Closing Bell: ਰਿਲਾਇੰਸ, ਏਸ਼ੀਅਨ ਪੇਂਟ ਅਤੇ ਕੋਟਕ ਬੈਂਕ ਦੇ ਸ਼ੇਅਰਾਂ ਵਿਚ ਸਭ ਤੋਂ ਵੱਧ ਗਿਰਾਵਟ, ਜਾਣੋ ਕੀ ਰਿਹਾ ਬਾਜ਼ਾਰ ਦਾ ਹਾਲ
ਭਾਰਤੀ ਸਟਾਕ ਬਾਜ਼ਾਰ ਮੰਗਲਵਾਰ ਨੂੰ ਘਾਟੇ ਨਾਲ ਬੰਦ ਹੋਏ। ਬੰਬੇ ਸਟਾਕ ਐਕਸਚੇਂਜ ਦਾ ਸੰਵੇਦਨਸ਼ੀਲ ਇੰਡੈਕਸ ਸੈਂਸੈਕਸ ਮੰਗਲਵਾਰ ਨੂੰ 0.60 ਫੀਸਦ ਜਾਂ 190.10 ਅੰਕ ਦੀ ਗਿਰਾਵਟ ਨਾਲ 31,371.12 ਦੇ ਪੱਧਰ 'ਤੇ ਬੰਦ ਹੋਇ ਹੈ। ਮੰਗਲਵਾਰ ਨੂੰ ਸੈਂਸੈਕਸ ਟ੍ਰੈਡਿੰਗ ਦੌਰਾਨ ਵੱਧ ਤੋਂ ਵੱਧ 31,536.89 ਅੰਕ ਅਤੇ ਘੱਟੋ-ਘੱਟ 30,844.66 ਅੰਕਾਂ ਨੂੰ ਛੂਹ ਗਿਆ। ਸੈਂਸੈਕਸ ਮੰਗਲਵਾਰ ਨੂੰ 31,342.93 'ਤੇ ਖੁੱਲ੍ਹਿਆ। ਬਾਜ਼ਾਰ ਦੇ ਅੰਤ 'ਤੇ 30 ਸ਼ੇਅਰਾਂ ਵਾਲੇ ਸੈਂਸੈਕਸ ਦੇ 20 ਸਟਾਕ ਹਰੇ ਨਿਸ਼ਾਨ 'ਤੇ ਸਨ ਅਤੇ 10 ਸਟਾਕ ਲਾਲ ਨਿਸ਼ਾਨ 'ਤੇ ਸਨ।
Business9 months ago