gurdaspur news
-
ਗੁਰਦਾਸਪੁਰ 'ਚ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਕੌਮੀ ਝੰਡਾਗੁਰਦਾਸਪੁਰ ਦੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ ਵਿਚ ਅੱਜ ਜਿਲ੍ਹਾ ਪੱਧਰੀ 72 ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਿਭਾਈ ਅਤੇ ਪਰੇਡ ਦਾ ਨਿਰੀਖਣ ਕੀਤਾ।Punjab1 month ago
-
ਮੜੀਆਂ ਦੇ ਵਿਕਾਸ ਕਾਰਜ ਕਰਵਾਉਣ ਤੋਂ ਹੋਈ ਤਕਰਾਰ 'ਚ ਚੱਲੀ ਗੋਲ਼ੀ, ਸਾਬਕਾ ਸਰਪੰਚ ਦੀ ਮੌਤ, ਇਕ ਗੰਭੀਰਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਮਛਰਾਲਾ ਵਿਖੇ ਪਿੰਡ ਦੀਆਂ ਮੜ੍ਹੀਆਂ ਦੇ ਨਿਰਮਾਣ ਕਾਰਜ ਕਰਵਾਉਣ ਤੋਂ ਹੋਈ ਤਕਰਾਰ ਕਾਰਨ ਮੌਜੂਦਾ ਸਰਪੰਚ ਅਤੇ ਸਾਬਕਾ ਸਰਪੰਚ ਦੀ ਗੋਲ਼ੀਆਂ ਲੱਗਣ ਕਾਰਨ ਮੌਤ ਹੋ ਗਈ ਜਦਕਿ ਤੀਸਰੇ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ ।Punjab1 month ago
-
ਬੇਅਦਬੀ ਮਾਮਲਾ : ਸੀਬੀਆਈ ਤੋਂ ਦਸਤਾਵੇਜ਼ ਮਿਲਣ ਉਪਰੰਤ ਖੋਲਾਂਗੇ ਹੋਰ ਵੀ ਪਰਤਾਂ : ਡਾ. ਸੋਹਲਡਾ. ਸੋਹਲ ਨੇ ਕਿਹਾ ਹਾਈਕੋਰਟ ਨੇ ਸੀਬੀਆਈ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਕਾਂਡ ਨਾਲ ਜੁੜੇ ਸਾਰੇ ਅਹਿਮ ਦਸਤਾਵੇਜ਼ ਇਕ ਮਹੀਨੇ ਦੇ ਅੰਦਰ ਪੰਜਾਬ ਪੁਲਿਸ ਦੇ ਹਵਾਲੇ ਕਰੇ। ਇਹ ਫ਼ੈਸਲਾ ਆਉਣ ਪਿੱਛੋਂ ਹੁਣ ਪੰਜਾਬ ਪੁਲਿਸ ਦੀ ਸਪੈਸ਼ਲ ਜਾਂਚ ਟੀਮ ਦੇ ਰਾਹ ਵਿੱਚ ਆ ਰਹੇ ਅੜਿੱਕੇ ਦੂਰ ਹੋ ਗਏ ਹਨ।Punjab1 month ago
-
ਕਾਦੀਆਂ 'ਚ ਛੇ ਦਿਨਾਂ 'ਚ ਤੀਜੀ ਵਾਰ ਦਿਖਿਆ ਡਰੋਨਕਾਦੀਆਂ 'ਚ ਸੋਮਵਾਰ ਨੂੰ ਫਿਰ ਆਸਮਾਨ 'ਚ ਡਰੋਨ ਉਡਦਾ ਵਿਖਾਈ ਦਿੱਤਾ। ਡਰੋਨ ਪੂਰੇ ਸ਼ਹਿਰ ਦਾ ਚੱਕਰ ਲਾਉਣ ਤੋਂ ਬਾਅਦ ਗਾਇਬ ਹੈ। ਛੇ ਦਿਨਾਂ 'ਚ ਇਸ ਇਲਾਕੇ 'ਤੇ ਡਰੋਨ ਦੇ ਚੱਕਰ ਲਾਉਣ ਦੀ ਇਹ ਤੀਜੀ ਘਟਨਾ ਹੈ।Punjab1 month ago
-
