jalandhar news
-
ਸੇਵਾਮੁਕਤ ਪ੍ਰਿੰਸੀਪਲ ਦੇ ਘਰ ਚੋਰਾਂ ਨੇ ਧਾਵਾ ਬੋਲਦੇ ਹੋਏ ਲੱਖਾਂ ਰੁਪਏ ਦਾ ਸਾਮਾਨ ਤੇ ਨਕਦੀ ਕੀਤੀ ਚੋਰੀਸ਼ੁੱਕਰਵਾਰ ਸਵੇਰੇ ਘਰ ਦਾ ਮਾਲੀ ਬੂਟਿਆਂ ਨੂੰ ਪਾਣੀ ਦੇਣ ਲਈ ਆਇਆ ਤਾਂ ਕੋਠੀ ਦੇ ਤਾਲੇ ਟੁੱਟੇ ਹੋਏ ਸਨ। ਉਸ ਨੇ ਤੁਰੰਤ ਇਸ ਦੀ ਸੂਚਨਾ ਕੋਠੀ ਦੇ ਮਾਲਕਾਂ ਨੂੰ ਫੋਨ 'ਤੇ ਦਿੱਤੀ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਘਰ ਭੇਜਿਆ। ਘਰ ਦੇ ਹਾਲਾਤ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਜਿਵੇਂ ਚੋਰਾਂ ਨੇ ਬੜੇ ਆਰਾਮ ਨਾਲ ਕੋਠੀ ਨੂੰ ਨਿਸ਼ਾਨਾ ਬਣਾਇਆ ਹੈ ਤੇ ਹਰੇਕ ਕਮਰੇ ਦੀ ਤਲਾਸ਼ੀ ਲਈ ਹੈ।Punjab1 hour ago
-
ਜਲੰਧਰ 'ਚ ਪਲਾਸਟਿਕ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 100 ਗੱਡੀਆਂ ਨੇ ਪਾਇਆ ਕਾਬੂਫੈਕਟਰੀ 'ਚ ਅੱਗ ਬੁਝਾਉਣ ਦਾ ਯੰਤਰ ਤੇ ਮੁਲਾਜ਼ਮ ਵੀ ਮੌਜੂਦ ਸਨ, ਪਰ ਅੱਗ ਏਨੀ ਤੇਜ਼ੀ ਨਾਲ ਫੈਲੀ ਕਿ ਅੱਗ ਬੁਝਾਉਣ ਵਾਲੇ ਯੰਤਰ ਦਾ ਮੁਲਾਜ਼ਮ ਇਸਤੇਮਾਲ ਨਹੀਂ ਕਰ ਸਕੇ ਤੇ ਖ਼ੁਦ ਜਾਨ ਬਚਾ ਕੇ ਬਾਹਰ ਭੱਜੇ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਉਨ੍ਹਾਂ ਦਾ ਲੱਖਾਂ ਦਾ ਸਾਮਾਨ ਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਈ ਹੈ।Punjab2 hours ago
-
ਵਪਾਰੀ ਬੋਲੇ-ਡਿਵੈੱਲਪਮੈਂਟ ਟੈਕਸ ਨਾਲ ਪਵੇਗਾ ਬੋਝ, ਵਾਪਸ ਲਵੇ ਪੰਜਾਬ ਸਰਕਾਰਵਪਾਰੀਆਂ ਨੇ ਕਿਹਾ ਕਿ ਸਰਕਾਰ ਡਿਵੈੱਲਪਮੈਂਟ ਟੈਕਸ ਵਾਪਸ ਲੈ ਕੇ ਉਨ੍ਹਾਂ ਨੂੰ ਰਾਹਤ ਦੇਵੇ। ਉਹ ਪਹਿਲਾਂ ਹੀ ਸਾਰੇ ਤਰ੍ਹਾਂ ਦੇ ਟੈਕਸ ਸਰਕਾਰ ਨੂੰ ਇਮਾਨਦਾਰੀ ਨਾਲ ਦੇ ਰਹੇ ਹਨ। ਸਰਕਾਰ ਨੂੰ ਵੀ ਉਨ੍ਹਾਂ ਦੇ ਬਾਰੇ ’ਚ ਸੋਚਣਾ ਚਾਹੀਦਾ ਹੈ।Punjab19 hours ago
-
