farmer protest
-
ਜਲੰਧਰ 'ਚ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੂੰ ਘੇਰਨ ਪੁੱਜੇ ਕਿਸਾਨ, ਨਾਅਰੇਬਾਜ਼ੀਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਦਾ ਅਹੁਦੇ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਜਲੰਧਰ ਆ ਰਹੇ ਸਾਬਕਾ ਕੇਂਦਰੀ ਸੂਬਾ ਮੰਤਰੀ ਤੇ ਭਾਜਪਾ ਆਗੂ ਵਿਜੈ ਸਾਂਪਲਾ ਸ਼ਹਿਰ ਪਹੁੰਚ ਗਏ ਹਨ। ਉਨ੍ਹਾਂ ਦੇ ਸਰਕਟ ਹਾਊਸ 'ਚ ਪਹੁੰਚਣ ਤੋਂ ਪਹਿਲਾਂ ਹੀ ਕਿਸਾਨਾਂ ਨੇ ਘਿਰਾਓ ਦੀ ਚਿਤਾਵਨੀ ਦੇ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਸਰਕਟ ਹਾਊਸ ਨੂੰ ਛਾਉਣੀ 'ਚ ਤਬਦੀਲ ਕਰ ਦਿੱਤਾ ਹੈ।Punjab26 mins ago
-
Kisan Andolan : ਖੇਤੀ ਕਾਨੂੰਨ ਵਾਪਸ ਨਾ ਲਏ ਜਾਣ 'ਤੇ ਰਾਕੇਸ਼ ਟਿਕੈਤ ਨੇ ਕੀਤਾ ਹੁਣ ਇਹ ਵੱਡਾ ਐਲਾਨ, ਜਾਣੋ ਕੀ ਕਿਹਾਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਖੇਤੀ ਕਾਨੂੰਨ ਵਾਪਸ ਨਾ ਲਏ ਜਾਣੇ 'ਤੇ ਹੁਣ ਇਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹੁਣ ਸੰਸਦ ਮਾਰਚ ਕਰਨਾ ਹੋਵੇਗਾ। ਇਸ ਨਾਲ ਇਸ ਵਾਰ 4 ਲੱਖ ਨਹੀਂ ਬਲਕਿ 40 ਲੱਖ ਟਰੈਕਟਰਾਂ ਨਾਲ ਮਾਰਚ ਕੀਤਾ ਜਾਵੇਗਾ।National32 mins ago
-
Farmers Protest : ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਗਿ੍ਫ਼ਤਾਰ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗਸੰਯੁਕਤ ਕਿਸਾਨ ਮੋਰਚੇ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਪੱਤਰ ਲਿਖ ਕੇ ਗਿ੍ਫ਼ਤਾਰ ਕੀਤੇ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਤੇ ਅੰਦੋਲਨ ਨਾਲ ਜੁੜੇ ਝੂਠੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਹੈ। ਆਪਣੇ ਪੱਤਰ 'ਚ ਮੋਰਚੇ ਨੇ ਮੰਗ ਕੀਤੀ ਕਿ ਪੁਲਿਸ ਤੇ ਜਾਂਚ ਏਜੰਸੀਆਂ ਵੱਲੋਂ ਕਿਸਾਨਾਂ ਨੂੰ ਭੇਜੇ ਜਾ ਰਹੇ ਨੋਟਿਸ ਬੰਦ ਹੋਣੇ ਚਾਹੀਦੇ ਹਨ।National17 hours ago
-