ਫੇਸਬੁੱਕ 'ਤੇ NRI ਨੇ ਕੀਤੀ ਸਿੱਖ ਗੁਰੂ 'ਤੇ ਇਤਰਾਜ਼ਯੋਗ ਟਿੱਪਣੀ, ਸੰਗਤ 'ਚ ਰੋਸ, ਗੁਰਦਾਸਪੁਰ 'ਚ ਪਰਿਵਾਰ ਤੋਂ ਪੁੱਛਗਿੱਛਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕਰਨ ਦੇ ਮਾਮਲੇ 'ਚ ਕੈਨੇਡਾ ਰਹਿਣ ਵਾਲੇ ਇਕ ਐੱਨਆਰਆਈ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਟਿੱਪਣੀ ਦੇ ਰੋਸ ਵਜੋਂ ਅੱਜ ਸਿੱਖ ਸੰਗਤ ਨੇ ਰੋਸ ਪ੍ਰਦਰਸ਼ਨ ਕੀਤਾ। ਕਿਹਾ ਕਿ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।Punjab2 months ago
-
ਇਟਲੀ 'ਚ ਦਰਦਨਾਕ ਹਾਦਸਾ, ਗੁਰਦਾਸਪੁਰ ਦੇ ਨੌਜਵਾਨ ਦੀ ਅੱਗ ਨਾਲ ਝੁਲਸਣ ਕਾਰਨ ਮੌਤItaly 'ਚ ਅਕਸਰ ਕੰਮ ਦੌਰਾਨ ਹਾਦਸਿਆਂ ‘ਚ ਭਾਰਤੀ ਨੌਜਵਾਨ ਅਣਹੋਣੀ ਦੇ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਕਈ ਮਾਵਾਂ ਦੀ ਗੋਦ ਉਜੜ ਜਾਂਦੀ ਹੈ। ਕਈ ਸੁਹਾਗਣਾਂ ਵਿਧਵਾ ਹੋ ਜਾਂਦੀਆਂ ਹਨ ਤੇ ਕਈ ਬੱਚੇ ਯਤੀਮ। ਅਜਿਹੀ ਹੀ ਇਕ ਦਰਦਨਾਕ ਅਣਹੋਣੀ ਇਟਲੀ ਦੇ ਜ਼ਿਲ੍ਹਾ ਕਰੇਮਾਂ 'ਚ ਵਾਪਰੀ ਹੈ ਜਿੱਥੇ ਕਿ ਸੇਂਟ ਜਾਰਜੀਓ ਦੇ ਡੇਅਰੀ ਫਾਰਮ 'ਚ ਇਕ ਪੰਜਾਬੀ ਨੌਜਵਾਨ ਦੀ ਅੱਗ ਨਾਲ ਝੁਲਸਣ ਕਾਰਨ ਮੌਤ ਹੋ ਗਈ ਹੈ।World2 months ago
-
ਸੁੱਖ ਭੰਡਾਰ ਚਰਚ ਵੱਲੋਂ ਕੱਢੀ ਸ਼ੋਭਾ ਯਾਤਰਾ 'ਚ ਕੈਬਨਿਟ ਮੰਤਰੀ ਰੰਧਾਵਾ ਵੀ ਹੋਏ ਸ਼ਾਮਲ, 5 ਲੱਖ ਦੀ ਗ੍ਰਾਂਟ ਦਾ ਕੀਤਾ ਐਲਾਨYeshu Masih Birthday : ਸਰਹੱਦੀ ਕਸਬਾ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ ਵਿਖੇ ਸੁੱਖ ਭੰਡਾਰ ਚਰਚ ਵਿਖੇ ਬਿਸ਼ਪ ਰਿਆਜ ਮਸੀਹ ਤੇਜਾ ਦੀ ਅਗਵਾਈ ਹੇਠ ਮੰਗਲਵਾਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਵਿਚ ਸੁੱਖ ਭੰਡਾਰ ਚਰਚ ਦੇ ਪਾਸਟਰਾਂ ਤੇ ਸੰਗਤ ਨੇ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ।Punjab2 months ago
-
