delegate
-
79 ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਹਰਪਾਲ ਚੀਮਾ ਨੂੰ ਮਿਲਿਆ ਵਫ਼ਦਹਰਿਆਣਾ ਦੇ ਪਿੰਡ ਹੋਂਦ-ਚਿੱਲੜ (ਰਿਵਾੜੀ) ਅਤੇ ਗੁੜਗਾਓਂ-ਪਟੌਦੀ 'ਚ ਬੇਰਹਿਮੀ ਨਾਲ ਕਤਲ ਕੀਤੇ ਗਏ 79 ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਇਸ ਕੇਸ ਦੀ ਦਹਾਕਿਆਂ ਤੋਂ ਪੈਰਵੀਂ ਕਰ ਰਹੇ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਇਕ ਵਫ਼ਦ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ 'ਆਪ' ਵਿਧਾਇਕਾਂ ਨੂੰ ਮਿਲਿਆ। ਇਸ ਦੌਰਾਨ ਜਸਟਿਸ ਟੀਪੀ ਗਰਗ ਦੀਆਂ ਜਾਂਚ ਰਿਪੋਰਟਾਂ ਸੌਂਪਦੇ ਹੋਏ ਇਨਸਾਫ਼ ਲਈ ਹਰਿਆਣਾPunjab17 days ago
-
ਕਾਰਪੋਰੇਟ ਘਰਾਣੇ ਬੈਂਕਾਂ ਦੇ ਅਰਬਾਂ-ਖਰਬਾਂ ਰੁਪਏ ਮਾਰ ਗਏ : ਵੈਂਕਟਾਚਲਮਮਹਿੰਦਰ ਰਾਮ ਫੁੱਗਲਾਣਾ, ਜਲੰਧਰ : ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਤੀਜੀ ਕਾਨਫਰੰਸ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੀਐੱਚ ਵੈਂਕਟਾਚਲਮ ਕੌਮੀ ਜਨਰਲ ਸਕੱਤਰ, ਰਾਜਨ ਕਲਕੱਤਾ ਪ੍ਰਧਾਨ, ਸੁਸ਼ੀਲ ਗੌਤਮ, ਪੀਆਰ ਮਹਿਤਾ ਪ੍ਰਧਾਨ ਪੰਜਾਬ ਬੈਂਕ ਕੰਪਲਾਇੰਸ, ਐੱਸਵੀ ਸ੍ਰੀ ਨਿਵਾਸਨ, ਐੱਸਪੀ ਐੱਸ ਵਿਰਕ, ਫਰੀਦ ਰਹਿਮਾਨ ਐਗਜ਼ੈਕਟਿਵ ਡਾਇਰੈਕਟਰ, ਜੇਅੰਤ ਕੁਮਾਰ ਨਾਇਨ, ਚਮਨ ਲਾਲ, ਅੰਮਿ੍ਰਤ ਲਾਲ ਚੇਅਰਮੈਨ ਰਿਸੈਪਸ਼ਨ ਕਮੇਟੀ, ਐੱਸਕੇ ਗੌਤਮ ਤੇ ਹੋਰ ਆਗੂ ਮੌਜੂਦ ਸਨ। ਪ੍ਰੈੱਸ ਕਾਨਫਰੰਸ ਦੌਰਾਨ ਆਗੂਆਂ ਨੇ ਆਖਿਆ ਕਿ ਐਸੋਸੀਏਸ਼ਨ ਦਾ ਬੈਂਕਾਂ ਵਿਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਪ੍ਰਤੀ ਕੌਮੀ ਮੁਹਿੰਮ ਚਲਾਉਣਾ, ਬੈਂਕਾਂ ਦਾ ਰਲੇਵਾਂ ਰੋਕਣਾ, ਬੈਂਕ ਵਿਚ ਜਮ੍ਹਾਂ ਪੈਸੇ 'ਤੇ ਵਿਆਜ ਦਰ ਵਧਾਉਣਾ, ਬੈਂਕਾਂ ਦਾ ਨਿੱਜੀਕਰਨ ਰੋਕਣਾ, ਕਰਜ਼ਿਆਂ ਦੀ ਵਾਪਸੀ, ਕਾਰਪੋਰੇਟ ਘਰਾਣਿਆਂ ਤੇ ਜਿਹੜੇ ਬੈਂਕ ਦਾ ਕਰਜ਼ਾ ਨਹੀਂ ਮੋੜ ਰਹੇ ਉਨ੍ਹਾਂ 'ਤੇ ਬਣਦੇ ਕਾਨੂੰਨ ਲਾਗੂ ਕਰਾਉਣਾ, ਨਾ ਮੋੜਨਯੋਗ ਕਰਜ਼ੇ ਦਾ ਭਾਰ ਆਮ ਜਨਤਾ 'ਤੇ ਨਾ ਪਾਇਆ ਜਾਵੇ ,ਬ੍ਰਾਂਚਾਂ ਨੂੰ ਬੰਦ ਕਰਨੋਂ ਰੋਕਣਾ ਆਦਿ ਮੰਗਾਂ 'ਤੇ ਸੰਘਰਸ਼ ਕਰਨ ਲਈ ਦੋ ਰੋਜ਼ਾ ਇਜਲਾਸ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸ਼ੁਰੂ ਹੋ ਗਿਆ ਹੈ। ਸਮੂਹ ਆਗੂਆਂ ਨੇ ਆਖਿਆ ਕਿ ਅਰਬਾਂ-ਖਰਬਾਂ ਰੁਪਏ ਕਾਰਪੋਰੇਟ ਘਰਾਣੇ ਬੈਂਕਾਂ ਦੇ ਮਾਰ ਗਏ ਹਨ।Punjab1 month ago
-
ਕਸ਼ਮੀਰ ਦਾ ਦੌਰਾ ਕਰੇਗਾ EU ਵਫ਼ਦ, PM ਮੋਦੀ ਤੇ NSA ਡੋਭਾਲ ਨਾਲ ਕੀਤੀ ਮੁਲਾਕਾਤਯੂਰਪੀ ਯੂਨੀਅਨ ਦੇ ਇਕ ਵਫ਼ਦ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਮੰਗਲਵਾਰ ਨੂੰ ਵਫ਼ਦ ਕਸ਼ਮੀਰ ਦਾ ਦੌਰਾ ਕਰੇਗਾ। ਧਾਰਾ 370 ਮਨਸੂਖ਼ ਕਰਨ ਤੋਂ ਬਾਅਦ ਪਹਿਲੀ ਵਾਰ ਕੌਮਾਂਤਰੀ ਦਲ ਕਸ਼ਮੀਰ ਜਾਵੇਗਾ।National1 month ago
-
62 ਦਿਨਾਂ ਬਾਅਦ ਫਾਰੂਕ ਤੇ ਉਮਰ ਮਿਲੇ ਆਪਣੀ ਪਾਰਟੀ ਦੇ ਆਗੂਆਂ ਨੂੰਜੰਮੂ-ਕਸ਼ਮੀਰ 'ਚ ਧਾਰਾ 370 ਹਟਣ ਦੇ 62 ਦਿਨਾਂ ਬਾਅਦ ਨੈਸ਼ਨਲ ਕਾਨਫਰੰਸ ਦੇ 15 ਨੇਤਾਵਾਂ ਨੇ ਪਾਰਟੀ ਪ੍ਰਧਾਨ ਤੇ ਸੰਸਦ ਮੈਂਬਰ ਫਾਰੂਕ ਅਬਦੁੱਲਾ ਤੇ ਨਜ਼ਰਬੰਦ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਪਹਿਲੀ ਮੁਲਾਕਾਤ ਕੀਤੀ। ਫਾਰੂਕ ਅਬਦੁੱਲਾ ਪਿਛਲੇ 62 ਦਿਨ ਤੋਂ ਆਪਣੇ ਘਰ 'ਚ ਨਜ਼ਰਬੰਦ ਸਨ।National2 months ago
-
ਧਨੇਰ ਦੀ ਸਜ਼ਾ ਮਾਫੀ ਲਈ 'ਆਪ' ਦਾ ਵਫ਼ਦ ਗ੍ਰਹਿ ਸਕੱਤਰ ਨੂੰ ਮਿਲਿਆਕਿਰਨਜੀਤ ਕਾਂਡ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਬਣਾਈ ਗਈ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਧਨੇਰ ਦੀ ਸਜ਼ਾ ਮਾਫ਼ੀ ਨੂੰ ਲੈ ਕੇ 'ਆਪ' ਦਾ ਵਫ਼ਦ ਵਧੀਕ ਮੁੱਖ ਸਕੱਤਰ ਗ੍ਰਹਿ ਵਿਭਾਗ ਸਤੀਸ਼ ਚੰਦਰਾ ਨੂੰ ਮਿਲਿਆ।Punjab2 months ago
-
ਕੈਪਟਨ ਨੇ ਰੱਖਿਆ ਪੰਜਾਬ-ਈਰਾਨ ਚੈਂਬਰ ਆਫ ਕਾਮਰਸ ਦਾ ਮਤਾਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਈਰਾਨ ਸਾਹਮਣੇ ਪੰਜਾਬ-ਈਰਾਨ ਚੈਂਬਰ ਆਫ ਕਾਮਰਸ ਦੀ ਸਥਾਪਨਾ ਦਾ ਮਤਾ ਪੇਸ਼ ਕੀਤਾ ਤਾਂ ਜੋ ਦੁਵੱਲੇ ਨਿਵੇਸ਼ ਦੀ ਸਮਰਥਾ ਨੂੰ ਹੋਰ ਵਧਾਇਆ ਜਾ ਸਕੇ।Punjab2 months ago
