jalandhar
-
ਗਣਤੰਤਰ ਦਿਵਸ ਦੇ ਮੱਦੇਨਜ਼ਰ ਚਲਾਈ ਤਲਾਸ਼ੀ ਮੁਹਿੰਮਜਲੰਧਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਨੰਬਰ ਛੇ ਦੀ ਪੁਲਿਸ ਨੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਲੋਕਾਂ 'ਚ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਨੰਬਰ ਛੇ ਦੀ ਪੁਲਿਸ ਨੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਲੋਕਾਂ 'ਚ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਨੰਬਰ ਛੇ ਦੀ ਪੁਲਿਸ ਨੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਲੋਕਾਂ 'ਚPunjab1 hour ago
-
ਸ਼ਾਮੀ ਸਾਢੇ ਪੰਜ ਵਜੇ ਦੇ ਕਰੀਬ ਜਲੰਧਰ ਸ਼ਹਿਰ 'ਚ ਛਾਈ ਸੰਘਣੀ ਧੁੰਦਸਵੇਰੇ ਪਈ ਧੁੰਦ ਤੋਂ ਬਾਅਦ ਦੁਪਹਿਰ ਵੇਲੇ ਨਿਕਲੀ ਧੁੱਪ ਨੇ ਜਿੱਥੇ ਲੋਕਾਂ ਨੂੰ ਠੰਢ ਤੋਂ ਰਾਹਤ ਦਿਵਾਈ ਉੱਥੇ ਸ਼ਾਮ ਪੈਂਦਿਆਂ ਹੀ ਸੰਘਣੀ ਧੁੰਦ ਦੀ ਚਾਦਰ ਵਿਛ ਗਈ। ਧੁੰਦ ਏਨੀ ਜ਼ਿਆਦਾ ਸੀ ਕਿ ਗੱਡੀਆਂ ਦੀ ਰਫਤਾਰ ਬਹੁਤ ਮੱਠੀ ਹੋ ਗਈ।Punjab6 hours ago
-
ਪੀਡਬਲਯੂਡੀ ਤੇ ਰੇਲਵੇ ਵੱਲੋਂ ਹਾਮੀ ਭਰਨ 'ਤੇ ਡੀਸੀ ਨੇ ਟਾਂਡਾ ਰੇਲਵੇ ਕਰਾਸਿੰਗ 'ਤੇ ਆਰਯੂਬੀ ਲਈ ਰੱਖਿਆ ਪ੍ਰਸਤਾਵਟਾਂਡਾ ਰੇਲਵੇ ਕਰਾਸਿੰਗ 'ਤੇ ਲੱਗਦੇ ਟ੍ਰੈਫਿਕ ਜਾਮਾਂ ਤੋਂ ਸ਼ਹਿਰ ਵਾਸੀਆਂ ਨੂੰ ਅਤਿ-ਲੋੜੀਂਦੀ ਰਾਹਤ ਦਿਵਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਉੱਤਰੀ ਰੇਲਵੇ ਅੱਗੇ ਇਸ ਕਰਾਸਿੰਗ 'ਤੇ ਰੇਲਵੇ ਅੰਡਰ...Punjab7 hours ago
-
ਜਲੰਧਰ 'ਚ ਕੋਰੋਨਾ ਵਾਇਰਸ ਕਾਰਨ ਦੋ ਮਰੀਜ਼ਾਂ ਦੀ ਮੌਤ, 27 ਜਣਿਆਂ ਦੀ ਰਿਪੋਰਟ ਆਈ ਪਾਜ਼ੇਟਿਵਕੋਰੋਨਾ ਨਾਲ ਅੱਜ ਦੋ ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 20427 ਤਕ ਪੁੱਜ ਗਈ ਹੈ ਅਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 664 ਹੋ ਗਈ। ਓਧਰ ਅੱਜ ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ ਵਿਚੋਂ 22 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ।Punjab7 hours ago
