fatehgarh sahib news
-
ਪਿੰਡ ਛਲੇੜੀ ਵਾਸੀਆਂ ਨੇ 417 ਏਕੜ ਜ਼ਮੀਨ ਸਰਕਾਰ ਨੂੰ ਕੀਤੀ ਸਪੁਰਦਜ਼ਿਲ੍ਹੇ ਦੇ ਪਿੰਡ ਛਲੇੜੀ ਕਲਾਂ ਵਿਖੇ 417 ਏਕੜ ਪੰਚਾਇਤੀ ਜ਼ਮੀਨ ਪਿੰਡ ਵਾਸੀਆਂ ਨੇ ਸਹਿਮਤੀ ਨਾਲ ਸਰਕਾਰ ਦੇ ਸਪੁਰਦ ਕਰ ਦਿੱਤੀ। ਇਸ ਮੌਕੇ ਮਾਲ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਪਿੰਡ ਦੇ ਲੋਕਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।Punjab4 days ago
-
ਤੋਤਿਆਂ ਨੇ ਕੀਤਾ ਸੂਰਜਮੁਖੀ ਉਤਪਾਦਕਾਂ ਦੇ ਨੱਕ ’ਚ ਦਮ, ਛਿਣਾਂ 'ਚ ਚੁਗ ਜਾਂਦੇ ਨੇ ਖੇਤਾਂ ਦੇ ਖੇਤਤੋਤਿਆਂ ਦੇ ਕਹਿਰ ਦਾ ਟਾਕਰਾ ਕਰਨ ਲਈ ਕਿਸਾਨ ਤਰ੍ਹਾਂ ਤਰ੍ਹਾਂ ਦੇ ਜੁਗਾਡ਼ ਲਗਾ ਰਹੇ ਹਨ ਕੋਈ ਥਾਲ ਖਡ਼ਕਾ ਰਿਹਾ ਹੈ। ਕੋਈ ਆਪਣੇ ਟਰੈਕਟਰ ’ਤੇ ਲੱਗੇ ਡੈੱਕ ਨੂੰ ਫੁੱਲ ਆਵਾਜ਼ ’ਤੇ ਚਲਾ ਕੇ ਡਰਾਉਣੀਆਂ ਆਵਾਜਾਂ ਕੱਢ ਰਿਹਾ ਹੈ। ਖੇਤਾਂ ਵਿਚ ਆਦਮ ਕੱਦ ਡਰਨੇ ਲਗਾਏ ਹੋਏ ਹਨ।Punjab8 days ago
-
ਖ਼ਾਲਸਾ ਯੂਨੀਵਰਸਿਟੀ ਦੇ ਵੀਸੀ ਦਾ CM ਮਾਨ ਨੂੰ ਪੱਤਰ; ਲਿਖਿਆ- ਨਾ ਹੋਣ ਲੋੜੋਂ ਵੱਧ ਛੁੱਟੀਆਂ, ਹੋਰਨਾਂ ਸੂਬਿਆਂ ਤੋਂ ਪੱਛੜ ਰਿਹੈ ਪੰਜਾਬਡਾ. ਵਾਲੀਆ ਨੇ ਮੁੱਖ ਮੰਤਰੀ ਨੂੰ ਬਹੁਤ ਹੀ ਵਿਸਤਾਰ ਵਿਚ ਪੱਤਰ ਲਿਖ ਕੇ ਤੱਥਾਂ ਸਮੇਤ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਆਰਥਿਕ ਤੌਰ ’ਤੇ ਭਾਰਤ ਦੀਆਂ ਬਹੁਤ ਸਾਰੇ ਪ੍ਰਾਂਤਾ ਤੋਂ ਪੱਛਡ਼ ਚੁੱਕਾ ਹੈ। ਇਸ ਦੇ ਕਈ ਕਾਰਨ ਹਨ ਜਿਨ੍ਹਾਂ ਵਿੱਚੋਂ ਇੱਕ ਕਾਰਨ ਪੰਜਾਬ ਵਿੱਚ ਲੋਡ਼ ਤੋਂ ਵੱਧ ਸਰਕਾਰੀ ਜਾਂ ਗੈਰ ਸਰਕਾਰੀ ਤੌਰ ਤੇ ਛੁੱਟੀਆਂ ਦੀ ਗਿਣਤੀ ਵਿੱਚ ਵਾਧਾ ਹੈ।Punjab15 days ago
