international news
-
ਆਈਸਕ੍ਰੀਮ ਨੂੰ ਵੀ ਹੋਇਆ ਕੋਰੋਨਾ ਵਾਇਰਸ, ਨਵੇਂ ਖ਼ੁਲਾਸੇ ਨਾਲ ਚੀਨ 'ਚ ਹੜਕੰਪChina Coronavirus Update : ਦੁਨੀਆ 'ਚ ਕੋਰੋਨਾ ਫੈਲਾਉਣ ਵਾਲੇ ਚੀਨ (China) ਤੋਂ ਇਕ ਹੋਰ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਪੂਰਬੀ ਚੀਨ 'ਚ ਬਣੀ ਆਈਸਕ੍ਰੀਮ 'ਤੇ ਕੋਰੋਨਾ ਵਾਇਰਸ (Coronavirus on Ice-cream) ਪਾਏ ਜਾਣ ਨਾਲ ਦੇਸ਼ ਵਿਚ ਹੜਕੰਪ ਮਚ ਗਿਆ ਹੈ।World2 hours ago
-
ਭਾਰਤਵੰਸ਼ੀ ਸੀਮਾ ਵਰਮਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾਟਰੰਪ ਪ੍ਰਸ਼ਾਸਨ 'ਚ ਸਰਬਉੱਚ ਰੈਂਕਿੰਗ ਵਾਲੇ ਭਾਰਤਵੰਸ਼ੀ ਅਧਿਕਾਰੀਆਂ ਵਿੱਚੋਂ ਇਕ ਸੀਮਾ ਵਰਮਾ ਨੇ ਦੇਸ਼ ਦੀ ਸਿਹਤ ਸੇਵਾ ਦੇ ਇਕ ਚੋਟੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜੋਅ ਬਾਇਡਨ ਦੇ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕਣ ਤੋਂ ਪਹਿਲੇ 50 ਸਾਲਾਂ ਦੀ ਵਰਮਾ ਨੇ ਸੈਂਟਰਸ ਆਫ ਮੈਡੀਕੇਅਰ ਐਂਡ ਮੈਡੀਕੇਡ ਸਰਵਿਸਿਜ਼ (ਸੀਐੱਮਐੱਮ) ਦੇ ਪ੍ਰਸ਼ਾਸਕ ਦਾ ਅਹੁਦਾ ਛੱਡ ਦਿੱਤਾ।World19 hours ago
-
ਐੱਫਏਟੀਐੱਫ ਦੀ ਬੈਠਕ ਤੋਂ ਪਹਿਲੇ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਝਟਕਾInternational news ਵਿੱਤੀ ਕਾਰਵਾਈ ਕਾਰਜ ਬਲ (ਐੱਫਏਟੀਐੱਫ) ਦੀ ਗ੍ਰੇ ਸੂਚੀ ਤੋਂ ਨਿਕਲਣ ਲਈ ਤੜਫ ਰਹੇ ਪਾਕਿਸਤਾਨ ਨੂੰ ਅਮਰੀਕਾ ਨੇ ਤਗੜਾ ਝਟਕਾ ਦਿੱਤਾ ਹੈ। ਵਾਸ਼ਿੰਗਟਨ ਨੇ ਲਸ਼ਕਰ-ਏ-ਤਾਇਬਾ ਨੂੰ ਵਿਦੇਸ਼ੀ ਅੱਤਵਾਦੀ ਜਮਾਤ ਦੀ ਸੂਚੀ ਵਿਚ ਬਰਕਰਾਰ ਰੱਖਿਆ ਹੈ।World20 hours ago
-