ਗੁਰਦਾਸਪੁਰ 'ਚ ਸੜਕ ਹਾਦਸਾ, ਖੜ੍ਹੀ ਕਾਰ 'ਚ ਮੋਟਰਸਾਈਕਲ ਵੱਜਣ ਨਾਲ ਫ਼ੌਜੀ ਦੀ ਮੌਤਪੁਰਾਣਾਸ਼ਾਲਾ ਨੇੜੇ ਸੜਕ ਕਿਨਾਰੇ ਬਿਨਾਂ ਇੰਡੀਕੇਟਰ ਦੇ ਖੜ੍ਹੀ ਕਾਰ ਦੇ ਨਾਲ ਟੱਕਰ ਤੋਂ ਬਾਅਦ ਮੁਕੇਰੀਆਂ ਵੱਲੋਂ ਆ ਰਹੀ ਕਾਰ 'ਚ ਵੱਜਣ 'ਤੇ ਫ਼ੌਜੀ ਜ਼ਖ਼ਮੀ ਹੋ ਗਿਆ ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।Punjab3 months ago
-
ਬਟਾਲਾ 'ਚ ਦਰਦਨਾਕ ਸੜਕ ਹਾਦਸਾ, ਪਤੀ-ਪਤਨੀ ਦੀ ਕਾਰ ਨੂੰ ਟਰੱਕ ਨੇ ਮਾਰੀ ਟੱਕਰ, ਪਤੀ ਦੀ ਮੌਤਸ਼ਹਿਰ 'ਚ ਸੋਮਵਾਰ ਨੂੰ ਕਾਰ ਤੇ ਟਰੱਕ ਵਿਚਕਾਰ ਹੋਈ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਮਹਿਲਾ ਗੰਭੀਰ ਰੂਪ ਤੋਂ ਜ਼ਖ਼ਮੀ ਹੈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਦੀ ਪਤਨੀ ਸੁਰਜੀਤ ਕੌਰ ਦੇ ਬਿਆਨ 'ਤੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।Punjab3 months ago
-
Wrong Side ਆ ਰਹੇ 18 ਟਾਇਰੀ ਟਰਾਲੇ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 35 ਸਾਲਾ ਵਿਅਕਤੀ ਦੀ ਮੌਤ, ਪਤਨੀ ਮਸਾਂ ਬਚੀਜਾਣਕਾਰੀ ਮਿਲੀ ਹੈ ਕਿ ਟੱਕਰ ਲੱਗਣ ਨਾਲ ਦੋਵੇਂ ਪਤੀ-ਪਤਨੀ ਹੇਠਾਂ ਡਿੱਗ ਗਏ। ਪਰ ਇਸ ਦੌਰਾਨ ਟਰਾਲੇ ਦੇ ਅਗਲੇ ਟਾਇਰ ਹੇਠਾਂ 35 ਸਾਲਾਂ ਵਿਅਕਤੀ ਦਾ ਸਿਰ ਆਉਣ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਉਸਦੀ ਪਤਨੀ ਹਾਦਸੇ ਦੌਰਾਨ ਮਸਾਂ ਬਚੀ।Punjab3 months ago
-
ਦਰਿੰਦਗੀ ਦੀ ਹੱਦ ਹੋ ਗਈ! ਇਸ ਜ਼ਿਲ੍ਹੇ 'ਚ 14 ਸਾਲ ਦੀ ਲੜਕੀ ਨੇ ਦਿੱਤਾ ਬੱਚੇ ਨੂੰ ਜਨਮਬੱਚੀ ਨੂੰ ਜ਼ਿਆਦਾ ਦਰਦ ਹੋਈ ਤਾਂ ਡਾਕਟਰਾਂ ਨੇ ਜਾਂਚ ਕੀਤੀ। ਇਸ ਦੌਰਾਨ ਪਤਾ ਚੱਲਿਆ ਕਿ ਉਹ ਗਰਭਵਤੀ ਹੈ। ਡਾਕਟਰਾਂ ਨੇ ਉਸ ਦੀ ਡਲੀਵਰੀ ਕਰ ਕੇ ਜੱਚਾ-ਬੱਚਾ ਨੂੰ ਬਚਾ ਲਿਆ ਹੈ।Punjab3 months ago
-