-
Bribe Case : ਰਿਸ਼ਵਤ ਦੇ ਦੋਸ਼ 'ਚ ਸਬ-ਇੰਸਪੈਕਟਰ ਗਿ੍ਫ਼ਤਾਰਵਿਜੀਲੈਂਸ ਬਿਊਰੋ ਨੇ ਸਬ-ਇੰਸਪੈਕਟਰ ਮੇਜਰ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ 'ਚ ਗਿ੍ਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਫਤਿਹਗੜ੍ਹ ਸਾਹਿਬ ਦੇ ਇੰਸਪੈਕਟਰ ਪਿ੍ਰਤਪਾਲ ਸਿੰਘ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਖ਼ਿਲਾਫ਼ ਪਿੰਡ ਰਾਏਸਲ ਦੇ ਕੁਲਵੰਤ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਕੋਲ ਟਰੱਕ ਟਰਾਲਾ ਸੀ, ਜਿਸ ਦੇ ਡਰਾਈਵਰ ਬਲਵਿੰਦਰ ਸਿੰਘ ਤੇ ਬਲਵੀਰ ਸਿੰਘ ਸਨ।Punjab18 days ago
-
2 ਕੈਦੀਆਂ ਦੀ ਸਿਹਤ ਖ਼ਰਾਬ ਹੋਣ ਕਾਰਨ ਸਿਵਲ ਹਸਪਤਾਲ ਭਰਤੀ ਕਰਵਾਏਵੀਰਵਾਰ ਨੂੰ 2 ਕੈਦੀਆਂ ਦੀ ਅਚਾਨਕ ਤਬੀਅਤ ਖਰਾਬ ਹੋਣ ਤੋ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਇਨ੍ਹਾਂ ਕੈਦੀਆਂ ਨੂੰ ਬੱਸ ਰਾਹੀਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੋਪੜ ਜੇਲ੍ਹ ਤੋਂ ਮਾਨਸਾ ਜੇਲ੍ਹ ਸਿਫਟ ਕੀਤਾ ਜਾ ਰਿਹਾ ਸੀ ਕਿ ਬੱਸ ਵਿਚ ਬੈਠੇ ਦੋ ਕੈਦੀਆਂ ਨੇ ਨਾਲ ਮੌਜੂਦ ਕਰਮਚਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਸਿਹਤ ਖਰਾਬ ਹੋ ਰਹੀ ਹੈ।Punjab18 days ago
-
ਔਰਤਾਂ ਲਈ ਇਕ ਹਜ਼ਾਰ ਰੁਪਏ ਮਹੀਨਾ ਸਕੀਮ ਜਲਦ ਹੋਵੇਗੀ ਲਾਗੂ : ਡਾ. ਬਲਜੀਤ ਕੌਰਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਬਿਹਤਰੀ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਕੀਤੇ ਵਾਅਦੇ ਮੁਤਾਬਕ ਸੂਬੇ ਦੀ ਹਰ ਔਰਤ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਸਕੀਮ ਬਹੁਤ ਜਲਦ ਲਾਗੂ ਕੀਤੀ ਜਾਵੇਗੀ।Punjab19 days ago