ਮਹਾਮਾਰੀ ਤੋਂ ਬਚਾਉਣ ਲਈ ਕਾਰਗਰ ‘ਮਾਸਕ’ ਜੰਗਲੀ ਜੀਵਾਂ ਲਈ ਸਾਬਤ ਹੋ ਰਿਹਾ ਨੁਕਸਾਨਦੇਹInternational news ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕਾਰਗਰ ਮਾਸਕ ਜੀਵਾਂ, ਪੰਛੀਆਂ ਤੇ ਪਾਣੀ ’ਚ ਰਹਿਣ ਵਾਲੇ ਜੀਵ-ਜੰਤੂਆਂ ਲਈ ਨੁਕਸਾਨਦੇਹ ਤੇ ਘਾਤਕ ਸਾਬਤ ਹੋ ਰਿਹਾ ਹੈ। ਜਦ ਤੋਂ ਕੋਵਿਡ-19 ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਸਰਵਜਨਿਕ ਥਾਵਾਂ ’ਤੇ ਮਾਸਕ ਨੂੰ ਜ਼ਰੂਰੀ ਕੀਤਾ ਗਿਆ ਹੈWorld21 hours ago
-
ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਬਾਇਡਨ ਨੇ ਕੀਤਾ 1.9 ਟ੍ਰਿਲੀਅਨ ਡਾਲਰ ਦੇ ਕੋਰੋਨਾ ਰਾਹਤ ਪੈਕੇਜ ਦਾ ਐਲਾਨAmerica 'ਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਤਬਾਹੀ ਹੋਈ ਹੈ। ਇਸ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ (Joe Biden) ਨੇ ਕੋਰੋਨਾ ਵੈਕਸੀਨ ਸਬੰਧੀ ਰਣਨੀਤੀ ਬਣਾਈ ਹੈ। ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕੋਰੋਨਾ ਮਹਾਮਾਰੀ ਤੋਂ ਰਾਹਤ ਲਈ 1.9 ਟ੍ਰਿਲੀਅਨ ਡਾਲਰ ਦੇ ਪੈਕੇਜ ਦਾ ਐਲਾਨ ਕੀਤਾ ਹੈ।World1 day ago
-
ਕੋਰੋਨਾ ਦੀ ਸ਼ੁਰੂਆਤ ਦਾ ਪਤਾ ਲਗਾਉਣ ਚੀਨ ਪਹੁੰਚੀ WHO ਦੀ ਟੀਮ, ਵੁਹਾਨ ’ਚ ਸ਼ੁਰੂ ਕੀਤੀ ਜਾਂਚਵਿਸ਼ਵ ਸਿਹਤ ਸੰਗਠਨ ਦੀ ਅਗਵਾਈ ’ਚ 10 ਮਾਹਰਾਂ ਦੀ ਇਕ ਅੰਤਰਰਾਸ਼ਟਰੀ ਟੀਮ ਵੀਰਵਾਰ ਨੂੰ ਚੀਨ ਦੇ ਵੁਹਾਨ ਸ਼ਹਿਰ ’ਚ ਪਹੁੰਚ ਗਈ ਹੈ। ਇਹ ਟੀਮ ਪਤਾ ਲਗਾਏਗੀ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਵੁਹਾਨ ਤੋਂ ਹੋਈ ਜਾਂ ਨਹੀਂ..World1 day ago
-
