cm punjab
-
ਜਲੰਧਰ 'ਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਬੋਲੇ- ਮੁੱਖ ਸਕੱਤਰ ਤੇ ਡੀਜੀਪੀ ਨੂੰ ਬੁਲਾਉਣਾ ਰਾਜਪਾਲ ਦਾ ਸੰਵਿਧਾਨਕ ਅਧਿਕਾਰਸਾਬਕਾ ਮੰਤਰੀ ਤੇ ਸਾਬਕਾ ਪੰਜਾਬ ਭਾਜਪਾ ਪ੍ਰਧਾਨ ਮਨੋਰੰਜਨ ਕਾਲੀਆ ਨੇ ਐਤਵਾਰ ਨੂੰ ਕਿਹਾ ਕਿ ਸੂਬੇ 'ਚ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਸਕੱਤਰ ਤੇ ਡੀਜੀਪੀ ਨੂੰ ਬੁਲਾ ਕੇ ਸਪੱਸ਼ਟੀਕਰਨ ਲੈਣ ਦਾ ਰਾਜਪਾਲ ਵੀਪੀ ਬਦਨੌਰ ਦਾ ਸੰਵਿਧਾਨਕ ਅਧਿਕਾਰ ਹੈ। ਇਸ ਨੂੰ ਕੋਈ ਵੀ ਚੁਣੌਤੀ ਨਹੀਂ ਦੇ ਸਕਦਾ ਹੈ।Punjab15 days ago
-
ਪੰਜਾਬ ’ਚ C-Farm ’ਤੇ ਰਾਹਤ ਨਾ ਮਿਲਣ ਨਾਲ ਉਦਮੀ ਨਿਰਾਸ਼, ਕਿਹਾ - ਸਰਕਾਰ ਨੂੰ ਚੋਣਾਂ ਦਾ ਇੰਤਜ਼ਾਰਸੀ-ਫਾਰਮ ਦੇ ਮਸਲੇ ’ਤੇ ਪੰਜਾਬ ਦੀ ਕਾਂਗਰਸ ਸਰਕਾਰ ਨਾਲ ਤਤਕਾਲ ਰਾਹਤ ਨਾ ਮਿਲਣ ਨੂੰ ਲੈ ਕੇ ਕਾਰੋਬਾਰੀ ਹੁਣ ਨਿਰਾਸ਼ ਨਜ਼ਰ ਆ ਰਹੇ ਹਨ। ...Punjab21 days ago
-
ਮੁੱਖ ਮੰਤਰੀ ਦੇ OSD ਨੂੰ ਮਿਲਿਆ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦਾ ਵਫ਼ਦਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਕੈਪਟਨ ਸੰਦੀਪ ਸੰਧੂ ਨੂੰ ਮਿਲੇ। ਉਨ੍ਹਾਂ ਨੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਧਿਆਨ ਨਾਲ ਸੁਣੀਆਂ ਤੇ ਸਾਰੀਆਂ ਮੰਗਾਂ 'ਤੇ ਵਿਚਾਰ-ਚਰਚਾ ਕੀਤੀ।Punjab26 days ago
-
ਕੈਪਟਨ ਨੇ ਈਡੀ ਦੇ ਕੇਸਾਂ ਤੋਂ ਬਚਣ ਲਈ ਆੜ੍ਹਤੀਆਂ ਨੂੰ ਮੁਸੀਬਤ 'ਚ ਧੱਕਿਆ : ਆਪਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਤੇ ਸਹਿ-ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦੀ ਆਵਾਜ਼ ਬੁਲੰਦ ਨਾ ਕਰਨ ਦੀ ਨੁਕਤਾਚੀਨੀ ਕੀਤੀ ਹੈ।Punjab28 days ago
-
ਕੈਪਟਨ ਅਮਰਿੰਦਰ ਨੇ ਕਿਹਾ, ਜੇ ਮੈਂ ਹੁੰਦਾ ਤਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਇਕ ਮਿੰਟ ਵੀ ਨਾ ਲਾਉਂਦਾਮੁੱਖ ਮੰਤਰੀ ਨੇ ਕਿਹਾ ਕਿ ਜੇ ਮੈਂ ਉਨ੍ਹਾਂ ਦੀ ਜਗ੍ਹਾ ਹੁੰਦਾ ਤਾਂ ਮੈਂ ਆਪਣੀ ਗਲਤੀ ਮੰਨਣ ਅਤੇ ਕਾਨੂੰਨਾਂ ਨੂੰ ਵਾਪਸ ਲੈਣ ਲਈ ਇਕ ਮਿੰਟ ਵੀ ਨਹੀਂ ਲਾਉਂਦਾ।Punjab1 month ago
