farmers
-
ਸਿੰਘੂ ਬਾਰਡਰ ’ਤੇ ਕਿਸਾਨਾਂ ਦੀ ਰਿਹਾਇਸ਼ ਨੂੰ ਲੱਗੀ ਅੱਗ ਪਿੱਛੇ ਸਰਕਾਰ ਦਾ ਹੱਥ : ਨੰਗਲਾਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਦੀਆਂ ਰਿਹਾਇਸ਼ਾਂ ਨੂੰ ਅੱਗ ਲਾਉਣ ਨੂੰ ਮੰਦਭਾਗਾ ਦੱਸਦਿਆਂ ਭਾਕਿਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਯੋਧਾ ਸਿੰਘ ਨੰਗਲਾ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਰੋਹ ਨੂੰ ਦੇਖਕੇ ਬੁਖਲਾਹਟ ਵਿਚ ਆਈ ਹੋਈ ਹੈ ਤੇ ਕਿਸਾਨਾਂ ’ਤੇ ਹਮਲੇ ਕਰਵਾ ਰਹੀ ਹੈ।Punjab9 hours ago
-
Farmer's Protest : ਕਿਸਾਨ ਮੋਰਚੇ ਤੋਂ ਪਰਤੇ ਪਿੰਡ ਭਰੋ ਹਾਰਨੀ ਦੇ ਕਿਸਾਨ ਦੀ ਮੌਤਬਲਾਕ ਕਾਹਨੂੰਵਾਨ ਦੇ ਪਿੰਡ ਭਰੋ ਹਾਰਨੀ ਦਾ ਕਿਸਾਨ ਰਣਧੀਰ ਸਿੰਘ (75) ਕੁਝ ਦਿਨ ਪਹਿਲਾਂ ਦਿੱਲੀ ਦੇ ਕਿਸਾਨ ਮੋਰਚੇ ਵਿੱਚ ਜਥੇ ਸਮੇਤ ਗਿਆ ਸੀ। ਜਦੋਂ ਉਹ ਚਾਰ ਦਿਨ ਪਹਿਲਾਂ ਘਰ ਪਰਤੇ ਤਾਂ ਉਨ੍ਹਾਂ ਦੀ ਸਿਹਤ ਦਾ ਖਰਾਬ ਹੋ ਗਈ ਸੀ।Punjab14 hours ago
-
Weather Update : ਮੌਸਮ ਵਿਚ ਬਦਲਾਅ ਕਾਰਨ ਕਿਸਾਨਾਂ ਦੀ ਵਧੀ ਚਿੰਤਾਅਪ੍ਰੈਲ ਮਹੀਨੇ ਦੌਰਾਨ ਮੌਸਮ ਦੇ ਬਦਲ ਰਹੇ ਰੁਖ਼ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਇਸ ਸਮੇਂ ਖੇਤਾਂ ਵਿਚ ਕਣਕ ਦੀ ਫਸਲ ਪੱਕ ਕੇ ਤਿਆਰ ਹੈ ਤੇ ਕਿਸਾਨ ਫਸਲ ਨੂੰ ਮੰਡੀਆਂ ’ਚ ਪਹੁੰਚਾਉਣ ’ਚ ਲੱਗੇ ਹੋਏ ਹਨ ਪਰ ਵੀਰਵਾਰ ਨੂੰ ਹੋਈ ਹਲਕੀ ਕਿਣਮਿਣ ਤੇ ਬੱਦਲਾਂ ਨੇ ਕਿਸਾਨਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ।Punjab15 hours ago
-
ਮੰਡੀਆਂ 'ਚ ਲੱਗੇ ਬੋਰੀਆਂ ਦੇ ਢੇਰ, ਫੜ੍ਹਾਂ ਦਾ ਘਾਟਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਕਣਕ ਦੀ ਆਮਦ ਤੇਜ਼ ਹੋਣ 'ਤੇ ਮੰਡੀ 'ਚੋਂ ਵਿਕੀ ਫ਼ਸਲ ਦੀ ਚੁਕਾਈ ਨਾ ਹੋਣ ਕਰ ਕੇ ਮੰਡੀ 'ਚ ਕਣਕ ਦੀਆਂ ਬੋਰੀਆਂ ਦੇ ਢੇਰ ਲੱਗ ਗਏ ਹਨ। ਫੜ੍ਹ ਖ਼ਾਲੀ ਕਰਨ ਦੀ ਆੜ ਹੇਠ ਲਿਫਟਿੰਗ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਆੜ੍ਹਤੀਆਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਹੈ। ਠੇਕੇਦਾਰ ਦੇ ਕਰਿੰਦਿਆਂ ਵੱਲੋਂ ਪ੍ਰਤੀ ਥੈਲਾ 6 ਰੁਪਏ ਰਿਸ਼ਵਤ ਮੰਗੀ ਜਾ ਰਹੀ ਹੈ। ਇਹ ਦੋਸ਼ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਤੇ ਆੜ੍ਹਤੀ ਯਾਦਵਿੰਦਰ ਸਿੰਘ ਯਾਦੂ ਵੱਲੋਂ ਲਾਏ ਗਏ। ਯਾਦੂ ਨੇ ਕਿਹਾ ਕਿ ਪਹਿਲਾਂ ਹੀ ਸਿੱਧੀ ਅਦਾਇਗੀ ਨੂੰ ਲੈ ਕੇ ਆੜ੍ਹਤੀ ਪਰੇਸ਼ਾਨ ਹਨ। ਉਹ ਕਈ ਦਿਨ ਤੋਂ ਆਨਲਾਈਨ ਐਂਟਰੀ ਦੇ ਚੱਕਰ 'ਚ ਉਲਝੇ ਹੋਏ ਹਨ। ਸਰਕਾਰੀ ਖ਼ਰੀਦ ਦੇਰੀ ਨਾਲ ਸ਼ੁਰੂ ਹੋਣ ਕਰ ਕੇ ਮੰਡੀ 'ਚ ਇਕਦਮ ਕਣਕ ਦੀ ਫ਼ਸਲ ਆ ਗਈ। ਖ਼ਰੀਦੀ ਫ਼ਸਲ ਮੰਡੀ 'ਚੋਂ ਚੱਕੀ ਨਾ ਜਾਣ ਕPunjab17 hours ago
-
ਜਿਨਾਂ੍ਹ ਮੰਡੀਆਂ ਵਿਚ ਐਫਸੀਆਈ ਦੀ ਖਰੀਦ ਹੈ, ਉਹ ਖਰੀਦ ਜਰੂਰੀ ਬਣਾਵੇ ਸਰਕਾਰ- ਕਿਸਾਨ ਆਗੂਜਿਨਾਂ੍ਹ ਮੰਡੀਆਂ ਵਿਚ ਐਫਸੀਆਈ ਦੀ ਖਰੀਦ ਹੈ, ਉਥੇ ਖਰੀਦ ਜਰੂਰੀ ਬਣਾਵੇ ਸਰਕਾਰ- ਕਿਸਾਨ ਆਗੂ ਹਰਮੇਲ ਸਾਗਰ, ਭੁੱਚੋPunjab17 hours ago
-
ਪੰਜਾਬ ’ਚ RSS ਦੇ ਸੂਬਾ ਪ੍ਰਚਾਰਕ ਮੁਖੀ ਦੀ ਕਾਰ ’ਤੇ ਕਿਸਾਨਾਂ ਦਾ ਹਮਲਾ, 5 ਲੋਕਾਂ ’ਤੇ ਕੇਸਜਾਂਚ ਕਰ ਰਹੇ ਏਐੱਸਆਈ ਨਰਿੰਦਰ ਪਾਲ ਨੇ ਕਿਹਾ ਕਿ ਅਜੇ ਮੁਲਜ਼ਮਾਂ ਨੂੰ ਗਿ੍ਫਤਾਰ ਨਹੀਂ ਕੀਤਾ ਜਾ ਸਕਿਆ। ਹਮਲੇ ’ਚ ਕਿੰਨਾਂ ਸੰਗਠਨਾਂ ਦੇ ਲੋਕਾਂ ਦਾ ਹੱਥ ਸੀ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ।Punjab19 hours ago
-
ਮੰਡੀਆਂ 'ਚ ਬਾਰਦਾਨੇ ਦੀ ਘਾਟ ਤੇ ਫ਼ਸਲ ਦੀ ਸਿੱਧੀ ਅਦਾਇਗੀ ਤਹਿਤ ਪੈਸੇ ਲੈਣ ਲਈ ਕਿਸਾਨ ਹੋ ਰਹੇ ਖੱਜਲ ਖ਼ੁਆਰ : ਸੰਧਵਾਂਕਿਸਾਨਾਂ ਦੇ ਖਾਤਿਆਂ ਵਾਲੇ ਬੈਂਕ ਅਦਾਇਗੀ ਪੋਰਟਲ 'ਤੇ ਦਰਜ ਨਾ ਹੋਣ ਕਾਰਨ ਕਿਸਾਨਾਂ ਨੂੰ ਵੇਚੀ ਫ਼ਸਲ ਦੇ ਪੈਸੇ ਨਹੀਂ ਮਿਲ ਰਹੇ। ਵਿਧਾਇਕ ਸੰਧਵਾ ਨੇ ਦੋਸ਼ ਲਾਇਆ ਦੋਸ਼ ਲਾਇਆ ਕਿ ਸੂਬੇ ਦੇ ਕਾਂਗਰਸੀ ਮੰਤਰੀ ਪੰਜਾਬ ਦੇ ਕਿਸਾਨਾਂ ਦੀ ਕਣਕ ਦੀ ਸਹੀ ਖਰੀਦ ਕਰਵਾਉਣ ਤੋਂ ਜ਼ਿਆਦਾ ਹੋਰ ਰਾਜਾਂ ਤੋਂ ਤਸਕਰੀ ਕਰਕੇ ਕਣਕ ਮੰਡੀਆਂ ਵਿੱਚ ਵੇਚਣ ਨੂੰ ਪਹਿਲ ਦੇ ਰਹੇ ਹਨ।Punjab19 hours ago
