cricket news
-
BCCI ਨੇ ਕੀਤਾ ਸਾਲਾਨਾ ਇਕਰਾਰਨਾਮੇ ਦਾ ਐਲਾਨ, ਵਿਰਾਟ, ਰੋਹਿਤ ਤੇ ਬੁਮਰਾਹ ਨੂੰ ਮਿਲਣਗੇ ਸਭ ਤੋਂ ਜ਼ਿਆਦਾ ਪੈਸੇਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਜਿਨ੍ਹਾਂ ਖਿਡਾਰੀਆਂ ਨਾਲ ਕਰਾਰ ਕੀਤਾ ਹੈ। ਉਨ੍ਹਾਂ ਨੂੰ ਵੱਖ-ਵੱਖ ਰਕਮ ਮਿਲੇਗੀ। ਏ ਪਲੱਸ ਸ਼੍ਰੇਣੀ ’ਚ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਜਮਪ੍ਰੀਤ ਬੁਮਰਾਹ ਨੂੰ ਸ਼ਾਮਲ ਕੀਤਾ ਹੈ। ਜਿਨ੍ਹਾਂ ਨੂੰ 7 ਕਰੋੜ ਰੁਪਏ ਮਿਲਣਗੇ।Cricket1 hour ago
-
ਮੈਕਸਵੈਲ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ : ਸਾਇਮਨ ਕੈਟਿਚਮੁੱਖ ਕੋਚ ਸਾਈਮਨ ਕੈਟਿਚ ਨੂੰ ਲਗਦਾ ਹੈ ਕਿ ਗਲੇਨ ਮੈਕਸਵੈਲ ਆਰਸੀਬੀ ਲਈ ਬਹੁਤ ਉਪਯੋਗੀ ਖਿਡਾਰੀ ਸਾਬਤ ਹੋਣਗੇ ਜਿਨ੍ਹਾਂ ਨੇ ਆਈਪੀਐੱਲ ਦੀ ਸ਼ੁਰੂਆਤ ਤੋਂ ਹੀ ਬੱਲੇ ਨਾਲ ਸ਼ਾਨਦਾਰ ਲੈਅ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਆਰਸੀਬੀ ਨੇ ਖਿਡਾਰੀਆਂ ਦੀ ਨਿਲਾਮੀ ਦੌਰਾਨ ਸੀਐੱਸਕੇ ਦੇ ਨਾਲ ਬੋਲੀ ਲਾਉਣ ਦੀ ਦੌੜ ਤੋਂ ਬਾਅਦ 14.25 ਕਰੋੜ ਰੁਪਏ ਵਿਚ 32 ਸਾਲ ਦੇ ਆਸਟ੍ਰੇਲਿਆਈ ਖਿਡਾਰੀ ਨੂੰ ਖ਼ਰੀਦਿਆ ਸੀCricket18 hours ago
-
ਨਾਰਾਜ਼ਗੀ ਜ਼ਾਹਿਰ ਕਰਨ 'ਤੇ ਕੋਹਲੀ ਨੂੰ ਪਈ ਝਾੜਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਕਪਤਾਨ ਵਿਰਾਟ ਕੋਹਲੀ ਨੂੰ ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ ਆਈਪੀਐੱਲ ਮੈਚ ਵਿਚ ਆਉਟ ਹੋਣ 'ਤੇ ਗੁੱਸੇ ਵਿਚ ਕੁਰਸੀ ਨੂੰ ਲੱਤ ਮਾਰਨ ਕਾਰਨ ਆਈਪੀਐੱਲ ਦੇ ਜ਼ਾਬਤੇ ਦੇ ਉਲੰਘਣ ਨੂੰ ਲੈ ਕੇ ਝਾੜ ਪਾਈ ਗਈ। ਆਈਪੀਐੱਲ ਵੱਲੋਂ ਇਕ ਬਿਆਨ ਜਾਰੀ ਕਰ ਕੇ ਕਿਹਾ ਗਿਆ ਕਿ ਕੋਹਲੀ ਨੇ ਆਈਪੀਐੱਲ ਦੇ ਜ਼ਾਬਤੇ ਦੇ ਆਰਟੀਕਲ 2.2 ਦੇ ਤਹਿਤ ਲੈਵਲ ਇਕ ਦਾ ਅਪਰਾਧ ਸਵੀਕਾਰ ਕੀਤਾ ਹੈ। ਇਸ ਲਈ ਮੈਚ ਰੈਫਰੀ ਦਾ ਫ਼ੈਸਲਾ ਆਖ਼ਰੀ ਹੋਵੇ।Cricket18 hours ago
-
ਕਿੰਗਜ਼ ਨਾਲ ਭਿੜਨਗੇ ਸੁਪਰ ਕਿੰਗਜ਼, ਪੰਜਾਬ ਤੇ ਚੇਨਈ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਸ਼ਨਿਚਰਵਾਰ ਨੂੰਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਨੂੰ ਆਈਪੀਐੱਲ ਵਿਚ ਜਿੱਤ ਦੀ ਰਾਹ 'ਤੇ ਮੁੜਨ ਲਈ ਸ਼ੁੱਕਰਵਾਰ ਨੂੰ ਪੰਜਾਬ ਕਿੰਗਜ਼ ਦੇ ਮਜ਼ਬੂਤ ਬੱਲੇਬਾਜ਼ੀ ਹਮਲੇ ਸਾਹਮਣੇ ਗੇਂਦਬਾਜ਼ੀ ਵਿਚ ਸੁਧਾਰ ਕਰ ਕੇ ਉਤਰਨਾ ਪਵੇਗਾ। ਚੇਨਈ ਨੂੰ ਪਹਿਲੇ ਮੈਚ ਵਿਚ ਦਿੱਲੀ ਕੈਪੀਟਲਜ਼ ਨੇ ਸੱਤ ਵਿਕਟਾਂ ਨਾਲ ਹਰਾਇਆ ਸੀ ਜਦਕਿ ਪੰਜਾਬ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ ਚਾਰ ਦੌੜਾਂ ਨਾਲ ਮਾਤ ਦਿੱਤੀ।Cricket19 hours ago
-
ਰਾਜਸਥਾਨ ਦੀ ਟੱਕਰ ਆਤਮਵਿਸ਼ਵਾਸ ਨਾਲ ਭਰੀ ਦਿੱਲੀ ਨਾਲ, ਪਹਿਲੇ ਮੈਚ 'ਚ ਹਾਰ ਤੋਂ ਬਾਅਦ ਰਾਇਲਜ਼ ਨੂੰ ਸਟੋਕਸ ਦੀ ਸੱਟ ਨਾਲ ਲੱਗਾ ਝਟਕਾਰਾਜਸਥਾਨ ਰਾਇਲਜ਼ ਦੀ ਟੀਮ ਪਹਿਲੇ ਮੁਕਾਬਲੇ ਵਿਚ ਦਿਲ ਤੋੜਨ ਵਾਲੀ ਹਾਰ ਤੇ ਸੱਟ ਕਾਰਨ ਸਟਾਰ ਹਰਫ਼ਨਮੌਲਾ ਬੇਨ ਸਟੋਕਸ ਦੇ ਬਾਹਰ ਹੋਣ ਦੀ ਨਿਰਾਸ਼ਾ ਵਿਚਾਲੇ ਵੀਰਵਾਰ ਨੂੰ ਆਈਪੀਐੱਲ ਮੁਕਾਬਲੇ ਵਿਚ ਜਦ ਇੱਥੇ ਆਤਮਵਿਸ਼ਵਾਸ ਨਾਲ ਭਰੀ ਦਿੱਲੀ ਕੈਪੀਟਲਜ਼ ਖ਼ਿਲਾਫ਼ ਉਤਰੇਗੀ ਤਾਂ ਉਸ ਨੂੰ ਨਵੇਂ ਕਪਤਾਨ ਸੰਜੂ ਸੈਮਸਨ ਤੋਂ ਇਕ ਹੋਰ ਸ਼ਾਨਦਾਰ ਪਾਰੀ ਦੀ ਉਮੀਦ ਹੋਵੇਗੀ।Cricket1 day ago
-
