bhagwant mann
-
ਭਗਵੰਤ ਮਾਨ ਦੀ ਕੈਬਨਿਟ ਦਾ ਜਲਦ ਹੋ ਸਕਦਾ ਹੈ ਵਿਸਥਾਰ, ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਚਰਚਾਵਾਂ ਦਾ ਬਾਜ਼ਾਰ ਗਰਮਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਪਾਰਟੀ ਦੀ ਹਾਰ ਤੋਂ ਬਾਅਦ ਅਤੇ ਬਜਟ ਪਾਸ ਹੋਣ ਤੋਂ ਬਾਅਦ ਹੁਣ ਸਰਕਾਰ ਵੱਧ ਤੋਂ ਵੱਧ ਕੰਮ ਕਰਕੇ ਮੁੜ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰਨ ਵੱਲ ਵਧ ਰਹੀ ਹੈ।Punjab4 hours ago
-
ਸਿੱਧੂ ਮੂਸੇਵਾਲਾ ਦਾ ਕਤਲ ਰਾਜਨੀਤਕ, ਮੁੱਖ ਮੰਤਰੀ ਤੇ ਡੀਜੀਪੀ ਕਤਲ ਲਈ ਜ਼ਿੰਮੇਵਾਰ : ਕਾਮਰੇਡ ਸੇਖੋਂਮਾਨ ਸਰਕਾਰ ਨੂੰ ਘੇਰਦਿਆਂ ਦੋਸ਼ ਲਾਇਆ ਕਿ ਸੂਬੇ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਹੁਣ ਹਿਮਾਚਲ ਦੀਆਂ ਚੋਣਾਂ 'ਚ ਪੰਜਾਬ ਦੇ ਖਰਚੇ ’ਤੇ ਗੱਡੀਆਂ ਭੇਜਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।Punjab5 hours ago
-
Punjab Budget Session : ਪੰਜਾਬ ਵਿਧਾਨ ਸਭਾ 'ਚ ਗੂੰਜਿਆ ਘੱਗਰ ਦੇ ਗੰਦੇ ਪਾਣੀ ਦਾ ਮੁੱਦਾ, ਜਾਣੋ ਵਿਧਾਇਕ ਬਣਾਂਵਾਲੀ ਦੇ ਸਵਾਲ 'ਤੇ ਮੁੱਖ ਮੰਤਰੀ ਨੇ ਕੀ ਕਿਹਾਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬੱਜਟ ਸੈਸ਼ਨ ਦੌਰਾਨ ਸਰਦੂਲਗੜ੍ਹ ਹਲਕੇ ਤੋਂ ਵਿਧਾਇਕ ਗੁਰਪ੍ਰਰੀਤ ਬਣਾਂਵਾਲੀ ਨੇ ਇਲਾਕੇ 'ਚ ਵਹਿ ਰਹੇ ਘੱਗਰ 'ਚ ਗੰਦੇ ਪਾਣੀ ਦੀ ਸਮੱਸਿਆ ਦਾ ਮੁੱਦਾ ਉਠਾਇਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿੰਦਿਆਂ ਹੀ ਮੌਕੇ 'ਤੇ ਗੋਲ-ਮੋਲ ਜਵਾਬ ਦੇ ਦਿੱਤਾ ਜਿਸ ਨਾਲ ਮਾਨਸਾ ਜ਼ਿਲ੍ਹੇ ਦੇ ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਗਿਆ।Punjab19 hours ago
-