-
ਕੈਪਟਨ ਸਰਕਾਰ ਕਣਕ ਖਰੀਦਣ ਲਈ ਵਚਣਵੱਧ : ਭਾਗੀਕੇਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਪੰਜਾਬ ਸਰਕਾਰ ਕਿਸਾਨਾਂ ਤੇ ਆੜਤੀਆਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਸਮੱ ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਪੰਜਾਬ ਸਰਕਾਰ ਕਿਸਾਨਾਂ ਤੇ ਆੜਤੀਆਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਸਮੱPunjab19 hours ago
-
Kisan Andolan : ਕਿਸਾਨ ਅੰਦੋਲਨ ਨੂੰ ਇਕ ਹੋਰ ਝਟਕਾ, ਜੀਟੀ ਰੋਡ 'ਤੇ ਪ੍ਰਦਰਸ਼ਨਕਾਰੀਆਂ ਦੇ ਟੈਂਟ 'ਚ ਲੱਗੀ ਭਿਆਨਕ ਅੱਗਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ-ਵੇਅ 'ਤੇ ਮਾਂਡੋਠੀ ਟੋਲ ਪਲਾਜ਼ਾ ਨੂੰ ਪੁਲਿਸ-ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਚਾਲੂ ਕਰਵਾਉਣ ਤੋਂ ਵੀ ਕਿਸਾਨ ਨਾਰਾਜ਼ ਹਨ। ਇਨਾ ਹੀ ਨਹੀਂ, 24 ਘੰਟਿਆਂ ਦੇ ਅੰਦਰ ਕਿਸਾਨਾਂ ਨੇ ਜ਼ੋਰ ਜਬਰਦਸਤੀ ਕਰ ਕੇ ਦੋਵੇਂ ਟੋਲ ਪਲਾਜ਼ਾ ਨੂੰ ਦੁਬਾਰਾ ਬੰਦ ਕਰਵਾ ਦਿੱਤਾ।National19 hours ago
-
ਖ਼ਰੀਦ ਏਜੰਸੀ ਬਦਲਣ ਸਬੰਧੀ ਕਿਸਾਨਾਂ ਨੇ ਕੀਤੀ ਸੜਕ ਜਾਮਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਪਿੰਡ ਹੀਰੋਂ ਖੁਰਦ ਅਤੇ ਖੀਵਾ ਮੀਹਾਂ ਸਿੰਘ ਵਾਲਾ ਦੀ ਸਾਂਝੀ ਅਨਾਜ ਮੰਡੀ ਵਿੱਚ ਖਰੀਦ ਏਜੰਸੀ ਐਫਸੀਆਈ ਵੱਲੋਂ ਖਰੀਦ ਕੀਤੇ ਜਾਣ ਦੇ ਖ਼ਿਲਾਫ਼ ਆੜ੍ਹਤੀ ਅਤੇ ਕਿਸਾਨਾਂ ਵੱਲੋਂ ਪਿਛਲੇ 5 ਦਿਨਾਂ ਤੋਂ ਬਾਈਕਾਟ ਕੀਤਾ ਹੋਇਆ ਹੈ।Punjab20 hours ago
-
ਖ਼ਰੀਦ ਸ਼ੁਰੂ ਕਰਵਾਉਣ ਲਈ ਲਾਇਆ ਧਰਨਾਸਥਾਨਕ ਆੜ੍ਹਤੀਆ ਐਸੋਸੀਏਸ਼ੇਨ ਵੱਲੋਂ ਮਾਰਕੀਟ ਕਮੇਟੀ ਬਰੇਟਾ ਅਧੀਨ ਖ਼ਰੀਦ ਕੇਦਰਾਂ ਕੁਲਰੀਆਂ, ਧਰਮਪੁਰਾ, ਭਖੜਿਆਲ, ਚੱਕ ਅਲੀਸ਼ੇਰ ਆਦਿ ਮੰਡੀਆਂ 'ਚ ਜਿੱਥੇ ਭਾਰਤੀ ਖੁਰਾਕ ਨਿਗਮ ਦੀ ਕਣਕ ਦੀ ਖ਼ਰੀਦ ਹੈ, ਦੇ ਵਿਰੋਧ 'ਚ ਮਾਰਕੀਟ ਕਮੇਟੀ ਵਿਖੇ ਧਰਨਾ ਲਾ ਕੇ ਮੰਗ ਕੀਤੀ ਗਈPunjab21 hours ago
-
ਤੂੜੀ ਬਣਾਉਣ 'ਤੇ ਲਾਈ ਰੋਕ ਨੂੰ ਲੈ ਕੇ ਦੀਨਾ ਸਾਹਿਬ ਪੁਲਿਸ ਚੌਕੀ ਅੱਗੇ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀਮੌਸਮ ਦੀ ਖਰਾਬੀ ਤੋਂ ਅਤੇ ਟਾਂਗਰ ਨੂੰ ਅੱਗ ਲੱਗਣ ਦੇ ਡਰ ਤੋਂ ਕਿਸਾਨ ਛੇਤੀ ਤੂੜੀ ਬਣਾਉਂਦੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਸਾਡੇ ਇਸ ਤੂੜੀ ਦੇ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰ ਲੈਂਦਾ ਹੈ ਤਾਂ ਅਸੀਂ ਰੋਕ ਲਗਾ ਦਿੰਦੇ ਹਾਂ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ਨਾਲ ਧੱਕੇਸ਼ਾਹੀਆਂ ਨਾ ਕੀਤੀਆਂ ਜਾਣ।Punjab1 day ago
-
ਸਿੱਧੀ ਅਦਾਇਗੀ ਦੇ ਚੱਕਰ ਕਰਕੇ ਉਲਝੇ ਆੜਤੀ ਤੇ ਕਿਸਾਨ, ਜਾਣਕਾਰੀ ਆਨਲਾਈਨ ਚੜ੍ਹਾਉਣ ’ਚ ਆ ਰਹੀ ਮੁਸ਼ਕਲਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ’ਚ ਸੋਮਵਾਰ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ ਪਰ ਸਰਕਾਰ ਵਲੋਂ ਕੀਤੇ ਗਏ ਪ੍ਰਬੰਧਾਂ ’ਚ ਬਦਲਾਅ ਤੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇ ਕਾਰਨ ਆਨਲਾਈਨ ਐਂਟਰੀ ਦੇ ਚੱਕਰ ’ਚ ਆੜਤੀ ਤੇ ਕਿਸਾਨ ਬੁਰੀ ਤਰ੍ਹਾਂ ਫਸੇ ਦਿਖਾਈ ਦੇ ਰਹੇ ਹਨ। ਜਿਸ ਕਾਰਨ ਕਣਕ ਦੀ ਵਿਕਰੀ ਦੇ ਬਾਵਜੂਦ ਉਸਦੀ ਜਾਣਕਾਰੀ ਆਨਲਾਈਨ ਚੜ੍ਹਾਉਣ ’ਚ ਆ ਰਹੀ ਮੁਸ਼ਕਲ ਦੇ ਚੱਲਦੇ ਕਣਕ ਦੀ ਖ਼ਰੀਦ ਹੋਰ ਢਿੱਲੀ ਹੋਣ ਦੀ ਸ਼ੰਕਾ ਹੈ।Punjab1 day ago
-