ਜਿੰਬਾਵੇ ਦੀ ਟੀਮ ਦੇ ਸਾਬਕਾ ਕਪਤਾਨ ’ਤੇ ICC ਨੇ ਲਗਾਈ ਅੱਠ ਸਾਲ ਦੀ ਪਾਬੰਦੀ, ਜਾਣੋ ਕੀ ਹੈ ਕਾਰਨICC ਐਂਟੀ ਕਰੱਪਸ਼ਨ ਕੋਡ ਨੂੰ ਤੋੜਨ ਦੇ ਪੰਜ ਦੋਸ਼ਾਂ ਨੂੰ ਮੰਨਣ ਤੋਂ ਬਾਅਦ ਹੀਥ ਸਟ੍ਰੀਕ ’ਤੇ ਅੱਠ ਸਾਲ ਲਈ ਸਾਰੇ ਕ੍ਰਿਕਟ ਮੈਚ ਖੇਡਣ ’ਤੇ ਪਾਬੰਦੀ ਲਗਾਈ ਗਈ ਹੈ।Cricket1 day ago
-
ਵਨ ਡੇ ਕ੍ਰਿਕਟ ’ਚ ਵਿਰਾਟ ਕੋਹਲੀ ਨੂੰ ਪਛਾੜਨ ਵਾਲੇ ਬਾਬਰ ਆਜ਼ਮ ਨੇ ਹੁਣ ਕੀਤਾ ਇਹ ਦਾਅਵਾਇਹ ਮੇਰੇ ਕਰੀਅਰ ਦਾ ਇਕ ਹੋਰ ਮੀਲ ਦਾ ਪੱਥਰ ਹੈ, ਜਿਸ ਲਈ ਹੁਣ ਮੈਨੂੰ ਹੋਰ ਵੀ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਪਵੇਗੀ ਤਾਂਕਿ ਮੇਰੇ ਲਈ ਜਨਵਰੀ 1984 ਤੋਂ ਅਕਤੂਬਰ 1988 ਤਕ ਸਰ ਵਿਵਿਅਨ ਰਿਚਰਡਸ ਤੇ 1258 ਦਿਨਾਂ ਲਈ ਵਿਰਾਟ ਕੋਹਲੀ ਦੀ ਤਰ੍ਹਾਂ ਵਨ ਡੇ ਰੈਂਕਿੰਗ ’ਤੇ ਪਕੜ ਬਣੀ ਰਹੇ।’Cricket1 day ago
-
RCB Vs SRH : ਜੇਤੂ ਮੁਹਿੰਮ ਜਾਰੀ ਰੱਖਣਾ ਚਾਹੇਗੀ ਆਰਸੀਬੀ, ਬੈਂਗਲੁਰੂ ਤੇ ਹੈਦਰਾਬਾਦ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਬੁੱਧਵਾਰ ਨੂੰਜਿੱਤ ਨਾਲ ਆਗਾਜ਼ ਕਰਨ ਵਾਲੀ ਵਿਰਾਟ ਕੋਹਲੀ ਦੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦਾ ਇਰਾਦਾ ਆਈਪੀਐੱਲ ਵਿਚ ਬੁੱਧਵਾਰ ਨੂੰ ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ ਇਸ ਲੈਅ ਨੂੰ ਕਾਇਮ ਰੱਖਣ ਦਾ ਹੋਵੇਗਾ। ਆਰਸੀਬੀ ਨੇ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਉਥੇ ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਸਨਰਾਈਜਰਜ਼ ਨੂੰ ਪਹਿਲੇ ਮੈਚ ਵਿਚ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਨੇ ਮਾਤ ਦਿੱਤੀ।Cricket2 days ago
-
Mumbai vs Kolkata : ਮੁੰਬਈ ਨੇ ਰੋਮਾਂਚਕ ਮੁਕਾਬਲੇ 'ਚ ਕੋਲਕਾਤਾ ਨੂੰ ਹਰਾਇਆ, ਦਰਜ ਕੀਤੀ ਪਹਿਲੀ ਜਿੱਤਮੁੰਬਈ ਇੰਡੀਅਨਜ਼ ਨੇ ਚੇਨਈ ਵਿਚ ਕੋਲਕਾਤਾ ਨਾਈਟਰਾਈਡਰਜ਼ ਖ਼ਿਲਾਫ਼ ਆਈਪੀਐੱਲ ਮੁਕਾਬਲੇ ਵਿਚ ਜਲਦ ਹੀ ਓਪਨਰ ਕਵਿੰਟਨ ਡਿਕਾਕ (02) ਦੀ ਵਿਕਟ ਗੁਆਉਣ ਦੇ ਬਾਵਜੂਦ ਖ਼ੁਦ ਨੂੰ ਸੰਭਾਲਿਆ। ਕਪਤਾਨ ਰੋਹਿਤ ਸ਼ਰਮਾ (43) ਤੇ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰੇ ਸੂਰਿਆ ਕੁਮਾਰ ਯਾਦਵ (56) ਨੇ ਉਸ ਤੋਂ ਬਾਅਦ ਸੰਭਲ ਕੇ ਬੱਲੇਬਾਜ਼ੀ ਕੀਤੀ ਜਿਸ ਦੇ ਦਮ 'ਤੇ ਮੁੰਬਈ ਇੰਡੀਅਨਜ਼ ਦੀ ਟੀਮ 20 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 152 ਦੌੜਾਂ ਦਾ ਸਕੋਰ ਬਣਾਉਣ ਵਿਚ ਕਾਮਯਾਬ ਰਹੀ।Cricket2 days ago
-
ਆਰਚਰ ਟੇਰਨਿੰਗ ਸ਼ੁਰੂ ਕਰਨ ਦੀ ਤਿਆਰੀ 'ਚਸਟਾਰ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਇਸ ਹਫ਼ਤੇ ਟ੍ਰੇਨਿੰਗ ਸ਼ੁਰੂ ਕਰਨ ਲਈ ਹਰੀ ਝੰਡੀ ਮਿਲ ਗਈ ਹੈ ਪਰ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਪ੍ਰਤੀਯੋਗੀ ਕ੍ਰਿਕਟ ਵਿਚ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਕੋਈ ਤਰੀਕ ਤੈਅ ਨਹੀਂ ਕੀਤੀ ਹੈ। ਆਰਚਰ ਦਾ ਟ੍ਰੇਨਿੰਗ ਸ਼ੁਰੂ ਕਰਨਾ ਆਈਪੀਐੱਲ ਦੀ ਟੀਮ ਰਾਜਸਥਾਨ ਰਾਇਲਜ਼ ਲਈ ਚੰਗੀ ਖ਼ਬਰ ਹੈ ਜਿਸ ਨੂੰ ਇਸ ਤੇਜ਼ ਗੇਂਦਬਾਜ਼ ਦੇ ਟੂਰਨਾਮੈਂਟ ਦੇ ਦੂਜੇ ਅੱਧ ਵਿਚ ਖੇਡਣ ਦੀ ਉਮੀਦ ਹੈ।Cricket2 days ago
-