ਪੰਜਾਬ 'ਚ ਪੱਕੇ ਹੋਣਗੇ ਠੇਕੇ 'ਤੇ ਕੰਮ ਕਰਦੇ ਮੁਲਾਜ਼ਮ! ਮੁੱਖ ਮੰਤਰੀ ਨੇ ਤਿੰਨ ਮੈਂਬਰੀ ਕੈਬਨਿਟ ਕਮੇਟੀ ਦਾ ਕੀਤਾ ਗਠਨਠੇਕੇ ਦੇ ਆਧਾਰ ’ਤੇ ਸੇਵਾਵਾਂ ਨਿਭਾਅ ਰਹੇ ਸਾਰੇ ਯੋਗ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤਿੰਨ ਮੈਂਬਰੀ ਕੈਬਨਿਟ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ ਜੋ ਇਸ ਸਬੰਧ ਵਿਚ ਨਵੇਂ ਬਿੱਲ ਨੂੰ ਪਾਸ ਕਰਨ ਲਈ ਸਾਰੀਆਂ ਕਾਨੂੰਨੀ ਅੜਚਣਾਂ ਦੂਰ ਕਰੇਗੀ। ਇਹ ਕਮੇਟੀ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਮੀਤ ਹੇਅਰ ਅਤੇ ਹਰਜੋਤ ਸਿੰਘ ਬੈਂਸ 'ਤੇ ਆਧਾਰਿਤ ਹੈ।Punjab19 hours ago
-
Punjab Assembly Budget Session:ਮੁੱਖ ਮੰਤਰੀ ਮਾਨ ਅੱਜ ‘ਅਗਨੀਪਥ’ ਵਿਰੁੱਧ ਵਿਧਾਨ ਸਭਾ ’ਚ ਲਿਆਉਣਗੇ ਤਜਵੀਜ਼ਦੱਸ ਦੇਈਏ ਕਿ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਹ ਮੁੱਦਾ ਚੁੱਕਿਆ ਸੀ। ਜਿਸ ’ਤੇ ਮੁੱਖ ਮੰਤਰੀ ਨੇ 30 ਜੂਨ ਨੂੰ ਤਜਵੀਜ਼ ਲਿਆਉਣ ਦੀ ਗੱਲ ਕਹੀ ਸੀ। ਮਾਨ ਨੇ ਕਿਹਾ ਸੀ, ‘ਅਗਨੀਪਥ ਯੋਜਨਾ ਐੱਨਡੀਏ ਸਰਕਾਰ ਦਾ ਤਰਕਹੀਣ ਤੇ ਗ਼ਲਤ ਕਦਮ ਹੈPunjab1 day ago
-
Punjab Budget Session : ਮੁੱਖ ਮੰਤਰੀ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਵਿਰੋਧੀਆਂ ਨੂੰ ਲਾਏ ਖ਼ੂਬ ਰਗੜੇ, ਕਿਹਾ- ਭ੍ਰਿਸ਼ਟਾਚਾਰੀ ਕੋਈ ਵੀ ਹੋਵੇ, ਭੇਜਾਂਗੇ ਸਲਾਖਾਂ ਪਿੱਛੇਵੱਡੀ ਪਾਰਟੀ ’ਚ ਸ਼ਾਮਲ ਹੋਣ ਵਾਲੇ ਬਚ ਨਹੀਂ ਸਕਣਗੇ। ਭ੍ਰਿਸ਼ਟਾਚਾਰ ਕਰਨ ਵਾਲਾ ਕੋਈ ਵੀ ਵਿਅਕਤੀ ਚਾਹੇ ਰਾਜਸੀ ਆਗੂ ਜਾਂ ਕੋਈ ਵੱਡਾ ਅਫ਼ਸਰ, ਉਸ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਕਈ ਲੋਕ ਪਹਿਲਾਂ ਹੀ ਗ੍ਰਿਫ਼ਤਾਰੀ ਤੋਂ ਬਚਣ ਲਈ ਹਾਈ ਕੋਰਟ ’ਚ ਪੁੱਜ ਰਹੇ ਹਨ ਪਰ ਸਰਕਾਰ ਬੇਨਾਮੀ ਜਾਇਦਾਦ ਬਣਾਉਣ ਵਾਲਿਆਂ ਨੂੰ ਲੋਕਾਂ ਦੀ ਕਚਹਿਰੀ ਵਿਚ ਜਨਤਕ ਕਰੇਗੀ। ਇਹ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ’ਚ ਬਜਟ ’ਤੇ ਹੋਈ ਚਰਚਾ ਨੂੰ ਸਮੇਟਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨੇ ਵਿਰੋਧੀਆਂ ਨੂੰ ਖ਼ੂੂਬ ਰਗੜੇ ਲਾਏ।Punjab1 day ago