-
ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਸਜ਼ਾ ਮਾਫ਼ੀ ਲਈ ਗਵਰਨਰ ਨੂੰ ਮਿਲੇਗਾ 'ਆਪ' ਦਾ ਵਫ਼ਦਉਕਤ ਵਫ਼ਦ 'ਚ ਸ਼ਹੀਦ ਬੀਬੀ ਕਿਰਨਜੀਤ ਕੌਰ ਐਕਸ਼ਨ ਕਮੇਟੀ ਦੇ ਮੈਂਬਰ ਵੀ ਸ਼ਾਮਲ ਹੋਣਗੇ।Punjab2 months ago
-
ਰੂਸ ਤੋਂ ਬਾਅਦ ਚੀਨ ਪੁੱਜੇ ਤਾਲਿਬਾਨ ਦੇ ਪ੍ਰਤੀਨਿਧੀਅਮਰੀਕਾ ਨਾਲ ਸ਼ਾਂਤੀ ਗੱਲਬਾਤ ਅਸਫਲ ਹੋਣ ਮਗਰੋਂ ਤਾਲਿਬਾਨ ਦੇ ਪ੍ਰਤੀਨਿਧੀ ਚੀਨ ਪੁੱਜੇ ਹਨ।ਅਫ਼ਗਾਨਿਸਤਾਨ 'ਚ ਸ਼ਾਂਤੀ ਗੱਲਬਾਤ ਨੂੰ ਲੈ ਕੇ ਚੀਨੀ ਅਧਿਕਾਰੀਆਂ ਨਾਲ ਚਰਚਾ ਕੀਤੀ। ਤਾਲਿਬਾਨ ਦੇ ਪ੍ਰਤੀਨਿਧੀ ਪਿਛਲੇ ਹਫ਼ਤੇ ਰੂਸ ਵੀ ਗਏ ਸਨ ਤੇ ਅਫ਼ਗਾਨ ਮਾਮਲਿਆਂ 'ਤੇ ਰੂਸ ਦੇ ਵਿਸ਼ੇਸ਼ ਦੂਤ ਜਮੀਰ ਕਾਬੁਲੋਵ ਨਾਲ ਮੁਲਾਕਾਤ ਕੀਤੀ ਸੀ।World2 months ago
-
ਸਿੱਖ ਭਾਈਚਾਰੇ ਨੂੰ ਮੋਦੀ ਨੇ ਕਿਹਾ-ਤੁਹਾਡੇ ਲਈ ਮੇਰੇ ਕੋਲ ਚੰਗੀ ਖ਼ਬਰ ਹੈਅਮਰੀਕਾ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਸਿੱਖ ਭਾਈਚਾਰੇ ਦੇ ਵਫ਼ਦ ਨਾਲ ਵੀ ਮੁਲਾਕਾਤ ਕੀਤੀ। ਮੋਦੀ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਉਨ੍ਹਾਂ ਕੋਲ ਕੁਝ ਚੰਗੀ ਖ਼ਬਰ ਹੈ।World2 months ago
-
ਚੈਂਬਰ ਦਾ 35 ਮੈਂਬਰੀ ਵਫ਼ਦ ਪ੍ਰਦਰਸ਼ਨੀ 'ਚ ਸ਼ਾਮਲ ਹੋਣ ਲਈ ਜਰਮਨੀ ਰਵਾਨਾਚੈਂਬਰ ਆਫ ਇੰਡਸਟਰੀ ਐਂਡ ਕਮਰਸ਼ੀਅਲ ਅੰਡਰ ਟੇਕਿੰਗ ਦਾ 35 ਮੈਂਬਰੀ ਵਫ਼ਦ ਚੀਨ ਵਿਚ ਲੱਗਣ ਵਾਲੀ ਪ੍ਰਦਰਸ਼ਨੀ ਈਮੋ-2019 ਵਿਚ ਭਾਗ ਲੈਣ ਲਈ ਰਵਾਨਾ ਹੋ ਗਿਆ।Punjab2 months ago
-
ਮੁਖੀਜਾ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਸ਼ੁਭਾਸ ਸੂਦ ਦੀ ਅਗਵਾਈ ਹੇਠ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ ਗਏ। ਸਮਾਗਮ ਵਿਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਭਾਸ਼ ਸੂਦ ਵਲੋਂ ਸਾਬਕਾ ਸ਼ਹਿਰੀ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਓਮ ਪ੍ਰਕਾਸ਼ ਮੁਖੀਜਾ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਵਿਚ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਸ਼ੁਭਾਸ ਸੂਦ, ਸੂਬਾ ਕਾਂਗਰਸ ਸਕੱਤਰ ਓਮ ਪ੍ਰਕਾਸ਼ ਤਾਂਗੜੀ, ਸ਼ਹਿਰੀ ਕਾਂਗਰਸ ਪ੍ਰਧਾਨ ਰਵਿੰਦਰ ਰਿੰਕੂ ਤੇ ਸਾਬਕਾ ਬਲਾਕ ਪ੍ਰਧਾਨ ਸਤਵੀਰ ਸਿੰਘ ਨੌਗਾਵਾਂ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਹੋਏ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਨੂੰ ਹੁੰਗਾਰਾ ਦੇ ਰਹੇ ਹਨ। ਨਵ ਨਿਯੁਕਤ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਓਮ ਪ੍ਰਕਾਸ਼ ਮੁਖੀਜਾ ਨੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਸੰਭਾਲੀ ਹੈ ਉਹ ਉਸ ਨੂੰ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨਿਭPunjab2 months ago
-
ਨੌਜਵਾਨ ਭਾਰਤ ਸਭਾ ਦਾ ਦੋ ਰੋਜ਼ਾ ਸੂਬਾਈ ਡੈਲੀਗੇਟ ਇਜਲਾਸ ਸਫ਼ਲਤਾ ਪੂਰਵਕ ਸੰਪੰਨਦੇਸ਼ਭਗਤ ਯਾਦਗਾਰ ਹਾਲ 'ਚ ਨੌਜਵਾਨ ਭਾਰਤ ਸਭਾ ਦਾ ਦੋ ਰੋਜ਼ਾ ਸੂਬਾਈ ਡੈਲੀਗੇਟ ਇਜਲਾਸ ਸਫ਼ਲਤਾ ਪੂਰਵਕ ਸੰਪੰਨ ਹੋ ਗਿਆ।Punjab3 months ago
-
ਸੰਘਰਸ਼ ਕਮੇਟੀ ਦਾ ਵਫ਼ਦ ਰਾਜਪਾਲ ਨੂੰ ਮਿਲੇਗਾਬਹੁਚਰਚਿਤ ਕਿਰਨਜੀਤ ਕੌਰ ਸਮੂਹਿਕ ਜਬਰ ਜਨਾਹ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਲੋਕ ਆਗੂ ਮਨਜੀਤ ਧਨੇਰ ਦੀ ਸੁਪਰੀਮ ਕੋਰਟ 3 ਸਤੰਬਰ ਨੂੰ ਬਹਾਲ ਰੱਖੀ ਉਮਰ ਕੈਦ ਸਜ਼ਾ ਮੁਆਫ਼ ਕਰਵਾਉਣ ਲਈ ਵਫ਼ਦ ਰਾਜਪਾਲ ਨੂੰ ਮਿਲੇਗਾ।Punjab3 months ago
-
ਚੀਫ਼ ਜਸਟਿਸ ਦੇ ਦਰਬਾਰ ਪੁੱਜਿਆ ਪੁਲਿਸ ਮੁਲਾਜ਼ਮ ਤੇ ਵਕੀਲ ਦੀ ਝੜਪ ਦਾ ਮਾਮਲਾਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਵਦੀਪ ਸਿੰਘ ਜੀਦਾ ਤੇ ਟਰੈਿਫ਼ਕ ਪੁਲਿਸ ਮੁਲਾਜ਼ਮ ਰਣਜੀਤ ਸਿੰਘ ਵਿਚਾਲੇ ਹੋਈ ਝੜਪ ਦਾ ਮਾਮਲਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।Punjab3 months ago
-
