barnala news
-
ਬਰਨਾਲਾ 'ਚ ਭਾਣਜੇ ਨੇ ਬਜ਼ੁਰਗ ਮਾਮੇ ਦਾ ਗੰਡਾਸਾ ਮਾਰ ਕੇ ਕੀਤਾ ਕਤਲਪਿੰਡ ਢਿਲਵਾਂ 'ਚ ਰਿਸ਼ਤਿਆਂ ਦੇ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੇਰ ਰਾਤ ਇਕ ਭਾਣਜੇ ਨੇ ਸਾਥੀਆਂ ਨਾਲ ਮਿਲ ਕੇ ਬਜ਼ੁਰਗ ਮਾਮੇ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਨੱਥਾ ਪੱਤੀ ਦੇ ਰਹਿਣ ਵਾਲੇ ਦਲੀਪ ਸਿੰਘ 'ਤੇ ਉਸ ਦੇ ਭਾਣਜੇ ਮੇਵਾ ਸਿੰਘ ਵਾਸੀ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਨੇ ਦੋ-ਤਿੰਨ ਅਣਪਛਾਤੇ ਸਾਥੀਆਂ ਸਮੇਤ ਗੰਡਾਸੀ ਨਾਲ ਹਮਲਾ ਕਰ ਦਿੱਤਾ।Punjab22 hours ago
-
ਇਨਸਾਫ਼ ਲਈ ਦੂਸਰੇ ਦਿਨ ਵੀ ਪੈਟਰੋਲ ਤੇ ਡੀਜ਼ਲ ਦੀਆਂ ਬੋਤਲਾਂ ਲੈ ਕੇ ਟੈਂਕੀ ’ਤੇ ਡਟਿਆ ਰਿਹਾ ਗ਼ਰੀਬ ਪਰਿਵਾਰਹਲਕਾ ਭਦੌੜ ਦੇ ਨੇੜਲੇ ਪਿੰਡ ਨੈਣੇਵਾਲਾ ਦਾ ਇਕ ਗਰੀਬ ਪਰਿਵਾਰ ਆਪਣੇ ਹੀ ਪਿੰਡ ਦੀ ਟੈਂਕੀ ’ਤੇ ਪੈਟਰੋਲ ਤੇ ਡੀਜ਼ਲ ਦੀਆਂ ਬੋਤਲਾਂ ਲੈ ਕੇ ਬੁੱਧਵਾਰ ਤੋਂ ਚਡ਼੍ਹਿਆ ਹੋਇਆ ਸੀ। ਟੈਂਕੀ ’ਤੇ ਚੜ੍ਹੀ ਸੰਦੀਪ ਕੌਰ ਤੇ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਤਕਰੀਬਨ 10-15 ਸਾਲ ਪਹਿਲਾਂ ਬਹਾਦਰ ਸਿੰਘ ਤੋਂ ਘਰ ਪਾਉਣ ਲਈ ਜਗ੍ਹਾ ਖ਼ਰੀਦੀ ਸੀ ਤੇ ਤਕਰੀਬਨ 8-9 ਸਾਲ ਪਹਿਲਾਂ ਪਿੰਡ ਦਾ ਹੀ ਸੁਖਚੈਨ ਸਿੰਘ ਨਾਂ ਦਾ ਵਿਅਕਤੀ ਉਨ੍ਹਾਂ ਨਾਲ ਉਨ੍ਹਾਂ ਦੀ ਖ਼ਰੀਦੀ ਹੋਈ ਜਗ੍ਹਾ ਨੂੰ ਲੈ ਕੇ ਰੌਲਾ ਪਾਉਣ ਲੱਗਿਆ ਤੇ ਕਹਿਣ ਲੱਗਿਆ ਕਿ ਇਹ ਜਗ੍ਹਾ ਉਨ੍ਹਾਂ ਦਾ ਰਸਤਾ ਹੈ।Punjab23 hours ago
-
