moga news
-
Punjab Crime: ਮੋਗਾ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ 6 ਦਿਨ ਦਾ ਰਿਮਾਂਡ ਕੀਤਾ ਹਾਸਲ, ਇਸ ਮਾਮਲੇ 'ਚ ਹੋਵੇਗੀ ਪੁੱਛਗਿੱਛਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬੁੱਧਵਾਰ ਨੂੰ ਮੋਗਾ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਗੈਂਗਸਟਰ ਜੱਗੂ ਨੂੰ ਛੇ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮੋਗਾ ਪੁਲਿਸ ਜੱਗੂ ਭਗਵਾਨਪੁਰੀਆ ਤੋਂ ਕੇਸ ਨੰਬਰ 209/2021 ਸਬੰਧੀ ਪੁੱਛਗਿੱਛ ਕਰੇਗੀ। ਦੱਸ ਦਈਏ ਕਿ ਗੈਂਗਸਟਰPunjab1 day ago
-
ਮੋਗਾ 'ਚ ਹਨੀ ਟ੍ਰੈਪ 'ਚ ਫਸਾ ਕੇ ਨੌਜਵਾਨਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼, ਔਰਤ ਸਮੇਤ 5 ਗ੍ਰਿਫਤਾਰਹਨੀ ਟਰੈਪ 'ਚ ਫਸਾ ਕੇ ਨੌਜਵਾਨ ਤੋਂ 30 ਹਜ਼ਾਰ ਰੁਪਏ ਲੁੱਟਣ ਵਾਲੇ ਗਿਰੋਹ ਦੀ ਮਹਿਲਾ ਮੈਂਬਰ ਸਮੇਤ 5 ਲੋਕਾਂ ਨੂੰ ਬਾਘਾਪੁਰਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਕੋਟਕਪੂਰਾ ਦੀ ਰਹਿਣ ਵਾਲੀ ਰਾਜਵਿੰਦਰ ਕੌਰ ਯੋਜਨਾਬੱਧ ਤਰੀਕੇ ਨਾਲ ਬਾਘਾਪੁਰਾਣਾ ਵਿੱਚ ਕਿਰਾਏ ਦੇ ਮਕਾਨ ਲੈ ਕੇ ਰਹਿਣ ਲੱਗੀ।Punjab5 days ago
-
ਪੰਜਾਬ 'ਚ ਨੌਜਵਾਨਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲਜਾਣਕਾਰੀ ਅਨੁਸਾਰ ਪਿੰਡ ਦੌਲਤਪੁਰ 'ਚ ਪਿਛਲੇ ਕਾਫੀ ਸਮੇਂ ਤੋਂ ਕੁਝ ਨੌਜਵਾਨ ਚਿੱਟਾ ਵੇਚ ਰਹੇ ਸਨ, ਜਿਸ ਕਾਰਨ ਪਿੰਡ ਦਾ ਮਾਹੌਲ ਖਰਾਬ ਹੁੰਦਾ ਜਾ ਰਿਹਾ ਸੀ। ਜਦੋਂ ਪਿੰਡ ਵਾਸੀਆਂ ਨੇ ਨੌਜਵਾਨਾਂ ਨੂੰ ਚਿਟਾ ਵੇਚਣ ਤੋਂ ਰੋਕਿਆ ਤਾਂ ਗੁੱਸੇ ਵਿੱਚ ਆਏ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।Punjab5 days ago
-