ਅਮਰੀਕਾ ਦੀ ਫਸਟ ਲੇਡੀ ਲਈ ਬਤੌਰ ਡਿਜੀਟਲ ਡਾਇਰੈਕਟਰ ਨਾਮਜ਼ਦ ਹੋਈ ਭਾਰਤਵੰਸ਼ੀ ਗਰਿਮਾ ਵਰਮਾAmerica ਦੀ ਹੋਣ ਵਾਲੀ First Lady ਜਿਲ ਬਾਇਡਨ (Jill Biden) ਲਈ ਇਕ ਭਾਰਤਵੰਸ਼ੀ ਨੂੰ ਨਾਮਜ਼ਦ ਕੀਤਾ ਗਿਆ ਹੈ। ਮੀਡੀਆ ਰਣਨੀਤੀਕਾਰ ਤੇ ਭਾਰਤੀ-ਅਮਰੀਕੀ ਗਰਿਮਾ ਵਰਮਾ (Garima Verma) ਨੂੰ ਡਿਜੀਟਲ ਡਾਇਰੈਕਟਰ ਦੇ ਤੌਰ 'ਤੇ ਨਾਮਜ਼ਦ ਕੀਤਾ ਗਿਆ ਹੈ।World1 day ago
-
2020 ਨੇ ਦੱਸਿਆ ਆਲਮੀ ਤਾਪਮਾਨ ਦਾ ਰਿਕਾਰਡ, NASA ਨੇ ਦਿੱਤੀ ਜਾਣਕਾਰੀਆਲਮੀ ਮੌਸਮ ਸਮੂਹਾਂ ਨੇ ਵੀਰਵਾਰ ਨੂੰ ਦੱਸਿਆ ਕਿ ਧਰਤੀ ਦੇ ਵਧਦੇ ਤਾਪਮਾਨ ਨੇ ਸਾਲ 2020 'ਚ ਗਰਮ ਤਾਪਮਾਨ ਦੇ ਪੱਧਰ 'ਤੇ ਰਿਕਾਰਡ ਬਣਾਇਆ ਹੈ ਜਾਂ ਪਿਛਲੇ ਰਿਕਾਰਡ ਨੇੜੇ ਪੁੱਜਾ ਹੈ। ਨਾਸਾ ਤੇ ਕੁਝ ਹੋਰ ਗਰੁੱਪਾਂ ਨੇ ਕਿਹਾ ਕਿ ਸਾਲ 2020 ਨੇ ਸਭ ਤੋਂ ਗਰਮ ਸਾਲ ਦਾ ਰਿਕਾਰਡ ਬਣਾ ਲਿਆ ਹੈ ਜਾਂ ਉਸ ਨੇ 2016 ਦੀ ਬਰਾਬਰੀ ਕਰ ਲਈ ਹੈ।World1 day ago
-
ਤਿੰਨ ਸਭ ਤੋਂ ਗਰਮ ਸਾਲਾਂ ਵਿਚ ਸ਼ਾਮਲ ਹੋਇਆ ਸਾਲ 2020, UN ਸਕੱਤਰ ਜਨਰਲ ਨੇ ਪ੍ਰਗਟਾਈ ਚਿੰਤਾਸਾਲ 2020 ਨੂੰ ਸਿਰਫ਼ ਕੋਵਿਡ-19 ਮਹਾਮਾਰੀ ਲਈ ਯਾਦ ਨਹੀਂ ਕੀਤਾ ਜਾਵੇਗਾ ਬਲਕਿ ਇਸ ਲਈ ਵੀ ਯਾਦ ਕੀਤਾ ਜਾਵੇਗਾ ਕਿਉਂਕਿ ਇਹ ਹੁਣ ਤਕ ਦੇ ਤਿੰਨ ਸਭ ਤੋਂ ਗਰਮ ਸਾਲਾਂ 'ਚੋਂ ਇਕ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਮੌਸਮ ਵਿਗਿਆਨ ਏਜੰਸੀ ਮੁਤਾਬਿਕ ਹੁਣ ਤਕ ਜਿਹੜੇ ਅਨੁਮਾਨਤ ਅੰਕੜੇ ਸ਼ਾਮਲ ਹੋਏ ਹਨ, ਉਨ੍ਹਾਂ ਮੁਤਾਬਿਕ ਬੀਤੇ ਵਰ੍ਹੇ 2016 ਤੋਂ ਵੀ ਜ਼ਿਆਦਾ ਗਰਮ ਰਹਿਣ ਦੇ ਕਰੀਬ ਸੀ।World1 day ago
-
ਅਮਰੀਕਾ 'ਚ ਪੰਜਾਬੀ ਨੇ ਧੀ ਤੇ ਸੱਸ ਦੀ ਹੱਤਿਆ ਪਿੱਛੋਂ ਖ਼ੁਦ ਨੂੰ ਗੋਲ਼ੀ ਮਾਰੀਅਮਰੀਕਾ 'ਚ ਰਹਿੰਦੇ ਇਕ ਪੰਜਾਬੀ ਵਿਅਕਤੀ ਨੇ ਆਪਣੀ 14 ਸਾਲਾਂ ਦੀ ਧੀ ਅਤੇ ਸੱਸ ਨੂੰ ਗੋਲ਼ੀ ਮਾਰ ਕੇ ਹੱਤਿਆ ਕਰਨ ਪਿੱਛੋਂ ਖ਼ੁਦ ਨੂੰ ਗੋਲ਼ੀ ਮਾਰ ਲਈ।World1 day ago