-
ਅਮਲੋਹ 'ਚ ਔਰਤ ਦੀ ਹੱਤਿਆ, ਪਾਏ ਹੋਏ ਸੋਨੇ ਦੀ ਗਹਿਣੇ ਵੀ ਗ਼ਾਇਬ, ਸਕੂਲੋਂ ਛੁੱਟੀ ਹੋਣ ਤੋਂ ਬਾਅਦ ਪੁੱਤਰ ਘਰ ਆਇਆ ਤਾਂ ਲੱਗਿਆ ਪਤਾਅਣਪਛਾਤੇ ਵਿਅਕਤੀਆਂ ਵੱਲੋਂ ਉਸਦੀ ਪਤਨੀ ਦੇ ਕੰਨਾਂ ਤੇ ਗਲ਼ ਵਿੱਚ ਪਾਈਆਂ ਸੋਨੇ ਦੀਆਂ ਚੀਜ਼ਾਂ ਉਤਾਰ ਲਈਆਂ ਗਈਆਂ ਹਨ। ਵਾਰਦਾਤ ਕਰਨ ਵਾਲ਼ੇ ਘਟਨਾ ਉਪਰੰਤ ਫ਼ਰਾਰ ਹੋਣ 'ਚ ਸਫ਼ਲ ਹੋ ਗਏ ਹਨ। ਇਸ ਮੌਕੇ ਪਹੁੰਚੇ ਡੀ.ਐਸ.ਪੀ ਸੁਖਵਿੰਦਰ ਸਿੰਘ ਤੇ ਪੁਲਿਸ ਟੀਮ ਮਾਮਲੇ ਦੀ ਜਾਂਚ ਕਰ ਰਹੇ ਹਨ।Punjab19 days ago
-
ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪੰਜਾਬ ਪੁਲਿਸ ਦਾ ਏਐੱਸਆਈ ਗ੍ਰਿਫ਼ਤਾਰ, ਹੈਲਪਲਾਈਨ ਨੰਬਰ 'ਤੇ ਭੇਜੀ ਸ਼ਿਕਾਇਤ ਤੋਂ ਬਾਅਦ ਹੋਈ ਕਾਰਵਾਈਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਨੂੰ ਚੌਕਸੀ ਵਿਭਾਗ ਨੇ ਕਾਬੂ ਕੀਤਾ ਹੈ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਹਰਬੰਸ ਸਿੰਘ ਨਾਂ ਦੇ ਇਕ ਵਿਅਕਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਐਂਟੀ ਕੁਰਪਸ਼ਨ ਹੈਲਪਲਾਈਨ ਤੇ ਜ਼ਿਲ੍ਹੇ 'ਚ ਤੈਨਾਤ ਇਕ ਏਐੱਸਆਈ ਵੱਲੋਂ ਰਿਸ਼ਵਤ ਮੰਗਣ ਦੀ ਸ਼ਿਕਾਇਤ ਕੀਤੀ ਸੀ।Punjab22 days ago
-
ਸਿਰੋਪਿਆਂ ਤੇ ਸਨਮਾਨ ਚਿੰਨ੍ਹਾਂ ’ਤੇ ਬੇਲੋਡ਼ਾ ਖ਼ਰਚਾ ਹੋਵੇ ਬੰਦ; SGPC ਪ੍ਰਧਾਨ ਦੇ ਬਿਆਨ ਦੀ ਹਰ ਪਾਸੇ ਹੋ ਰਹੀ ਸ਼ਲਾਘਾਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ਼ੇਰ ਸਿੰਘ ਅਤੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕੀਤਾ ਗਿਆ ਐਲਾਨ ਬਹੁਤ ਵਧੀਆ ਹੈ।Punjab22 days ago