Barnala Crime : ਬਰਨਾਲਾ 'ਚ ਸਕੂਲੀ ਬੱਸ 'ਤੇ ਨਕਾਬਪੋਸ਼ਾਂ ਨੇ ਕੀਤਾ ਹਮਲਾ, ਡਰਾਈਵਰ ਦੇ ਲੱਗੀਆਂ ਮਾਮੂਲੀ ਸੱਟਾਂਸੰਘੇੜਾ ਚੌਕ 'ਚ ਕੇਂਦਰੀ ਵਿਦਿਆਲਿਆ ਮੰਦਰ ਏਅਰ ਫੋਰਸ ਦੀ ਬੱਸ 'ਤੇ 2 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਚਾਰ ਨਕਾਬਪੋਸ਼ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਸਮੇਂ ਬੱਚਿਆਂ ਨਾਲ ਭਰੀ ਸਕੂਲੀ ਬੱਸ ਸ਼ਹਿਰ 'ਚ ਦਾਖ਼ਲ ਹੋ ਰਹੀ ਸੀ।Punjab2 days ago
-
SBI ਦੀ ਕੰਧ ਨੂੰ ਪਾੜ ਲਾ ਕੇ ਚੋਰੀ ਕਰਨ ਦੀ ਤਾਕ 'ਚ ਖੜ੍ਹੇ ਦੋ ਲੁਟੇਰੇ ਪੁਲਿਸ ਨੇ ਦਬੋਚੇਚੌਕੀ ਇੰਚਾਰਜ ਐਸ ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਪੁੱਤਰ ਜੀਤ ਸਿੰਘ ਭੈਣੀ ਜੱਸਾ ਅਤੇ ਲਾਲਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਫ਼ਤਿਹਗੜ੍ਹ ਛੰਨਾ ਦੋਵੇਂ ਚੋਰਾਂ ਨੂੰ ਇਕ ਬੈਂਕ ਅੰਦਰ ਸੀ ਤੇ ਇਕ ਬਾਹਰ ਸੀ, ਜੋ ਪਾੜ ਲਾ ਕੇ ਅੰਦਰ ਵੜੇ ਸਨ, ਨੂੰ ਫੜ ਲਿਆPunjab7 days ago
-
ਧਨੌਲਾ ਦੀ ਮਸੀਤ ਮਾਰਕੀਟ 'ਚ ਬਿਸਕੁਟਾਂ ਦੀ ਦੁਕਾਨ ਨੂੰ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਹੋਇਆ ਸੁਆਹਪ੍ਰਧਾਨ ਬੂਟਾ ਸਿੰਘ ਗੇਂਦਾ ਰਾਮ, ਪ੍ਰਧਾਨ ਭਰਪੂਰ ਸਿੰਘ ਤੇ ਹੋਰ ਮਸੀਤ ਮਾਰਕੀਟ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਨੇ ਤੀਆਂ ਦਾ ਜੋ ਤਿਉਹਾਰ ਦਾ ਸੀਜ਼ਨ ਲਾਇਆ ਸੀ, ਸਾਰਾ ਦੇ ਸਾਰਾ ਨੁਕਸਾਨਿਆ ਗਿਆ। ਸਰਕਾਰ ਇਸ ਗ਼ਰੀਬ ਦੀ ਸਹਾਇਤਾ ਕਰੇ ਤੇ ਇਸ ਨੂੰ ਮੁਆਵਜ਼ਾ ਦੇਵੇ।Punjab9 days ago
-
ਪਦਮਸ੍ਰੀ ਡਾ. ਰਾਜਿੰਦਰ ਗੁਪਤਾ ਨੇ ਟਰਾਈਡੈਂਟ ਗਰੁੱਪ ਦੀ ਚੇਅਰਮੈਨੀ ਤੋਂ ਦਿੱਤਾ ਅਸਤੀਫ਼ਾਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਡਾ. ਰਾਜਿੰਦਰ ਗੁਪਤਾ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਸਤੀਫੇ ਦਾ ਕਾਰਨ ਉਨ੍ਹਾਂ ਨੇ ਸਿਹਤ ਅਤੇ ਪਰਿਵਾਰਕ ਕਾਰਨਾਂ ਨੂੰ ਦੱਸਿਆ ਹੈ। ਰਜਿੰਦਰ ਗੁਪਤਾ ਦੇ ਅਸਤੀਫੇ ਨੂੰ ਬੋਰਡ ਨੇ ਸਵੀਕਾਰ ਕਰ ਲਿਆ ਹੈ।Punjab9 days ago
