈਟ, ਭਾਰਤ ਨੂੰ ਮਿਲੀ ਦੂਸਰੀ ਖ਼ੁਫਿਆ ਅੱਖ, ਚੱਪੇ-ਚੱਪੇ 'ਤੇ ਰਹੇਗੀ ਨਜ਼ਰਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਅੱਜ ਬੁੱਧਵਾਰ ਨੂੰ ਦੇਸ਼ ਦੇ ਇਕ ਨਵੇਂ ਜਾਸੂਸੀ ਸੈਟੇਲਾਈਟ ਆਰਆਈਐੱਸਏਟੀ-2ਬੀਆਰ1 (RISAT-2BR1) ਤੇ ਨੌਂ ਵਿਦੇਸ਼ੀ ਉਪਗ੍ਰਹਿਆਂ ਨੂੰ ਲਾਂਚ ਕਰ ਦਿੱਤਾ। ਇਸਰੋ ਦਾ ਰਾਕੇਟ ਪੀਐੱਸਐੱਲਵੀ-ਸੀ48 (PSL-C48) ਨੇ ਦੁਪਹਿਰੋਂ ਬਾਅਦ 3:25 ਵਜੇ ਆਰਆਈਐੱਸਏਟੀ-2ਬੀਆਰ1 ਨਾਲ ਉਡਾਨ ਭਰੀ। ਆਰਆਈਏਐੱਸਟੀ-2ਬੀਆਰ1 ਇਕ ਰਡਾਰ ਇਮੇਜਿੰਗ ਨਿਗਰਾਨੀ ਉਪਗ੍ਰਹਿ ਹੈ ਜਿਸ ਦਾ ਭਾਰ 628 ਕਿਲੋਗ੍ਰਾਮ ਹੈ। ਆਓ ਜਾਣਦੇ ਹਾਂ ਇਸ ਦੀਆਂ ਖ਼ੂਬੀਆਂ...National1 day ago
-
Nirbhaya Case : ਨਿਰਭੈਯਾ ਕੇਸ ਦੇ ਮੁਲਜ਼ਮਾਂ ਨੂੰ ਫਾਂਸੀ ਦੇਣ ਲਈ ਜੱਲਾਦ ਬਣਨ ਦੀ ਪੇਸ਼ਕਸ਼ਨਿਰਭੈਯਾ ਕਾਂਡ ਦੇ ਮੁਲਜ਼ਮਾਂ ਨੂੰ ਫਾਂਸੀ ਦੇਣ ਲਈ ਜ਼ਿਲ੍ਹੇ ਦੇ ਓਂਕਾਰੇਸ਼ਵਰ ਦੇ ਸੇਵਾਮੁਕਤ ਫ਼ੌਜੀ ਪ੍ਰਦੀਪ ਸਿੰਘ ਠਾਕੁਰ ਨੇ ਜੱਲਾਦ ਦੇ ਰੂਪ 'ਚ ਮੁਫ਼ਤ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਲਈ ਉਸ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ। ਇਸ ਕੰਮ ਲਈ ਉਹ ਸਰਕਾਰੀ ਖਾਤੇ 'ਚ ਆਪਣੇ ਕੋਲੋਂ ਪੰਜ ਲੱਖ ਰੁਪਏ ਜਮ੍ਹਾਂ ਵੀ ਕਰੇਗਾ। ਤੀਰਥਨਗਰੀ ਓਂਕਾਰੇਸ਼ਵਰ ਨਿਵਾਸੀ ਸਮਾਜਸੇਵੀ ਤੇ ਸੇਵਾਮੁਕਤ ਫ਼ੌਜੀ ਪ੍ਰਦੀਪ ਸਿੰਘ ਠਾਕੁਰ ਨੇ ਦੱਸਿਆ ਕਿ ਦਿੱਲੀ ਦੇ ਨਿਰਭੈਯਾ ਕਾਂਡ ਦੇ ਮੁਲਜ਼ਮਾਂ ਨੂੰ ਜੱਲਾਦਾਂ ਦੀ ਘਾਟ ਕਾਰਨ ਫਾਂਸੀ ਨਾ ਦਿੱਤੇ ਜਾਣ ਦੀ ਖ਼ਬਰ ਮੀਡੀਆ 'ਚ ਆਉਣ 'ਤੇ ਇਹ ਫ਼ੈਸਲNational1 day ago
-