-
Exclusive : ਕੇਸਰ ਦੀ ਖੇਤੀ ਦੇ ਨਾਂ ’ਤੇ ਠੱਗੇ ਜਾ ਰਹੇ ਪੰਜਾਬ ਦੇ ਕਿਸਾਨ, 50 ਰੁਪਏ ਕਿਲੋ ਵਾਲਾ ਬੀਜ ਵੇਚਿਆ ਜਾ ਰਿਹੈ 50 ਹਜ਼ਾਰ ਰੁਪਏ ਕਿਲੋ, ਜਾਣੋ ਵਜ੍ਹਾਭਾਰਤ 'ਚ ਇਸ ਦੀ ਖੇਤੀ ਬਨਸਪਤੀ ਤੇਲ ਲਈ ਹੁੰਦੀ ਹੈ ਤੇ ਤੇਲ ਬੀਜਾਂ ਦੇ ਉਤਪਾਦਨ ਦੀ ਲਡ਼ੀ ਚ ਦੇਸ਼ ‘ਚ ਇਸ ਦਾ ਸੱਤਵਾਂ ਸਥਾਨ ਹੈ। 2019 ‘ਚ ਦੇਸ਼ ’ਚ ਇਸ ਦਾ 55 ਹਜਾਰ ਟਨ ਉਤਪਾਦਨ ਹੋਇਆ ਸੀ ਜਿਸ ਚ ਮਹਾਰਾਸ਼ਟਰ, ਕਰਨਾਟਕ, ਗੁਜਰਾਤ ਅਤੇ ਆਂਧਰਾ ਪ੍ਰਦੇਸ ਦਾ ਲਗਪਗ 99 ਪ੍ਰਤੀਸ਼ਤ ਹਿੱਸਾ ਸੀ।Punjab22 days ago
-
ਪਿੰਡ ਵਾਸੀਆਂ ਨੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਦਿੱਤਾ ਧਰਨਾਪਿੰਡ ਭੱਲਮਾਜਰਾ ਵਾਸੀਆਂ ਨੇ 21 ਅਪ੍ਰੈਲ ਨੂੰ ਪਿੰਡ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਤੋਂ ਬਾਅਦ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਡੀਸੀ ਦਫਤਰ ਅੱਗੇ ਧਰਨਾ ਦਿੱਤਾ।Punjab23 days ago
-
ਬਿਜਲੀ ਬੋਰਡ ਦਾ ਜੇੇਈ ਰਿਸ਼ਵਤ ਲੈਂਦਾ ਗ੍ਰਿਫ਼ਤਾਰ, ਆਪ ਵਿਧਾਇਕ ਹੈਪੀ ਨੇ ਕੀਤਾ ਦਾਅਵਾਬਿਜਲੀ ਬੋਰਡ ਦੇ ਇਕ ਜੇਈ ਨੂੰ ਆਮ ਆਦਮੀ ਪਾਰਟੀ ਦੇ ਬੱਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਥਿਤ ਤੌਰ ਤੇ ਰਿਸ਼ਵਤ ਲੈਂਦੇ ਹੋਏ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਵਿਧਾਇਕ ਨੇ ਜੇਈ ਨੂੰ ਰਿਸ਼ਵਤ ਲੈਦੇ ਫੜ੍ਹੇੇ ਜਾਣ ਤੋ ਬਾਅਦ ਉਸ ਦੀ ਵੀਡੀਓ ਸ਼ੋ਼ਸ਼ਲ ਮੀਡੀਆ ਤੇੇ ਵਾੲਰਿਲ ਕੀਤੀ ਗਈ। ਬੱਸੀ ਪਠਾਣਾਂ ਪੁਲਿਸ ਵੱਲੋ ਬੁੱਧਵਾਰ ਦੇਰ ਸ਼ਾਮ ਪਰਵੈਂਸ਼ਨ ਆਫ ਕੁਰਪਸ਼ਨ ਐਕਟ ਦੀ ਧਾਰਾ 7 ਤਹਿਤ ਇਸ ਸੰਬੰਧੀ ਕੇਸ ਦਰਜ ਕੀਤਾ ਗਿਆ।Punjab26 days ago
