international
-
ਸਿਡਨੀ ’ਚ ਦਸਤਾਰਧਾਰੀ ਸਿੱਖਾਂ ’ਤੇ ਅਣਪਛਾਤੇ ਲੋਕਾਂ ਨੇ ਬੇਸਬਾਲ ਬੈਟਾਂ ਤੇ ਹਥੌੜਿਆਂ ਨਾਲ ਹਮਲਾ7ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ ਅਣਪਛਾਤੇ ਲੋਕਾਂ ਦੇ ਹੱਥਾਂ ਵਿਚ ਬੇਸਬਾਲ ਬੈਟ, ਹਥੌੜੇ ਤੇ ਬਾਂਸ ਦੀਆਂ ਸੋਟੀਆਂ ਫੜੀਆਂ ਹੋਈਆਂ ਸਨ। ਉਨ੍ਹਾਂ ਇਨ੍ਹਾਂ ਸਿੱਖਾਂ ਦੀਆਂ ਕਾਰਾਂ ’ਤੇ ਹਮਲਾ ਕਰ ਦਿੱਤਾ ਤੇ ਉਹ ਆਪਣੀ ਜਾਨ ਬਚਾ ਕੇ ਭੱਜਣ ਵਿਚ ਸਫਲ ਹੋ ਗਏ। ਚੈਨਲ ਦੀ ਰਿਪੋਰਟ ਅਨੁਸਾਰ ਹਥਿਆਰਬੰਦ ਲੋਕ ਕਹਿ ਰਹੇ ਸਨ ਕਿ ਇਨ੍ਹਾਂ ਸਾਰੇ ਸਿੱਖਾਂ ਨੂੰ ਖ਼ਤਮ ਕਰ ਦਿਉ ਤੇ ਕੋਈ ਵੀ ਬੱਚ ਕੇ ਨਾ ਜਾ ਸਕੇ। ਚੈਨਲ ਅਨੁਸਾਰ ਹਮਲਾਵਰ ਸੁਰੱਖਿਆ ਕੈਮਰਿਆਂ ਵਿਚ ਕੈਦ ਹੋ ਗਏ ਹਨ। ਹਥਿਆਰਬੰਦ ਲੋਕਾਂ ਨੇ ਬੱਚ ਕੇ ਭੱਜ ਰਹੇ ਦਸਤਾਰਧਾਰੀ ਸਿੱਖਾਂ ਦਾ ਪਿੱਛਾ ਕਰ ਕੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।World3 hours ago
-
ਮੋਰਾਂਵਾਲੀ ਢਾਡੀ ਸਭਾ ਦੇ ਅੰਤਰਰਾਸ਼ਟਰੀ ਚੇਅਰਮੈਨ ਨਿਯੁਕਤਭਾਈ ਨੱਥਾ ਭਾਈ ਅਬਦੁੱਲਾ ਢਾਡੀ ਸਭਾ ਦੇ ਕੇਂਦਰੀ ਪ੍ਰਧਾਨ ਢਾਡੀ ਮਲਕੀਤ ਸਿੰਘ ਪਪਰਾਲੀ ਨੇ ਦੱਸਿਆ ਕਿ ਗਿਆਨੀ ਪਿ੍ਤਪਾਲ ਸਿੰਘ ਬੈਂਸ ਦੇ ਅਕਾਲ ਚਲਾਣੇ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਸੀ। ਢਾਡੀ ਸਭਾ ਦੇ ਸਾਰੇ ਅਹੁਦੇਦਾਰਾਂ ਨਾਲ ਵਿਚਾਰ-ਵਟਾਂਦਰੇ ਕਰਨ ਤੋਂ ਬਾਅਦ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਨੂੰ ਢਾਡੀ ਸਭਾ ਦੇ ਅੰਤਰਰਾਸ਼ਟਰੀ ਚੇਅਰਮੈਨ ਨਿਯੁਕਤ ਕੀਤਾ ਗਿਆ।Punjab12 hours ago