ਸੱਤਵੀਂ ਵਾਰ ਕਿਸਾਨੀ ਮੋਰਚੇ ਲਈ ਦਿੱਲੀ ਗਏ ਪੱਦੀ ਸੂਰਾ ਸਿੰਘ ਦੇ ਕਿਸਾਨ ਦੀ ਮੌਤਬਲਾਕ ਮਾਹਿਲਪੁਰ ਦੇ ਪਿੰਡ ਪੱਦੀ ਸੂਰਾ ਸਿੰਘ ਵਿਖ਼ੇ ਦਸੰਬਰ ਮਹੀਨੇ ਤੋਂ ਲਗਾਤਾਰ ਕਿਸਾਨੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਧਰਨੇ 'ਤੇ ਗਏ ਕਿਸਾਨ ਮਲਕੀਤ ਸਿੰਘ ਪੁੱਤਰ ਕਰਮ ਸਿੰਘ ਦੀ ਅੱਜ ਸਵੇਰੇ ਸਿੰਘੂ ਬਾਰਡਰ ’ਤੇ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ।Punjab20 hours ago
-
ਮੱਲਾਂਵਾਲਾ ਤੋਂ ਫਿਰੋਜ਼ਪੁਰ ਤਕ ਮਾਰਚ ਅੱਜ : ਭੁੱਲਰਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਅਤੇ ਪੀਏਸੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਨੇ ਪਾਰਟੀ ਦਫਤਰ ਫਿਰੋਜ਼ਪੁਰ ਕੈਂਟ ਵਿਚ ਮੀਟਿੰਗ ਕੀਤੀ ਅਤੇ ਕਿਹਾ ਕਿ ਮਿਤੀ 25 ਫਰਵਰੀ ਦਿਨ ਵੀਰਵਾਰ ਨੂੰ ਮੱਲਾਂਵਾਲਾ ਤੋਂ ਫਿਰੋਜ਼ਪੁਰ ਤਕ ਮੋਟਰਸਾਈਕਲ, ਕਾਰਾਂ, ਜੀਪਾਂ ਤੇ ਕਿਸਾਨੀ ਸੰਘਰਸ਼ ਵਿਚ ਦਿੱਲੀ ਵਿਚ ਫੜੇ ਕਿਸਾਨ, ਨੌਜਵਾਨਾਂ ਨੂੰ ਰਿਹਾਅ ਕਰਾਉਣ ਲਈ ਇਕ ਮਾਰਚ ਕੱਿਢਆ ਜਾ ਰਿਹਾ ਹੈ। ਇਸ ਵਿਚ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਜਬਰ ਜੁਲਮ ਕਰਨ ਵਾਲੇ ਸਰਕਾਰ ਦੇ ਕੰਨਾਂ ਤਕ ਆਵਾਜ਼ ਪਹੁੰਚਾਉਣ ਲਈ ਆਪੋ ਆਪਣੇ ਸਾਧਨਾਂ ਰਾਹੀਂ ਹਰ ਘਰ ਵਿਚ ਇਕ ਮੈਂਬਰ ਜ਼ਰੂਰ ਪਹੁੰਚੇ ਤਾਂ ਕਿ ਅਸੀਂ ਸਰਕਾਰ ਨੂੰ ਵਿਖਾ ਸਕੀਏ ਕਿ ਜੇਕਰ ਸਾਡੇ ਕਿਸਾਨ ਦਿੱਲੀ ਵਿਚ ਬੈਠੇ ਹਨ ਤਾਂ ਪਿੱਛੇ ਪੰਜਾਬ ਜਾਗਦਾ ਪਿਆ ਅਤੇ ਸੁੱਤਾ ਨਹੀਂ।Punjab22 hours ago
-
ਸੰਯੁਕਤ ਮੋਰਚੇ ਦੇ ਸੱਦੇ 'ਤੇ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰਸਤਨਾਮ ਸਿੰਘ ਘਾਰੂ, ਧਰਮਕੋਟ : ਸੰਯੁਕਤ ਮੋੋਰਚੇ ਦੇ ਸੱਦੇ ਉਪਰ ਕਿਸਾਨ ਅੰਦੋਲਨ ਦੌਰਾਨ ਜੇਲਾਂ ਵਿਚ ਬੰਦ ਨਿਰਦੋਸ਼ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਉਣ ਅਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਸਥਾਨਕ ਹਲਕੇ ਦੇ ਵੱਡੀ ਗਿਣਤੀ ਕਿਸਾਨਾਂ ਵੱਲੋਂ ਕਿਸਾਨ ਆਗੂ ਸੂਰਤ ਸਿੰਘ ਧਰਮਕੋਟ ਦੀ ਅਗਵਾਈ ਹੇਠ ਐਸ.ਡੀ.ਐਮ ਦਫਤਰ ਧਰਮਕੋਟ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ।Punjab23 hours ago
