National Bravery Award : ਲੁਟੇਰਿਆਂ ਨਾਲ ਦਸਤਪੰਜਾ ਲੈਣ ਵਾਲੀ ਕੁਸੁਮ ਦੀ ਕੌਮੀ ਬਹਾਦਰੀ ਐਵਾਰਡ ਲਈ ਚੋਣ
ਪਿਛਲੇ ਸਾਲ 30 ਅਗਸਤ ਨੂੰ ਲੁਟੇਰਿਆਂ ਨਾਲ ਦਸਤਪੰਜਾ ਲੈਣ ਵਾਲੀ 15 ਸਾਲਾ ਬਹਾਦਰ ਕੁੜੀ ਕੁਸੁਮ ਦੀ ਇੰਡੀਅਨ ਕੌਂਸਲ ਫਾਰ ਚਾਈਲਡ ਵੈੱਲਫੇਅਰ ਵੱਲੋਂ ਕੌਮੀ ਬਹਾਦਰੀ ਐਵਾਰਡ ਲਈ ਚੋਣ ਹੋ ਗਈ ਹੈ। ਕੁਸੁਮ ਦੇ ਕੌਮੀ ਬਹਾਦਰੀ ਐਵਾਰਡ ਲਈ ਚੁਣੇ ਜਾਣ ’ਤੇ ਉਸ ਨੂੰ ਵਧਾਈ ਦਿੰਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਕੁਸੁਮ ਦੇ ਅਪਰਾਧਕ ਅਨਸਰਾਂ ਖ਼ਿਲਾਫ਼ ਬਹਾਦਰੀ ਭਰੇ ਕਾਰਨਾਮੇ ਲਈ ਪੂਰੇ ਜ਼ਿਲ੍ਹੇ ਨੂੰ ਉਸ ’ਤੇ ਮਾਣ ਹੈ ਕਿਉਂਕਿ ਉਸ ਨੇ ਕੁੜੀਆਂ ਸਾਹਮਣੇ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਹੈ।
Punjab1 month ago