-
ਅਮਰੀਕਾ ਭਾਰਤ ਦੀ ਰੱਖਿਆ ਤੇ ਪ੍ਰਭੂਸੱਤਾ ਲਈ ਪ੍ਰਤੀਬੱਧ, ਰੱਖਿਆ ਸੌਦਿਆਂ ਦਾ ਦਾਇਰਾ ਵਧਾ ਕੇ 20 ਅਰਬ ਡਾਲਰ ਕੀਤਾਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਰਾਈਸ ਨੇ ਕਿਹਾ ਹੈ ਕਿ ਇਹ ਸਾਡੀ ਭਾਰਤ ਨਾਲ ਆਲਮੀ ਰਣਨੀਤਕ ਭਾਈਵਾਲੀ ਨੂੰ ਦਰਸਾਉਂਦਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਹੋਰ ਦੇਸ਼ਾਂ ਦੀ ਤਰ੍ਹਾਂ ਭਾਰਤ ਨਾਲ ਰੱਖਿਆ ਸੌਦਿਆਂ ਦੀ ਅਮਰੀਕਾ ਸਮੀਖਿਆ ਕਰ ਰਿਹਾ ਹੈ, ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਪ੍ਰਕਿਰਿਆ ਨਹੀਂ ਚੱਲ ਰਹੀ ਹੈ।World16 hours ago
-
Gold Price Today : ਸੋਨਾ ਦੀਆਂ ਕੀਮਤਾਂ 'ਚ ਜ਼ਬਰਦਸਤ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਜਾਣੋ ਕੀ ਹਨ ਕੀਮਤਾਂਸੋਨੇ ਤੇ ਚਾਂਦੀ ਰੇਟ 'ਚ ਵੀਰਵਾਰ ਨੂੰ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ। ਐਚਡੀਐਫਸੀ ਸਿਕਉਰਿਟੀਜ ਮੁਤਾਬਕ ਕੌਮੀ ਰਾਜਧਾਨੀ 'ਚ ਸੋਨੇ ਦੇ ਰੇਟ 'ਚ 217 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦੇਖਣ ਨੂੰ ਮਿਲੀ।Business17 hours ago
-
ਭਾਰਤ ਦੀ ਪਹਿਲ 'ਤੇ 2023 ਕੌਮਾਂਤਰੀ ਬਾਜਰਾ ਸਾਲ ਐਲਾਨਿਆ, ਭਾਰਤ ਦੇ ਪ੍ਰਸਤਾਵ ਨੂੰ 70 ਦੇਸ਼ਾਂ ਨੇ ਦਿੱਤਾ ਸਮਰਥਨਸੰਯੁਕਤ ਰਾਸ਼ਟਰ ਦੀ ਆਮ ਸਭਾ ਨੇ ਭਾਰਤ ਦੀ ਸਿਫ਼ਾਰਸ਼ 'ਤੇ 2023 ਨੂੰ ਕੌਮਾਂਤਰੀ ਬਾਜਰਾ ਸਾਲ ਐਲਾਨ ਦਿੱਤਾ ਹੈ। ਭਾਰਤ ਦੇ ਪ੍ਰਸਤਾਵ ਨੂੰ 70 ਦੇਸ਼ਾਂ ਨੇ ਸਮਰਥਨ ਦਿੱਤਾ। ਬਾਜਰਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਸਾਲ ਵਿਸ਼ਵ ਭਰ ਵਿਚ ਬਾਜਰੇ ਦੇ ਫ਼ਾਇਦੇ ਦਾ ਪ੍ਰਚਾਰ ਕੀਤਾ ਜਾਵੇਗਾ। ਨਾਲ ਹੀ ਪੌਣਪਾਣੀ ਪਰਿਵਰਤਨ ਦੇ ਦੌਰ ਵਿਚ ਇਸ ਦੀ ਪੈਦਾਵਾਰ ਨੂੰ ਬੜ੍ਹਾਵਾ ਦਿੱਤਾ ਜਾਵੇਗਾ।World17 hours ago
-
ਅਮਰੀਕਾ ਨੇ ਚੀਨ ਨੂੰ ਦੱਸਿਆ ਪੂਰੇ ਵਿਸ਼ਵ ਲਈ ਖ਼ਤਰਾ, ਭਾਰਤ ਤੇ ਸਹਿਯੋਗੀ ਦੇਸ਼ਾਂ ਨਾਲ ਮਜ਼ਬੂਤ ਕਰਾਂਗੇ ਸਬੰਧਅਮਰੀਕਾ ਦਾ ਜੋਅ ਬਾਇਡਨ ਪ੍ਰਸ਼ਾਸਨ ਚੀਨ ਪ੍ਰਤੀ ਆਪਣੀ ਨੀਤੀ ਵਿਚ ਕੋਈ ਵੀ ਨਰਮੀ ਨਹੀਂ ਵਰਤੇਗਾ। ਉਹ ਚੀਨ ਦੇ ਗੁਆਂਢੀ ਦੇਸ਼ਾਂ ਨੂੰ ਆਪਣਾ ਸਹਿਯੋਗ ਦੇਵੇਗਾ, ਤਾਇਵਾਨ ਅਤੇ ਹਾਂਗਕਾਂਗ ਵਿਚ ਮਨੁੱਖੀ ਅਧਿਕਾਰਾਂ ਲਈ ਸਮਰਥਨ ਕਰੇਗਾ।World18 hours ago
-
ਇਰਾਕ 'ਤੇ ਹਮਲੇ ਲਈ ਅਮਰੀਕਾ ਵੱਲੋਂ ਫ਼ੌਜੀ ਕਾਰਵਾਈ ਦੇ ਸੰਕੇਤਇਰਾਕ 'ਚ ਅਮਰੀਕਾ ਦੇ ਫ਼ੌਜੀ ਟਿਕਾਣਿਆਂ 'ਤੇ ਰਾਕੇਟ ਹਮਲੇ ਪਿੱਛੋਂ ਹਾਲਾਤ ਗੰਭੀਰ ਹੋ ਗਏ ਹਨ। ਅਮਰੀਕਾ ਨੇ ਫ਼ੌਜੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਹ ਹਮਲੇ ਦਾ ਸਖ਼ਤੀ ਨਾਲ ਜਵਾਬ ਦੇਣ ਲਈ ਤਿਆਰ ਹੈ।World18 hours ago
-
ਐੱਚ-1ਬੀ ਵੀਜ਼ਾ ’ਚ ਬਦਲਾਅ ਨੂੰ ਲੈ ਕੇ ਅਮਰੀਕੀ ਸੰਸਦ ’ਚ ਬਿੱਲ ਪੇਸ਼, ਵਧ ਤਨਖ਼ਾਹ ਦੇਣ ਦਾ ਵੀ ਪ੍ਰਸਤਾਵਭਾਰਤੀ ਪੇਸ਼ੇਵਰਾਂ ਵਿਚ ਲੋਕਪਿ੍ਰਆ ਐੱਚ-1ਬੀ ਵੀਜ਼ੇ ਵਿਚ ਤਬਦੀਲੀ ਨੂੰ ਲੈ ਕੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਵਿਚ ਇਕ ਬਿੱਲ ਪੇਸ਼ ਕੀਤਾ ਗਿਆ ਹੈ। ਇਸ ਵਿਚ ਉਨ੍ਹਾਂ ਮਾਲਕਾਂ ਨੂੰ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਨੌਕਰੀ 'ਤੇ ਰੱਖਣ ਤੋਂ ਰੋਕਣ ਦੀ ਗੱਲ ਹੈ ...World20 hours ago