-
ਮਾਡਲ ਹਾਊਸ 'ਚ ਡੇਢ ਘੰਟੇ ਦੌਰਾਨ ਲੱਖਾਂ ਦੀ ਚੋਰੀ, ਪਰਿਵਾਰ ਗਿਆ ਸੀ ਧਾਰਮਿਕ ਸਥਾਨ 'ਤੇ ਮੱਥਾ ਟੇਕਣਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿੰਕਲ ਵਾਸੀ ਮਾਡਲ ਹਾਊਸ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਹਿਮਾਚਲ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਏ ਹੋਏ ਸਨ ਤੇ ਉਹ ਆਪ ਨਕੋਦਰ ਮੱਥਾ ਟੇਕਣ ਗਿਆ ਸੀ। ਤਕਰੀਬਨ ਡੇਢ ਘੰਟੇ ਬਾਅਦ ਜਦ ਉਹ ਵਾਪਸ ਘਰ ਪਰਤੇ ਤਾਂ ਤਾਲੇ ਟੁੱਟੇ ਪਏ ਸਨ ਤੇ ਅੰਦਰ ਲਾਈਟਾਂ ਜਗ ਰਈਆਂ ਸਨ।Punjab7 hours ago
-
Punjab Health: ਆਯੁਰਵੈਦ ਅਨੁਸਾਰ ਸਰਦੀਆਂ ’ਚ ਇਹ ਭੋਜਨ ਸਰਬੋਤਮ, ਇਨ੍ਹਾਂ ਨੂੰ ਖਾ ਕੇ ਰਹੋ ਨਿਰੋਗ ਤੇ ਪਾਓ ਲੰਬੀ ਉਮਰਆਯੁਰਵੈਦ ’ਚ ਸਰਦੀ ਭਾਵ ਠੰਢ ਨੂੰ ਚੰਗੀ ਸਿਹਤ ਦਾ ਮੌਸਮ ਮੰਨਿਆ ਜਾਂਦਾ ਹੈ। ਇਹ ਪ੍ਰਾਣੀਆਂ ’ਚ ਨਵੀਂ ਸੂਚਨਾ ਦਾ ਸੰਚਾਰ ਕਰਦੀ ਹੈ। ਇਸ ਲਈ ਇਸ ਮੌਸਮ ’ਚ ਖਾਣ-ਪੀਣ ’ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਹੀ ਭੋਜਨ ਦੀ ਚੋਣ ਕਰਕੇ ਤੁਸੀਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ।Punjab8 hours ago
-
ਪਤਨੀ ਨੂੰ ਮਿਲਣ ਗਿਆ ਤਾਂ ਘਰਵਾਲਿਆਂ ਨੇ ਸਾੜ ਕੇ ਸੜਕ 'ਤੇ ਸੁੱਟਿਆ, ਇਕ ਮਹੀਨਾ ਪਹਿਲਾਂ ਹੋਈ ਸੀ Court Marriageਕਾਸ਼ੀ ਨਗਰ ਦੇ ਰਹਿਣ ਵਾਲੇ ਦੀਪਕ ਉਰਫ਼ ਦੀਪਾ ਦੀ ਗੀਤਾ ਕਲੋਨੀ ਵਿਚ ਸ਼ੱਕੀ ਹਾਲਤ ਵਿਚ ਅੱਗ ਲੱਗਣ ਨਾਲ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਇਹ ਅੱਗ ਉਸ ਦੀ ਮਹਿਲਾ ਮਿੱਤਰ ਦੇ ਪਰਿਵਾਰਕ ਮੈਂਬਰਾਂ ਨੇ ਲਾਈ ਹੈ। ਉਨ੍ਹਾਂ ਦਾ ਬੇਟਾ ਆਪਣੇ ਦੋਸਤ ਨੂੰ ਮਿਲਣ ਗਿਆ ਸੀ।Punjab10 hours ago
-