-
ਉੱਚੇਰੀ ਸਿੱਖਿਆ ਅਧਿਆਪਕਾਂ ਨੇ ਕੀਤਾ ਮੀਤ ਹੇਅਰ ਦੀ ਰਿਹਾਇਸ਼ ਦਾ ਘਿਰਾਓ, ਠੇਕੇ ’ਤੇ ਰੱਖੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਮੰਗਹਰੇਕ ਸਰਕਾਰ ਕਾਲਜ ’ਚ ਰੱਖੇ ਸਹਾਇਕ ਪ੍ਰੋਫੈਸਰਾਂ ਦੀਆਂ ਤਨਖਾਹਾਂ, ਉਨ੍ਹਾਂ ਦਾ ਰਿਲੀਵ ਕਰਨ ਦਾ ਸਮਾਂ, ਛੁੱਟੀਆਂ ਦੀ ਤਰਤੀਬ, ਕਾਲਜ ਰੁਕਣ ਦਾ ਸਮਾਂ ਆਦਿ ਵੱਖੋ-ਵੱਖ ਹਨ। ਉਨ੍ਹਾਂ ਨਾਲ ਹੀ ਦੱਸਿਆ ਕਿ ਸਹਾਇਕ ਪ੍ਰੋਫੈਸਰ ਇਨ੍ਹਾਂ ਨੀਤੀਆਂ ਕਰਕੇ 15-20000 ਰੁਪਏ ’ਤੇ ਕੰਮ ਕਰਨ ਲਈ ਮਜਬੂਰ ਹਨ। ਜਿਸ ਨਾਲ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਵੀ ਸਹੀ ਤਰ੍ਹਾਂ ਨਾਲ ਨਹੀਂ ਹੋ ਰਿਹਾ।Punjab12 days ago
-
ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੇਰੇ 'ਤੇ ਕਦੇ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਲੱਗੇਗਾ : ਕੈਬਨਿਟ ਮੰਤਰੀ ਮੀਤ ਹੇਅਰਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਵਿਖੇ ਆਪਣੇ ਦਫਤਰ ਦਾ ਉਦਘਾਟਨ ਕੀਤਾ। ਲੱਖੀ ਕਲੋਨੀ ਵਿਚ ਸਥਿਤ ਇਕ ਕੋਠੀ 'ਚ ਉਨ੍ਹਾਂ ਨੇ ਆਪਣਾ ਦਫਤਰ ਖੋਲ੍ਹਿਆ ਹੈ, ਜਿੱਥੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਪ੍ਰਕਾਸ਼ ਕਰਾPunjab17 days ago
-