-
Farmer's Protest : ਸਾਬਕਾ ਮੁੱਖ ਮੰਤਰੀ ਬਾਦਲ ਨੇ ਮੋਦੀ ਨੂੰ ਲਿਖਿਆ ਪੱਤਰ, ਕਿਹਾ-ਤਿੰਨੇ ਖੇਤੀ ਕਾਨੂੰਨ ਰੱਦ ਕਰੋਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿੰਨ ਵਿਵਾਦਗ੍ਸਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਫਰਾਖਦਿਲੀ ਦਿਖਾਉਣ ਲਈ ਕਿਹਾ ਹੈ।Punjab1 month ago
-
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਫਸਾਇਆ ਪੇਚ, ਕਿਹਾ- ਕੇਂਦਰ ਨੇ ਯਾਤਰੀ ਗੱਡੀਆਂ ਚਲਾਈਆਂ ਤਾਂ ਰੋਕਾਂਗੇਸੂਬੇ ਦੀਆਂ 30 ਕਿਸਾਨ ਜਥੇਬੰਦੀਆਂ (Farmers Organisations) ਨੇ ਚਾਹੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨਾਲ ਬੈਠਕ ਕਰ ਕੇ 15 ਦਿਨਾਂ ਲਈ ਰੇਲਵੇ ਟਰੈਕ ਯਾਤਰੀ ਗੱਡੀਆਂ ਤੇ ਮਾਲ ਗੱਡੀਆਂ ਲਈ ਪੂਰੀ ਤਰ੍ਹਾਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 30 ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਨਾਲ ਸਹਿਮਤ ਨਹੀਂ।Punjab1 month ago
-
ਦੋ ਮਹੀਨਿਆਂ ਬਾਅਦ ਪੰਜਾਬ 'ਚ ਟਰੇਨਾਂ ਨੂੰ ਗ੍ਰੀਨ ਸਿਗਨਲ, ਕੈਪਟਨ ਸਰਕਾਰ ਦੇ ਪੱਤਰ ਤੋਂ ਬਾਅਦ ਰੇਲਵੇ ਤਿਆਰ, ਜਲਦ ਚੱਲਣਗੀਆਂ ਟਰੇਨਾਂਪੰਜਾਬ 'ਚ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਤੋਂ ਪਿੱਛੇ ਹੱਟਣ ਨੂੰ ਤਿਆਰ ਨਹੀਂ ਹੋ ਰਹੇ ਕਿਸਾਨਾਂ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਗੱਲਬਾਤ ਕਾਮਯਾਬ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਰੇਲ ਸੇਵਾ ਬਹਾਲ ਕਰਨ ਨੂੰ ਰਾਜ਼ੀ ਹੋ ਗਏ ਹਨ।Punjab1 month ago
-
ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਨਾਲ ਅੱਜ ਗੱਲਬਾਤ ਕਰਨਗੇ ਕੈਪਟਨਕੇਂਦਰੀ ਖੇਤੀਬਾਡ਼ੀ ਕਾਨੂੰਨਾਂ ਸਬੰਧੀ ਪੰਜਾਬ 'ਚ ਕਿਸਾਨ ਜਥੇਬੰਦੀਆਂ ਦੇ ਚੱਲ ਰਹੇ ਵਿਰੋਧ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਸ਼ਨਿਚਰਵਾਰ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨਗੇ। ਮੁੱਖ ਮੰਤਰੀ ਨੇ ਇਸ ਸਬੰਧੀ ਸੰਕੇਤ ਵੀਰਵਾਰ ਦੇਰ ਸ਼ਾਮ ਦਿੱਤੇ ਦਿੱਤੇ ਇਕ ਬਿਆਨ 'ਚ ਦਿੱਤਾ ਸੀ।Punjab1 month ago