-
Red Fort Violence : ਮੈਟਰੋ ਪੋਲੀਟਨ ਮੈਜਿਸਟ੍ਰੇਟ ਨੇ ਦੀਪ ਸਿੱਧੂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜਿਆਬੀਤੀ 26 ਜਨਵਰੀ ਨੂੰ ਲਾਲ ਕਿਲ੍ਹੇ 'ਚ ਹੋਈ ਹਿੰਸਾ ਦੇ ਮਾਮਲੇ 'ਚ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਅੱਜ ਕੋਰਟ 'ਚ ਪੇਸ਼ੀ ਹੋਈ। ਅਦਾਲਤ ਨੇ ਦੀਪ ਸਿੱਧੂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ। ਸੱਤ ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਬਾਅਦ ਤਿਹਾੜ ਜੇਲ੍ਹ ਕੰਪਲੈਕਸ ਸਥਿਤ ਅਦਾਲਤ 'ਚ ਮੈਟਰੋ ਪੋਲੀਟਨ ਮੈਜਿਸਟ੍ਰੇਟ ਸਮਰਜੀਤ ਕੌਰ ਦੇ ਸਾਹਮਣੇ ਸਿੱਧੂ ਨੂੰ ਪੇਸ਼ ਕੀਤਾ ਗਿਆ ਸੀ।National1 day ago
-
ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਦਾ ਧਰਨਾ 146ਵੇਂ ਦਿਨ ਵੀ ਜਾਰੀਕੇਂਦਰ ਸਰਕਾਰ ਖਿਲਾਫ ਸਥਾਨਕ ਗੁਰਦੁਆਰਾ ਸਾਹਿਬ ਸ੍ਰੀ 10ਵੀਂ ਪਾਤਸ਼ਾਹੀ ਪਿਓਰੀ ਰੇਲਵੇ ਫਾਟਕ ਦੇ ਨੇੜੇ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਚੱਲ ਰਹੇ ਧਰਨੇ ਦੌਰਾਨ 146 ਵੇਂ ਦਿਨ 23 ਫਰਵਰੀ 1881 ਨੂੰ ਪਿੰਡ ਖਟਕੜ ਕਲਾਂ ਵਿਖੇ ਪਿਤਾ ਅਰਜਨ ਸਿੰਘ ਦੇ ਘਰ ਜਨਮ ਲੈਣ ਵਾਲੇ 'ਪੱਗੜੀ ਸੰਭਾਲ ਜੱਟਾ' ਲਹਿਰ ਦੇ ਬਾਨੀ ਅਜਿਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ।Punjab1 day ago
-
Farmer's Protest : ਟੋਲ ਪਲਾਜ਼ਾ ਲੱਡਾ 'ਤੇ ਰੋਸ ਧਰਨੇ 'ਚ ਕਿਸਾਨ ਦੀ ਦੌਰਾ ਪੈਣ ਨਾਲ ਮੌਤਮੰਗਲਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਟੋਲ ਪਲਾਜ਼ੇ ਲੱਡਾ ਵਿਖੇ ਲਾਏ ਹੋਏ ਪੱਕੇ ਰੋਸ ਧਰਨੇ ਦੌਰਾਨ ਇਕ ਕਿਸਾਨ ਗਮਦੂਰ ਸਿੰਘ (68) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।Punjab1 day ago
-