ਪੰਜਾਬ 'ਚ ਖ਼ਾਕੀ ਮੁੜ ਦਾਗ਼ਦਾਰ ! ਜੇਲ੍ਹ 'ਚ ਨਸ਼ਾ ਪਹੁੰਚਾਉਣ ਦੇ ਮਾਮਲੇ 'ਚ ASI ਗ੍ਰਿਫ਼ਤਾਰ, ਹਵਾਲਾਤੀ ਨੇ ਕੀਤਾ ਖੁਲਾਸਾਤਾਜ਼ੇ ਮਾਮਲੇ 'ਚ ਫਰੀਦਕੋਟ ਦੀ ਜੇਲ੍ਹ ਵਿਚ ਇਕ ਹਵਾਲਾਤੀ ਕੋਲੋਂ ਤਲਾਸ਼ੀ ਦੌਰਾਨ 50 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਮੋਗਾ ਦੇ ਇਕ ਏਐਸਆਈ ਨੇ ਉਸਨੂੰ ਇਹ ਪਾਊਡਰ ਪਹੁੰਚਾਇਆ ਸੀ ਜਿਸ ਤੋਂ ਬਾਅਦPunjab8 days ago
-
Sonu Sood Birthday : ਜਨਮਦਿਨ 'ਤੇ ਮੁੰਬਈ ਤੋਂ ਲੈ ਕੇ ਦੁਬਈ ਤਕ ਸੋਨੂੰ ਸੂਦ ਨੂੰ ਕੀਤਾ ਗਿਆ ਸੈਲਿਊਟ, ਮੋਗਾ ਤੋਂ ਭੈਣ ਮਾਇਆਨਗਰੀ ਭਰਾ ਕੋਲ ਪੁੱਜੀSonu Sood ਨੂੰ ਬੇਸ਼ੱਕ ਆਪਣੇ ਜਨਮ ਦਿਨ ਦੇ ਮੌਕੇ 'ਤੇ ਆਪਣੇ ਸ਼ਹਿਰ 'ਚ ਸਰਗਰਮ ਨਹੀਂ ਦੇਖਿਆ ਗਿਆ ਪਰ ਮਾਇਆਨਗਰੀ ਮੁੰਬਈ ਤੋਂ ਲੈ ਕੇ ਦੁਬਈ ਤਕ ਉਨ੍ਹਾਂ ਦੀ ਮਨੁੱਖਤਾ ਲਈ ਕੀਤੀਆਂ ਗਈਆਂ ਸੇਵਾਵਾਂ ਲਈ ਸੋਨੂੰ ਸੂਦ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸੈਲਿਊਟ ਕੀਤਾ ਗਿਆ।Punjab11 days ago
-
ਡੇਰਾ ਪ੍ਰੇਮੀ ਨੇ ਬੇਅਦਬੀ ਦੇ ਮੁੱਖ ਗਵਾਹ ਨੂੰ ਬੋਲੇ ਮੰਦੇ ਬੋਲ, ਮੱਲਕੇ ਪਿੰਡ ਪੁਲਿਸ ਛਾਉਣੀ ’ਚ ਤਬਦੀਲਸੋਸ਼ਲ ਮੀਡੀਆ ਰਾਹੀਂ ਘਟਨਾ ਬਾਰੇ ਪਤਾ ਲੱਗਣ ’ਤੇ ਸਿੱਖ ਜਥੇਬੰਦੀਆਂ ਦੇ ਕਾਰਕੁਨ ਪਿੰਡ ਮੱਲਕੇ ਪਹੁੰਚਣੇ ਸ਼ੁਰੂ ਹੋ ਗਏ। ਓਧਰ ਡੀਐੱਸਪੀ ਬਾਘਾਪੁਰਾਣਾ ਜਸਜੋਤ ਸਿੰਘ, ਡੀਐੱਸਪੀ ਕੋਟਕਪੂਰਾ ਸ਼ਮਸ਼ੇਰ ਸਿੰਘ ਸ਼ੇਰਗਿੱਲ ਤੇ ਥਾਣਾ ਬਾਘਾਪੁਰਾਣਾ ਦੇ ਮੁੱਖ ਅਫਸਰ ਜਤਿੰਦਰ ਸਿੰਘ ਨੇ ਸਾਥੀ ਪੁਲਿਸ ਮੁਲਾਜ਼ਮਾਂ ਦੇ ਨਾਲ ਪਿੰਡ ਮੱਲਕੇ ਦੇ ਹਰ ਰਸਤੇ ਨੂੰ ਸੀਲ ਕੀਤਾ ਹੈ।Punjab11 days ago
-
ਦੋ ਮਹੀਨੇ ਬਾਅਦ ਹੋਣਾ ਸੀ ਵਿਆਹ, ਮੋਗਾ-ਜਲੰਧਰ ਹਾਈਵੇਅ 'ਤੇ ਤੇਜ਼ ਰਫ਼ਤਾਰ ਕਾਰ ਨੇ ਲੜਕੀ ਨੂੰ ਦਰੜਿਆਜਲੰਧਰ ਰੋਡ 'ਤੇ ਪਿੰਡ ਫਤਿਹਗੜ੍ਹ ਕੋਰੋਟਾਣਾ ਵਿਖੇ ਬੁੱਧਵਾਰ ਦੁਪਹਿਰੇ ਸੜਕ ਪਾਰ ਕਰ ਰਹੀ ਲੜਕੀ ਨੂੰ ਤੇਜ਼ ਰਫ਼ਤਾਰ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸੇ ਦੌਰਾਨ ਲੜਕੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਕਾਰ ਚਾਲਕ ਨੇ ਲੜਕੀ ਨੂੰ ਆਪਣੀ ਕਾਰ ਵਿਚ ਪਾ ਕੇ ਮੋਗਾ ਦੇ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਜਿੱਥੇ ਲੜਕੀ ਦੀ ਮੌਤ ਹੋ ਗਈ। ਇਸੇ ਦੌਰਾਨ ਮੌਕਾ ਪਾ ਕੇ ਕਾਰ ਚਾਲਕ ਫ਼ਰਾਰ ਹੋ ਗਿਆ।Punjab15 days ago
-
Sand prices Hike: ਪੰਜਾਬ 'ਚ ਰੇਤ ਦੀ ਕਾਲਾਬਾਜ਼ਾਰੀ, 4000 ਰੁਪਏ 'ਚ ਵਿਕ ਰਹੀ ਟਰਾਲੀਘਰ ਬਣਾਉਣ ਲਈ ਵਰਤੀ ਜਾਂਦੀ ਰੇਤ ਬਾਜ਼ਾਰ ਵਿੱਚੋਂ ਪੂਰੀ ਤਰ੍ਹਾਂ ਗਾਇਬ ਹੋ ਗਈ ਹੈ। ਇਕ ਹਫ਼ਤਾ ਪਹਿਲਾਂ ਤਕ ਜਿਹੜੀ ਟਰਾਲੀ 2200 ਰੁਪਏ ਵਿੱਚ ਮਿਲਦੀ ਸੀ, ਉਹ ਹੁਣ 4000 ਰੁਪਏ ਵਿੱਚ ਬਲੈਕ ਮਾਰਕੀਟ ਵਿੱਚ ਮਿਲ ਰਹੀ ਹੈ। ਜੇਕਰ ਕੋਈ ਲੋੜਵੰਦ ਰੇਤ ਦੀ ਕੀਮਤ 'ਤੇ ਬਹਿਸ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਇਹ ਕਹਿ ਕੇ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਉਸ ਕੋਲ ਰੇਤ ਨਹੀਂ ਹੈ।Punjab15 days ago
-
ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਮਨੀਲਾ 'ਚ ਮੌਤ, ਪਿੰਡ 'ਚ ਸੋਗ ਦੀ ਲਹਿਰਮੋਗਾ ਦੇ ਇਤਿਹਾਸਕ ਪਿੰਡ ਦੀਨਾ ਸਾਹਿਬ ਦੇ ਨੌਜਵਾਨ ਦੀ ਮਨੀਲਾ ਵਿਚ ਮੌਤ ਹੋਣ ਦਾ ਪਤਾ ਲੱਗਾ ਹੈੇ। ਜਾਣਕਾਰੀ ਅਨੁਸਾਰ ਮੇਜਰ ਸਿੰਘ ਕਾਲਾ ਸੇਖੋਂ (25) ਪੁੱਤਰ ਦਰਸ਼ਨ ਸਿੰਘ ਜੋ 5 ਸਾਲ ਪਹਿਲਾਂ ਆਪਣੇ ਸੁਨਿਹਰੀ ਭਵਿੱਖ ਲਈ ਮਨੀਲਾ ਗਿਆ ਸੀ, ਦੀ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।Punjab16 days ago
-