ਟਿਕਰੀ ਬਾਰਡਰ ਗਏ ਭੁਟਾਲ ਖੁਰਦ ਦੇ ਕਿਸਾਨ ਨੇ ਘਰ ਪਰਤ ਕੇ ਦਮ ਤੋੜਿਆਖੇਤੀ ਸੁਧਾਰ ਕਾਨੂੰਨ ਵਾਪਸ ਕਰਵਾਉਣ ਲਈ ਬੀਕੇਯੂ ਉਗਰਾਹਾਂ ਦੇ ਟਿਕਰੀ ਬਾਰਡਰ ਗਏ ਕਿਸਾਨ ਦਰਬਾਰਾ ਸਿੰਘ ਪਿੰਡ ਭੁਟਾਲ ਖੁਰਦ ਦੀ ਉਥੇ ਅਚਾਨਕ ਸਿਹਤ ਵਿਗੜ ਜਾਣ ਪਿੱਛੋਂ ਪਿੰਡ ਪਹੁੰਚਣ ’ਤੇ ਸਵੇਰ ਵੇਲੇ ਮੌਤ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸਾਨ ਦਰਬਾਰਾ ਸਿੰਘ ਛੇ ਅਪ੍ਰੈਲ ਨੂੰ ਪਿੰਡ ਵੱਲੋਂ ਲੱਗੀ ਜ਼ਿੰਮੇਵਾਰੀ ਤੇ ਦਸ ਦਿਨਾਂ ਦੀ ਵਾਰੀ ਤਹਿਤ ਪਿੰਡ ਦੇ ਹੋਰ ਕਿਸਾਨਾਂ ਸਮੇਤ ਟਿਕਰੀ ਬਾਰਡਰ ਦਿੱਲੀ ਗਿਆ ਸੀ।Punjab1 day ago
-
ਖੇਤਾਂ 'ਚ ਕਿਸਾਨ ਟ੍ਰੇਨਿੰਗ ਕੈਂਪ ਲਗਾਇਆਸੁਲਤਾਨਪੁਰ ਲੋਧੀ ਦੇ ਪਿੰਡ ਫੌਜੀ ਕਾਲੋਨੀ ਦੇ ਕਿਸਾਨ ਅਜੀਤ ਸਿੰਘ ਅੌਜਲਾ ਵੱਲੋਂ ਪਲਾਸਟਿਕ ਮਲਚ ਤੇ ਪੌਲੀ ਟਨਲ ਰਾਹੀਂ ਬੌਬੀ ਖਰਬੂਜੇ ਦੀ ਫਸਲ ਦੀ ਸਫਲ ਕਾਸ਼ਤ ਨੂੰ ਹੋਰਨਾ ਕਿਸਾਨਾਂ ਤਕ ਪਹੁੰਚਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸੁਲਤਾਨਪੁਰ ਲੋਧੀ ਵੱਲੋਂ ਟ੍ਰੇਨਿੰਗ ਕੈਂਪ ਲਗਾਇਆ ਗਿਆ।Punjab1 day ago
-
ਪਟਿਆਲਾ ਮੰਡੀ 'ਚ ਨਹੀਂ ਪੁੱਜ ਰਿਹਾ ਬਾਰਦਾਨਾ, ਕਿਸਾਨ ਪਰੇਸ਼ਾਨਜ਼ਿਲ੍ਹੇ ਦੀਆਂ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਕਾਰਨ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਦਿਨਾਂ ਤੋਂ ਖੁੱਲੇ੍ਹ ਅਸਮਾਨ ਹੇਠਾਂ ਪਈ ਕਣਕ ਤੇ ਬਦਲਦੇ ਮੌਸਮ ਨੇ ਕਿਸਾਨਾਂ ਦੇ ਸਾਹ ਸੂਤ ਰੱਖੇ ਹਨ।Punjab1 day ago
-
ਪਿੰਡਾਂ ਚ ਕਣਕ ਦੀ ਖਰੀਦ ਸ਼ੁਰੂ ਨਾ ਹੋਣ ਤੇ ਕਿਸਾਨਾਂ ਕੀਤੀਆਂ ਸੜਕਾਂ ਜਾਮਪਿੰਡ ਧਿੰਗੜ, ਬਣਾਂਵਾਲੀ, ਉਡਤ ਦੇ ਖ਼ਰੀਦ ਕੇਂਦਰਾਂ ਵਿੱਚ ਖ਼ਰੀਦ ਏਜਸੀ ਐਫ਼ ਸੀ ਆਈ ਵੱਲੋਂ ਕਣਕ ਦੀ ਖਰੀਦ ਸ਼ੁਰੂ ਨਾ ਕਰਨ ਦੇ ਰੋਸ ਵਿੱਚ ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਬੀਕੇਯੂ ਡਕੌਂਦਾ, ਕਾਦੀਆਂ ਹੋਰ ਜਥੇਬੰਦੀਆਂ ਦੀ ਅਗਵਾਈ ਹੇਠ ਮੂਸਾ ਚੌਕ ਮਾਨਸਾ ਵਿਖੇPunjab1 day ago
-