-
ਆਮ ਆਦਮੀ ਪਾਰਟੀ ਵਿਰੋਧ 'ਚ, ਮੁੱਖ ਮੰਤਰੀ ਭਗਵੰਤ ਮਾਨ ਨੇ ਮੱਤੇਵਾੜਾ 'ਚ ਬਣਨ ਵਾਲੇ ਟੈਕਸਟਾਈਲ ਪਾਰਕ ਦਾ ਕੀਤਾ ਸਮਰਥਨਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੂਮ ਕਲਾਂ (ਲੁਧਿਆਣਾ) ਵਿਖੇ ਪ੍ਰਸਤਾਵਿਤ 'ਮੈਗਾ ਇੰਟੈਗਰੇਟਿਡ ਟੈਕਸਟਾਈਲ ਰੀਜਨ ਅਤੇ ਐਪਰਲ ਪਾਰਕ' ਵਿਚ ਕਿਸੇ ਵੀ ਤਰ੍ਹਾਂ ਦੇ ਦਰਿਆਈ ਪ੍ਰਦੂਸ਼ਣ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕੇਂਦਰ ਤੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡਾਂ ਵੱਲੋਂ ਨਿਰਧਾਰਤ ਸਾਰੀਆਂ ਵਾਤਾਵਰਨ ਪ੍ਰਵਾਨਗੀਆਂ ਅਤੇ ਮਾਪਦੰਡਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ।Punjab2 days ago
-
Punjab Budget 2022 : 100 ਸਕੂਲ ਆਫ ਐਮੀਨੈਂਸ ਬਣਨਗੇ, 500 ਸਕੂਲਾਂ ’ਚ ਬਣਨਗੀਆਂ ਆਧੁਨਿਕ ਡਿਜੀਟਲ ਕਲਾਸਾਂਸਰਕਾਰ ਨੇ ਸਕੂਲਾਂ ’ਚ ਬੁਨਿਆਦੀ ਢਾਂਚਾ ਬਣਾਉਣ, ਖ਼ਾਸ ਤੌਰ ’ਤੇ ਬਿਜਲੀ ਮੁਹੱਈਆ ਕਰਵਾਉਣ ਲਈ ਸੋਲਰ ਸਿਸਟਮ ਲਗਾਉਣ ਦੀ ਯੋਜਨਾ ਬਣਾਈ ਹੈ। ਇਸ ਨਾਲ ਸਕੂਲਾਂ ਦੇ ਬਿਜਲੀ ਬਿੱਲ ਘੱਟ ਆਉਣਗੇ ਤੇ ਵਿਭਾਗ ਕੋਲ ਬਕਾਇਆ ਵੀ ਨਹੀਂ ਰਹੇਗਾ।Punjab3 days ago
-
ਵਿਧਾਨ ਸਭਾ 'ਚ ਗੂੰਜਿਆਂ ਮੂਸੇਵਾਲਾ ਦਾ SYL ਗੀਤ ਤੇ ਕਿਸਾਨਾਂ ਦੇ ਟਵਿੱਟਰ ਅਕਾਊਂਟ ਬੈਨ ਕਰਨ ਦਾ ਮਾਮਲਾPunjab Assembly Session 2022 : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਹ ਮੁੱਦਾ ਚੁੱਕਦੇ ਹੋਏ ਕਿਸਾਨੀ ਮੋਰਚੇ ਨਾਲ ਸਬੰਧਤ ਟਵਿੱਟਰ ਅਕਾਊਂਟ ਟ੍ਰੈਕਟਰ ਟੂ ਟਵੀਟਰ ਤੇ ਸਯੁੰਕਤ ਮੋਰਚੇ ਦਾ ਟਵਿੱਟਰ ਅਕਾਉਂਟ ਬੰਦ ਕਰਨ ਦਾ ਮੁੱਦਾ ਵੀ ਚੁੱਕਿਆ।Punjab3 days ago
-