Toolkit Case : ਪਟਿਆਲਾ ਹਾਊਸ ਕੋਰਟ ਨੇ ਦਿਸ਼ਾ ਰਵੀ ਨੂੰ ਜ਼ਮਾਨਤ, ਇਕ ਲੱਖ ਰੁਪਏ ਦੀ ਜ਼ਮਾਨਤ ਰਾਸ਼ੀ ਕਰੇਗੀ ਜਮ੍ਹਾਂਟੂਲਕਿੱਟ ਮਾਮਲੇ 'ਚ ਮੰਗਲਵਾਰ ਨੂੰ ਪੁੱਛਗਿੱਛ ਲਈ ਦਿਸ਼ਾ ਰਵੀ ਨੂੰ ਸਾਈਬਰ ਸੈੱਲ ਲਈ ਦਫ਼ਤਰ ਲਿਆਂਦਾ ਗਿਆ। ਇਸ ਪੁੱਛਗਿੱਛ 'ਚ ਸ਼ਾਂਤਨੂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਸਾਈਬਲ ਸੈੱਲ ਨੇ ਸੋਮਵਾਰ ਨੂੰ ਨਿਕਿਤਾ ਜੈਕਬ ਤੇ ਸ਼ਾਂਤਨੂ ਮੁਲੁਕ ਤੋਂ ਚਾਰ ਘੰਟੇ ਤਕ ਲਗਾਤਾਰ ਪੁੱਛ ਗਿੱਛ ਕੀਤੀ ਸੀ।National1 day ago
-
ਲਾਲ ਕਿਲ੍ਹੇ 'ਚ ਹੋਈ ਹਿੰਸਾ ਦੇ ਦੋ ਮੁਲਜ਼ਮ ਦਿੱਲੀ ਪੁਲਿਸ ਨੇ ਜੰਮੂ ਤੋਂ ਕੀਤੇ ਗ੍ਰਿਫ਼ਤਾਰ, ਪਰਿਵਾਰਕ ਮੈਂਬਰ ਸੜਕਾਂ 'ਤੇ ਉੱਤਰੇਗਣਤੰਤਰ ਦਿਵਸ 'ਤੇ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦਿੱਲੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੋਹਿੰਦਰ ਸਿੰਘ ਖਾਲਸਾ ਤੇ ਮਨਦੀਪ ਸਿੰਘ 'ਤੇ ਦੋਸ਼ ਹੈ ਕਿ ਹਿੰਸਾ 'ਚ ਉਹ ਵੀ ਸ਼ਾਮਲ ਸਨ।National1 day ago
-
ਮੰਡੀ ਪੰਜੇ ਕੇ ਉਤਾੜ ਤੋਂ 13ਵਾਂ ਜਥਾ ਦਿੱਲੀ ਰਵਾਨਾਮੰਡੀ ਪੰਜੇ ਕੇ ਉਤਾੜ ਤੋਂ ਦਿੱਲੀ ਅੰਦੋਲਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਝੰਡੇ ਹੇਠ ਦਿੱਲੀ ਅਦੋਲਨ ਲਈ 13ਵਾਂ ਜਥਾ ਰਵਾਨਾ ਕੀਤਾ ਗਿਆ। ਜਥਾ ਰਵਾਨਾ ਕਰਨ ਸਮੇਂ ਇਕਾਈ ਪ੍ਰਧਾਨ ਸੁਖਦੇਵ ਢੋਟ ਤੇ ਸੇਵਾ ਮੁਕਤ ਬੀਪੀਓ ਪੂਰਨ ਚੰਦ ਨੇ ਬਿਆਨ ਦਿੰਦੇ ਹੋਏ ਦੱਸਿਆ ਕਿ ਖੇਤੀ ਮੰਤਰੀ ਤੋਮਰ ਦਾ ਬਿਆਨ ਨਿੰਦਣਯੋਗ ਹੈ ਕਿ ਲੋਕਾਂ ਦੀ ਭੀੜ ਨਾਲ ਕਨੂੰਨ ਵਾਪਸ ਨਹੀਂ ਹੋਣਗੇ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਲੋਕਾਂ ਦੀ ਭੀੜ ਨੇ ਹੀਂ ਥੋਡੀ ਸਰਕਾਰ ਬਣਾਈ ਹੈ ਤੇ ਇਸ ਦਾ ਅੰਤ ਵੀ ਲੋਕਾਂ ਦੀ ਭੀੜ ਨੇ ਹੀ ਕਰਨਾ ਹੈ। ਤੁਸੀਂ ਆਪਣੇ ਮਨ ਵਿੱਚੋਂ ਇਹ ਹੰਕਾਰ ਗਰੂਰ ਕੱਢ ਦਿਓ ਕੇ ਅਸੀਂ ਈਵੀਐੱਮ ਰਾਹੀਂ ਸਰਕਾਰ ਬਣਾ ਲਵਾਂਗੇ ਤੁਹਾਡਾ ਅੰਤ ਨੇੜੇ ਹੈ।Punjab1 day ago
-