Video : ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ਦੌਰਾਨ ਚੋਰੀ ਹੋਏ ਪਿਆਜ਼, ਗ੍ਰਿਫ਼ਤਾਰ ਹੋਏ ਦੋ ਮੁਲਜ਼ਮਪੂਰੇ ਦੇਸ਼ 'ਚ ਵਧ ਰਹੀਆਂ ਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਦਾ ਕਚੂੰਮਰ ਕੱਢਿਆ ਹੋਇਆ ਹੈ। ਆਏ ਦਿਨ ਪਿਆਜ਼ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਮੁੰਬਈ ਪੁਲਿਸ ਨੇ ਵੀ ਦੋ ਮੁਲਜ਼ਮਾਂ ਨੂੰ ਪਿਆਜ਼ ਚੋਰੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮਾਂ 'ਤੇ ਦੋਸ਼ ਹੈ ਕਿ ਮੁੰਬਈ ਦੀ ਡੋਂਗਰੀ ਮਾਰਕੀਟ ਤੋਂ 168 ਕਿੱਲੋ ਪਿਆਜ਼ ਚੋਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਮੁੰਬਈ 'ਚ ਇਸ ਵੇਲੇ ਪਿਆਜ਼ ਦੀਆਂ ਕੀਮਤਾਂ 120 ਰੁਪਏ ਕਿੱਲੋ ਦੇ ਆਸ-ਪਾਸ ਹਨ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਖੋਜਬੀਣ ਹੋ ਰਹੀ ਹੈ।National1 day ago
-
ਦੰਦ ਦਾ ਇਲਾਜ ਕਰ ਰਹੇ ਡਾਕਟਰ ਹੱਥੋਂ ਤਿਲਕੀ ਸੂਈ ਪੇਟ 'ਚ ਪੁੱਜੀ, ਲੜਕੀ ਦੀ ਜਾਨ ਖ਼ਤਰੇ 'ਚਇਕ ਡਾਕਟਰ ਦੀ ਲਾਪਰਵਾਹੀ ਕਾਰਨ ਮਰੀਜ਼ ਦੀ ਜਾਨ ਖ਼ਤਰੇ 'ਚ ਪੈ ਗਈ ਹੈ। ਦੰਦਾਂ 'ਚ ਦਰਦ ਤੋਂ ਪਰੇਸ਼ਾਨ ਹੋ ਕੇ ਇਲਾਜ ਲਈ ਸੰਗਰੂਰ ਸ਼ਹਿਰ ਦੇ ਨਿੱਜੀ ਕਲੀਨਿਕ 'ਚ ਜਾਂਚ ਕਰਵਾਉਣ ਪਹੁੰਚੀ ਲੜਕੀ ਡਾਕਟਰ ਦੀ ਲਾਪਰਵਾਹੀ ਦੀ ਸ਼ਿਕਾਰ ਹੋ ਗਈ। ਦੰਦਾਂ ਦੇ ਇਲਾਜ ਦੌਰਾਨ ਡਾਕਟਰ ਦੇ ਹੱਥੋਂ ਸੂਈ (Needle) ਤਿਲਕ ਗਈ ਤੇ ਇਹ ਪੇਟ 'ਚ ਜਾ ਪੁੱਜੀ। ਹੁਣ ਉਸ ਦੀ ਜਾਨ ਨੂੰ ਖ਼ਤਰਾ ਹੈ। ਉਸ ਨੂੰ ਚੰਡੀਗੜ੍ਹ ਪੀਜੀਆਈ 'ਚ ਭਰਤੀ ਕਰਵਾਇਆ ਗਿਆ ਹੈ ਤੇ ਡਾਕਟਰ Needle ਨੂੰ ਉਸ ਦੇ ਪੇਟ 'ਚੋਂ ਕੱਢਣ ਦੀ ਜੁਗਤ ਲੜਾ ਰਹੇ ਹਨ ਪਰ ਇਸ ਪ੍ਰਕਿਰਿਆ 'ਚ ਲੜਕੀ ਦੀ ਜਾਨ ਨੂੰ ਖ਼ਤਰਾ ਹੈ।Punjab1 day ago
-