ਖਿਡਾਰੀਆਂ 'ਚ ਖ਼ੁਸ਼ੀ ਦੀ ਲਹਿਰ : ਜਲੰਧਰ ਦੇ ਹਾਕੀ ਮੈਦਾਨ ਨੂੰ ਮਿਲਿਆ ਨਵਾਂ ਐਸਟ੍ਰੋਟਰਫਸਥਾਨਕ ਬਰਲਟਨ ਪਾਰਕ ਵਿਚ ਨਵਾਂ ਐਸਟ੍ਰੋਟਰਫ ਹਾਕੀ ਮੈਦਾਨ ਦੇ ਉਸਾਰਨ ਦੇ ਐਲਾਨ ਨਾਲ ਸਮੂਹ ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਓਲੰਪਿਕ ਖਿਡਾਰੀਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ । ਕਲ੍ਹ ਸਥਾਨਕ ਬਰਲਟਨ ਪਾਰਕ ਵਿਖੇ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਪੂਰੇ ਬਰਲਟਨ ਪਾਰਕ ਖੇਤਰ ਨੂੰ ਸਪੋਰਟਸ ਹੱਬPunjab1 day ago
-
ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਦੇ ਕਤਲ ਕੇਸ ’ਚ ਵੱਡੀ ਕਾਮਯਾਬੀ, ਘੇਰਾਬੰਦੀ ਕਰਨ ਵਾਲਾ ਸਾਜਨ ਸਹਾਰਨਪੁਰ ਤੋਂ ਦਬੋਚਿਆ19 ਅਗਸਤ 2020 ਨੂੰ ਪਿੰਡ ਧਰਿਆਲ ਵਿਚ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਠੇਕੇਦਾਰ ਅਸ਼ੋਕ ਕੁਮਾਰ ਦੇ ਘਰ ਨਿਸ਼ਾਨਾ ਲਾ ਕੇ ਉਸ ਦਾ ਕਤਲ ਅਤੇ ਲੁੱਟ ਕਰਨ ਦੇ ਮਾਮਲੇ ਵਿਚ 10ਵੇਂ ਦੋਸ਼ੀ ਸਾਜਨ ਉਰਫ ਆਮਿਰ ਨੂੰ ਪੁਲਿਸ ਨੇ ਉਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਕਾਬੂ ਕਰ ਲਿਆ ਹੈ।Punjab1 day ago
-
ਅੰਮ੍ਰਿਤਸਰ ਦੇ ਲੜਕੇ ਨੇ ਜਲੰਧਰ ਦੀ NRI ਲੜਕੀ ਨਾਲ ਕੀਤਾ ਵਿਆਹ, ਸਿਟੀਜ਼ਨਸ਼ਿਪ ਮਿਲਦੇ ਹੀ ਭੇਜਿਆ ਤਲਾਕ ਦਾ ਨੋਟਿਸਵਿਦੇਸ਼ 'ਚ ਸੈਟਲ ਹੋਣ ਲਈ ਲੋਕ ਗਲਤ ਹੱਥਕੰਡੇ ਤਕ ਅਪਣਾਉਣ ਤੋਂ ਪਹਿਲਾਂ ਪਰਹੇਜ਼ ਨਹੀਂ ਕਰ ਰਹੇ। ਅਜਿਹੇ ਇਕ ਮਾਮਲੇ 'ਚ ਇਕ ਨੌਜਵਾਨ ਨੇ ਮੂਲ ਰੂਪ ਤੋਂ ਜਲੰਧਰ ਦੇ ਨੂਰਮਹਿਲ ਦੀ ਐੱਨਆਰਆਈ ਲੜਕੀ ਨੂੰ ਪਿਆਰ ਦੇ ਜਾਲ 'ਚ ਫਸਿਆ। ਇਸ ਤੋਂ ਬਾਅਦ ਵਿਆਹ ਕਰ ਕੇ ਉਸ ਨਾਲ ਵਿਦੇਸ਼ ਚਲਾ ਗਿਆ।Punjab1 day ago
-
ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਅੱਜ ਫਿਰ ਲੱਗੀ ਅੱਗ, ਜਾਣੋ ਜਲੰਧਰ, ਲੁਧਿਆਣਾ ਤੇ ਹੋਰ ਸ਼ਹਿਰਾਂ ਦੇ ਭਾਅਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਦੂਜੇ ਦਿਨ ਮੰਗਲਵਾਰ ਨੂੰ ਇਜਾਫ਼ਾ ਹੋਇਆ ਹੈ। ਦਿੱਲੀ ਵਿਚ ਪੈਟਰੋਲ ਦੀਆਂ ਕੀਮਤਾਂ ਹੁਣ ਤਕ ਦੇ ਸਭ ਤੋਂ ਉਪਰਲੇ ਪੱਧਰ ’ਤੇ ਚਲੀ ਗਈ ਹੈ। ਰਾਸ਼ਟਰੀ ਰਾਜਧਾਨੀ ਵਿਚ ਸੋਮਵਾਰ ਨੂੰ ਪੈਟਰੋਲ ਦੀ ਕੀਮਤ ਵਿਚ 25 ਪੈਸੇ ਦਾ ਵਾਧਾ ਹੋਇਆ, ਜਿਸ ਨਾਲ ਇਹ 85.20 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਹੈ।Business2 days ago
-
ਸ਼ਹੀਦਾਂ ਦੇ ਸੰਘਰਸ਼ ਤੋਂ ਰੂਬਰੂ ਕਰਵਾਉਂਦਾ ਹੈ ਜਲੰਧਰ ਦਾ ਦੇਸ਼ ਭਗਤ ਯਾਦਗਾਰ ਹਾਲ, ਵਿਦੇਸ਼ਾਂ 'ਚ ਵੀ ਮਸ਼ਹੂਰ ਹੈ ਇੱਥੋਂ ਦਾ 'ਮੇਲਾ ਗਦਰੀ ਬਾਬਿਆਂ ਦਾ'ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸੂਰਵੀਰਾਂ ਦੀ ਯਾਦਾਂ ਨੂੰ ਸੰਜੋਏ ਰੱਖਣ ਤੇ ਨੌਜਵਾਨ ਵਰਗ 'ਚ ਦੇਸ਼ਭਗਤੀ ਦੀ ਭਾਵਨਾ ਜਗਾਉਣ ਲਈ ਜਲੰਧਰ ਸ਼ਹਿਰ 'ਚ ਵੱਖ-ਵੱਖ ਸਮਾਰਕ ਤੇ ਮਿਊਜ਼ੀਅਮ ਬਣਾਏ ਗਏ ਹਨ। ਉਨ੍ਹਾਂ 'ਚੋਂ ਇਕ ਹੈ ਸ਼ਹਿਰ ਦਾ ਸਭ ਤੋਂ ਪ੍ਰਸਿੱਧ ਦੇਸ਼ ਭਗਤ ਯਾਦਗਾਰ ਹਾਲ ਜੋ ਕਿ ਬੱਸ ਸਟੈਂਡ ਤੋਂ ਲਗਪਗ 500 ਮੀਟਰ ਦੀ ਦੂਰੀ 'ਤੇ ਸਥਿਤ ਹੈ।Punjab2 days ago
-
ਜਲੰਧਰ ’ਚ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਸ਼ੁਰੂ, 375 ਤੋਂ ਜ਼ਿਆਦਾ ਖਿਡਾਰੀ ਲੈ ਰਹੇ ਹਨ ਹਿੱਸਾਜਲੰਧਰ ਡਿਸਟ੍ਰਿਕ ਬੈਡਮਿੰਟਨ ਐਸੋਸੀਏਸ਼ਨ ਵੱਲੋਂ 19 ਜਨਵਰੀ ਤੋਂ ਜ਼ਿਲ੍ਹਾ ਪੱਧਰ ਬੈਡਮਿੰਟਨ ਚੈਂਪੀਅਨਸ਼ਿਪ ਸ਼ੁਰੂ ਹੋਣ ਜਾ ਰਹੀ ਹੈ। ਚੈਂਪੀਅਨਸ਼ਿਪ ਵਿਚ 375 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਾਈ ਹੈ। ਮੁਕਾਬਲੇ ਰਾਏਜ਼ਾਦਾ ਹੰਸਰਾਜ ਸਟੇਡੀਅਮ ਵਿਚ ਹੋ ਰਹੇ ਹਨ।Punjab2 days ago
-
ਚੁਣੀ ਗਈ ਰੇਸਲਿੰਗ ਦੀ ਪੁਰਸ਼ ਤੇ ਮਹਿਲਾ ਪੰਜਾਬ ਟੀਮ, ਗ੍ਰੀਕੋ ਰੋਮਨ ਕੈਟੇਗਰੀ ਦੇ 7 ਫਰਵਰੀ ਨੂੰ ਹੋਣਗੇ ਟਰਾਇਲਸੀਨੀਅਰ ਮੇਨਜ਼ ਤੇ ਵੂਮੈਨ ਫ੍ਰੀ ਸਟਾਈਲ ਪੰਜਾਬ ਟੀਮ ਦੀ ਚੋਣ ਹੋਣ ਤੋਂ ਬਾਅਦ ਹੁਣ ਪੰਜਾਬ ਗ੍ਰੀਕੋ ਮੇਨਜ਼ ਰੈਸਲਿੰਗ ਚੈਪੀਅਨਸ਼ਿਪ ਟੀਮ ਦੀ ਚੋਣ ਹੋਣ ਜਾ ਰਹੀ ਹੈ। ਗ੍ਰੀਕੋ ਰੋਮਨ ਟੀਮ ਦੇ ਟਰਾਇਲ 7 ਫਰਵਰੀ ਨੂੰ ਮੋਹਾਲੀ ਦੇ ਜ਼ੀਰਕਪੁਰ 'ਚ ਲਏ ਜਾ ਰਹੇ ਹਨ। 