ਕਿਸਾਨੀ ਸੰਘਰਸ਼ ਦੇ ਹੱਕ 'ਚ ਨੌਜਵਾਨਾਂ ਨੇ ਕੱਢੀ ਮੋਟਰਸਾਈਕਲ ਰੈਲੀਸਤਨਾਮ ਸਿੰਘ ਘਾਰੂ, ਧਰਮਕੋਟ : ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਜਿਥੇ ਦਿੱਲੀ ਵਿਖੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਉਥੇ ਹੀ ਪੰਜਾਬ 'ਚ ਬੈਠੇ ਕਿਸਾਨ, ਮਜ਼ਦੂਰ ਤੇ ਨੌਜਵਾਨ ਕਾਲੇ ਕਾਨੂੰਨਾਂ ਖ਼ਿਲਾਫ਼ ਤੇ ਕਿਸਾਨੀ ਸੰਘਰਸ਼ ਦੇ ਹੱਕ 'ਚ ਡਟੇ ਹੋਏ ਹੋਏ ਹਨ।Punjab1 day ago
-
Farmer protest: ਕਿਸਾਨਾਂ ਲਈ ਧਰਮਿੰਦਰ ਦਾ ਛਲਕਿਆ ਦਰਦ, ਕਿਹਾ- 'ਮੈਨੂੰ ਮੇਰੀ ਧਰਤੀ ਤੋਂ ਬੇਦਖ਼ਲ ਕਰ, ਅਪਣਿਆਂ ਨੇ ਦਿੱਤਾ ਸਦਮਾ'ਰਾਜਧਾਨੀ ਦਿੱਲ਼ੀ 'ਚ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਲੰਬੇ ਸਮੇਂ ਤੋਂ ਕਿਸਾਨ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਹਨ। ਉੱਥੇ ਕਿਸਾਨ ਅੰਦੋਲਨ ਨੂੰ ਲੈ ਕੇ ਬਾਲੀਵੁੱਡ ਦੇ ਕਈ ਸਿਤਾਰੇ ਆਪਣੀ ਪ੍ਰਤਿਕਿਰਿਆ ਵੀ ਦੇ ਚੁੱਕੇ ਹਨ।Entertainment 1 day ago
-
ਟਰੈਕਟਰ ਰੈਲੀ ਬਹਾਨੇ ਸਾਹਮਣੇ ਆਇਆ ਪਾਕਿਸਤਾਨ ਦਾ ਨਾਪਾਕ ਮਨਸੂਬਾ, ISI ਦੇ ਗੁਰਗਿਆਂ ਨੇ ਜਾਰੀ ਕੀਤਾ ਵੀਡੀਓਬਦਨਾਮ ਖ਼ਾਲਿਸਤਾਨੀ ਆਗੂ ਗੋਪਾਲ ਸਿੰਘ ਚਾਵਲਾ ਨੇ ਭਾਰਤ ’ਚ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਚੱਲ ਰਹੇ ਪ੍ਰਦਰਸ਼ਨਾਂ ਦੇ ਸਮਰਥਨ ਦੇ ਨਾਮ ’ਤੇ ਪਾਕਿਸਤਾਨ ’ਚ ਟਰੈਕਟਰ ਰੈਲੀ ਕਰਨ ਦੀ ਗੱਲ ਕਹੀ ਹੈ। ਚਾਵਲਾ ਨੂੰ ਮੁੰਬਈ ਹਮਲੇ ਦੇ ਮਾਸਟਰਮਾੲੀਂਡ ਹਾਫਿਜ਼ ਸਈਦ ਦਾ ਕਰੀਬੀ ਮੰਨਿਆ ਜਾਂਦਾ ਹੈ।National2 days ago
-
ਟਿਕਰੀ ਬੈਰੀਅਰ ’ਤੇ ਦਿੱਲੀ ਪੁਲਿਸ ਨੇ ਲਾਏ ਚਿਤਾਵਨੀ ਬੋਰਡ, ਲਿਖਿਆ- ਆਪਣੇ ਮਜਮੇ ਨੂੰ ਤਿੱਤਰ ਬਿੱਤਰ ਕਰ ਲਓ ਵਰਨਾ...Warning board on Tikri Border : ਟਿਕਰੀ ਬੈਰੀਅਰ ’ਤੇ ਦਿੱਲੀ ਪੁਲਿਸ ਨੇ ਵਿਧਾਨਕ ਚਿਤਾਵਨੀ ਦੇ ਬੋਰਡ ਲਾਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਸਡ਼ਕ ’ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲਿਆਂ ਵੱਲੋਂ ਲਾਇਆ ਗਿਆ ਮਜਮਾ ਕਾਨੂੰਨ ਦੇ ਖ਼ਿਲਾਫ਼ ਹੈ।National2 days ago
-