-
ਮੁੱਖ ਮੰਤਰੀ ਦੇ ਸ਼ਹਿਰ 'ਚ ਸਵਾਗਤੀ ਬੋਰਡ ਅੰਗਰੇਜ਼ੀ ਭਾਸ਼ਾ 'ਚ ਲਾਉਣ ਦੀ ਤਿਆਰੀਪੰਜਾਬ ਸਰਕਾਰ ਵਲੋਂ ਮਾਂ ਬੋਲੀ ਨੂੰ ਸਭ ਤੋਂ ਉਪਰ ਰੱਖਣ ਦੇ ਦਾਅਵੇ ਹਕੀਕਤ 'ਚ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ ਹਨ। ਇਸ ਦੀ ਤਾਜ਼ਾ ਉਦਾਹਰਨ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਤੋਂ ਮਿਲਦੀ ਹੈ ਜਿੱਥੇ ਵੱਡੇ ਸਵਾਗਤੀ ਬੋਰਡ ਅੰਗਰੇਜ਼ੀ ਭਾਸ਼ਾ 'ਚ ਹੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।Punjab2 months ago
-
ਜਲੰਧਰ ਕੈਂਟ ਹਲਕੇ 'ਚ 161 ਕਰੋੜ ਦੇ ਵਿਕਾਸ ਕਾਰਜਾਂ ਦਾ ਸ਼ੁੱਭ ਆਰੰਭ, 21 ਕਰੋੜ ਨਾਲ ਚੌੜਾ ਹੋਵੇਗਾ 66 ਫੁੱਟੀ ਰੋਡਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਜਲੰਧਰ ਪਹੁੰਚ ਗਏ ਹਨ। ਉਹ ਕੈਂਟ ਹਲਕੇ 'ਚ 161 ਕਰੋਡ਼ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਆਏ ਹਨ। ਸਰਕਟ ਹਾਊਸ 'ਚ ਥੋਡ਼੍ਹੀ ਦੇਰ 'ਚ ਕੈਂਟ ਹਲਕੇ 'ਚ 66 ਫੁੱਟੀ ਰੋਡ 'ਤੇ ਪ੍ਰੋਗਰਾਮ ਲਈ ਰਵਾਨਾ ਹੋਣਗੇ।Punjab2 months ago
-
ਪੰਜਾਬ 'ਚ ਮਿਸ਼ਨ 100 % ਦੀ ਸ਼ੁਰੂਆਤ; ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਨਵੀਆਂ ਅਸਾਮੀਆਂ ਦੀ ਭਰਤੀ ਦਾ ਐਲਾਨਮੁੱਖ ਮੰਤਰੀ ਨੇ ਇਸ ਮੌਕੇ ਪ੍ਰੀ-ਪ੍ਰਾਇਮਰੀ ਸਕੂਲ ਅਧਿਆਪਕਾਂ ਦੀਆਂ 8393 ਅਸਾਮੀਆਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਸਿੱਖਿਆ ਵਿਭਾਗ ਵੱਲੋਂ ਛੇਤੀ ਹੀ ਭਰਿਆ ਜਾਵੇਗਾ। ਸਰਕਾਰ ਵੱਲੋਂ 14064 ਠੇਕੇ ਉਤੇ ਰੱਖੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਗਈਆਂ ਹਨ, ਉਨ੍ਹਾਂ ਅਧਿਆਪਕਾਂ ਦੀ ਭਲਾਈ ਹਿੱਤ ਚੁੱਕੇ ਗਏ ਕਈ ਕਦਮਾਂ ਬਾਰੇ ਵੀ ਚਾਨਣਾ ਪਾਇਆ।Punjab2 months ago
-