27 ਮੈਂਬਰੀਂ ਡੈਲੀਗੇਸ਼ਨ ਦਾ ਵੀਅਤਨਾਮ ਦੇ ਉਪਰਾਸ਼ਟਰਪਤੀ ਵੱਲੋਂ ਨਿੱਘਾ ਸਵਾਗਤਵੀਅਤਨਾਮ ਯੂਨੀਅਨ ਆਫ਼ ਫਰੈਂਡਸ਼ਿਪ ਆਰਗੇਨਾਈਜ਼ੇਸ਼ਨ ਦੇ ਸੱਦੇ 'ਤੇ ਆਲ ਇੰਡੀਆ ਪੀਸ ਐਂਡ ਸੋਲੀਡਰਿਟੀ ਆਰਗੇਨਾਈਜੇਸ਼ਨ ਦਾ 27 ਮੈਂਬਰੀਂ ਪੰਜਾਬ ਡੈਲੀਗੇਸ਼ਨ ਵੀਅਤਨਾਮ ਦੀ ਰਾਜਧਾਨੀ ਹਨੋਈ ਵਿਖੇ ਪੁੱਜਾ ਜਿੱਥੇ ਹਨੋਈ ਏਅਰਪੋਰਟ 'ਤੇ ਡੈਲੀਗੇਸ਼ਨ ਦਾ ਸਵਾਗਤ ਕੀਤਾ ਗਿਆ। ਬਾਅਦ ਵਿਚ ਡੈਲੀਗੇਸ਼ਨ ਦਾ ਰਾਸ਼ਟਰਪਤੀ ਭਵਨ ਵਿਖੇ ਵੀਅਤਨਾਮ ਦੇ ਉਪ ਰਾਸ਼ਟਰਪਤੀ ਮੈਡਮ ਡੰਗ ਥੀਂ ਨਾਗੋਕ ਥਿੰਗ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।Punjab3 months ago
-
ਕੈਪਟਨ ਵੱਲੋਂ ਭੇਜਿਆ ਵਫ਼ਦ ਡੇਰਾ ਸੱਚਖੰਡ ਬੱਲਾਂ ਨਤਮਸਤਕਸੀਟੀਪੀ 116 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭੇਜਿਆ ਵਿਸ਼ੇਸ ਵਫਦ ਡੇਰਾ ਸੱਚਖੰਡ ਬੱਲਾਂ ਵਿਖੇ ਪਹੁੰਚਣ 'ਤੇ ਸੰਤ ਨਿਰੰਜਨ ਦਾਸ ਤੇ ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਨਾ੍ਰਲ ਤੇ ਹੋਰ। - ਮੰਗਲਵਾਰ ਦੇ ਪੰਜਾਬ ਬੰਦ ਦੇ ਸਬੰਧ 'ਚ ਕੀਤਾ ਵਿਚਾਰ ਵਟਾਂਦਰਾPunjab3 months ago
-
ਪੰਜਾਬ ਇੰਟਕ ਦਾ ਵਫ਼ਦ ਮੰਤਰੀ ਨੂੰ ਮਿਲਿਆਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੰਜਾਬ ਰਾਜ ਇੰਟਕ ਦਾ ਵਫ਼ਦ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਕਿਰਤ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਕਿਰਤ ਭਵਨ ਪੰਜਾਬ ਮੁਹਾਲੀ ਵਿਖੇ ਮਿਲਿਆ ਅਤੇ ਪੰਜਾਬ ਦੇ ਮਜ਼ਦੂਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ। ਕਿਰਤ ਤੇ ਸਿਹਤ ਮੰਤਰੀ ਨੇ ਉਨ੍ਹਾਂ ਨੂੰ ਭਰੋਸ ਦਵਾਇਆ ਕਿ ਵਰਕਰਾਂ ਦੀਆਂ ਘੱਟੋ-ਘੱਟ ਉਜਰਤਾਂ ਵਿਚ ਸੋਧ ਕਰਨ ਲਈ ਜਲਦੀ ਹੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ, ਕਿਰਤ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਵਾਸਤੇ ਵਰਕਰ ਨੁਮਾਇੰਦਿਆਂ ਨੂੰ ਸ਼ਾਮਲ ਕਰ ਕੇ ਕਮੇਟੀਆਂ ਬਣਾਈਆਂ ਜਾਣਗੀਆਂ, ਬਾਲ ਮਜ਼ਦੂਰਾਂ ਲਈ ਸਪੈਸ਼ਲ ਸਕੂਲਾਂ ਦੇ ਸਟਾਫ ਨੂੰ ਤਨਖਾਹਾਂ ਦੀ ਜਲਦ ਅਦਾਇਗੀ ਕੀਤੀ ਜਾਵੇਗੀ ਤੇ ਈਐੱਸਆਈ ਦੀਆਂ ਲੋਕਲ ਕਮੇਟੀਆਂ ਦਾ ਗਠਨ ਵੀ ਬਿਨਾਂ ਦੇਰੀ ਕਰਵਾਇਆ ਜਾਵੇਗਾ।Punjab4 months ago