9 ਫਰਵਰੀ ਨੂੰ ਪੰਜਾਬ ਟੀਮ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਟਰਾਇਲ 'ਚ ਪੰਜਾਬ ਦੇ ਪਹਿਲਵਾਨ ਪੰਜਾਬ ਕੁਸ਼ਤੀ ਸੰਸਥਾ ਤੋਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।Punjab2 days ago
-
Bird Flu in Delhi:ਦਿੱਲੀ ਤੋਂ ਜਲੰਧਰ NRDDL ਲਿਆਂਦੇ ਕਾਂ ਤੇ ਬਗਲਿਆਂ ਦੇ ਸੈਂਪਲ ’ਚ ਬਰਡ ਫਲੂ ਦੀ ਪੁਸ਼ਟੀਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿਚ ਪੰਛੀਆਂ ਵਿਚ ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਦਿੱਲੀ ਦੇ ਪੰਛੀ ਵੀ ਇਸ ਤੋਂ ਅਛੂਤੇ ਨਹੀਂ ਹਨ। ਜਲੰਧਰ ਸਥਿਤ ਉਤਰੀ ਖੇਤਰ ਰੋਗ ਨਿਦਾਨ ਪ੍ਰਯੋਗਸ਼ਾਲਾ (Northern Regional Disease Diagnostic Laboratory NRDDL) ਵਿਚ ਦਿੱਲੀ ਤੋਂ ਜਾਂਚ ਲਈ ਲਿਆਂਦੇ ਗਏ ਕਾਂ ਅਤੇ ਬਗਲੇ ਦੇ ਸੈਂਪਲ ਵਿਚ ਬਰਡ ਫਲੂੁ (BirdFlu) ਦੀ ਪੁਸ਼ਟੀ ਹੋ ਗਈ ਹੈ।Punjab2 days ago
-
Breaking : ਜਲੰਧਰ ਦੇ ਮਾਡਲ ਟਾਊਨ ’ਚ ਵੱਡੀ ਵਾਰਦਾਤ, ਕਲਿਆਣ ਜਿਊਲਰਜ਼ ਦੇ ਬਾਹਰ ਬਜ਼ੁਰਗ ਔਰਤ ਨੂੰ ਲੁੱਟ ਕੇ ਭੱਜੇ ਲੁਟੇਰੇ ਦਬੋਚੇਪੁਲਿਸ ਤੋਂ ਬੇਖੌਫ਼ ਲੁਟੇਰੇ ਹੁਣ ਸ਼ਹਿਰ ਦੇ ਸਭ ਤੋਂ ਭੀੜ ਵਾਲੇ ਇਲਾਕੇ ਮਾਡਲ ਟਾਊਨ ਵਿਚ ਵੀ ਦਿਨ ਦਿਹਾੜੇ ਵਾਰਦਾਤ ਕਰਨ ਲੱਗੇ ਹਨ। ਮੰਗਲਵਾਰ ਨੂੰ ਇਥੇ ਕਲਿਆਣ ਜਿਊਲਰਜ਼ ਦੇ ਬਾਹਰ ਬਜ਼ੁਰਗ ਔਰਤ ਨਾਲ ਲੁੱਟ ਹੋ ਗਈ ਹੈ। ਉਹ ਪਤੀ ਨਾਲ ਸ਼ੋਅਰੂਮ ਵਿਚੋਂ ਖਰੀਦਦਾਰੀ ਕਰਨ ਆਈ ਸੀPunjab2 days ago
-
ਜਲੰਧਰ 'ਚ ਪਸ਼ੂਆਂ ਲਈ ਚਾਰਾ ਲੈਣ ਗਏ ਬਜ਼ੁਰਗ ਦੀ ਬੇਰਹਿਮੀ ਨਾਲ ਹੱਤਿਆ, ਖੇਤ 'ਚ ਪਈ ਮਿਲੀ ਲਾਸ਼ਪਿਛਲੇ ਦਿਨੀਂ ਲੋਹੀਆਂ ਦੇ ਪਿੰਡ ਅਲਾਵਲਪੁਰ 'ਚ ਦਿਵਿਆਂਗ ਮਾਂ-ਪੁੱਤਰ ਦੀ ਕੁਹਾੜੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਇਸ ਮਾਮਲੇ 'ਚ ਸਨੀ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਸੁਲਝਾ ਦਿੱਤਾ ਹੈ। ਸਨੀ ਨੇ ਪੁੱਛਗਿੱਛ 'ਚ ਦੱਸਿਆ ਸੀ ਕਿ ਮਾਂ-ਪੁੱਤਰ ਨਾਲ ਕਿਸੇ ਗੱਲ ਦੇ ਵਿਵਾਦ ਤੋਂ ਬਾਅਦ ਭਰੀ ਪੰਚਾਇਤ 'ਚ ਉਸ ਨੂੰ ਨੰਗਾ ਕੀਤਾ ਗਿਆ ਸੀ।Punjab2 days ago
