Petrol-Diesel Price : ਅੱਜ ਪੈਟਰੋਲ ਦੀਆਂ ਕੀਮਤਾਂ 'ਚ ਹੋਇਆ ਜ਼ਬਰਦਸਤ ਵਾਧਾ, ਜਾਣੋ ਕਿੱਥੇ ਪਹੁੰਚ ਗਏ ਭਾਅ
ਪੈਟਰੋਲ ਦੀਆਂ ਕੀਮਤਾਂ 'ਚ ਹਫ਼ਤੇ ਦੇ ਪਹਿਲੇ ਦਿਨ ਅੱਜ ਸੋਮਵਾਰ ਨੂੰ ਤੇਜ਼ੀ ਦਰਜ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਅੱਜ ਪੈਟਰੋਲ ਮਹਿੰਗਾ ਮਿਲ ਰਿਹਾ ਹੈ। ਓਧਰ ਡੀਜ਼ਲ ਆਪਣੀ ਪੁਰਾਣੀ ਕੀਮਤ 'ਤੇ ਹੀ ਵਿਕ ਰਿਹਾ ਹੈ। ਆਓ ਜਾਣਦੇ ਹਾਂ ਕਿ ਤੁਹਾਡੇ ਸ਼ਹਿਰ 'ਚ ਅੱਜ ਪੈਟਰੋਲ ਤੇ ਡੀਜ਼ਲ ਕਿਸ ਕੀਮਤ 'ਤੇ ਮਿਲ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਇਕ ਲੀਟਰ ਪੈਟਰੋਲ ਦੀ ਕੀਮਤ 16 ਪੈਸੇ ਦੀ ਤੇਜ਼ੀ ਨਾਲ 74.05 ਰੁਪਏ ਅਤੇ ਇਕ ਲੀਟਰ ਡੀਜ਼ਲ ਦਾ ਭਾਅ ਪੁਰਾਣੇ ਪੱਧਰ 65.79 ਰੁਪਏ 'ਤੇ ਹੀ ਬਰਕਰਾਰ ਹੈ।
Business1 year ago