Gurdaspur News :ਕਰਜ਼ੇ ਤੋਂ ਪਰੇਸ਼ਾਨ ਢਾਬੇ 'ਚ ਕੰਮ ਕਰਦੇ ਨੌਜਵਾਨ ਨੇ ਲਿਆ ਫਾਹਾਉਹ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਵਾਪਸ ਪਰਤਿਆ ਸੀ ਅਤੇ ਅੱਜ ਸਵੇਰੇ 8 ਵਜੇ ਢਾਬੇ ਦੇ ਕਾਰੀਗਰ ਨੇ ਫੋਨ ਕਰ ਕੇ ਉਸ ਨੂੰ ਦੱਸਿਆ ਕਿ ਇੰਦਰ ਨੇ ਫਾਹਾ ਲੈ ਲਿਆ ਹੈ।Punjab3 months ago
-
ਪਿਸਤੌਲ ਦੇ ਜ਼ੋਰ 'ਤੇ 17 ਸਾਲਾਂ ਲੜਕੀ ਨੂੰ ਕੀਤਾ ਅਗ਼ਵਾ, ਕੀਤੀ ਫਾਇਰਿੰਗ, ਪਿੰਡ 'ਚ ਦਹਿਸ਼ਤ ਦਾ ਮਾਹੌਲਗੁਰਦਾਸਪੁਰ ਜਿਲ੍ਹੇ ਦੇ ਬਲਾਕ ਦੌਰਾਂਗਲਾ ਅਧੀਂਨ ਆਉਂਦੇ ਪਿੰਡ ਉਗਰਾ ਵਿੱਚ ਤਿੰਨ ਅਨਪਛਾਤੇ ਨੌਜਵਾਨਾਂ ਵੱਲੋਂ ਚਿੱਟੇ ਦਿਨ ਪਿਸਤੌਲ ਦੇ ਜ਼ੋਰ 'ਤੇ ਇਕ 17 ਸਾਲਾਂ ਦੀ ਲੜਕੀ ਨੂੰ ਅਗ਼ਵਾ ਕਰ ਲਿਆ ਗਿਆ।Punjab5 months ago
-
ਗੋਲ਼ੀ ਮਾਰ ਕੇ ਸਾਬਕਾ ਫ਼ੌਜੀ ਨੇ ਕੀਤੀ ਖੁਦਕੁਸ਼ੀ, ਕੁਝ ਮਹੀਨੇ ਪਹਿਲਾਂ ਪਤਨੀ ਦਾ ਹੋਇਆ ਸੀ ਦੇਹਾਂਤਸੋਮਵਾਰ ਦੇਰ ਰਾਤ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਅਧੀਨ ਆਉਂਦੇ ਪਿੰਡ ਮੰਗਲ ਸੇਨ ਦੇ ਨਿਵਾਸੀ ਸਾਬਕਾ ਫ਼ੌਜੀ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਅਮਰੀਕ ਪੁੱਤਰ ਰਾਜਪਾਲ ਸਿੰਘ ਫੌਜ ਵਿਚੋਂ ਸੇਵਾ ਮੁਕਤ ਹੋਇਆ ਸੀ।Punjab7 months ago
-
ਮਾਪਿਆਂ ਦੇ ਕਮਾਊ ਪੁੱਤਰ ਦੀ ਕੈਨੇਡਾ 'ਚ ਝੀਲ 'ਚ ਡੁੱਬਣ ਨਾਲ ਮੌਤ, 2017 'ਚ ਸਟੱਡੀ ਵੀਜ਼ਾ 'ਤੇ ਗਿਆ ਸੀਇੱਥੋਂ ਨਜ਼ਦੀਕੀ ਪਿੰਡ ਚੱਕ ਸ਼ਰੀਫ ਦੇ 22 ਸਾਲਾ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਸਰੀ ਕੋਲ ਪੈਂਦੀ ਕਲਟਸ ਝੀਲ 'ਚ ਡੁੱਬਣ ਨਾਲ ਮੌਤ ਦੀ ਖ਼ਬਰ ਹੈ।Punjab7 months ago
-
ਵਿਜੀਲੈਂਸ ਨੇ ਗੁਰਦਾਸਪੁਰ ਅਤੇ ਫਤਹਿਗੜ੍ਹ ਚੂੜੀਆਂ ਦੇ ਈਓ ਸਣੇ ਅੱਧੀ ਦਰਜਨ ਅਧਿਕਾਰੀ ਹਿਰਾਸਤ 'ਚ ਲਏਵਿਜੀਲੈਂਸ ਵਿਭਾਗ ਅੰਮ੍ਰਿਤਸਰ ਦੀਆਂ ਵੱਖ-ਵੱਖ ਟੀਮਾਂ ਵੱਲੋਂ ਅੱਜ ਅਚਾਨਕ ਵੱਡੀ ਕਾਰਵਾਈ ਕਰਦਿਆਂ ਨਗਰ ਕੌਂਸਲਾਂ ਦੇ ਦੋ ਕਾਰਜ ਸਾਧਕ ਅਫ਼ਸਰਾਂ (ਈ ਓ) ਸਮੇਤ ਕੋਈ ਅੱਧੀ ਦਰਜਨ ਅਧਿਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਨਗਰ ਕੌਂਸਲ ਬਟਾਲਾ ਵਿਚ ਕੋਈ 3 -4 ਸਾਲ ਪਹਿਲਾਂ ਹੋਏ ਕਰੋੜਾਂ ਰੁਪਏ ਦੇ ਕਥਿਤ ਘੁਟਾਲੇ ਦੇ ਸਿਲਸਿਲੇ ਵਿਚ ਹਿਰਾਸਤ ਵਿਚ ਲਿਆ ਗਿਆ ਹੈ।Punjab7 months ago