ਬਰਨਾਲਾ-ਮੋਗਾ ਨੈਸ਼ਨਲ ਹਾਈਵੇ 'ਤੇ ਸਥਿਤ ਡੇਰੇ 'ਚ ਲੁੱਟ ਦੀ ਕੋਸ਼ਿਸ਼; ਸੇਵਾਦਾਰਾਂ ਨੇ ਕੀਤੇ ਫਾਇਰ ਤਾਂ ਹਥਿਆਰ ਛੱਡ ਕੇ ਭੱਜੇ ਲੁਟੇਰੇਡੇਰੇ ਦੇ ਇੱਕ ਹੋਰ ਕਮਰੇ ਅੰਦਰ ਸੇਵਾਦਾਰ ਵੱਲੋਂ ਅਣਪਛਾਤੇ ਨੌਜਵਾਨਾਂ ਉੱਪਰ ਫਾਇਰ ਵੀ ਕੀਤੇ ਗਏ, ਜਿਸ ਵਿਚ ਜ਼ਖ਼ਮੀ ਹੋਏ ਇਕ ਚੋਰ ਸਮੇਤ ਬਾਕੀ ਹੋਰ ਚੂਰ ਵੀ ਹਥਿਆਰ ਛੱਡ ਕੇ ਭੱਜ ਗਏ। ਘਟਨਾ ਸਥਾਨ 'ਤੇ ਪੁਲਿਸ ਚੌਕੀ ਪੱਖੋ ਕੈਂਚੀਆਂ ਦੇ ਇੰਚਾਰਜ ਤਰਸੇਮ ਸਿੰਘ ਪੁਲਸ ਪਾਰਟੀ ਨਾਲ ਪੁੱਜ ਕੇ ਜਾਂਚ 'ਚ ਜੁੱਟ ਗਏ ਹਨ।Punjab16 days ago
-
ਮਾਨਸਿਕ ਤੌਰ 'ਤੇ ਸੀ ਪਰੇਸ਼ਾਨ, ਦੌਧਰ 'ਚ ਗ੍ਰੰਥੀ ਸਿੰਘ ਨੇ ਚੁੱਕਿਆ ਇਹ ਕਦਮਮੋਗਾ ਦੇ ਵੱਡੇ ਪਿੰਡ ਦੌਧਰ 'ਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਲੋਪੋਂ ਰੋਡ ਸਥਿਤ ਫਣੇ ਡੇਰਾ ਸਤਿਸੰਗ ਬਿਆਸ ਦੇ ਮੇਨ ਗੇਟ ਨਾਲ ਲੱਗੇ ਬਿਜਲੀ ਦੇ ਖੰਬੇ ਨਾਲ ਫਾਹਾ ਲੈ ਕਿ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਪਤਾ ਲੱਗਾ ਹੈ।Punjab17 days ago
-
ਵਿਆਹ ਕਰਵਾ ਕੇ ਤਿੰਨ ਸਾਲ ਪਹਿਲਾਂ ਟੋਰਾਂਟੋ ਗਈ ਪੰਜਾਬੀ ਕੁੜੀ ਦੀ ਮੌਤ, ਪੇਕੇ ਘਰ ਸੋਗ ਦੀ ਲਹਿਰਜਸਪ੍ਰੀਤ ਕੌਰ ਮੋਗੇ ਦੇ ਨੇੜੇ ਪਿੰਡ ਖਾਈ ਤੋਂ ਤਿੰਨ ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਪਹੁੰਚੀ ਸੀ। ਇਸ ਦੁੱਖਦਾਈ ਖ਼ਬਰ ਨਾਲ ਜਸਪ੍ਰੀਤ ਕੌਰ ਦੇ ਪੇਕਾ ਘਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।Punjab19 days ago
-
Road Accident : ਕਾਰ ਤੇ ਐਕਟਿਵਾ ਦੀ ਟੱਕਰ 'ਚ ਨਵ ਨਿਯੁਕਤ ਅਧਿਆਪਕਾ ਦੀ ਮੌਤ, ਇਕ ਜ਼ਖ਼ਮੀਸਥਾਨਕ ਸ਼ਹਿਰ ਦੇ ਮੋਗਾ-ਜਲੰਧਰ ਹਾਈਵੇ ਉੱਪਰ ਕਾਰ ਅਤੇ ਐਕਟਿਵਾ ਸਕੂਟਰੀ ਦੀ ਜ਼ਬਰਦਸਤ ਟੱਕਰ ਵਿਚ ਨਵੀਂ ਜੁਆਇੰਨ ਅਧਿਆਪਕਾ ਦੀ ਮੌਤ ਅਤੇ ਇਕ ਅਧਿਆਪਕਾ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ।Punjab23 days ago
-