-
ਬੰਗਲਾਦੇਸ਼ 'ਚ ਭਿ੍ਸ਼ਟਾਚਾਰ ਦੇ ਮਾਮਲੇ 'ਚ ਖ਼ਾਲਿਦਾ ਜ਼ਿਆ ਨੂੰ ਮਿਲੀ ਸਜ਼ਾ ਹੋ ਸਕਦੀ ਹੈ ਮਾਫ਼ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਨੂੰ ਭਿ੍ਸ਼ਟਾਚਾਰ ਦੇ ਮਾਮਲੇ ਵਿਚ ਮਿਲੀ 17 ਸਾਲਾਂ ਦੀ ਸਜ਼ਾ ਨੂੰ ਮਾਫ਼ ਕੀਤਾ ਜਾ ਸਕਦਾ ਹੈ। ਦੇਸ਼ ਦੇ ਗ੍ਹਿ ਮੰਤਰੀ ਦੇ ਹਵਾਲੇ ਨਾਲ ਆਈ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਖ਼ਾਲਿਦਾ ਜ਼ਿਆ ਦੀ ਸਿਹਤ ਖ਼ਰਾਬ ਹੈ। ਉਨ੍ਹਾਂ ਦੇ ਪਰਿਵਾਰ ਵੱਲੋਂ ਸਜ਼ਾ ਮਾਫ਼ੀ ਦੀ ਅਪੀਲ ਕੀਤੀ ਗਈ ਹੈ।World20 hours ago
-
SpaceX ਦੇ ਸਭ ਤੋਂ ਵੱਡੇ ਰਾਕੇਟ ਦੀ ਸਫ਼ਲ ਲੈਂਡਿੰਗ ਤੋਂ ਕੁਝ ਦੇਰ ਬਾਅਦ ਹੋਇਆ ਧਮਾਕਾ, Musk ਦੇ ਮੰਗਲ ਮਿਸ਼ਨ ਨੂੰ ਝਟਕਾਐਲਨ ਮਸਕ ਦੀ ਸਪੇਸ ਐਕਸਪਲੋਰੇਸ਼ਨ ਟੈਕਨਾਲੋਜੀ ਕਾਰਪੋਰੇਸ਼ਨ ਦਾ ਨਵਾਂ ਅਤੇ ਸਭ ਤੋਂ ਵੱਡਾ ਰਾਕੇਟ ਆਪਣੀ ਤੀਜੀ ਕੋਸ਼ਿਸ਼ ਵਿਚ ਪਹਿਲੀ ਵਾਰ ਸਫਲਤਾਪੂਰਵਕ ਲੈਂਡ ਹੋ ਗਿਆ ਪਰ ਧਰਤੀ ’ਤੇ ਉਤਰਣ ਤੋਂ 10 ਮਿੰਟ ਬਾਅਦ ਹੀ ਇਸ ਵਿਚ ਜ਼ੋਰਦਾਰ ਧਮਾਕਾ ਹੋ ਗਿਆ।World22 hours ago
-
International Womens Day 2021 : 8 ਮਾਰਚ ਨੂੰ ਇਸ ਲਈ ਮਨਾਇਆ ਜਾਂਦਾ ਹੈ 'ਕੌਮਾਂਤਰੀ ਮਹਿਲਾ ਦਿਵਸ', ਜਾਣੋ ਕੀ ਹੈ ਇਤਿਹਾਸInternational Women Day History : ਕੌਮਾਂਤਰੀ ਮਹਿਲਾ ਦਿਵਸ ਪੂਰੀ ਦੁਨੀਆ 'ਚ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਹਰ ਸਾਲ ਇਸ ਮੌਕੇ 'ਤੇ ਵੱਖ-ਵੱਖ ਥੀਮ ਵੀ ਰੱਖੇ ਜਾਂਦੇ ਹਨ। ਇਸੇ ਥੀਮ 'ਤੇ ਇਸ ਨੂੰ ਮਨਾਇਆ ਜਾਂਦਾ ਹੈ।Lifestyle1 day ago