ਪਟਿਆਲਾ 'ਚ ਬੋਲੇ ਮੁੱਖ ਮੰਤਰੀ- ਲੜਾਈ ਸਿਰਫ਼ ਕੇਂਦਰ ਸਰਕਾਰ ਖ਼ਿਲਾਫ਼, ਪੰਜਾਬ ਦਾ ਹੋ ਰਿਹਾ ਨੁਕਸਾਨ, ਦਿੱਲੀ ਜਾਣ ਕਿਸਾਨCM Punjab ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਸੁਧਾਰ ਕਾਨੂੰਨ ਖ਼ਿਲਾਫ਼ ਮਤੇ ਪਾਸ ਕੀਤੇ ਗਏ ਹਨ, ਲੜਾਈ ਸਿਰਫ ਕੇਂਦਰ ਸਰਕਾਰ ਖ਼ਿਲਾਫ਼ ਹੈ ਇਸ ਲਈ ਕਿਸਾਨ ਜਥੇਬੰਦੀਆਂ ਰੇਲਾ ਰੋਕਣ ਦੀ ਬਜਾਏ ਦਿੱਲੀ ਜਾਣ।Punjab2 months ago
-
ਪਟਿਆਲਾ 'ਚ ਮੁੱਖ ਮੰਤਰੀ ਦੇ ਪ੍ਰੋਗਰਾਮ ਤੋਂ ਬਾਅਦ ਭਿੜੇ ਦੋ ਧੜੇ, ਫਾਇਰਿੰਗ 'ਚ ਦੋ ਜ਼ਖ਼ਮੀPatiala News : ਸ਼ਹਿਰ ਵਿਚ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖ ਰਹੇ ਸਨ ਉੱਥੋਂ ਕੁਝ ਦੂਰੀ 'ਤੇ ਹੀ ਦੋ ਧਿਰਾਂ 'ਚ ਗੋਲ਼ੀਆਂ ਚੱਲ ਗਈਆਂ। ਇਸ ਖ਼ੂਨੀ ਝੜਪ 'ਚ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।Punjab2 months ago
-
ਦਲਿਤ ਭਾਈਚਾਰੇ ਵਲੋਂ ਬੱਚੀ ਦੇ ਕਾਤਲਾਂ 'ਤੇ ਸਰਕਾਰੀ ਹਸਪਤਾਲ 'ਚ ਹਮਲਾ, ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਨੋਟਿਸਹਲਕਾ ਉੜਮੁੜ ਦੇ ਪਿੰਡ ਜਲਾਲਪੁਰ ਵਿਖੇ 6 ਸਾਲਾ ਬੱਚੀ ਨਾਲ ਜਬਰ ਜਨਾਹ ਤੇ ਕਤਲ ਤੋਂ ਬਾਅਦ ਬੱਚੀ ਨੂੰ ਜਿਊਂਦੇ ਸਾੜ ਕੇ ਮਾਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਜਦੋਂ ਸ਼ੁੱਕਰਵਾਰ ਸਵੇਰੇ ਟਾਂਡਾ ਪੁਲਿਸ ਵੱਲੋਂ ਮੈਡੀਕਲ ਟੈਸਟ ਵਾਸਤੇ ਸਰਕਾਰੀ ਹਸਪਤਾਲ ਟਾਂਡਾ ਲਿਆਂਦਾ ਤਾਂ ਇਸ ਦੀ ਭਿਣਕ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਪੈ ਗਈ।Punjab2 months ago
-
ਕੈਪਟਨ ਨੇ ਪਰਨੀਤ ਕੌਰ ਨੂੰ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ, ਕਿਹਾ- ਵਾਹਿਗੁਰੂ ਲੰਬੀ ਤੇ ਤੰਦਰੁਸਤ ਜ਼ਿੰਦਗੀ ਬਖ਼ਸ਼ਣਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਪਰਨੀਤ ਕੌਰ ਦਾ ਅੱਜ ਜਨਮਦਿਨ ਹੈ।Punjab3 months ago
-
