ਕੁਹਾੜਾ 'ਚ ਜਨਤਾ ਕਰਫਿਊ ਨੂੰ ਜਨਤਕ ਹਿਮਾਇਤ
ਕੋਰੋਨਾ ਵਾਇਰਸ 'ਤੇ ਕੇਂਦਰ ਸਰਕਾਰ, ਸੂਬਾ ਸਰਕਾਰਾਂ, ਪ੍ਰਸ਼ਾਸਨ ਤੇ ਹੋਰ ਸਮਾਜ ਸੇਵਕਾਂ ਵੱਲੋਂ ਕਾਬੂ ਪਾਉਣ ਲਈ ਆਪੋ ਆਪਣੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਭਾਰਤ ਸਰਕਾਰ ਵੱਲੋਂ ਐਲਾਨ ਕੀਤੇ ਜਨਤਕ ਕਰਫਿਊ ਨੂੰ ਲੋਕਾਂ ਵੱਲੋਂ ਪੂਰਨ ਸਮਰਥਨ ਗਿਆ ਹੈ। ਲੁਧਿਆਣਾ ਚੰਡੀਗੜ੍ਹ ਸੜਕ ਦੇ ਸਾਰੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਪਾਏ ਗਏ ਜਿਸ ਦੇ ਮੱਦੇਨਜ਼ਰ ਕੁਹਾੜਾ ਚੌਂਕ ਉੱਚ ਅਧਿਕਾਰੀਆਂ ਵੱਲੋਂ ਕੁਹਾੜਾ ਚੌਂਕ ਦਾ ਖ਼ਾਸ ਤੌਰ 'ਤੇ ਜਾਇਜ਼ਾ ਲਿਆ ਗਿਆ। ਇਸ ਮੌਕੇ ਇੰਚਾਰਜ ਸੁਰਜੀਤ ਸੈਣੀ, ਚੌਂਕੀ ਰਾਮਗੜ੍ਹ ਦੇ ਇੰਚਾਰਜ ਧਰਮਪਾਲ, ਪੀਸੀਆਰ ਦਸਤੇ ਦੇ ਇੰਚਾਰਜ ਦਰਸ਼ਨ ਸਿੰਘ, ਏਐੱਸਆਈ ਬਸੰਤ ਕੁਮਾਰ, ਏਐੱਸਆਈ ਜਸਵੀਰ ਸਿੰਘ, ਏਐੱਸਆਈ ਰਜਿੰਦਰ ਸਿੰਘ, ਜਸਪਾਲ ਸਿੰਘ, ਕੁਲਵੰਤ ਸਿੰਘ ਨੇ ਰਾਹਗੀਰਾਂ ਨੂੰ ਰੋਕ ਕੇ ਚੈੱਕ ਕੀਤਾ ਤੇ ਉਨ੍ਹਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ।
Punjab9 months ago