Cititzenship Amendmenet Bill : ਅਸਾਮ 'ਚ ਹਿੰਸਕ ਹੋਇਆ ਵਿਰੋਧ ਪ੍ਰਦਰਸ਼ਨ, ਸੜਕਾਂ 'ਤੇ ਵਿਦਿਆਰਥੀਆਂ ਦਾ ਰੋਸ ਜਾਰੀਆਲ ਮੋਰਾਨ ਸਟੂਡੈਂਟਸ ਯੂਨੀਅਨ (ਏਐੱਮਐੱਸਯੂ) ਨੇ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਤੇ ਛੇ ਭਾਈਚਾਰਿਆਂ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਸਬੰਧੀ 48 ਗੰਟੇ ਦੇ ਅਸਾਮ ਬੰਦ ਦਾ ਸੱਦਾ ਦਿੱਤਾ ਹੋਇਆ ਸੀ। ਬੰਦ ਦੇ ਪਹਿਲੇ ਦਿਨ ਸੋਮਵਾਰ ਨੂੰ ਕਈ ਜ਼ਿਲ੍ਹਿਆਂ 'ਚ ਆਮ ਜਨਜੀਵਨ ਪ੍ਰਭਾਵਿਤ ਹੋਇਆ।National2 days ago
-
ਧਾਰਾ 370 ਤੇ 35ਏ ਨੂੰ ਮਨਸੂਖ਼ ਕਰਨ ਖ਼ਿਲਾਫ਼ ਦਾਇਰ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਹੋਈ ਸੁਣਵਾਈਜੰਮੂ-ਕਸ਼ਮੀਰ 'ਚੋਂ ਧਾਰਾ 370 ਤੇ 35ਏ ਮਨਸੂਖ਼ ਕਰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਮੰਗਲਵਾਰ ਨੂੰ ਸੁਣਵਾਈ ਕੀਤੀ। ਮਾਮਲੇ 'ਚ ਸਾਬਕਾ ਆਈਏਐੱਸ ਅਧਿਕਾਰੀ ਸ਼ਾਹ ਫ਼ੈਜ਼ਲ ਦੇ ਵੱਲੋਂ ਸੀਨੀਅਰ ਵਕੀਲ ਰਾਜੂ ਰਾਮਚੰਦਰ ਨੇ ਆਪਣਾ ਪੱਖ ਰੱਖਿਆ।National2 days ago
-
ਧੁੰਦ ਦੇ ਕਹਿਰ ਕਾਰਨ ਰੇਲ ਆਵਾਜਾਈ ਵੀ ਪ੍ਰਭਾਵਿਤ, ਆਮਰਪਾਲੀ ਐਕਸਪ੍ਰੈੱਸ ਸਾਢੇ 4 ਘੰਟੇ ਲੇਟਪਿਛਲੇ ਕੁਝ ਦਿਨਾਂ 'ਚ ਪੰਜਾਬ 'ਚ ਖ਼ਰਾਬ ਹੋਏ ਮੌਸਮ ਨੇ ਰੇਲਵੇ ਦਾ ਵੀ ਟਾਈਮ ਟੇਬਲ ਵਿਗਾੜ ਦਿੱਤਾ ਹੈ। ਸਵੇਰੇ-ਸਵੇਰੇ ਪੈ ਰਹੀ ਜ਼ਬਰਦਸਤ ਧੁੰਦ ਦੀ ਰਫ਼ਤਾਰ ਵੀ ਹੌਲੀਕਰ ਦਿੱਤੀ ਹੈ। ਇਸ ਕਾਰਨ ਕਈ ਅਹਿਮ ਟ੍ਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ ਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ ਰੇਲਵੇ ਸਟੇਸ਼ਨ 'ਤੇ ਮੰਗਲਵਾਰ ਨੂੰ ਕਈ ਟ੍ਰੇਨਾਂ ਸਮੇਂ ਸਿਰ ਨਹੀਂ ਪਹੁੰਚੀਆਂ ਹਨ। ਇਸ ਕਾਰਨ ਪੂਰੇ ਪੰਜਾਬ 'ਚ ਰੇਲ ਯਾਤਰੀਆਂ ਨੂੰ ਪਰੇਸ਼ਾਨੀਆਂ ਦਰਪੇਸ਼ ਆਉਣ ਦੀ ਸੰਭਾਵਨਾ ਹੈ।Punjab2 days ago