ਮੁੱਖ ਮੰਤਰੀ ਨੇ ਭੈਣੀ ਮੀਆਂ ਖਾਂ ਦੇ ਸਟੇਡੀਅਮ ਦਾ ਕੀਤਾ ਡਿਜੀਟਲ ਉਦਘਾਟਨ, ਫਤਹਿਜੰਗ ਬਾਜਵਾ ਨੇ ਮੁੱਖ ਮਹਿਮਾਨ ਵਜੋਂ ਭਰੀ ਹਾਜ਼ਰੀਜਾਬ ਸਰਕਾਰ ਵੱਲੋਂ ਅੱਜ 150 ਖੇਡ ਸਟੇਡੀਅਮਾਂ ਦਾ ਡਿਜੀਟਲ ਉਦਘਾਟਨ ਕੀਤਾ ਗਿਆ ਹੈ। ਇਸੇ ਲੜੀ ਤਹਿਤ ਅੱਜ ਬਲਾਕ ਕਾਹਨੂੰਵਾਨ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਭੈਣੀ ਮੀਆਂ ਖਾਂ 'ਚ ਉਸਾਰੇ ਗਏ ਅਤਿ ਆਧੁਨਿਕ ਖੇਡ ਸਟੇਡੀਅਮ ਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਡਿਜੀਟਲ ਉਦਘਾਟਨ ਕੀਤਾ।Punjab3 months ago
-
ਸਮਰਥਕਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਅਗਲੇ ਮੁੱਖ ਮੰਤਰੀ ਵਜੋਂ ਉਮੀਦਵਾਰ ਐਲਾਨਿਆਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੰਗਰੂਰ ਦੇ ਪਿੰਡ ਮਾਨੇਵਾਲਾ 'ਚ ਉਨ੍ਹਾਂ ਦੇ ਸਮਰਥਕਾਂ ਵੱਲੋਂ ਅਗਲਾ ਮੁੱਖ ਮੰਤਰੀ ਉਮੀਦਵਾਰ ਐਲਾਨ ਦਿੱਤਾ ਗਿਆ।Punjab3 months ago
-
ਖੇਤੀਬਾੜੀ ਬਿੱਲ ਨੂੰ ਰੱਦ ਕਰਵਾਉਣ ਤਕ ਜਾਰੀ ਰਹੇਗਾ ਸੰਘਰਸ਼ : ਕੈਪਟਨ ਅਮਰਿੰਦਰ ਸਿੰਘਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੈਅੰਤੀ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਕਾਂਗਰਸ ਆਗੂਆਂ ਨੇ ਸੂਬਾ ਇੰਚਾਰਜ ਹਰੀਸ਼ ਰਾਵਤ ਦੀ ਮੌਜਦੂਗੀ 'ਚ ਕਿਸਾਨੀ ਬਿੱਲਾਂ ਖ਼ਿਲਾਫ਼ ਲੜਾਈ ਦੀ ਸ਼ੁਰੂਆਤ ਕੀਤੀ। ਕਾਂਗਰਸ ਆਗੂਆਂ ਨੇ ਸ਼ਹੀਦ ਦੇ ਸਮਾਧਿ ਸਥਾਨ ਖਟਕੜਕਲਾਂ 'ਚ ਧਰਨਾ ਦੇ ਕੇ ਇਸ ਦਾ ਸ਼ੁਭਆਰੰਭ ਕੀਤਾ।Punjab3 months ago
-
MBA ਕਰਨ ਤੋਂ ਬਾਅਦ ਵੱਡੀ ਨੌਕਰੀ ਨਾ ਮਿਲਣ 'ਤੇ ਬਣਿਆ ਸਿਪਾਹੀ, ਮੁੱਖ ਮੰਤਰੀ ਦਾ ਪੀਏ ਦੱਸ ਕੇ ਅਸਫਰਾਂ ਨੂੰ ਸੀ ਧਮਕਾਉਂਦਾ,ਦੋ ਦਿਨਾਂ ਪੁਲਿਸ ਰਿਮਾਂਡ 'ਤੇਪੰਜਾਬ ਪੁਲਿਸ ਦਾ ਸਿਪਾਹੀ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਨਿੱਜੀ ਸਲਾਹਕਾਰ (ਪੀਏ) ਦੱਸ ਕੇ ਅਸਫਰਾਂ ਨੂੰ ਧਮਕਾਉਂਦਾ ਰਿਹਾ। ਬੀਤੇ ਮਹੀਨਿਆਂ ਵਿਚ ਇਸ ਸਿਪਾਹੀ ਨੇ ਕਈ ਅਫਸਰਾਂ ਨੂੰ ਧਮਕਾ ਕੇ ਕਈ ਕੰਮ ਕਰਵਾਏ ਪਰ ਬੀਤੇ ਦਿਨ ਜਦੋਂ ਮਾਈਨਿੰਗ ਡਾਇਰੈਕਟਰ ਨੂੰ ਫੋਨ ਕਰਕੇ ਧਮਕਾਇਆ ਤਾਂ ਇਸਦਾ ਸੱਚਾਈ ਸਾਹਮਣੇ ਆ ਗਈ।Punjab3 months ago