Corona update : ਜਲੰਧਰ ਚ 439 ਵਿਅਕਤੀ ਆਏ ਕੋਰੋਨਾ ਪਾਜ਼ੇਟਿਵ, ਦੋ ਮੌਤਾਂਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 35430 ਦੇ ਕਰੀਬ ਪੁੱਜ ਗਈ ਅਤੇ ਮੌਤਾਂ ਦਾ ਅੰਕੜਾ 1003 ਤਕ ਪੁੱਜ ਗਿਆ। ਦੱਸਣਯੋਗ ਹੈ ਕਿ ਬੀਤੇ ਦਿਨਾਂ ਦੇ ਮੁਕਾਬਲੇ ਅੱਜ ਘੱਟ ਮੌਤਾਂ ਹੋਈਆਂ ਪਰ ਮਰੀਜ਼ਾਂ ਦੀ ਗਿਣਤੀ ਬੀਤੇ ਦਿਨ ਨਾਲੋਂ ਜ਼ਿਆਦਾ ਰਹੀ।Punjab19 hours ago
-
ਜਲੰਧਰ ’ਚੋਂ ਨਕਲੀ ਆਯੁਸ਼ਮਾਨ ਕਾਰਡ ਬਣਾਉਣ ਵਾਲਾ ਗਿਰੋਹ ਕਾਬੂ, ਪੰਜਾਬ ’ਚ ਹਜ਼ਾਰਾਂ ਲੋਕਾਂ ਨਾਲ ਕਰ ਚੁੱਕਾ ਹੈ ਠੱਗੀਦੱਸ ਦਈਏ ਕਿ ਦੋ ਸਾਲ ਪਹਿਲਾਂ ਫਤਹਿਗੜ੍ਹ ’ਚ ਵੀ ਅਜਿਹੇ ਹੀ ਫਰਜ਼ੀ ਕਾਰਡ ਬਣਾਉਣ ਵਾਲੇ ਗਿਰੋਹ ਦਾ ਪਤਾ ਚੱਲਿਆ ਸੀ, ਉਦੋਂ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਾਰਡਾਂ ਦੀ ਜਾਂਚ ਵੀ ਕਰਵਾਈ ਸੀ। ਆਯੁਸ਼ਮਾਨ ਯੋਜਨਾ ਦੇ ਨਾਂ ’ਤੇ ਫਰਜ਼ੀ ਇਲਾਜ ਕਰਵਾ ਕੇ ਪੈਸੇ ਵਸੂਲਣ ਦੇ ਨਾਂ ’ਤੇ ਪਹਿਲਾਂ ਹੀ ਵਿਜੀਲੈਂਸ ਜਲੰਧਰ ਦੇ ਕਈ ਹਸਪਤਾਲਾਂ ’ਚ ਜਾਂਚ ਕਰ ਰਹੀ ਹੈ।Punjab1 day ago
-
ਅੰਬੇਡਕਰ ਜੈਅੰਤੀ 'ਤੇ ਸੁਖਬੀਰ ਬਾਦਲ ਦਾ ਐਲਾਨ- ਸਾਡੀ ਸਰਕਾਰ ਆਉਣ 'ਤੇ ਦਲਿਤ ਵਰਗ ਦਾ ਹੋਵੇਗਾ Deputy CMਵਿਧਾਨ ਸਭਾ ਚੋਣਾਂ ਨੂੰ ਸਿਰਫ਼ 10 ਮਹੀਨੇ ਰਹਿ ਗਏ ਹਨ ਤੇ ਅਜਿਹਾ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਚੋਣਾਂ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਲ 2022 ਦੇ ਵਿਧਾਨ ਸਭਾ ਚੋਣਾਂ ਲਈ ਕਈ ਸਿਆਸੀ ਪਾਰਟੀਆਂ ਨਾਲ ਗੱਲ ਚੱਲ ਰਹੀ ਹੈ ਤੇ ਅਗਲੇ ਵਿਚਾਰ ਮਿਲੇ ਤਾਂ ਗਠਜੋੜ ਤਹਿਤ ਚੋਣ ਲੜਨਗੇ।Punjab1 day ago
-