-
ਜ਼ਮੀਨੀ ਝਗੜੇ ਨੇ ਧਾਰਿਆ ਖ਼ੂਨੀ ਰੂਪ; ਗੁਰਦਾਸਪੁਰ 'ਚ ਦੋ ਸਕੇ ਭਰਾਵਾਂ ਦੀ ਹੱਤਿਆ, ਪਿੰਡ ਵਿਚ ਦਹਿਸ਼ਤਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਸੰਤੋਖ ਰਾਏ 'ਚ ਅੱਜ ਸਵੇਰੇ ਅਚਾਨਕ ਜ਼ਮੀਨੀ ਵਿਵਾਦ ਕਾਰਨ ਇਕ ਵਿਅਕਤੀ ਵਲੋਂ ਗੋਲ਼ੀਆਂ ਮਾਰ ਕੇ ਦੋ ਸਕੇ ਨੌਜਵਾਨ ਭਰਾਵਾਂ ਦੀ ਹੱਤਿਆ ਕਰ ਦਿੱਤੀ ਗਈ।Punjab8 months ago
-
ਪੰਜਾਬੀ ਨੌਜਵਾਨ ਦੀ ਇਟਲੀ 'ਚ ਮੌਤ, ਦੋ ਭੈਣਾਂ ਦਾ ਇਕਲੌਤਾ ਭਰਾ ਸੀਨੇੜਲੇ ਪਿੰਡ ਗੁਰਦਾਸਪੁਰ ਦੇ ਨੌਜਵਾਨ ਦੀ ਇਟਲੀ ਦੇ ਰੋਮ ਸ਼ਹਿਰ ਵਿਚ ਦਿਲ ਦਾ ਦੌਰਾ ਪੈ ਜਾਣ ਕਾਰਨ ਬੇਵਕਤੀ ਮੌਤ ਹੋ ਗਈ।World9 months ago
-
ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਉਣ ਤੇ 3 ਪਿੰਡਾਂ ਨੂੰ ਕੀਤਾ ਸੀਲ, ਰਾਤ ਵੇਲੇ 12 ਨੂੰ ਆਈਸੋਲੇਸ਼ਨ ਵਾਰਡ ਪਹੁੰਚਾਇਆਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਤੋਂ ਇਲਾਵਾ ਹਨੂਮਾਨ ਨਗਰ ਰਾਜਸਥਾਨ ਤੋਂ ਆਏ ਮਜ਼ਦੂਰ 'ਚ ਬੀਤੇ ਦਿਨ ਕੋਰੋਨਾ ਵਾੲਰਿਸ ਸਬੰਧੀ ਪੁਸ਼ਟੀ ਹੋਣ ਤੋਂ ਬਾਅਦ ਐਤਵਾਰ ਨੂੰ ਸਰਹੱਦੀ ਪਿੰਡ ਦੋਸਤਪੁਰ, ਮੁਸਤਫਾਪੁਰ, ਅਤੇ ਲੋਪਾ ਨੂੰ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ ਹੈ।Punjab10 months ago
-
ਗੁਰਦਾਸਪੁਰ ਵਿਚ ਇਕੋ ਦਿਨ ਆਏ 24 ਪਾਜ਼ੇਟਿਵ ਕੇਸ,ਸਾਰੇ ਮਰੀਜ਼ ਹਜ਼ੂਰ ਸਾਹਿਬ ਤੋਂ ਪਰਤੇ ਹਨਜ਼ਿਲ੍ਹਾ ਗੁਰਦਾਸਪੁਰ ਲਈ ਅੱਜ ਸ਼ਨਿਚਰਵਾਰ ਸ਼ਾਮ ਉਸ ਵੇਲ੍ਹੇ ਬੁਰੀ ਖ਼ਬਰ ਆਈ ਜਦੋਂ ਇਕੋ ਦਿਨ ਹੀ 24 ਵਿਅਕਤੀਆਂ ਦੇ ਕੋਰੋਨਾ ਪੀੜਤ ਹੋਣ ਦੇ ਮਾਮਲੇ ਸਾਹਮਣੇ ਆਏ ਗਏ।Punjab10 months ago