ਅਨਾਜ ਮੰਡੀ 'ਚ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਹੋ ਰਹੇ ਖੱਜਲ-ਖੁਆਰ, ਕੀਤੀ ਨਾਅਰੇਬਾਜ਼ੀਅਨਾਜ ਮੰਡੀ ਸਰਹਿੰਦ ਵਿਖੇ ਕਿਸਾਨਾਂ ਨੇ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਆਗੂ ਨਿਰਮਲ ਸਿੰਘ ਰਿਊਣਾ ਦੀ ਅਗਵਾਈ ਵਿਚ ਮਾਰਕੀਟ ਕਮੇਟੀ ਸਰਹਿੰਦ ਦੇ ਦਫਤਰ ਅੱਗੇ ਨਾਅਰੇਬਾਜ਼ੀ ਕੀਤੀ ।Punjab1 day ago
-
ਦੋ ਏਕੜ ਖੜ੍ਹੀ ਕਣਕ ਸੜ ਕੇ ਸੁਆਹਫਾਇਰ ਬਿ੍ਗੇਡ ਦੀ ਘਾਟ ਕਾਰਨ ਸਬ ਡਵੀਜ਼ਨ ਪਾਤੜਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਪਿੰਡ ਸ਼ੁਤਰਾਣਾ 'ਚ ਇਕ ਕਿਸਾਨ ਦੇ ਖੇਤਾਂ 'ਚ ਅਚਾਨਕ ਲੱਗੀ ਅੱਗ ਨਾਲ 2 ਏਕੜ ਦੇ ਕਰੀਬ ਕਣਕ ਦੀ ਖੜ੍ਹੀ ਫਸਲ ਸੜ ਕੇ ਸੁਆਹ ਹੋ ਗਈ।Punjab1 day ago
-
ਗਿੱਦੜਬਾਹਾ ਵਿਖੇ ਧਰਨਾ 196ਵੇਂ ਦਿਨ ਜਾਰੀਭਾਰਤੀ ਕਿਸਾਨ ਯੂਨੀਅਨ ਮਾਨਸਾ ਤੇ ਪੰਜਾਬ ਦੀਆਂ ਸੰਘਰਸ਼ਸੀਲ ਕਿਸਾਨ ਜਥੇਬੰਦੀਅੲ ਅਤੇ ਸਹਿਯੋਗੀ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਗਿੱਦੜਬਾਹਾ ਵਿਖੇ ਗੁਰਦੁਆਰਾ ਪਾਤਸ਼ਾਹੀ 10 ਵੀਂ ਦੇ ਬਾਹਰ ਪਿਉਰੀ ਵਾਲਾ ਰੇਲਵੇ ਫਾਟਕ ਕੋਲ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਕੋਟਭਾਈ, ਸੁਖਮੰਦਰ ਸਿੰਘ ਹੁਸਨਰ ਇਕਾਈ ਪ੍ਰਧਾਨ ਅਤੇ ਬਲਜਿੰਦਰ ਸਿੰਘ ਖਾਲਸਾ ਗੁਰੂਸਰ ਬਲਾਕ ਪ੍ਰਰੈਸ ਸਕੱਤਰ ਦੀ ਅਗਵਾਈ 'ਚ ਲਗਾਇਆ ਗਿਆ ਧਰਨਾ 196ਵੇਂ ਦਿਨ ਵੀ ਜਾਰੀ ਰੱਖ ਕੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਆਪਣਾ ਰੋਸ ਪ੍ਰਗਟ ਕੀਤਾ। ਇਸ ਮੌਕੇ ਬਲਜਿੰਦਰ ਸਿੰਘ ਖਾਲਸਾ ਗੁਰੂਸਰ ਬਲਾਕ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਮੋਰਚੇ ਦੇ ਸੱਦੇ 'ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ 'ਤੇ ਸੰਵਿਧਾਨ ਬਚਾਓ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।Punjab1 day ago