-
ਗਰੀਬਾਂ ਤੇ ਲੋੜਵੰਦਾਂ ਨੂੰ ਭੋਜਨ ਦੇਵੇਗੀ ਸਸਤਾ ਭੋਜਨ ਰਸੋਈਕਿਸੇ ਵੀ ਲੋੜਵੰਦ ਤੇ ਗਰੀਬ ਨੂੰ ਹੁਣ ਭੁੱਖੇ ਨਹੀਂ ਸੌਣਾ ਪਵੇਗਾ। ਉਨ੍ਹਾਂ ਨੂੰ ਸਸਤਾ ਅਤੇ ਚੰਗਾ ਭੋਜਨ ਮਿਲੇਗਾ। ਫਤਿਹ ਫਾਊਂਡੇਸ਼ਨ ਨੇ ਸਰਹਿੰਦ ਬੀਡੀਪੀਓ ਦਫ਼ਤਰ ਨੇੜੇ ਲੋੜਵੰਦਾਂ ਅਤੇ ਗਰੀਬਾਂ ਨੂੰ ਸਸਤਾ ਭੋਜਨ ਮੁਹੱਈਆ ਕਰਵਾਉਣ ਲਈ 'ਬੇਬੇ ਨਾਨਕੀ ਜੀ ਸਸਤੀ ਭੋਜਨ ਰਸੋਈ' ਸ਼ੁਰੂ ਕੀਤੀ ਹੈ।Punjab29 days ago
-
ਸੂਬਾ ਸਰਕਾਰ ਪੰਜਾਬੀ ਡਾਇਸਪੋਰਾ ਬਾਰੇ ਨੀਤੀਆਂ 'ਚ ਸੋਧ ਕਰੇ : ਚਾਹਲਅਮਰੀਕਾ ਸਥਿਤ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਪੰਜਾਬ ਸਰਕਾਰ ਨੂੰ ਪਰਵਾਸੀ ਪੰਜਾਬੀਆਂ ਸਬੰਧੀ ਨੀਤੀਆਂ ਵਿਚ ਸੋਧ ਕਰਨ ਦੀ ਅਪੀਲ ਕੀਤੀ ਹੈ। ਨਾਪਾ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਕਿਹਾ ਹੈ ਕਿ ਸਰਕਾਰ ਨੇ ਨਵੇਂ ਕਾਨੂੰਨ ਰਾਹੀਂ ਪਰਵਾਸੀ ਭਾਰਤੀਆਂ ਨੂੰ ਜਾਇਦਾਦਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਸੀ।Punjab1 month ago
-
ਸ਼ੱਕ ਕਾਰਨ ਪਤਨੀ ਤੇ 8 ਮਹੀਨੇ ਦੀ ਧੀ 'ਤੇ ਪੈਟਰੋਲ ਪਾ ਕੇ ਲਾ'ਤੀ ਅੱਗ, ਪਤੀ ਫ਼ਰਾਰਸਰਹਿੰਦ ਦੇ ਹਮਾਊਪੁਰ ਖੇਤਰ ਵਿਚ ਪਤੀ ਨੇ 8 ਮਹੀਨੇ ਦੀ ਧੀ ਤੇ 24 ਸਾਲਾ ਪਤਨੀ 'ਤੇ ਕਥਿਤ ਤੌਰ 'ਤੇ ਪੈਟਰੋਲ ਿਛੜਕ ਕੇ ਅੱਗ ਲਗਾ ਦਿੱਤੀ। ਦੋਵਾਂ ਨੂੰ ਬੁਰੀ ਤਰ੍ਹਾਂ ਨਾਲ ਝੁਲਸੀ ਹਾਲਤ 