ਡੇਅਰੀ ਕਿੱਤੇ ਨੂੰ ਉਤਸ਼ਾਹਤ ਕਰਨ ਲਈ 153.75 ਲੱਖ ਦੇ ਕਰਜ਼ੇ ਵੰਡੇ ਗਏ : ਏਡੀਸੀ
ਫ਼ਤਹਿਗੜ੍ਹ ਸਾਹਿਬ : ਡੇਅਰੀ ਦੇ ਸਹਾਇਕ ਧੰਦੇ ਨੂੰ ਉਤਸ਼ਾਹਤ ਕਰਨ ਲਈ ਜ਼ਿਲ੍ਹੇ 'ਚ ਸਵੈ ਰੁਜ਼ਗਾਰ ਸਕੀਮ ਤਹਿਤ 153.75 ਲੱਖ ਰੁਪਏ ਦੇ ਕਰਜ਼ੇ 25 ਤੋਂ 50 ਫ਼ੀਸਦੀ ਸਬਸਿਡੀ 'ਤੇ ਵੰਡੇ ਗਏ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਜੀਤ ਸਿੰਘ ਸੰਧੂ ਨੇ ਜ਼ਿਲ੍ਹੇ ਦੇ ਸਮੂਹ ਬੈਂਕ ਅਧਿਕਾਰੀਆਂ, ਸਟੈਂਡਿੰਗ ਕਮੇਟੀ ਅਤੇ ਸਵਰਨ ਜਯੰਤੀ ਗ੫ਾਮੀਣ ਸਵੈ-ਰੁਜ਼ਗਾਰ ਯੋਜਨਾ (ਐਸਜੀਐਸਵਾਈ) ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਡੇਅਰੀ ਕਿੱਤੇ ਅਧੀਨ ਵੱਖ-ਵੱਖ ਕੰਮਾਂ ਵਾਸਤੇ 25 ਤੋਂ ਲੈ ਕੇ 50 ਫ਼ੀਸਦੀ ਤੱਕ ਸਬਸਿਡੀ ਦੇਣ ਦੀ ਵਿਵਸਥਾ ਹੈ।
News7 years ago