Punjab Budget 2022 : ਇਕ ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ, ਜਾਣੋ ਕਿਹੜੇ ਵਰਗ ਨੂੰPunjab Budget 2022 : ਪਹਿਲੇ ਦੋ ਮਹੀਨਿਆਂ 'ਚ 26454 ਪੋਸਟਾਂ ਕੱਢੀਆਂ ਤੇ ਪਹਿਲੇ ਸਾਲ ਹੀ 26454 ਆਸਾਮੀਆਂ ਭਰਨ ਦੀ ਕਾਰਵਾਈ ਆਰੰਭੀ। ਠੇਕੇ ਦੇ ਅਧਾਰ ਉੱਤੇ ਕੰਮ ਕਰ ਰਹੇ 36000 ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ। ਹਰੇਕ ਘਰੇਲੂ ਪਰਿਵਾਰ ਨੂੰ ਇਕ ਜੁਲਾਈ ਤੋਂ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਵਾਂਗੇ।Punjab3 days ago
-
Punjab Budget 2022-23: ਪੰਜਾਬ 'ਚ ਐਨਆਰਆਈ ਸੁਧਾਰਨਗੇ 'ਸਿੱਖਿਆ ਤੇ ਸਿਹਤ' ਭਗਵੰਤ ਮਾਨ ਸਰਕਾਰ ਬਣਾਏਗੀ ਟਰੱਸਟਵਿੱਤ ਮੰਤਰੀ ਹਰਪਾਲ ਚੀਮਾ ਨੇ ਵੀ ਬਜਟ ਵਿੱਚ ਇਸ ਸਕੀਮ ਦਾ ਪ੍ਰਬੰਧ ਕੀਤਾ ਹੈ। ਵਿੱਤ ਮੰਤਰੀ ਦਾ ਇਹ ਵੀ ਕਹਿਣਾ ਹੈ ਕਿ ਇਸ ਟਰੱਸਟ ਨੂੰ ਦਾਨ ਦੇਣ ਵਾਲੇ ਪਰਵਾਸੀ ਭਾਰਤੀਆਂ ਨੂੰ ਉਨ੍ਹਾਂ ਦਾ ਪੈਸਾ ਕਿੱਥੇ ਵਰਤਿਆ ਗਿਆ, ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ।Punjab3 days ago
-
ਜਨਤਾ ਬਜਟ ਪੇਸ਼ ਕਰਨ 'ਤੇ ਮੁੱਖ ਮੰਤਰੀ ਵੱਲੋਂ ਚੀਮਾ ਨੂੰ ਮੁਬਾਰਕਬਾਦ, ਕਿਹਾ- ਪੰਜਾਬ ਦੇ ਨਵੇਂ ਨਕਸ਼ ਘੜਨ ਵਾਲਾ ਹੈ ਬਜਟਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਹ ਬਜਟ ਖੇਤੀਬਾੜੀ, ਸਨਅਤ, ਬੁਨਿਆਦੀ ਢਾਂਚੇ, ਊਰਜਾ, ਸਿੱਖਿਆ, ਸਿਹਤ ਖੇਤਰ ਤੋਂ ਇਲਾਵਾ ਔਰਤਾਂ ਨੂੰ ਵੱਧ ਅਖ਼ਤਿਆਰ ਦੇਣ ਤੇ ਸਮਾਜ ਦੇ ਪਛੜੇ ਵਰਗਾਂ ਦੇ ਬਹੁ-ਪੱਖੀ ਵਿਕਾਸ ਨੂੰ ਯਕੀਨਨ ਹੁਲਾਰਾ ਦੇਵੇਗਾ।Punjab3 days ago
-
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ‘ਆਪ’ ਸਰਕਾਰ ਲਈ ਕਈ ਸਬਕਸੰਗਰੂਰ ਲੋਕ ਸਭਾ ਉਪ ਚੋਣ 'ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਕਈ ਮਾਅਨਿਆਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਸਬਕ ਹੈ। ਪੰਜਾਬ ਵਿੱਚ ਤਿੰਨ ਮਹੀਨੇ ਪਹਿਲਾਂ ਲੋਕਾਂ ਨੇ ਤਿੰਨ-ਚੌਥਾਈ ਸੀਟਾਂ ਦੇ ਕੇ ਸੂਬੇ ਦੀ ਸੱਤਾ ਆਮ ਆਦਮੀ ਪਾਰਟੀ ਨੂੰ ਸੌਂਪ ਦਿੱਤੀ ਸੀ।Punjab4 days ago