-
ਉੱਤਰੀ ਮਾਲੀ 'ਚ ਅੱਤਵਾਦੀ ਹਮਲਾ, 3 ਸ਼ਾਂਤੀ ਸੈਨਿਕ ਸ਼ਹੀਦਉੱਤਰੀ ਮਾਲੀ ਵਿਚ ਇਕ ਫ਼ੌਜੀ ਵਾਹਨ ਨੂੰ ਆਈਈਡੀ ਧਮਾਕੇ ਨਾਲ ਉਡਾਉਣ ਪਿੱਛੋਂ ਅੱਤਵਾਦੀਆਂ ਵੱਲੋਂ ਕੀਤੀ ਅੰਨ੍ਹੇਵਾਹ ਫਾਇਰਿੰਗ 'ਚ ਆਈਵਰੀ ਕੋਸਟ ਦੇ ਤਿੰਨ ਫ਼ੌਜੀ ਮਾਰੇ ਗਏ ਜਦਕਿ 6 ਹੋਰ ਜ਼ਖ਼ਮੀ ਹੋ ਗਏ। ਇਹ ਹਮਲਾ ਮਾਲੀ ਦੇ ਟਿੰਬਕਟੂ ਖੇਤਰ ਵਿਚ ਹੋਇਆ। ਇਸ ਬਾਰੇ ਮਾਲੀ ਵਿਚਲੇ ਯੂਐੱਨ ਮਿਸ਼ਨ ਨੇ ਜਾਣਕਾਰੀ ਦਿੱਤੀ।World2 days ago
-
ਕੋਰੋਨਾ ਦੀ ਜਾਂਚ ਲਈ ਵੁਹਾਨ ਪੁੱਜੀ ਡਬਲਯੂਐੱਚਓ ਦੀ ਟੀਮਕੋਰੋਨਾ ਵਾਇਰਸ ਦੀ ਉਤਪਤੀ ਦੀ ਜਾਂਚ ਕਰਨ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਟੀਮ ਵੀਰਵਾਰ ਨੂੰ ਚੀਨ ਦੇ ਵੁਹਾਨ ਸ਼ਹਿਰ ਪੁੱਜ ਗਈ। ਦਸੰਬਰ, 2019 ਵਿਚ ਇਸੇ ਸ਼ਹਿਰ ਵਿਚ ਕੋਰੋਨਾ ਦਾ ਪਹਿਲਾ ਮਾਮਲਾ ਮਿਲਿਆ ਸੀ।World2 days ago
-
ਹਾਂਗਕਾਂਗ 'ਚ ਫਿਰ ਵਕੀਲ ਸਮੇਤ 11 ਲੋਕ ਗਿ੍ਫ਼ਤਾਰਹਾਂਗਕਾਂਗ 'ਚ ਵਿਵਾਦਗ੍ਸਤ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਫਿਰ ਗਿ੍ਫ਼ਤਾਰੀਆਂ ਹੋਈਆਂ ਹਨ। ਪੁਲਿਸ ਨੇ ਲੋਕਤੰਤਰ ਸਮਰਥਕਾਂ ਨੂੰ ਹਾਂਗਕਾਂਗ ਤੋਂ ਭੱਜਣ ਵਿਚ ਮਦਦ ਕਰਨ ਦੇ ਸ਼ੱਕ ਵਿਚ ਵੀਰਵਾਰ ਨੂੰ ਇਕ ਵਕੀਲ ਸਮੇਤ 11 ਲੋਕਾਂ ਨੂੰ ਗਿ੍ਫ਼ਤਾਰ ਕੀਤਾ।World2 days ago
-
ਕੋਰੋਨਾ ਨਾਲ ਅਮਰੀਕਾ 'ਚ ਇਕ ਦਿਨ ਵਿਚ ਰਿਕਾਰਡ ਮੌਤਾਂ, ਚੀਨ 'ਚ ਪੰਜ ਮਹੀਨੇ ਬਾਅਦ ਸਭ ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀAmerica 'ਚ ਕੋਰੋਨਾ ਵਾਇਰਸ ਮਹਾਮਾਰੀ (COVID-19 Pandemic) ਦੀ ਮਾਰ ਰੁਕਦੀ ਨਜ਼ਰ ਨਹੀਂ ਆ ਰਹੀ। ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ ਲਗਪਗ 4500 ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਅਮਰੀਕਾ ਦੁਨੀਆ ਦਾ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ।World3 days ago