ਇੰਗਲੈਂਡ ਦੌਰੇ 'ਤੇ ਸੱਤ ਮੈਚ ਖੇਡਣਗੀਆਂ ਭਾਰਤੀ ਕੁੜੀਆਂਭਾਰਤੀ ਮਹਿਲਾ ਕ੍ਰਿਕਟ ਟੀਮ ਜੂਨ-ਜੁਲਾਈ ਵਿਚ ਇੰਗਲੈਂਡ ਦੌਰੇ ਦੌਰਾਨ ਬਿ੍ਸਟਲ ਵਿਚ ਇਕ ਟੈਸਟ ਮੈਚ ਖੇਡਣ ਤੋਂ ਇਲਾਵਾ ਤਿੰਨ ਵਨ ਡੇ ਤੇ ਤਿੰਨ ਹੀ ਟੀ-20 ਮੈਚਾਂ ਦੀ ਸੀਰੀਜ਼ ਖੇਡਣਗੀਆਂ। ਟੈਸਟ ਮੈਚ ਬਿ੍ਸਟਲ ਕਾਊਂਟੀ ਮੈਦਾਨ ਵਿਚ 16-19 ਜੂਨ ਤਕ ਖੇਡਿਆ ਜਾਵੇਗਾ ਤੇ ਇਸ ਨਾਲ ਇੰਗਲੈਂਡ ਦੀ ਟੀਮ ਦੇ ਗਰਮੀਆਂ ਦੇ ਸੈਸ਼ਨ ਦੀ ਸ਼ੁਰੂਆਤ ਹੋਵੇਗੀ। ਭਾਰਤੀ ਮਹਿਲਾ ਟੀਮ 2014 ਤੋਂ ਬਾਅਦ ਪਹਿਲਾ ਟੈਸਟ ਕ੍ਰਿਕਟ ਮੈਚ ਖੇਡੇਗੀ ਜਦਕਿ ਇੰਗਲੈਂਡ ਨੇ ਪਿਛਲਾ ਟੈਸਟ 2019 ਵਿਚ ਐਸ਼ੇਜ਼ ਸੀਰੀਜ਼ ਦੌਰਾਨ ਖੇਡਿਆ ਸੀ।Cricket2 days ago
-
ਵਿਲੀਅਮਸਨ ਨੂੰ ਚੌਥੀ ਵਾਰ ਸਰ ਰਿਚਰਡ ਹੈਡਲੀ ਮੈਡਲਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਮੰਗਲਵਾਰ ਨੂੰ ਦੇਸ਼ ਦੇ ਸਾਲਾਨਾ ਕ੍ਰਿਕਟ ਪੁਰਸਕਾਰਾਂ ਵਿਚ ਸਾਰੇ ਫਾਰਮੈਟਾਂ ਵਿਚ ਚੰਗੇ ਪ੍ਰਦਰਸ਼ਨ ਲਈ ਛੇ ਸਾਲ ਵਿਚ ਚੌਥੀ ਵਾਰ ਵੱਕਾਰੀ ਸਰ ਰਿਚਰਡ ਹੈਡਲੀ ਮੈਡਲ ਲਈ ਚੁਣਿਆ ਗਿਆ ਤੇ ਨਾਲ ਹੀ ਉਹ ਸਾਲ ਦੇ ਸਰਬੋਤਮ ਟੈਸਟ ਕ੍ਰਿਕਟਰ ਵੀ ਬਣੇ। ਡੇਵੋਨ ਕਾਨਵਾਏ ਨੂੰ ਆਪਣੇਪਹਿਲੇ ਹੀ ਅੰਤਰਰਾਸ਼ਟਰੀ ਸੈਸ਼ਨ ਵਿਚ ਸਾਲ ਦਾ ਸਰਬੋਤਮ ਮਰਦ ਵਨ ਡੇ ਤੇ ਟੀ-20 ਅੰਤਰਰਾਸ਼ਟਰੀ ਕ੍ਰਿਕਟਰ ਚੁਣਿਆ ਗਿਆ।Cricket2 days ago
-
ਕੋਰੋਨਾ ਪੀੜਤ ਮੇਦਵੇਦੇਵ ਟੂਰਨਾਮੈਂਟ ਤੋਂ ਹੋਏ ਲਾਂਭੇਵਿਸ਼ਵ ਦੀ ਦੂਜੀ ਰੈਂਕਿੰਗ ਵਾਲੇ ਟੈਨਿਸ ਖਿਡਾਰੀ ਡੇਨਿਲ ਮੇਦਵੇਦੇਵ ਨੇ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮੋਂਟੇ ਕਾਰਲੋ ਮਾਸਟਰਜ਼ ਟੈਨਿਸ ਤੋਂ ਨਾਂ ਵਾਪਸ ਲੈ ਲਿਆ ਹੈ। ਏਟੀਪੀ ਨੇ ਕਿਹਾ ਕਿ ਮੇਦਵੇਦੇਵ ਕੁਆਰੰਟਾਈਨ ਵਿਚ ਹਨ। ਟੂਰਨਾਮੈਂਟ ਡਾਇਰੈਕਟਰ ਤੇ ਏਟੀਪੀ ਮੈਡੀਕਲ ਟੀਮ ਨੇ ਉਨ੍ਹਾਂ 'ਤੇ ਨਜ਼ਰ ਰੱਖੀ ਹੋਈ ਹੈ।Sports2 days ago
