Shani Gochar 2020 : ਅੱਜ ਮੌਨੀ ਮੱਸਿਆ 'ਤੇ ਸ਼ਨੀ ਕਰਨਗੇ ਮਕਰ ਰਾਸ਼ੀ 'ਚ ਪ੍ਰਵੇਸ਼, ਤੁਹਾਡੇ 'ਤੇ ਪੈਣਗੇ ਇਹ ਪ੍ਰਭਾਵ
ਜੋਤਿਸ਼ ਆਚਾਰੀਆ ਪੰਡਤ ਅਮਰ ਡੱਬਾਵਾਲਾ ਅਨੁਸਾਰ ਮਾਘ ਮਹੀਨੇ ਦੀ ਮੌਨੀ ਮੱਸਿਆ 'ਤੇ 24 ਜਨਵਰੀ ਨੂੰ ਉੱਤਰ ਆਸ਼ਾੜਾ ਨਕਸ਼ੱਤਰ, ਵਜਰ ਯੋਗ ਤੇ ਮਕਰ ਰਾਸ਼ੀ ਦੇ ਚੰਦਰਮਾ ਦੀ ਮੌਜੂਦਗੀ 'ਚ 10 ਵਜੇ ਸ਼ਨੀ ਬ੍ਰਿਸ਼ਚਕ ਨੂੰ ਛੱਡ ਕੇ ਮਕਰ ਰਾਸ਼ੀ 'ਚ ਪ੍ਰਵੇਸ਼ ਕਰਨਗੇ। ਇਸ ਰਾਸ਼ੀ 'ਚ ਸ਼ਨੀ ਕਰੀਬ ਢਾਈ ਸਾਲ ਰਹਿਣਗੇ। ਇਸ ਦੌਰਾਨ ਇਨ੍ਹਾਂ ਦੀ ਰਫ਼ਤਾਰ ਵਕਰੀ ਤੇ ਮਾਰਗੀ ਹੁੰਦੀ ਰਹੇਗੀ। ਨਾਲ ਹੀ ਨਕਸ਼ੱਤਰਾਂ ਦਾ ਪਰਿਵਰਤਨ ਵੀ ਹੁੰਦਾ ਰਹੇਗਾ। ਮਕਰ ਸ਼ਨੀ ਦੀ ਆਪਣੀ ਰਾਸ਼ੀ ਹੈ। ਆਪਣੀ ਹੀ ਰਾਸ਼ੀ 'ਚ ਪਰਿਕਰਮਾ ਕਰਦੇ ਹੋਏ ਉਹ ਵੱਖ-ਵੱਖ ਰਾਸ਼ੀਆਂ ਦੇ ਜਾਤਕਾਂ ਨੂੰ ਰਾਹਤ ਤੇ ਸ਼ੁੱਭ ਫਲ਼ ਦੇਣਗੇ।
Religion1 year ago