ਡਾ. ਅੰਬੇਡਕਰ ਦਾ ਜਨਮ ਦਿਨ ਮਨਾਉਣ ਪੁੱਜੇ ਅਕਾਲੀ ਭਾਜਪਾ ਆਗੂਆਂ ਦਾ ਵਿਰੋਧਦਲਿਤ ਸੰਗਠਨਾਂ ਨੇ ਵਿਰੋਧ ਦਾ ਕਾਰਨ ਦਸਦੇ ਹੋਏ ਕਿਹਾ ਕਿ ਭਾਜਪਾ ਡਾ. ਭੀਮ ਰਾਓ ਅੰਬੇਡਕਰ ਵੱਲੋਂ ਬਣਾਏ ਸੰਵਿਧਾਨ ਵਿਚ ਫੇਰ ਬਦਲ ਕਰਕੇ ਉਸਦਾ ਸਰੂਪ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਅਕਾਲੀ ਦਲ ਉਪਰ ਵੀ ਇਸ ਮਾਮਲੇ ਵਿਚ ਭਾਜਪਾ ਦਾ ਸਾਥ ਦੇਣ ਦੀ ਗੱਲ ਕਹੀ।Punjab1 day ago
-
ਜਲੰਧਰ 'ਚ ਦੋ ਨੌਜਵਾਨਾਂ ਵੱਲੋਂ ਖ਼ੁਦਕੁਸ਼ੀ, ਇਕ ਨੇ ਖ਼ੁਦ ਨੂੰ ਮਾਰੀ ਗੋਲ਼ੀ ਤੇ ਦੂਜੇ ਨੇ ਲਿਆ ਫਾਹਾਗੁਰੂ ਨਾਨਕਪੁਰਾ ਵੈਸਟ ਵਾਸੀ ਸਾਹਿਲ ਸ਼ਰਮਾ ਨੇ ਫਾਹਾ ਲੈ ਕੇ ਆਪਣੀ ਜ਼ਿੰਦਗੀ ਖ਼ਤਮ ਕਰਨ ਲਈ। ਸਾਹਿਲ ਦੀ ਪਤਨੀ ਕੁਝ ਦਿਨ ਪਹਿਲਾਂ ਹੀ ਝਗੜਾ ਕਰ ਕੇ ਆਪਣੇ ਪੇਕੇ ਚਲੀ ਗਈ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਫਾਹਾ ਲੈ ਲਿਆ।Punjab1 day ago
-
Corornavirus Update : ਜਲੰਧਰ 'ਚ 446 ਵਿਅਕਤੀ ਆਏ ਕੋਰੋਨਾ ਪਾਜ਼ੇਟਿਵ, 5 ਮੌਤਾਂਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਆਈਆਂ ਰਿਪੋਰਟਾਂ 'ਚ 446 ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਤੇ 5 ਮਰੀਜ਼ਾਂ ਦੀ ਮੌਤ ਹੋ ਗਈ।Punjab2 days ago
-
ਜਲੰਧਰ ’ਚ CIA ਅਫੀਮ ਦੇ ਨਾਲ ਇਕ ਤਸਕਰ ਫੜਿਆ, ਲੁਕਾਉਣ ਦਾ ਤਰੀਕਾ ਦੇਖ ਪੁਲਿਸ ਵੀ ਹੈਰਾਨਸੀਆਈਏ ਸਟਾਫ ਦੇ ਪ੍ਰਭਾਵੀ ਅਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਰੇਲਵੇ ਫਾਟਕ ਅਲਾਵਲਪੁਰ ਦੇ ਕੋਲ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਉੱਥੇ ਇਕ ਵਿਅਕਤੀ ਪੈਦਲ ਆ ਰਿਹਾ ਸੀ ਤੇ ਪੁਲਿਸ ਦੀ ਨਾਕਾਬੰਦੀ ਨੂੰ ਦੇਖ ਕੇ ਵਾਪਸ ਜਾਣ ਲੱਗਾ।Punjab2 days ago
-