-
ਕੈਨੇਡਾ ਦੇ ਇਸ ਸਿੱਖ ਮੰਤਰੀ ਨੇ ਕੈਬਨਿਟ ਛੱਡਣ ਦਾ ਕੀਤਾ ਫ਼ੈਸਲਾ, ਟਰੂਡੋ ਕਰ ਰਹੇ ਨੇ ਰੱਦੋਬਦਲਕੈਨੇਡਾ ਦੇ ਪੰਜਾਬੀ ਮੂਲ ਦੇ ਸਿੱਖ ਵਜ਼ੀਰ ਨਵਦੀਪ ਬੈਂਸ ਨੇ ਟਰੂਡੋ ਕੈਬਨਿਟ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਗਲੀ ਚੋਣ ਵੀ ਨਹੀਂ ਲੜਨਗੇ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਆਪਣੀ ਕੈਬਨਿਟ 'ਚ ਰੱਦੋ-ਬਦਲ ਕੀਤੀ ਜਾ ਰਹੀ ਹੈ।World5 days ago
-
ਟੀਕੇ ਦੀ ਇਕ ਡੋਜ਼ ਨਾਲ ਕੋਰੋਨਾ ਨੂੰ ਮਾਤ ਦੇਣ ਦੀ ਉਮੀਦਕੋਰੋਨਾ ਵਾਇਰਸ (ਕੋਵਿਡ-19) ਨੂੰ ਟੀਕੇ ਦੀ ਇਕ ਡੋਜ਼ ਨਾਲ ਮਾਤ ਦੇਣ ਦੀ ਉਮੀਦ ਵਧੀ ਹੈ। ਵਿਗਿਆਨੀਆਂ ਨੇ ਚੂਹਿਆਂ 'ਤੇ ਤਜਰਬੇ ਰਾਹੀਂ ਇਸ ਦਿਸ਼ਾ ਵਿਚ ਅਹਿਮ ਕਦਮ ਵਧਾਇਆ ਹੈ। ਉਨ੍ਹਾਂ ਨੇ ਇਹ ਸਾਬਿਤ ਕੀਤਾ ਹੈ ਕਿ ਸਿੰਗਲ ਡੋਜ਼ ਵਾਲੀ ਕੋਰੋਨਾ ਵੈਕਸੀਨ ਚੂਹਿਆਂ ਵਿਚ ਇਸ ਘਾਤਕ ਵਾਇਰਸ ਖ਼ਿਲਾਫ਼ ਇਮਿਊਨਿਟੀ ਸਮਰੱਥਾ ਪੈਦਾ ਕਰ ਸਕਦੀ ਹੈ।World5 days ago
-
ਅਮਰੀਕਾ ਦੇ ਦੱਖਣੀ ਰਾਜਾਂ ਵਿਚ ਭਾਰੀ ਬਰਫ਼ਬਾਰੀ, ਕਈ ਸਕੂਲਾਂ 'ਚ ਕੀਤੀ ਗਈ ਛੁੱਟੀInternational news ਅਮਰੀਕਾ ਦੇ ਦੱਖਣੀ ਰਾਜਾਂ ਟੈਕਸਾਸ, ਲੁਸਿਆਨਾ ਤੇ ਮਿਸੀਸਿਪੀ ਵਿਚ ਐਤਵਾਰ ਨੂੰ ਭਾਰੀ ਬਰਫ਼ਬਾਰੀ ਹੋਈ ਤੇ ਚਾਰੇ ਪਾਸੇ ਚਿੱਟੀ ਚਾਦਰ ਵਿੱਛ ਗਈ। ਭਾਰੀ ਬਰਫ਼ਬਾਰੀ ਕਾਰਨ ਕਈ ਸਕੂਲਾਂ 'ਚ ਛੁੱਟੀ ਕਰ ਦਿੱਤੀ ਗਈ ਤੇ ਸਰਕਾਰੀ ਦਫ਼ਤਰਾਂ ਨੂੰ ਬੰਦ ਕਰਨਾ ਪਿਆ।World5 days ago
-
ਇਜ਼ਰਾਇਲ 'ਚ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਖ਼ਿਲਾਫ਼ ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕਇਜ਼ਰਾਈਲ ਵਿਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖ਼ਿਲਾਫ਼ ਹਜ਼ਾਰਾਂ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਭਿ੍ਸ਼ਟਾਚਾਰ ਦੇ ਦੋਸ਼ਾਂ ਵਿਚ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਨਾਲ ਨਿਪਟਣ ਵਿਚ ਲਾਪਰਵਾਹੀ ਕੀਤੀ।World6 days ago
-
Facebook, Twitter ਤੇ Instagram ਤੋਂ ਬਾਅਦ ਹੁਣ Apple ਦਾ Donald Trump ਨੂੰ ਝਟਕਾ, ਇਸ ਐਪ ਨੂੰ ਕੀਤਾ ਬੈਨਦਿੱਗਜ ਤਕਨੀਕੀ ਕੰਪਨੀ ਐਪਲ ਨੇ ਅਮਰੀਕਾ ਸਥਿਤ ਮਾਈਕ੍ਰੋਬਲਾਗਿੰਗ ਪਲੇਟਫਾਰਮ 'ਪਾਰਲਰ' ਨੂੰ ਆਪਣੇ ਪਲੇ ਸਟੋਰ ਤੋਂ ਹਟਾ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਹਿੰਸਾ ਅਤੇ ਨਾਜਾਇਜ਼ ਸਰਗਰਮੀਆਂ ਲਈ ਉਸ ਦੇ ਪਲੇਟਫਾਰਮ 'ਤੇ ਕੋਈ ਥਾਂ ਨਹੀਂ ਹੈ। ਹਾਲ ਹੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਵੱਡੇ ਪੈਮਾਨੇ 'ਤੇ ਇਸ ਐਪ ਨਾਲ ਜੁੜੇ ਹਨ।World6 days ago
-
ਬਾਇਡਨ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਉੱਤਰ ਕੋਰੀਆ ਦੀ ਵੱਡੀ ਚੁਣੌਤੀ, ਕਿਮ ਜੋਂਗ ਨੇ ਅਮਰੀਕਾ ਨੂੰ ਦੱਸਿਆ ਸਭ ਤੋਂ ਵੱਡਾ ਦੁਸ਼ਮਣInternational news ਉੱਤਰੀ ਕੋਰੀਆ ਦੇ ਸਰਬਉੱਚ ਨੇਤਾ ਕਿਮ ਜੋਂਗ ਉਨ ਨੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਅਮਰੀਕਾ ਨੂੰ ਉੱਤਰੀ ਕੋਰੀਆ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦਿੰਦੇ ਹੋਏ ਪਰਮਾਣੂ ਹਥਿਆਰਾਂ ਦਾ ਜਖੀਰਾ ਵਧਾਉਣ ਦੀ ਧਮਕੀ ਦਿੱਤੀ ਹੈ।World7 days ago