-
ਜਲੰਧਰ ’ਚ ਵਿਦਿਆਰਥੀਆਂ ਨੇ ਫਿਰ ਘੇਰਿਆ ਡੀਸੀ ਦਫ਼ਤਰ, ਬੋਲੇ ਅੱਜ ਡਿਗਰੀ ਨਾ ਮਿਲੀ ਤਾਂ ਤੋੜ ਦਿਆਂਗੇ ਸਾਰੀਆਂ ਹੱਦਾਂਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਵਿਦਿਆਰਥੀਆਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਕਾਲਜਾਂ ਵੱਲੋਂ ਡਿਗਰੀ ਰੋਕੇ ਜਾਣ ਦੇ ਵਿਰੋਧ ਵਿਚ ਵਿਦਿਆਰਥੀਆਂ ਨੇ ਮੰਗਲਵਾਰ ਨੂੰ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕੀਤਾ। ਉਨ੍ਹਾਂ ਦੀ ਮੰਗ ਹੈ ਕਿ ਜੇ ਉਨ੍ਹਾਂ ਨੂੰ ਡਿਗਰੀਆਂ ਨਾ ਦਿੱਤੀਆਂ ਗਈਆਂ ਉਹ ਕਿਸੇ ਵੀ ਹੱਦ ਤਕ ਪ੍ਰਦਰਸ਼ਨ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।Punjab2 days ago
-
Coronavirus vaccination Update: ਜਲੰਧਰ ਦੇ ਪਿਮਸ ਹਸਪਤਾਲ 'ਚ ਕੋਰੋਨਾ ਵੈਕਸੀਨ ਲਾਉਣ ਦਾ ਕੰਮ ਸ਼ੁਰੂਕੋਰੋਨਾ ਵਾਇਰਸ ਮਹਾਮਾਰੀ ਤੋਂ ਨਿਜਾਤ ਪਾਉਣ ਲਈ ਸ਼ੁਰੂ ਕੀਤੀ ਟੀਕਾਕਰਨ ਮੁਹਿੰਮ ਤਹਿਤ ਅੱਜ ਗੜ੍ਹਾ ਰੋਡ ਸਥਿਤ ਪਿਮਸ ਹਸਪਤਾਲ ਵਿਚ ਸਿਹਤ ਮੁਲਾਜ਼ਮਾਂ ਨੂੰ ਵੈਕਸੀਨ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।Punjab2 days ago
-
Jalandhar Coronavirus Update : ਕੋਰੋਨਾ ਨਾਲ ਇਕ ਮੌਤ, 19 ਪਾਜ਼ੇਟਿਵ ਲੋਕ ਆਏ ਸਾਹਮਣੇਕੋਰੋਨਾ ਵਾਇਰਸ ਮਹਾਮਾਰੀ ਨਾਲ ਅੱਜ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਤੇ 19 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਆਈਆਂ ਰਿਪੋਰਟਾਂ 'ਚ 19 ਵਿਅਕਤੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਤੇ ਇਕ ਮਰੀਜ਼ ਦੀ ਮੌਤ ਹੋ ਗਈ।Punjab3 days ago