Navratri 2021: ਪੰਜਾਬ ’ਚ ਮੰਦਰਾਂ ’ਚ ਭਜਨ ਸੰਧਿਆ ’ਤੇ ਰੋਕ, ਘਰ ਬੈਠੇ ਕਰੋ ਮਾਂ ਦੀ ਅਰਾਧਨਾਸ਼ਹਿਰ ਦੀਆਂ ਮੰਦਰ ਕਮੇਟੀਆਂ ਦੇ ਪ੍ਰਬੰਧਕਾਂ ਨੇ ਵੀ ਘਰਾਂ ’ਚ ਰਹਿ ਕੇ ਮਾਂ ਭਗਵਤੀ ਦੀ ਪੂਜਾ, ਭਗਤੀ ਕਰਨ ਦਾ ਸੱਦਾ ਦਿੱਤਾ ਹੈ ਤਾਂਕਿ ਕੋਰੋਨਾ ਸੰਕ੍ਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕੇ।Punjab2 days ago
-
ਅਚਾਨਕ ਅੱਗ ਲੱਗਣ ਨਾਲ ਪੰਜ ਏਕੜ ਕਣਕ ਦੀ ਫਸਲ ਸੜ ਕੇ ਸੁਆਹਪਿੰਡ ਮਾਹੂਵਾਲ ਫਾਟਕ ਨੇੜੇ ਖੇਤਾਂ ’ਚ ਖੜੀ ਕਣਕ ਦੀ ਫ਼ਸਲ ਨੂੰ ਅਚਾਨਕ ਅਗ ਲਗਨ ਨਾਲ 5 ਖੇਤ ਕਣਕ ਸੜ ਕੇ ਸਵਾਹ ਹੋ ਗਈ। ਨਗਰ ਕੌਂਸਿਲ ਨਕੋਦਰ ਤੋਂ ਆਈ ਫ਼ਾਇਰ ਬਿ੍ਗੇਡ ਨੇ ਸੂਚਨਾ ਮਿਲਣ ਤੇ ਮੌਕੇ ਤੇ ਪੁਹੰਚ ਅਗ ਤੇ ਕਾਬੂ ਪਾਇਆ ਤੇ ਅੱਗ ਤੋਂ ਨਾਲ ਲਗਦੇ ਖੇਤਾਂ ਨੂੰ ਬਚਾਇਆ ਅੱਗ ਬੁਝਾਉਣ ਦੇ ਲਈ ਮਸ਼ੱਕਤ ਚ ਕਰੀਬ ਦੋ ਖੇਤ ਕਣਕ ਹੋਰ ਬਰਬਾਦ ਹੋ ਗਈ ।Punjab3 days ago
-
ਅਸੀਂ ਕਰਵਾ ਚੁੱਕੇ ਹਾਂ ਵੈਕਸੀਨੇਸ਼ਨ, ਤੁਹਾਡਾ ਸਵਾਗਤ ਹੈ.... ਇਸ ਅੰਦਾਜ਼ ’ਚ ਗਾਹਕਾਂ ਨੂੰ ਭਰੋਸਾ ਦਿਵਾ ਰਹੇ ਜਲੰਧਰ ਦੇ ਹੋਟਲ ਤੇ ਰੈਸਟੋਰੈਂਟਸਕੌਫ਼ੀ ਸ਼ਾਪ ਚੇਨ ਬਰਿਸਟਾ ਦੀ ਅਰਬਨ ਫੇਸ ਟੂ ਸਥਿਤ ਆਊਟਲੈੱਟ ’ਤੇ ਦਾਖ਼ਲੇ ਤੋਂ ਪਹਿਲਾਂ ਹੀ ਸ਼ੀਸ਼ੇ ’ਤੇ ਉਚੇਚੇ ਤੌਰ ’ਤੇ ਜਾਣਕਾਰੀ ਦਿੱਤੀ ਗਈ ਹੈ ਕਿ ਤੁਸੀਂ ਆਪਣੇ ਪਰਿਵਾਰ ਸਮੇਤ ਜਲਦ ਵੈਕਸੀਨੇਸ਼ਨ ਲਗਵਾਓ। ਹੋਟਲ ਰੈਡੀਸਨ ਦੇ ਸੰਚਾਲਕ ਗੌਤਮ ਕਪੂਰ ਨੇ ਕਿਹਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਹੋਟਲ ’ਚ ਸੌ ਫੀਸਦ ਲਾਗੂ ਕੀਤਾ ਗਿਆ ਹੈ।Punjab3 days ago
-
PUNBUS ਤੇ PRTC ਮੁਲਾਜ਼ਮਾਂ ਨੇ ਗੇਟ ਰੈਲੀ ਕਰਕੇ ਵਜਾਇਆ ਸੰਘਰਸ਼ ਦਾ ਬਿਗਲ, ਬੱਸ ਅੱਡੇ ਬੰਦ ਕਰਕੇ ਫੂਕੇ ਜਾਣਗੇ ਪੰਜਾਬ ਸਰਕਾਰ ਦੇ ਪੁਤਲੇਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਆਗੂਆਂ ਨੇ ਕਿਹਾ ਕਿ ਅਗਰ ਹੁਣ ਸਰਕਾਰ ਨੇ ਸਾਡੀਆਂ ਹੱਕੀ ਮੰਗਾਂ ਵੱਲ ਧਿਆਨ ਦੇ ਕੇ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਪਨਬਸ ਤੇ ਪੀ ਆਰ ਟੀ ਸੀ ਦੇ ਪੰਜਾਬ ਦੇ ਸਾਰੇ ਠੇਕਾ ਮੁਲਾਜ਼ਮ ਇਕੱਠੇ ਹੋ ਕੇ ਹੜਤਾਲ ਕਰਨ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ ਅਤੇ ਕਾਂਗਰਸ ਦੇ ਆਗੂਆਂ ਨੂੰ ਪਿੰਡਾ ਸ਼ਹਿਰਾਂ ਵਿੱਚ ਵੜਨਾ ਮੁਸ਼ਕਲ ਕਰ ਦੇਣਗੇ।Punjab4 days ago
-
ਜਲੰਧਰ 'ਚ ਨਾਈਟ ਕਰਫਿਊ ਦੀ ਉਲੰਘਣਾ ਕਰਨ ਵਾਲੇ ਨੌਜਵਾਨਾਂ ਨੇ ਕੀਤਾ SHO 'ਤੇ ਹਮਲਾ, AK-47 ਖੋਹਣ ਦੀ ਵੀ ਕੀਤੀ ਕੋਸ਼ਿਸ਼ਸ਼ਨਿਚਰਵਾਰ ਦੇਰ ਰਾਤ ਜਦ ਥਾਣਾ ਭਾਰਗੋ ਕੈਂਪ ਦੇ ਮੁਖੀ ਨਾਈਟ ਡੋਮੀਨੇਸ਼ਨ 'ਤੇ ਗਸ਼ਤ ਕਰ ਰਹੇ ਸਨ ਤਾਂ ਮਾਤਾ ਰਾਣੀ ਚੌਕ ਮਾਡਲ ਹਾਊਸ 'ਚ ਤਿੰਨ ਨੌਜਵਾਨ ਖੜ੍ਹੇ ਸਨ। ਜਦੋਂ ਥਾਣਾ ਮੁਖੀ ਵੱਲੋਂ ਕਰਫਿਊ ਲੱਗਾ ਹੋਣ ਦਾ ਕਿਹਾ ਗਿਆ ਤਾਂ ਉਨ੍ਹਾਂ ਆਪਣੇ-ਆਪ ਨੂੰ ਨੇਵੀ ਅਫ਼ਸਰ ਦੱਸਦੇ ਹੋਏ ਥਾਣਾ ਮੁਖੀ ਭਗਵੰਤ ਸਿੰਘ ਭੁੱਲਰ ਉੱਪਰ ਹਮਲਾ ਕਰ ਦਿੱਤਾ।Punjab5 days ago
-
ਪਵਨ ਅਗਰਵਾਲ ਸਰਬਸੰਮਤੀ ਨਾਲ ਬਣੇ ਮੰਡੀ ਕਮੇਟੀ ਸ਼ਾਹਕੋਟ ਦੇ ਪ੍ਰਧਾਨਦਾਣਾ ਮੰਡੀ ਕਮੇਟੀ ਸ਼ਾਹਕੋਟ ਦੀ ਸ਼ਨੀਵਾਰ ਨੂੰ ਹੋਈ ਮੀਟਿੰਗ 'ਚ ਨਗਰ ਪੰਚਾਇਤ ਸ਼ਾਹਕੋਟ ਦੇ ਕੌਂਸਲਰ ਪਵਨ ਅਗਰਵਾਲ ਨੂੰ ਸਰਬਸੰਮਤੀ ਨਾਲ ਮੰਡੀ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ।Punjab5 days ago
-
ਪੰਜਾਬ ’ਚ ਔਰਤਾਂ ਦੇ ਮੁਫਤ ਸਫ਼ਰ ਨਾਲ ਆਰਥਿਕ ਸੰਕਟ ’ਚ 60 ਹਜ਼ਾਰ ਪਰਿਵਾਰ, ਨਿੱਜੀ ਬੱਸ ਆਪਰੇਟਰਾਂ ਨੂੰ ਹੁਣ ਸਤਾ ਰਿਹਾ ਟੋਲ ਕਲੈਕਸ਼ਨ ਦਾ ਖੌਫ਼ਨਿੱਜੀ ਬੱਸ ਆਪਰੇਸ਼ਨ ’ਚ ਲਗਪਗ 60 ਹਜ਼ਾਰ ਪਰਿਵਾਰਾਂ ਦੀ ਰੋਜ਼ੀ-ਰੋਟੀ ਮਾਤਰ ਪ੍ਰਦੇਸ਼ ’ਚ ਟੋਲ ਕਲੈਕਸ਼ਨ ਬੰਦ ਰਹਿਣ ਤਕ ਹੀ ਚਲੇਗੀ। ਟੋਲ ਕਲੈਕਸ਼ਨ ਸ਼ੁਰੂ ਹੁੰਦੇ ਹੀ ਨਿੱਜੀ ਕੰਪਨੀਆਂ ਤਾਲਾਬੰਦੀ ਵੱਲ ਤੇਜ਼ੀ ਨਾਲ ਵਧੇਗੀ, ਜਿਸ ਤੋਂ ਬਾਅਦ ਮੁਲਾਜ਼ਮਾਂ ਦੀ ਨੌਕਰੀ ’ਤੇ ਵੀ ਖਤਰਾ ਬਣਾ ਜਾਵਵੇਗਾ।Punjab5 days ago
-
ਇਸ ਵਾਰ ਗਰਮੀਆਂ ’ਚ ਲੋਡ ਵਧਣ ਦੇ ਬਾਵਜੂਦ ਨਹੀਂ ਲੱਗੇਗਾ ਬਿਜਲੀ ਕੱਟ, ਪਾਵਰਕਾਮ ਨੇ ਕੀਤੀ ਇਹ ਤਿਆਰੀਗਰਮੀਆਂ ’ਚ ਬਿਜਲੀ ਦੀ ਖਪਤ ਇਕਦਮ ਵੱਧ ਜਾਂਦੀ ਹੈ। ਖਪਤਕਾਰਾਂ ਖ਼ਾਸ ਸ਼ਹਿਰਵਾਸੀਆਂ ਨੂੰ ਪਾਵਰਕਟ ਨਾਲ ਜੁੜਨਾ ਪੈਂਦਾ ਹੈ ਪਰ ਇਸ ਵਾਰ ਕੱਟ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਪਾਵਰਕਾਮ ਨੇ ਪਹਿਲੇ ਹੀ ਪ੍ਰਬੰਧ ਪੂਰੇ ਕਰ ਲਏ।Punjab6 days ago
-
ਜਲੰਧਰ ’ਚ ਕੋਰੋਨਾ ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ, ਦੁਕਾਨ ’ਤੇ ਏਨੇ ਗਾਹਕ ਮਿਲਣ ’ਤੇ ਕੱਟਿਆ ਜਾਵੇਗਾ 1000 ਰੁਪਏ ਦਾ ਚਲਾਨਸੰਕ੍ਰਮਿਤ ਕੇਸਾਂ ’ਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਪ੍ਰਸ਼ਾਸਨ ਨੇ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਜੇਕਰ ਇਕ ਦੁਕਾਨ ’ਤੇ 10 ਤੋਂ ਜ਼ਿਆਦਾ ਗਾਹਕ ਇਕੋ ਵਾਰ ਹੋਣ ’ਤੇ ਚਲਾਨ ਕੱਟਿਆ ਜਾਵੇਗਾ। 10 ਤੋਂ ਘੱਟ ਗਾਹਕ ਹੋਣ ’ਤੇ ਵੀ ਚਿਹਰੇ ’ਤੇ ਮਾਸਕ ਤੇ ਸਰੀਰਕ ਦੂਰੀ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ।Punjab6 days ago
-
Weekend ’ਤੇ ਵੀ ਜਲੰਧਰ ਤੋਂ ਮੁੰਬਈ ਤੇ ਜੈਪੁਰ ਦੀ ਫਲਾਈਟ ਨੇ ਕੀਤਾ ਨਿਰਾਸ਼, ਅਗਲੇ ਦੋ ਦਿਨ ਵੀ ਰਹੇਗੀ ਰੱਦਵੀਕੈਂਡ ਤੇ ਵੀ ਆਦਮਪੁਰ-ਮੁੰਬਈ ਤੇ ਆਦਮਪੁਰ-ਜੈਪੁਰ ਦੀ ਉਡਾਨ ਭਰਨ ਵਾਲੀ ਫਲਾਈਟ ਨੇ ਹਵਾਈ ਯਾਤਰੀਆਂ ਨੂੰ ਬੁਰੀ ਤਰ੍ਹਾਂ ਨਾਲ ਨਿਰਾਸ਼ ਕੀਤਾ ਹੈ। ਦੋਵੇਂ ਫਲਾਈਟਾਂ ਸ਼ਨਿਚਰਵਾਰ ਤੇ ਐਤਵਾਰ ਲਈ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਦੋਵੇਂ ਫਲਾਈਟਾਂ ਰੱਦ ਰਹੀਆਂ ਸੀ।Punjab6 days ago