-
ਪ੍ਰਕਾਸ਼ ਪੁਰਬ ਦੇ ਅਗਾਊਂ ਪ੍ਰਬੰਧਾਂ ਜਾਇਜ਼ਾ ਲੈਣ ਪਾਕਿ ਗਏ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦਾ ਫਿੱਕਾ ਸਵਾਗਤਵਫ਼ਦ ਨਾਲ ਕਿਸੇ ਵੀ ਸਿੱਖ ਆਗੂ ਜਾਂ ਪ੍ਰਸਾਸ਼ਨਿਕ ਅਧਿਕਾਰੀ ਨੇ ਮੁਲਾਕਾਤ ਨਹੀਂ ਕੀਤੀ ਅਤੇ ਨਾ ਹੀ ਕੋਈ ਤਿਆਰੀ ਕਰਨ ਜਾਂ ਸਹਿਯੋਗ ਦੇਣ ਲਈ ਕੋਈ ਗੁਰਦੁਆਰਾ ਪ੍ਰਬੰਧਕ ਦੀ ਡਿਊਟੀ ਹੀ ਲਾਈ ਗਈ ਹੈ।Punjab4 months ago
-
ਪੰਜਾਬ ਕਿਸਾਨ ਸਭਾ ਦਾ ਡੈਲੀਗੇਟ ਅਜਲਾਸ 13 ਨੂੰਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੰਜਾਬ ਕਿਸਾਨ ਸਭਾ ਜ਼ਿਲ੍ਹਾ ਜਲੰਧਰ-ਕਪੂਰਥਲਾ ਦੀ ਜ਼ਿਲ੍ਹਾ ਵਰਕਿੰਗ ਕਮੇਟੀ ਦੀ ਮੀਟਿੰਗ ਪਿੰਡ ਬੰਡਾਲਾ ਵਿਖੇ ਕਾਮਰੇਡ ਪਿਆਰਾ ਸਿੰਘ ਲਸਾੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਕਿਸਾਨ ਸਭਾ ਦੇ ਸਾਬਕਾ ਜਨਰਲ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਕਾਮਰੇਡ ਤੱਗੜ ਨੇ ਪੰਜਾਬ ਕਿਸਾਨ ਸਭਾ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਤੇ ਅੱਜ ਦੇ ਸਮੇਂ ਵਿਚ ਪੰਜਾਬ ਕਿਸਾਨ ਸਭਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।Punjab4 months ago
-
Kartarpur Corridor : ਭਾਰਤ-ਪਾਕਿ ਵਿਚਾਲੇ ਬੈਠਕ ਖ਼ਤਮ, ਲਾਂਘੇ 'ਤੇ ਨਹੀਂ ਹੋਵੇਗੀ ਭਾਰਤ ਵਿਰੋਧੀ ਕੋਈ ਗਤੀਵਿਧੀਕਰਤਾਰਪੁਰ ਲਾਂਘੇ ਸਬੰਧੀ ਅੱਜ ਭਾਰਤ ਤੇ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਦੀ ਬੈਠਕ ਹੋਈ। ਇਸ ਬੈਠਕ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਦਾ ਬਿਆਨ ਸਾਹਮਣੇ ਆਇਆ ਹੈ। ਪਾਕਿ ਵਫ਼ਦ ਨੇ ਭਾਰਤ ਨੂੰ ਯਕੀਨ ਦਿਵਾਇਆ ਹੈ ਕਿ ਉਨ੍ਹਾਂ ਵੱਲੋਂ ਭਾਰਤ ਵਿਰੋਧੀ ਕਿਸੇ ਵੀ ਗਤੀਵਿਧੀ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।Punjab4 months ago