-
ਭੁਵਨੇਸ਼ਵਰ ਕੁਮਾਰ ਨੂੰ ਆਈਸੀਸੀ ਨੇ ਚੁਣਿਆ 'ਪਲੇਅਰ ਆਫ ਦਿ ਮੰਥ', ਰਿਸ਼ਭ ਪੰਤ ਤੇ ਆਰ ਅਸ਼ਵਿਨ ਵੀ ਚੁਣੇ ਗਏ ਸੀ ਬੈਸਟ ਖਿਡਾਰੀਭਾਰਤੀ ਕ੍ਰਿਕਟ ਟੀਮ ਦੇ ਬਿਹਤਰੀਨ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਮਾਰਚ 'ਚ ਇੰਗਲੈਂਡ ਖਿਲਾਫ਼ ਆਪਣੀ ਸਰਜਮੀਂ 'ਤੇ ਸੀਮਤ ਓਵਰਾਂ ਦੀ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਇਸ ਲਈ ਆਈਸੀਸੀ ਨੇ ਉਨ੍ਹਾਂ ਨੇ ਮਾਰਚ ਮਹੀਨੇ ਦਾ ਸਰਵਉੱਚ ਖਿਡਾਰੀ ਚੁਣਿਆ ਹੈ।Cricket2 days ago
-
IPL 2021 PBKS vs RR Match : ਦਿਲਚਸਪ ਮੁਕਾਬਲੇ ’ਚ ਪੰਜਾਬ ਨੇ ਰਾਜਸਥਾਨ ਨੂੰ ਹਰਾਇਆ, 4 ਦੌੜਾਂ ਨਾਲ ਜਿੱਤਿਆ ਮੈਚਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 14ਵੇਂ ਸੀਜਨ ਦਾ ਚੌਥਾ ਮੁਕਾਬਲਾ ਮੰੁਬਈ ਦੇ ਵਾਨਖੇੜੇ ਸਟੇਡੀਅਮ ਵਿਚ ਪੰਜਾਬ ਕਿੰਗਸ ਤੇ ਰਾਜਸਥਾਨ ਰਾਇਲਸ ਦਰਮਿਆਨ ਖੇਡਿਆ ਗਿਆ, ਜਿਸ ਵਿਚ ਪੰਜਾਬ ਕਿੰਗਸ ਨੇ ਰਾਜਸਥਾਨ ਨੂੰ 4 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ਵਿਚ ਰਾਜਸਥਾਨ ਦੀ ਟੀਮ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ।Cricket3 days ago
-
ਮਾਹੀ ਦੀ ਵਿਕਟ ਲੈਣਾ ਸੁਪਨਾ ਸੱਚ ਹੋਣ ਵਾਂਗ : ਆਵੇਸ਼ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਆਵੇਸ਼ ਖ਼ਾਨ ਨੇ ਕਿਹਾ ਕਿ ਸੀਐੱਸਕੇ ਖ਼ਿਲਾਫ਼ ਆਈਪੀਐੱਲ ਦੇ ਪਹਿਲੇ ਮੈਚ 'ਚ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਕੀਮਤੀ ਵਿਕਟ ਲੈਣਾ ਉਨ੍ਹਾਂ ਲਈ ਸੁਪਨਾ ਸੱਚ ਹੋਣ ਵਾਂਗ ਸੀ। ਇੰਦੌਰ ਦੇ 24 ਸਾਲਾ ਇਕ ਗੇਂਦਬਾਜ਼ ਨੇ ਧੋਨੀ ਅਤੇ ਦੱਖਣੀ ਅਫਰੀਕਾ ਦੇ ਫਾਫ ਡੁਪਲੇਸਿਸ ਦੀਆਂ ਵਿਕਟਾਂ ਲਈਆਂ। ਦਿੱਲੀ ਕੈਪਟੀਲਸ ਨੇ ਸ਼ਨਿਚਰਵਾਰ ਨੂੰ ਉਸ ਮੈਚ 'ਚ ਸੀਐੱਸਕੇ ਨੂੰ ਸੱਤ ਵਿਕਟਾਂ ਨਾਲ ਹਰਾਇਆ।Cricket3 days ago
-
ਤਿੰਨ ਟੀਮਾਂ ਨਾਲ ਹੋ ਸਕਦਾ ਹੈ ਮਹਿਲਾ ਟੀ-20 ਚੈਲੇਂਜਬੀਸੀਸੀਆਈ ਮਹਿਲਾ ਟੀਮ-20 ਚੈਲੇਂਜ ਟੂਰਨਾਮੈਂਟ ਪਹਿਲਾਂ ਵਾਂਗ ਤਿੰਨ ਟੀਮਾਂ ਨਾਲ ਹੀ ਕਰਵਾ ਸਕਦਾ ਹੈ, ਜਿਸ ਨੂੰ ਆਮ ਤੌਰ 'ਤੇ ਆਈਪੀਐÎਲ ਦੇ ਪਲੇਅ-ਆਫ ਦੌਰਾਨ ਖੇਡਿਆ ਜਾਂਦਾ ਹੈ। ਬੋਰਡ ਨੇ ਪਿਛਲੇ ਸਾਲ ਚਾਰ ਟੀਮਾਂ ਨਾਲ ਇਹ ਟੂਰਨਾਮੈਂਟ ਕਰਵਾਉਣ ਦੀ ਯੋਜਨਾ ਬਣਾਈ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਇਸ ਨੂੰ ਤਿੰਨ ਟੀਮਾਂ ਤਕ ਹੀ ਸੀਮਿਤ ਰੱਖਿਆ ਜਾਵੇਗਾ। ਪਿਛਲੇ ਸਾਲ ਆਈਪੀਐੱਲ ਸਤੰਬਰ ਤੋ ਨਵੰਬਰ ਵਿਚਾਲੇ ਯੂਏਈ 'ਚ ਹੋਇਆ ਸੀ।Cricket3 days ago
-
ਘਰੇਲੂ ਕ੍ਰਿਕਟ ਦੀ ਫਾਰਮ ਨੂੰ ਦੋਹਰਾਉਣਾ ਚਾਹੁੰਦੇ ਹਨ ਪੱਡੀਕਲਕੋਰੋਨਾ ਵਾਇਰਸ ਤੋਂ ਉਭਰ ਕੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਲਾਮੀ ਬੱਲੇਬਾਜ਼ ਦੇਵਦੱਤ ਪੱਡੀਕਲ ਆਈਪੀਐੱਲ ਲਈ ਪੂਰੀ ਤਰ੍ਹਾਂ ਤਿਆਰ ਹਨ ਤੇ ਘਰੇਲੂ ਕ੍ਰਿਕਟ ਦੀ ਆਪਣੀ ਸ਼ਾਨਦਾਰ ਫਾਰਮ ਨੂੰ ਇਸ ਲੀਗ ’ਚ ਦੋਹਰਾਉਣਾ ਚਾਹੁੰਦੇ ਹਨ। ਪੱਡੀਕਲ 22 ਮਾਰਚ ਨੂੰ ਕੋਰੋਨਾ ਇਨਫੈਕਸ਼ਨ ਦੇ ਸ਼ਿਕਾਰ ਹੋਏ ਸਨ ਅਤੇ ਕੁਆਰੰਟਾਈਨ ’ਚ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਇਕ ਝਟਕਾ ਸੀ। ਕਾਸ਼ ਇਹ ਨਾ ਹੁੰਦਾ ਪਰ ਕੁਝ ਚੀਜ਼ਾਂ ਤੁਹਾਡੇ ਕੰਟਰੋਲ ’ਚ ਨਹੀਂ ਹੁੰਦੀਆਂ। ਮੈਂ ਵਾਪਸੀ ’ਤੇ ਖ਼ੁਦ ਨੂੰ ਪੂਰੀ ਤਰ੍ਹਾਂ ਨਾਲ ਫਿੱਟ ਰੱਖਣ ਲਈ ਮਿਹਨਤ ਕਰ ਰਿਹਾ ਹਾਂ। ਇਸ ਸਮੇਂ ਮੈਂ ਪੂਰੀ ਤਰ੍ਹਾਂ ਠੀਕ ਹਾਂ ਅਤੇ ਪ੍ਰੈਕਟਿਸ ਕਰ ਰਿਹਾ ਹਾਂ।Cricket3 days ago
-
ਸਾਡੇ ਕੋਲ ਹਮਲਾਵਰ ਬੱਲੇਬਾਜ਼ : ਮੋਰਗਨਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਦੇ ਕਪਤਾਨ ਇਓਨ ਮੋਰਗਨ ਨੇ ਸਨਰਾਈਜ਼ਰ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾਉਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਟੀਮ ਕੋਲ ਆਈਪੀਐੱਲ ਦਾ ਸਭ ਤੋਂ ਹਮਲਾਵਰ ਬੱਲੇਬਾਜ਼ੀ ਕ੍ਰਮ ਹੈ। ਕੇਕੇਆਰ ਲਈ ਨਿਤੀਸ਼ ਰਾਣਾ ਨੇ 56 ਗੇਂਦਾਂ ’ਚ 80 ਅਤੇ ਰਾਹੁਲ ਤ੍ਰਿਪਾਠੀ ਨੇ 29 ਗੇਂਦਾਂ ’ਚ 53 ਦੌੜਾਂ ਬਣਾਈਆਂ। ਇਸ ਤੋਂ ਬਾਅਦ ਦਿਨੇਸ਼ ਕਾਰਤਿਕ ਨੇ 9 ਗੇਂਦਾਂ ’ਚ ਨਾਬਾਦ 22 ਦੌੜਾਂ ਬਣਾ ਕੇ ਟੀਮ ਨੂੰ ਛੇ ਵਿਕਟਾਂ ’ਤੇ 187 ਦੌੜਾਂ ਤਕ ਪਹੁੰਚਾਇਆ।Cricket3 days ago
-
KKR ਖ਼ਿਲਾਫ਼ ਹਾਰ ਤੋਂ ਬਾਅਦ ਕਪਤਾਨ ਵਾਰਨਰ ਨੇ ਪਾਂਡੇ-ਬੇਅਰਸਟੋਅ ਦੀ ਕੀਤੀ ਤਾਰੀਫ਼ਬੱਲੇਬਾਜ਼ਾਂ ਮਨੀਸ਼ ਪਾਂਡੇ ਤੇ ਜੌਨੀ ਬੇਅਰਸਟੋਅ ਦੀਆਂ ਅਰਧ ਸੈਂਕੜਾ ਪਾਰੀਆਂ ਖੇਡਣ ਦੇ ਬਾਵਜੂਦ ਸਨਰਾਈਜ਼ਰਜ਼ ਹੈਦਰਾਬਾਦ ਟੀਮ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ IPL ਦੇ 14ਵੇਂ ਸੀਜ਼ਨ 'ਚ ਆਪਣਾ ਪਹਿਲਾ ਮੈਚ ਹਾਰ ਗਈ ਹੈ। ਹਾਲਾਂਕਿ ਹਾਰ ਤੋਂ ਬਾਅਦ ਵੀ ਹੈਦਰਾਬਾਦ ਦੇ ਕਪਤਾਨ ਨੇ ਪਾਂਡੇ ਤੇ ਬੇਅਰਸਟੋਅ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।Cricket3 days ago