-
ਜਾਤੀ ਦੇ ਆਧਾਰ ’ਤੇ ਭੇਦਭਾਵ : ਅਮਰੀਕਾ ’ਚ ਦਲਿਤ ਸ਼ੋਸ਼ਣ ਦਾ ਮਾਮਲਾ ਪੁੱਜਿਆ ਸੁਪਰੀਮ ਕੋਰਟ, 9 ਮਾਰਚ ਨੂੰ ਹੋਵੇਗੀ ਸੁਣਵਾਈਜਾਤੀ ਦੇ ਆਧਾਰ 'ਤੇ ਭੇਦਭਾਵ ਖ਼ਿਲਾਫ਼ ਸੰਘਰਸ਼ ਕਰਨ ਵਾਲੀ ਅਮਰੀਕਾ ਸਥਿਤ ਅੰਬੇਡਕਰ ਇੰਟਰਨੈਸ਼ਨਲ ਸੈਂਟਰ (ਏਆਈਸੀ) ਨੇ ਕੈਲੀਫੋਰਨੀਆ ਦੀ ਸੁਪਰੀਮ ਕੋਰਟ 'ਚ ਏਮਿਕਸ ਕਿਊਰੀ ਦੇ ਤੌਰ 'ਤੇ ਇਕ ਮਾਮਲੇ 'ਚ ਖ਼ੁਦ ਨੂੰ ਪੇਸ਼ ਕੀਤਾ ਹੈ। ਇਹ ਮਾਮਲਾ ਕੰਮਕਾਜ ਵਾਲੀਆਂ ਥਾਵਾਂ 'ਤੇ ਜਾਤੀ ਦੇ ਆਧਾਰ 'ਤੇ ਭੇਦਭਾਵ ਦਾ ਹੈ।World1 day ago
-
ਪਾਬੰਦੀਸ਼ੁਦਾ ਦਵਾਈਆਂ ਨੂੰ ਬਲੈਕ ਮਾਰਕੀਟ 'ਚ ਵੇਚਣ 'ਤੇ ਭਾਰਤਵੰਸ਼ੀ ਨੂੰ ਬਰਤਾਨੀਆ 'ਚ ਸਜ਼ਾਬਰਤਾਨੀਆ 'ਚ ਫਾਰਮਾਸਿਸਟ ਦੇ ਅਹੁਦੇ 'ਤੇ ਕੰਮ ਕਰਨ ਵਾਲੇ ਇਕ ਭਾਰਤਵੰਸ਼ੀ ਨੂੰ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਬਲੈਕ ਮਾਰਕੀਟ 'ਚ ਵੇਚਣ ਦੇ ਦੋਸ਼ 'ਚ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਬਲਕੀਤ ਸਿੰਘ ਖਹਿਰਾ ਆਪਣੀ ਮਾਂ ਦੇ ਖਹਿਰਾ ਫਾਰਮੇਸੀ 'ਚ ਕੰਮ ਕਰਦਾ ਤੇ ਉੱਥੇ ਵੈਸਟ ਬਰੂਮਬਿਚ 'ਚ ਰਹਿੰਦਾ ਸੀ।World1 day ago
-
Gold Price Today : ਡਿੱਗ ਗਈਆਂ ਸੋਨੇ ਦੀਆਂ ਕੀਮਤਾਂ, ਚਾਂਦੀ 'ਚ ਆਈ ਭਾਰੀ ਤੇਜ਼ੀ, ਜਾਣੋ ਕੀ ਹਨ ਕੀਮਤਾਂਘਰੇਲੂ ਸਰਾਫ਼ਾ ਬਾਜ਼ਾਰ 'ਚ ਬੁੱਧਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ। ਐਚਡੀਐਫਸੀ ਸਿਕਉਰਿਟੀਜ਼ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਬੁੱਧਵਾਰ ਨੂੰ ਸੋਨੇ ਦੇ ਰੇਟ 'ਚ 208 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ।Business1 day ago
-
ਅਫ਼ਗਾਨਿਸਤਾਨ 'ਚ 20 ਤਾਲਿਬਾਨੀ ਅੱਤਵਾਦੀ ਢੇਰ, ਅੱਤਵਾਦੀਆਂ ਤੋਂ ਹਥਿਆਰ ਤੇ ਗੋਲਾ ਬਾਰੂਦ ਵੀ ਬਰਾਮਦਅਫ਼ਗਾਨਿਸਤਾਨ ਨੇ ਕੰਧਾਰ ਸੂਬੇ 'ਚ ਅਫ਼ਗਾਨ ਫੌਜ ਨੇ ਮੁਹਿੰਮ ਚਲਾਉਂਦੇ ਹੋਏ 20 ਤਾਲਿਬਾਨੀ ਅੱਤਵਾਦੀਆਂ ਨੂੰ ਮਾਰ ਸੁੱਟਿਆ। ਅਫ਼ਗਾਨ ਰੱਖਿਆ ਮੰਤਰਾਲੇ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਨ੍ਹਾਂ ਅੱਤਵਾਦੀਆਂ ਤੋਂ ਹਥਿਆਰ ਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।World1 day ago
-
ਇੰਟਰਨੈਸ਼ਨਲ ਡੀਜੇ ਦੇ Upcoming Pop Single ’ਚ ਨਜ਼ਰ ਆਵੇਗੀ ਕਾਮੇਡੀਅਨ ਭਾਰਤੀ ਸਿੰਘ, 4 ਮਾਰਚ ਨੂੰ ਗਾਣਾ ਹੋਵੇਗਾ ਰਿਲੀਜ਼ਭਾਰਤ ਦੇ ਪਸੰਦੀਦਾ ਬਾਲੀਵੁੱਡ Musical ਜੋੜੀ ਸਚਿਨ-ਜਿਗਰ ਤੇ ਵਿਸ਼ਵ ਦੇ ਮਸ਼ਹੂਰ DJ - Producer R3HAB ਦੇ ਨਾਲ ਮਿਲ ਕੇ ਆਪਣਾ Latest pop single ‘ਨਾ ਨਈ ਸੁਣਨਾ’ ਲੈ ਕੇ ਆਉਣਗੇ।Entertainment 1 day ago
-
ਇਰਾਕ ਸਥਿਤੀ ਅਮਰੀਕੀ ਸ਼ਿਵਰ 'ਤੇ ਰਾਕੇਟ ਨਾਲ ਹਮਲਾ : ਸਿਕਿਓਰਿਟੀਇਰਾਕ ਸਥਿਤੀ ਅਮਰੀਕੀ ਫੌਜੀ ਸ਼ਿਵਰਾਂ 'ਤੇ ਬੁੱਧਵਾਰ ਨੂੰ ਰਾਕੇਟ ਨਾਲ ਹਮਲਾ ਕੀਤਾ ਗਿਆ। ਇਹ ਜਾਣਕਾਰੀ ਸੁਰੱਖਿਆ ਸ੍ਰੋਤਾਂ ਤੋਂ ਮਿਲੀ ਹੈ। ਅਫਗਾਨਿਸਤਾਨ ਨੇ ਅਨਬਰ ਸੂਬੇ 'ਚ ਸਥਿਤ ਏਨ ਅਲ ਅਸਦ ਏਅਰਬੇਸ 'ਤੇ ਰਾਕੇਟ ਨਾਲ ਸਥਾਨਕ ਸਮੇਂ ਮੁਤਾਬਕ 7:20 ਵਜੇ ਹਮਲਾ ਹੋਇਆ।World1 day ago