ਜਾਣੋ ਕਿਉਂ ਕਿਸਾਨ ਸੰਗਠਨਾਂ ਤੇ ਸਰਕਾਰ ਵਿਚਾਲੇ ਲੰਮੀ ਹੁੰਦੀ ਜਾ ਰਹੀ ਆਪਸੀ ਖਿੱਚੋਤਾਣ, 22 ਜਨਵਰੀ ਨੂੰ ਹੋਈ ਸੀ ਆਖਰੀ ਗੱਲਬਾਤਖੇਤੀ ਸੁਧਾਰਾਂ ’ਤੇ ਸੰਸਦ ’ਚੋਂ ਪਾਸ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨਕਾਰੀ ਕਿਸਾਨ ਸੰਗਠਨਾਂ ਅਤੇ ਸਰਕਾਰ ਵਿਚਕਾਰ ਬਣੀ ਰੁਕਾਵਟ ਲੰਮੀ ਹੁੰਦੀ ਜਾ ਰਹੀ ਹੈ। ਆਖਰੀ ਗੇੜ ਦੀ ਗੱਲਬਾਤ ਤੋਂ ਬਾਅਦ ਅੱਜ ਪੂਰਾ ਇਕ ਮਹੀਨਾ ਹੋ ਗਿਆ, ਪਰ ਦੋਵੇਂ ਪਾਸਿਓਂ ਅਗਲੀ ਗੱਲਬਾਤ ਨੂੰ ਲੈ ਕੇ ਕੋਈ ਹਲਚਲ ਨਹੀਂ ਹੈ।National2 days ago
-
Farmer's Protest : ਕਿਸਾਨੀ ਸੰਘਰਸ਼ 'ਚ ਪੁੱਜੇ ਨੌਜਵਾਨ ਦੀ ਟਰੈਕਟਰ ਤੋਂ ਡਿੱਗਣ ਕਾਰਨ ਮੌਤਦਿੱਲੀ ਵਿਚ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਦੌਰਾਨ ਮਾੜੀ ਖ਼ਬਰ ਆਈ ਹੈ। ਸਿੰਘੂ ਬਾਰਡਰ ਤੋਂ ਸ਼ਾਹਕੋਟ ਦੇ ਪਿੰਡ ਤਲਵੰਡੀ ਸੰਘੇੜਾ ਵੱਲ ਪਰਤ ਰਹੇ ਵਾਪਸ ਆ ਰਹੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜਥੇ ਵਿਚ ਸ਼ਾਮਲ ਨੌਜਵਾਨ ਸੰਦੀਪ ਕੁਮਾਰ ਦੀ ਰੁੜਕਾ ਦੇ ਨਜ਼ਦੀਕ ਟਰੈਕਟਰ ਤੋਂ ਸੜਕ 'ਤੇ ਡਿੱਗਣ ਕਾਰਨ ਮੌਤ ਹੋ ਗਈ।Punjab2 days ago
-
ਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸਸਿੰਘਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅਤੇ ਕਿਸਾਨੀ ਅੰਦੋਲਨ ਦੀ ਚੜ੍ਹਦੀਕਲਾ ਲਈ ਨਜ਼ਦੀਕੀ ਪਿੰਡ ਸਲਾਣਾ ਦਾਰਾ ਸਿੰਘ ਵਾਲਾ ਵਿਖੇ ਬਾਬਾ ਬਲਜਿੰਦਰ ਸਿੰਘ ਸਲਾਣਾ ਵੱਲੋਂ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤਿੰਨ ਰੋਜਾ ਗੁਰਮਤਿ ਸਮਾਗਮ ਕਰਵਾਇਆ ਗਿਆ ਅਤੇ ਕਿਸਾਨੀ ਅੰਦੋਲਨ ਦੀ ਜਿੱਤ ਲਈ ਅਰਦਾਸ ਵੀ ਕਰਵਾਈ। ਸਮਾਗਮ ਵਿੱਚ ਬਾਬਾ ਸਵਰਨ ਸਿੰਘ ਸੈਦਖੇੜੀ, ਬਾਬਾ ਸਮਸ਼ੇਰ ਸਿੰਘ ਅਲੀ ਮਾਜ਼ਰਾ, ਬਾਬਾ ਪਰਮਜੀਤ ਸਿੰਘ ਿਢੱਡਾ ਸਾਹਿਬ ਵਾਲੇ, ਸੁਖਵੀਰ ਸਿੰਘPunjab2 days ago
-
137ਵੇਂ ਦਿਨ ਮਾਨਗੜ੍ਹ ਟੋਲ ਪਲਾਜ਼ਾ ਤੇ ਧਰਨਾ ਜਾਰੀਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਮਿਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਮਿਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਿPunjab2 days ago