'ਚ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੇਖਦਿਆਂ ਮਾਂ ਨੂੰ ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਅਤੇ ਧੀ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਘਟਨਾ ਸਬੰਧੀ ਪ੍ਰਰਾਪਤ ਵੇਰਵੇ ਅਨੁਸਾਰ ਜਗਵਿੰਦਰ ਨਾਂ ਦਾ ਵਿਅਕਤੀ ਆਪਣੀ ਪਤਨੀ 'ਤੇ ਕਿਸੇ ਗੱਲੋਂ ਸ਼ੱਕ ਕਰਦਾ ਸੀ ਜਿਸ ਕਾਰਨ ਦੋਵਾਂ ਵਿਚਾਲੇ ਝਗੜਾ ਹੋ ਗਿਆ। ਸ਼ੁੱਕਰਵਾਰ ਰਾਤ ਜਦੋਂ ਪਤਨੀ ਤੇ ਧੀ ਸੁੱਤੀਆਂ ਪਈਆਂ ਸਨPunjab1 month ago
-
ਸਟੋਰ ਕੀਤੀਆਂ ਪੁਰਾਣੀਆਂ ਬੋਰੀਆਂ 'ਚੋਂ 2022-23 ਦੇ ਬਾਰਦਾਨੇ 'ਚ ਭਰੀ ਜਾ ਰਹੀ ਸੀ ਕਣਕ, ਆਪ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਮਾਰਿਆ ਛਾਪਾਅੱਜ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਅਨਾਜ ਮੰਡੀ ਅਮਲੋਹ ਵਿਖੇ ਸਥਿਤ ਮਾਰਕਫੈੱਡ ਦੇ ਗੁਦਾਮਾਂ ਵਿਚ ਛਾਪਾ ਮਾਰਿਆ ਗਿਆ ਜਿਸ ਦੌਰਾਨ ਗੋਦਾਮ ਵਿੱਚ 2022-23 ਦੇ ਬਾਰਦਾਨੇ ਵਿੱਚ ਤਾਇਨਾਤ ਮੁਲਾਜ਼ਮਾਂ ਵੱਲੋਂ ਕਣਕ ਭਰੀ ਜਾ ਰਹੀ ਸੀ ।Punjab1 month ago
-
ਮੁੱਖ ਮੰਤਰੀ ਦੇ ਨਾਂ 'ਤੇ ਧਮਕਾਉਣ ਵਾਲਾ ਪੀਡਬਲਯੂਡੀ ਚੀਫ ਦਾ ਡਰਾਈਵਰ ਮੁਅੱਤਲ, ਆਡੀਓ ਵਾਇਰਲ ਹੋਣ ਪਿੱਛੋਂ ਹੋਈ ਕਾਰਵਾਈਡਰਾਈਵਰ ਵੱਲੋੋ 5 ਅਪ੍ਰੈਲ ਨੂੰ ਦਿੱਤਾ ਜਵਾਬ ਤਸੱਲੀਬਖਸ਼ ਨਾ ਹੋਣ ਕਾਰਨ ਕੀਤੀ ਗਈ ਸਿਫਾਰਸ਼ਾਂ ਦੇ ਮੁੱਦੇਨਜਰ ਡਰਾਇਵਰ ਨੂੰ ਸਰਕਾਰੀ ਆਚਰਣ ਨਿਯਮ, 1906 ਦੀ ਉੁਲੰਘਣਾ ਕਰਨ ਕਰਕੇ ਪੰਜਾਬ ਸਿਵਲ ਸੇਵਾਵਾਂ ਨਿਯਮਾਂ ਤਹਿਤ ਤਤਕਾਲ ਸਮੇਂਂ ਤੋਂ ਮੁਅੱਤਲ ਕੀਤਾ ਜਾਂਦਾ ਹੈ। ਜਾਰੀ ਆਦੇਸ਼ਾਂ ਅਨੁਸਾਰ ਡਰਾਈਵਰ ਦੀ ਮੁੁੁੁਅੱਤਲੀ ਦੌਰਾਨ ਉਸ ਦਾ ਹੈਡਕੁਆਟਰ ਕਾਰਜਕਾਰੀ ਇੰਜੀਨੀਅਰ ਦਫ਼ਤਰ ਪਟਿਆਲਾ ਹੋਵੇਗਾ।Punjab1 month ago