-
ਹੁਣ ਸਨਿਫਰ ਕੁੱਤੇ ਕਰਨਗੇ ਕੋਵਿਡ 19 ਸੰਕ੍ਰਮਿਤਾਂ ਦੀ ਪਛਾਣ, ਸਵਿਟਜ਼ਰਲੈਂਡ ’ਚ ਦਿੱਤੀ ਜਾ ਰਹੀ ਹੈ ਟ੍ਰੇਨਿੰਗਸਵਿਟਜ਼ਰਲੈਂਡ ਵਿਚ ਖੋਜਕਰਤਾਵਾਂ ਨੇ ਇਕ ਸਿਖਲਾਈ ਲਈ ਟਰਾਈਲ ਦੀ ਸ਼ੁਰੂਆਤ ਕੀਤੀ। ਇਸ ਤਹਿਤ ਸਨਿਫਰ ਕੁੱਤਿਆਂ ਦੀ ਜਾਂਚ ਹੋਵੇਗੀ ਕਿ ਕੋਵਿਡ 19 ਸੰਕ੍ਰਮਿਤ ਲੋਕਾਂ ਦਾ ਪਤਾ ਲਾ ਸਕਦੇ ਹਨ ਜਾਂ ਨਹੀਂ।World1 day ago
-
ਟਰੰਪ ਕਾਲ 'ਚ ਐੱਚ-1ਬੀ ਵੀਜ਼ੇ 'ਤੇ ਲੱਗੀ ਰੋਕ ਨੂੰ ਹਟਾਉਣ ਲਈ ਪ੍ਰਸ਼ਾਸਨ ਹਾਲੇ ਦੁਬਿਧਾ 'ਚਅਮਰੀਕਾ ਦਾ ਬਾਇਡਨ ਪ੍ਰਸ਼ਾਸਨ ਐੱਚ-1ਬੀ ਵੀਜ਼ੇ 'ਤੇ ਟਰੰਪ ਕਾਲ ਵਿਚ ਲੱਗੀ ਰੋਕ ਨੂੰ ਹਟਾਉਣ ਨੂੰ ਲੈ ਕੇ ਹੁਣ ਵੀ ਦੁਬਿਧਾ ਵਿਚ ਹੈ। ਅਮਰੀਕੀ ਰਾਸ਼ਟਰਪਤੀ ਹੁੰਦਿਆਂ ਡੋਨਾਲਡ ਟਰੰਪ ਨੇ ਨਵੇਂ ਵੀਜ਼ੇ ਜਾਰੀ ਕਰਨ 'ਤੇ 31 ਮਾਰਚ ਤਕ ਲਈ ਰੋਕ ਲਗਾ ਦਿੱਤੀ ਸੀ। ਇਹ ਵੀਜ਼ਾ ਭਾਰਤੀ ਆਈਟੀ ਪੇਸ਼ੇਵਰਾਂ 'ਚ ਕਾਫ਼ੀ ਲੋਕਪਿ੍ਰਆ ਹੈ।World1 day ago
-
ਰਾਹੁਲ ਗਾਂਧੀ ਬੋਲੇ, ਦਾਦੀ ਦਾ ਐਮਰਜੈਂਸੀ ਲਗਾਉਣ ਦਾ ਫ਼ੈਸਲਾ ਸੀ ਗ਼ਲਤਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ ’ਚ ਐਮਰਜੈਂਸੀ ਲਗਾਉਣ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭੁੱਲ ਦੱਸਦਿਆਂ ਕਿਹਾ ਕਿ ਉਸ ਦੌਰ ’ਚ ਜੋ ਕੁਝ ਹੋਇਆ ਉਹ ਗ਼ਲਤ ਹੋਇਆ। ਪਰ ਮੌਜੂਦਾ ਦੌਰ ਨਾਲ ਜੇਕਰ ਇਸ ਦੀ ਤੁਲਨਾ ਕਰੀਏ ਤਾਂ ਉਦੋਂ ਦੇ ਹਾਲਾਤ ਬਿਲਕੁਲ ਵੱਖਰੇ ਸਨ।National1 day ago