ਮੋਗਾ 'ਚ ਤੇਜ਼ ਬਾਰਿਸ਼ ਦਾ ਕਹਿਰ, ਕੰਧ ਡਿੱਗਣ ਨਾਲ 2 ਬੱਚੀਆਂ ਦੀ ਮੌਤ, 8 ਲੋਕ ਮਲਬੇ ਹੇਠ ਦੱਬੇਝੌਂਪੜੀ ਅੰਦਰ ਸੁੱਤੇ ਹੋਏ ਕਰੀਬ 8 ਵਿਅਕਤੀ ਮਲਬੇ ਹੇਠ ਦੱਬ ਗਏ, ਜਿਨ੍ਹਾਂ 'ਚੋਂ 5 ਸਾਲ ਦੀ ਬੱਚੀ ਤੇ ਡੇਢ ਸਾਲ ਦੀ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰੌਲਾ ਸੁਣ ਕੇ ਆਸਪਾਸ ਦੇ ਲੋਕਾਂ ਨੇ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।Punjab25 days ago
-
ਮੋਗਾ ਦੇ ਪਰਿਵਾਰ ਨੇ ਦਿਖਾਈ ਹਿੰਮਤ, ਦੋਸਤ ਚਿੱਟਾ ਲੈ ਕੇ ਘਰ ਆਇਆ ਤਾਂ ਮਾਪਿਆਂ ਨੇ ਪੁੱਤਰ ਸਮੇਤ ਦੋਵਾਂ ਨੂੰ ਕੀਤਾ ਪੁਲਿਸ ਹਵਾਲੇਬੀਕੇਯੂ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਚਾਰ ਪਿੰਡਾਂ ਦੇ ਅਹੁਦੇਦਾਰਾਂ ਨੇ ਅਜੀਤਵਾਲ ਗੁਰਦੁਆਰਾ ਡੇਰਾ ਸਮਾਧਾਂ ਮੀਟਿੰਗ ਕਰ ਕੇ ਪੰਜ ਮੈਂਬਰੀ ਐਕਸ਼ਨ ਕਮੇਟੀ ਬਣਾਈ। ਇੱਥੇ ਦੱਸਣਯੋਗ ਹੈ ਕਿ ਕੋਕਰੀ ਹੇਰਾਂ ਦੇ ਚਿੱਟੇ ਦਾ ਆਦੀ ਨੌਜਵਾਨ ਪਿੰਡ ਕੋਕਰੀ ਕਲ਼ਾਂ ਆਪਣੇ ਦੋਸਤ ਨੂੰ ਚਿੱਟੇ ਦੀ ਡੋਜ਼ ਦੇਣ ਆਇਆ ਸੀ ਤਾਂ ਉਸ ਦੇ ਵੱਡੇ ਭਰਾ ਨੇ ਉਸ ਨੂੰ ਕਾਬੂ ਕਰ ਲਿਆ ਤੇ ਇਸ ਸਬੰਧੀ ਇਕੱਠ ਕਰ ਲਿਆ।Punjab25 days ago
-
ਸਵੇਰ ਸਮੇਂ ਹੋਈ ਬਾਰਿਸ਼ ਨੇ ਸ਼ਹਿਰ 'ਚ ਕੀਤੀ ਜਲਥਲਸਾਉਣ ਮਹੀਨੇ ਦੇ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਮੋਗਾ ਸ਼ਹਿਰ 'ਚ ਹੋਈ ਭਾਰੀ ਬਾਰਿਸ਼ ਨੇ ਨਾਕਸ ਪ੍ਰਬੰਧਾਂ ਦੀ ਪੋਲ ਖੋਲਦਿਆਂ ਸ਼ਹਿਰ ਨੂੰ ਜਲਥਲ ਕਰ ਦਿੱਤਾ ਹੈ। ਸ਼ਹਿਰ ਦੀ ਹਰ ਗਲੀ ਤੇ ਸੜਕ ਤੇ ਬਾਰਿਸ਼ ਦਾ ਪਾਣੀ ਜਮਾਂ ਹੋਣ ਤੇ ਸ਼ਹਿਰ ਵਾਸੀਆਂ ਤੇ ਆਮ ਲੋਕਾਂ ਨੂੰ ਭਾਰੀ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।Punjab27 days ago
-
ਚੌਲਾਂ ਦੀਆਂ ਬੋਰੀਆਂ ’ਤੇ ਛਾਪੀ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ,ਸਿੱਖ ਜਥੇਬੰਦੀਆਂ ਨੇ ਰੋਸ ਵਜੋਂ ਘੇਰਿਆ ਸ਼ੈਲਰ, ਕਾਰਵਾਈ ਦੀ ਕੀਤੀ ਮੰਗਰਾਜਾ ਸਿੰਘ ਖੁਖਰਾਣਾ ਨੇ ਦੱਸਿਆ ਕਿ ਸ਼ੈਲਰ ਮਾਲਕ ਵੱਲੋਂ ਵੱਖ-ਵੱਖ ਚਾਵਲਾਂ ਦੀ ਪੈਕਿੰਗ ’ਤੇ ਦਰਬਾਰ ਸਾਹਿਬ ਦੀ ਤਸਵੀਰ ਲਾ ਕੇ ਬੇਅਦਬੀ ਕੀਤੀ ਗਈ ਹੈ ਅਤੇ ਚੌਲਾਂ ਦੀ ਪੈਕਿੰਗ ਦੀ ਬੋਰੀ ’ਤੇ ਛਪੀ ਸ੍ਰੀ ਦਰਬਾਰ ਸਾਹਿਬ ਜੀ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ।Punjab28 days ago
-
ਮੋਗਾ ਬੱਸ ਅੱਡਾ 2 ਘੰਟੇ ਲਈ ਬੰਦ, ਸਰਕਾਰ ਖ਼ਿਲਾਫ਼ ਨਾਅਰੇਬਾਜ਼ੀਪਨਬੱਸ ਤੇ ਰੋਡਵੇਜ਼ ਕਾਮਿਆਂ ਨੇ ਆਪਣੀਆਂ ਮੰਗਾਂ ਸਬੰਧੀ ਮੋਗਾ ਦਾ ਬੱਸ ਅੱਡਾ 12 ਤੋਂ 2 ਵਜੇ ਤੱਕ ਬੰਦ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਾਮਿਆਂ ਨੇ ਰੋਸ ਰੈਲੀ ਦੌਰਾਨ ਕਿਹਾ ਕਿ ਆਪ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਲਾਰਿਆਂ 'ਚ ਸਾਰ ਰਹੀ ਹੈ।Punjab29 days ago
-
ਮੋਗਾ ਮੇਨ ਚੌਂਕ ਛੋਟਾ ਹਾਥੀ ਕੈਂਟਰ ਯੂਨੀਅਨ ਨੇ ਚੁਫੇਰਿਓ ਕੀਤਾ ਜਾਮ, ਇਹ ਹੈ ਮਾਮਲਾਮਾਮਲਾ ਇਹ ਹੈ ਕਿ ਕੈਂਟਰ ਯੂਨੀਅਨ ਦਾ ਕਹਿਣਾ ਹੈ ਕਿ ਜੁਗਾੜੂ ਵਾਹਨ ਸਾਡੇ ਰੁਜਗਾਰ ਨੂੰ ਖੋਹ ਰਹੇ ਹਨ। ਪ੍ਰਸ਼ਾਸਨ ਕੋਈ ਹੱਲ ਨਹੀਂ ਕਰ ਰਿਹਾ।Punjab1 month ago
-
ਪਿੰਡ ਬਹਿਰਾਮ ਕੇ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਆਸਟ੍ਰੇਲੀਆ 'ਚ ਪੜ੍ਹਾਈ ਕਰਨ ਗਏ ਨੌਜਵਾਨ ਪੁੱਤ ਦੀ ਮੌਤਸਟੱਡੀ ਵੀਜ਼ੇ 'ਤੇ ਆਸਟਰੇਲੀਆ ਪੜ੍ਹਾਈ ਕਰਨ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਣ 'ਤੇ ਜ਼ਿਲ੍ਹਾ ਮੋਗਾ ਦੇ ਪਿੰਡ ਬਹਿਰਾਮ ਕੇ 'ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਬਹਿਰਾਮ ਕੇ ਦੇ ਚਾਚੇ ਡਾ. ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 4 ਕੁਝ ਸਾਲ ਪਹਿਲਾਂ ਲਵਪ੍ਰੀਤ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਗਿਆ ਸੀ ਤੇ ਉੱਥੇ ਪਹਿਲਾਂ ਰਹਿੰਦੀ ਆਪਣੀ ਭੈਣ ਕੋਲ ਰਹਿ ਰਿਹਾ ਸੀ।Punjab1 month ago