-
Highlights of Punjab Budget 2022 : ਵਿੱਤ ਮੰਤਰੀ ਨੇ ਕੀਤੇ ਕਈ ਅਹਿਮ ਐਲਾਨ, 20 ਬਿੰਦੂਆਂ 'ਚ ਜਾਣੋ ਬਜਟ 'ਚ ਤੁਹਾਡੇ ਲਈ ਕੀ ਹੈ ਖਾਸFinance Minister Punjab Harpal Cheema ਨੇ ਕਿਹਾ ਕਿ ਮਾਨ ਸਰਕਾਰ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਨੇ 100 ਦਿਨਾਂ ਦੇ ਅੰਦਰ ਅਹਿਮ ਫੈਸਲੇ ਲਏ ਹਨ। ਪੰਜਾਬ ਦਾ ਹਰ ਵਰਗ ਅੱਗੇ ਵਧੇਗਾ ਤੇ ਭ੍ਰਿਸ਼ਟਾਚਾਰੀਆਂ ਨਾਲ ਕੋਈ ਲਿਹਾਜ਼ ਨਹੀਂ ਕਰਾਂਗੇ...Punjab4 days ago
-
ਟੁੱਟਿਆ ਆਮ ਆਦਮੀ ਪਾਰਟੀ ਦਾ ਗਡ਼੍ਹ; ‘ਸਰਪੰਚੀ ਤੋਂ ਸੰਸਦ’ ਤਕ ਨਹੀਂ ਪੁੱਜ ਸਕੇ ਗੁਰਮੇਲ ਸਿੰਘ ਘਰਾਚੋਂਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੇ ਅਸਤੀਫੇ ਤੋਂ ਬਾਅਦ ਲੋਕ ਸਭਾ ਸੀਟ ਖਾਲੀ ਹੋਈ ਸੀ ਤੇ ਹੁਣ ਜ਼ਿਮਨੀ ਚੋਣ ’ਚ ਸਿਮਰਨਜੀਤ ਸਿੰਘ ਮਾਨ ਨੇ ਭਗਵੰਤ ਮਾਨ ਤੋਂ ਹੋਈ ਆਪਣੀ ਹਾਰ ਦਾ ਬਦਲਾ ਲੈ ਲਿਆ ਹੈ।Punjab4 days ago
-
ਪੰਜਾਬ ਵਿਧਾਨ ਸਭਾ 'ਚ CM ਨੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੀਤੀ ਸ਼ਰਧਾਂਜਲੀ ਭੇਟ,ਲੋਕਾਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲਣ ਦਾ ਦਿੱਤਾ ਸੱਦਾਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸ਼ਹਾਦਤ ਦੇ ਨਾਲ-ਨਾਲ ਹਜ਼ਾਰਾਂ ਬੇਗੁਨਾਹਾਂ ਦੇ ਕਤਲੇਆਮ ਦਾ ਬਦਲਾ ਲੈਣ ਲਈ ਮੁਗਲ ਗਵਰਨਰ ਵਜ਼ੀਰ ਖਾਨ ਨੂੰ ਹਰਾਇਆ ਸੀPunjab5 days ago
-