-
ਸ਼ਾਰਟ ਸਰਕਟ ਹੋਣ ਕਾਰਨ ਖੜ੍ਹੀ ਕਣਕ ਦੀ ਫਸਲ ਨੂੰ ਲੱਗੀ ਅੱਗ, ਤਿੰਨ ਏਕੜ ਫਸਲ ਸੜੀਸਥਾਨਕ ਸ਼ਹਿਰ ਦੇ ਪਿੰਡ ਲਟੌਰ ਵਿਖੇ ਕਣਕ ਦੀ ਤਿੰਨ ਏਕੜ ਫਸਲ ਸੜ ਕੇ ਸੁਆਹ ਹੋ ਗਈ। ਪਿੰਡ ਵਾਸੀਆਂ ਦੀ ਮੱਦਦ ਦੇ ਨਾਲ ਅੱਗ ਉੱਤੇ ਕਾਬੂ ਪਾ ਲਿਆ ਗਿਆ।Punjab1 month ago
-
ਬਠਿੰਡਾ ਦੇ ਇੱਕ ਡੇਰੇ 'ਚ ਐੱਸਸੀ ਭਾਈਚਾਰੇ ਨਾਲ ਨਾ-ਬਰਾਬਰੀ ਦਾ ਮਾਮਲਾ ਆਇਆ ਸਾਹਮਣੇ, ਲੰਗਰ ਲਈ ਬਿਠਾਇਆ ਜਾਂਦੈ ਵੱਖਬਠਿੰਡਾ ਜ਼ਿਲ੍ਹੇ ਦੇ ਇੱਕ ਡੇਰੇ ਵਿੱਚ ਰੰਘਰੇਟਿਆਂ (ਅਨੁਸੂਚਿਤ ਜਾਤਾਂ) ਨੂੰ ਲੰਗਰ ਵਿਚ ਬਰਾਬਰਤਾ ਨਹੀਂ ਮਿਲਦੀ, ਉਨ੍ਹਾਂ ਨੂੰ ਵੱਖ ਬਿਠਾਇਆ ਜਾਂਦਾ ਹੈ। ਇਹ ਪ੍ਰਗਟਾਵਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇੇ ਸੇਵਾਮੁਕਤ ਜੱਜ ਨਿਰਮਲ ਸਿੰਘ ਨੇ ਕੀਤਾ ਹੈ। ਉਨ੍ਹਾਂ ਇਸ ਸੰਬੰਧੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਪੱਤਰ ਵੀ ਲਿਖਿਆ ਹੈ।Punjab1 month ago
-
ਕਿਸਾਨਾਂ ਨੂੰ ਲਾਪਰਵਾਹੀ ਮਹਿੰਗੀ ਨਾ ਪੈ ਜਾਵੇ, ਕਿਸਾਨਾਂ ਲਈ ਚਿੰਤਾ ਦਾ ਕਾਰਨ ਬਣੇ ਖੇਤਾਂ 'ਚ ਖੜ੍ਹੇ ਬਿਜਲੀ ਦੇ ਟਰਾਂਸਫਾਰਮਰਕਿਸਾਨਾਂ ਦੀ ਖ਼ੂਨ ਪਸੀਨੇ ਨਾਲ ਪਾਲੀ ਕਣਕ ਦੀ ਵਾਢੀ ਦਾ ਸਮਾਂ ਨੇੜੇ ਆ ਰਿਹਾ ਹੈ। ਕਣਕ ਦਾ ਸੁਨਹਿਰੀ ਹੁੰਦਾ ਰੰਗ ਕਿਸਾਨਾਂ ਨੂੰ ਵਿਸਾਖੀ ਦੀ ਯਾਦ ਦਿਵਾਉਂਦਾ ਹੋਇਆ ਆਰਥਿਕ ਆਮਦਨ ਦਾ ਸ਼ੁੱਭ ਸੰਕੇਤ ਦੇ ਰਿਹਾ ਹੈ। ਅਜਿਹੇ ਵਿਚ ਕਿਸਾਨਾਂ ਦੇ ਖੇਤਾਂ 'ਚ ਖੜ੍ਹੇ ਬਿਜਲੀ ਦੇ ਟਰਾਂਸਫਾਰਮਰ ਚਿੰਤਾ ਦਾ ਕਾਰਨ ਸਮਝੇ ਜਾਂਦੇ ਹਨ।Punjab1 month ago