-
ਸਮੁੰਦਰੀ ਲੁਟੇਰਿਆਂ ਦੇ ਕਬਜ਼ੇ 'ਚ ਹਨ ਮਰਚੈਂਟ ਨੇਵੀ 'ਚ ਤਾਇਨਾਤ ਜੈਸਿੰਘ ਸਮੇਤ 17 ਭਾਰਤੀਨਾਇਜੀਰੀਆ 'ਚ ਅਗਵਾ ਕੀਤੇ ਗਏ ਸਮੁੰਦਰੀ ਜਹਾਜ਼ 'ਚ ਸਵਾਰ ਗ੍ਰਾਮ ਡੇਰੋਲੀ ਅਹੀਰ ਨਿਵਾਸੀ ਜੈਸਿੰਘ ਦਾ ਇਕ ਹਫ਼ਤੇ ਤੋਂ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ ਤੇ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਚਿੰਤਾ ਸਤਾਈ ਜਾ ਰਹੀ ਹੈ। ਜੈਸਿੰਘ ਮਰਚੈਂਟ ਨੇਵੀ 'ਚ ਤਾਇਨਾਤ ਹੈ ਤੇ ਬੀਤੀ 3 ਦਸੰਬਰ ਨੂੰ ਨਾਇਜੀਰੀਆ ਦੇ ਸਮੁੰਦਰੀ ਲੁਟੇਰਿਆਂ ਨੇ ਉਹ ਸਮੁੰਦਰੀ ਜਾਹਜ਼ ਅਗਵਾ ਕਰ ਲਿਆ ਸੀ ਜਿਸ 'ਤੇ ਸਵਾਰ ਲੋਕਾਂ 'ਚ ਜੈਸਿੰਘ ਸਮੇਤ 18 ਭਾਰਤੀ ਸਵਾਰ ਹਨ। ਜੈਸਿੰਘ ਦੇ ਪਿਤਾ ਸੁਰਿੰਦਰ ਸਿੰਘ ਪੰਚ ਮੁਤਾਬਿਕ ਉਨ੍ਹਾਂ ਦਾ ਭਾਰਤ ਸਰਕਾਰ ਤੇ ਸਬੰਧਿਤ ਕੰਪਨੀ ਨਾਲ ਲਗਾਤਾਰ ਰਾਬਤਾ ਹੈ ਤੇ ਸੋਮਵਾਰ ਦੇਰ ਸ਼ਾਮ ਹੋਈ ਗੱਲਬਾਤ ਅਨੁਸਾਰ ਜੈਸਿੰਘ ਸਮੇਤ ਸਾਰੇ ਨਾਗਰਿਕਾਂPunjab2 days ago
-
ਧੁੰਦ ਦਾ ਕਹਿਰ : ਅੰਮ੍ਰਿਤਸਰ-ਤਰਨਤਾਰਨ ਰੋਡ 'ਤੇ ਗੱਡੀਆਂ 'ਚ ਗੱਡੀਆਂ ਵੱਜੀਆਂ, ਛੇ ਵਿਅਕਤੀ ਜ਼ਖ਼ਮੀ, ਦੇਖੋ ਤਸਵੀਰਾਂਤਰਨਤਾਰਨ ਮਾਰਗ 'ਤੇ ਮੰਗਲਵਾਰ ਸਵੇਰੇ ਸੱਤ ਵਜੇ ਦੇ ਕਰੀਬ ਸੰਘਣੀ ਧੁੰਦ ਕਾਰਨ ਵੱਡਾ ਹਾਦਸਾ ਵਾਪਰ ਗਿਆ। ਦ੍ਰਿਸ਼ਤਾ ਘੱਟ ਹੋਣ ਕਾਰਨ ਕਰੀਬ ਛੇ ਵਾਹਨ ਆਪਸ 'ਚ ਬੁਰੀ ਤਰ੍ਹਾਂ ਟਕਰਾ ਗਏ।Punjab2 days ago
-
ਸਿਵਲ ਹਸਪਤਾਲ 'ਚ ਨਵੇਂ ਸਿਸਟਮ ਦਾ ਸਰਵਰ ਡਾਊਨ, ਪਰਚੀ ਬਣਵਾਉਣ 'ਚ ਮਰੀਜ਼ਾਂ ਦੇ ਛੁੱਟੇ ਪਸੀਨੇਸਿਵਲ ਹਸਪਤਾਲ 'ਚ ਹਾਈਟੈੱਕ ਤਕਨੀਕ ਨਾਲ ਲੈਸ ਨਵਾਂ ਕੰਪਿਊਟਰ ਸਿਸਟਮ ਇਕ ਹਫ਼ਤਾ ਵੀ ਪੂਰੀ ਤਰ੍ਹਾਂ ਨਹੀਂ ਚੱਲ ਸਕਿਆ। ਮੰਗਲਵਾਰ ਸਵੇਰੇ ਸਰਵਰ ਡਾਊਨ ਹੋਣ ਕਾਰਨ ਕੰਮਕਾਜ ਠੱਪ ਹੋ ਗਿਆ। ਮਾਮਲੇ ਸਬੰਧੀ ਹਸਪਤਾਲ ਪ੍ਰਸ਼ਾਸਨ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਹਨ। ਇਧਰ, ਮਰੀਜ਼ ਤੇ ਉਨ੍ਹਾਂ ਨਾਲ ਆਏ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਵਲ ਹਸਪਤਾਲ 'ਚ ਮੰਗਲਵਾਰ ਸਵੇਰੇ ਡਾਕਟਰਾਂ ਦੇ ਆਉਣ ਤੋਂ ਪਹਿਲਾਂ ਪਰਚੀਆਂ ਬਣਾਉਣ ਦਾ ਸਿਲਸਿਲਾ ਥੋੜ੍ਹੀ ਦੇਰ ਨਾਲ ਹੀ ਚੱਲਿਆ ਸੀ ਕਿ ਸਰਵਰ ਡਾਊਨ ਹੋਣ ਕਾਰਨ ਕੰਮਕਾਜ ਠੱਪ ਹੋ ਗਿਆ।Punjab2 days ago
-
ਪੀਐੱਮ ਮੋਦੀ ਦੇ ਇਸ ਟਵੀਟ ਨੂੰ ਲੋਕਾਂ ਨੇ ਕੀਤਾ ਸਭ ਤੋਂ ਜ਼ਿਆਦਾ LIKE ਅਤੇ ਰਿਟਵੀਟ, ਵਿਰਾਟ ਕੋਹਲੀ ਵੀ ਦੌੜ ਵਿਚ ਸ਼ਾਮਲਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਸ਼ਲ ਮੀਡੀਆ 'ਤੇ ਕਿੰਨੇ ਐਕਟਿਵ ਰਹਿੰਦੇ ਹਨ ਇਹ ਤਾਂ ਅਸੀਂ ਸਾਰੇ ਜਾਣਦੇ ਹਨ। ਕੋਈ ਵੀ ਮੁੱਦਾ ਹੋਵੇ ਜਾਂ ਕੋਈ ਵੀ ਤਿਉਹਾਰ ਹੋਵੇ ਉਹ ਟਵੀਟ ਕਰਕੇ ਦੇਸ਼ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਰਹਿੰਦੇ ਹਨ।National2 days ago
-
Ranjit Murder Case 'ਚ ਗੁਰਮੀਤ ਰਾਮ ਰਹੀਮ ਨੂੰ ਝਟਕਾ, CBI Court ਨੇ ਜੱਜ ਬਦਲਣ ਦੀ ਮੰਗ ਖ਼ਾਰਜ ਕੀਤੀਸੀਬੀਆਈ ਕੋਰਟ ਤੋਂ ਗੁਰਮੀਤ ਰਾਮ ਰਹੀਮ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। CBI Court ਨੇ ਬਚਾਅ ਧਿਰ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿਚ ਡੇਰਾ ਮੈਨੇਜਰ ਰਣਜੀਤ ਸਿੰਘ ਦੀ ਹੱਤਿਆ ਮਾਮਲੇ ਦੀ ਸੁਣਵਾਈ ਲਈ ਜੱਜ ਬਦਲਣ ਦੀ ਮੰਗ ਕੀਤੀ ਗਈ ਸੀ। ਸੀਬੀਆਈ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਮਾਮਲੇ 'ਚ ਜਲਦ ਵੱਡਾ ਫ਼ੈਸਲਾ ਆ ਸਕਦਾ ਹੈ। 14 ਦਸੰਬਰ ਨੂੰ ਮਾਮਲੇ 'ਚ ਫਾਈਨਲ ਬਹਿਸ ਸ਼ੁਰੂ ਹੋਵੇਗੀ।Punjab2 days ago