ਵਿਧਾਨ ਸਭਾ 'ਚ ਗੂੰਜੇ ਮਾਈਨਿੰਗ ਤੇ ਰੇਤ ਦੇ ਮੁੱਦੇ, ਕਾਂਗਰਸੀ ਵਿਧਾਇਕਾਂ ਨੇ ਕੀਤਾ ਵਾਕਆਉਟ, ਇਸੇ ਸੈਸ਼ਨ 'ਚ ਲਿਆਂਦਾ ਜਾਵੇਗਾ 'ਇਕ ਵਿਧਾਇਕ ਇਕ ਪੈਨਸ਼ਨ'Punjab Assembly ਦੇ Budget Session ਦੇ ਦੂਜੇ ਦਿਨ ਹਰਪਾਲ ਚੀਮਾ ਮੰਤਰੀ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਨੇ ਨਵੇਂ ਸਾਲ ਦੇ ਬਜਟ 'ਚ 323 ਕਰੋੜ ਰੁਪਏ ਮੰਗੇ ਹਨ। ਇਸ ਦੌਰਾਨ ਸਦਨ 'ਚ ਮਹਿੰਗੀ ਰੇਤ ਨੂੰ ਲੈ ਕੇ ਸਾਬਕਾ ਮਾਈਨਿੰਗ ਮੰਤਰੀ ਸੁਖਬਿੰਦਰ ਸਰਕਾਰੀਆ ਤੇ ਮੌਜੂਦਾ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਵਿਚਾਲੇ ਹੰਗਾਮਾ ਹੋਇਆ।Punjab6 days ago
-
ਆਰਥਿਕ ਪੱਖੋਂ ਕਮਜ਼ੋਰ ਵਰਗ ਲਈ ਚੰਗੀ ਖ਼ਬਰ, ਭਗਵੰਤ ਮਾਨ ਸਰਕਾਰ ਉਸਾਰੇਗੀ 25,000 ਮਕਾਨਪੰਜਾਬ ਵਿਧਾਨ ਸਭਾ ਬਜਟ ਸੈਸ਼ਨ 2022 ਦੇ ਦੂਜੇ ਦਿਨ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕਮਜ਼ੋਰ ਵਰਗਾਂ ਲਈ 25,000 ਮਕਾਨ ਬਣਾਉਣ ਦੀ ਯੋਜਨਾ ਹੈ। ਮਕਾਨਾਂ ਦੇ ਬਾਕਾਇਦਾ ਨਕਸ਼ੇ ਬਣਾਏ ਜਾ ਰਹੇ ਹਨ।Punjab6 days ago
-
ਪ੍ਰਾਈਵੇਟ ਸਕੂਲਾਂ 'ਤੇ ਸ਼ਿਕੰਜਾ, ਮਨਮਰਜ਼ੀ ਨਾਲ ਫੀਸ ਵਧਾਈ ਤਾਂ NOC ਹੋਵੇਗੀ ਰੱਦ, CM ਨੇ ਅਧਿਆਪਕਾਂ ਤੇ ਕਾਲਜ ਪ੍ਰੋਫੈਸਰਾਂ ਲਈ ਕਹੀ ਵੱਡੀ ਗੱਲBhagwant Mann ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਸਿੱਖਿਆ ਦੇ ਖੇਤਰ 'ਚ ਵੱਡਾ ਸੁਧਾਰ ਲਿਆਉਣ ਲਈ ਵਚਨਬੱਧ ਹੈ। ਬੱਚਿਆਂ ਨੂੰ ਕੁਆਲਟੀ ਐਜੂਕੇਸ਼ਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫੀਸਾਂ ਲੈਣ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਤੇEducation6 days ago
-
ਪੰਜਾਬ ਵਿਧਾਨ ਸਭਾ ਦੇ ਇਤਿਹਾਸ 'ਚ ਅੱਜ ਪਹਿਲੀ ਵਾਰ ਸਵੇਰੇ 9.30 ਵਜੇ ਸ਼ੁਰੂ ਹੋ ਰਿਹਾ ਇਜਲਾਸ, ਜਾਣੋ ਕਾਰਨPunjab Assembly Session : ਵਿਧਾਨ ਸਭਾ ਸਕੱਤਰੇਤ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਸਵੇਰੇ ਸਾਢੇ ਨੌਂ ਵਜੇ ਪ੍ਰਸ਼ਨ ਕਾਲ ਹੋਵੇਗਾ ਉਸ ਤੋਂ ਬਾਅਦ ਸਿਫ਼ਰ ਕਾਲ ਫਿਰ ਰਾਜਪਾਲ ਦੇ ਭਾਸ਼ਣ ਤੇ ਚਰਚਾ ਆਰੰਭ ਹੋਵੇਗੀ ।Punjab6 days ago