ਧਨੌਲਾ ਦੀ ਅਨਾਜ ਮੰਡੀ ਹੋਈ ਲਾਲੋ ਲਾਲ, ਰਾਹਗੀਰ ਹੋਏ ਹੈਰਾਨ, ਪੜ੍ਹੋ ਪੂਰਾ ਮਾਮਲਾਅਨਾਜ ਮੰਡੀ ਧਨੌਲਾ ਦੀ ਧਰਤੀ ਉਸ ਵਕਤ ਲਾਲੋ ਲਾਲ ਹੋ ਗਈ ਜਦੋਂ ਸੁਨਾਮ ਦੇ ਇਕ ਵਪਾਰੀ ਨੇ ਆਲੇ-ਦੁਆਲੇ ਇੱਟਾਂ ਲਾ ਕੇ ਸਾਰੀ ਮੰਡੀ ’ਚ ਲਾਲ ਮਿਰਚਾਂ ਵਿਛਾ ਦਿੱਤੀਆਂ। ਰਾਹਗੀਰਾਂ ਵੱਲੋਂ ਲੰਘਣ ’ਤੇ ਹੈਰਾਨੀ ਪ੍ਰਗਟ ਹੋਈ ਕਿ ਇੰਨੀ ਲਾਲ ਮਿਰਚ ਆਈ ਕਿੱਥੋਂ ਤੇ ਇਹ ਇਸ ਨੂੰ ਸੁਕਾਉਣ ਲਈ ਨੇੜੇ ਕੋਈ ਹੋਰ ਜਗ੍ਹਾ ਨਹੀਂ ਮਿਲੀ।Punjab18 days ago
-
ਪੰਜਾਬ ’ਚ 18 ਅਜ਼ਾਦੀ ਘੁਲਾਟੀਏ, 4 ਜ਼ਿਲ੍ਹਾ ਭਲਾਈ ਸੈਨਿਕ ਅਫ਼ਸਰ, ਛਾਂਦਾਰ ਤੇ ਫ਼ਲਦਾਰ ਰੁੱਖਾਂ ਦੀ ਘਾਟ : ਕੈਬਨਿਟ ਮੰਤਰੀਸੁਤੰਤਰਤਾ ਸੈਨਾਨੀ ਦੀ ਭਲਾਈ ਵਾਲੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਪੰਜਾਬ ’ਚ ਰਾਜ ਕਰਕੇ ਗਈਆਂ ਸਰਕਾਰਾਂ ’ਤੇ ਵਰ੍ਹਦਿਆਂ ਕਿਹਾ ਕਿ ਕਿਸੇ ਸਰਕਾਰ ਨੇ ਵੀ ਅਜ਼ਾਦੀ ਘੁਲਾਟੀਆਂ ਦੀ ਸਾਰ ਤੱਕ ਨਹੀਂ ਲਈ । ਪੰਜਾਬ ’ਚ ਸਿਰਫ਼ ਹੁਣ 18 ਅਜ਼ਾਦੀ ਘੁਲਾਟੀਏ ਰਹਿ ਗਏ ਹਨ, ਬਾਕੀ ਸਾਨੂੰ ਛੱਡਕੇ ਜਾ ਚੁੱਕੇ ਹਨ।Punjab19 days ago
-
ਪੁਲਿਸ ਨੇ ਤੜਕਸਾਰ ਬਰਨਾਲਾ ਦੀ ਸੈਂਸੀ ਬਸਤੀ 'ਚ ਕੀਤੀ ਛਾਪੇਮਾਰੀ, 68 ਘਰਾਂ ਦੀ ਕੀਤੀ ਚੈਕਿੰਗ, 8 ਵ੍ਹੀਕਲ ਕੀਤੇ ਜ਼ਬਤਮੌਕੇ 'ਤੇ ਇਹ ਵ੍ਹੀਕਲ ਬਿਨਾਂ ਕਾਗਜ਼ਾਂ ਤੋਂ ਪਾਏ ਗਏ। ਡੀਐਸਪੀ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਬਰਨਾਲਾ ਸਿਟੀ 1 ਦੇ ਐੱਸਐਚਓ ਬਲਜੀਤ ਸਿੰਘ ਸਾਰੀ ਟੀਮ ਸਮੇਤ ਹਾਜ਼ਰ ਸਨ।Punjab21 days ago
-
ਬਰਨਾਲਾ-ਮੋਗਾ ਨੈਸ਼ਨਲ ਹਾਈਵੇ 'ਤੇ ਸਥਿਤ ਡੇਰੇ 'ਚ ਲੁੱਟ ਦੀ ਕੋਸ਼ਿਸ਼; ਸੇਵਾਦਾਰਾਂ ਨੇ ਕੀਤੇ ਫਾਇਰ ਤਾਂ ਹਥਿਆਰ ਛੱਡ ਕੇ ਭੱਜੇ ਲੁਟੇਰੇਡੇਰੇ ਦੇ ਇੱਕ ਹੋਰ ਕਮਰੇ ਅੰਦਰ ਸੇਵਾਦਾਰ ਵੱਲੋਂ ਅਣਪਛਾਤੇ ਨੌਜਵਾਨਾਂ ਉੱਪਰ ਫਾਇਰ ਵੀ ਕੀਤੇ ਗਏ, ਜਿਸ ਵਿਚ ਜ਼ਖ਼ਮੀ ਹੋਏ ਇਕ ਚੋਰ ਸਮੇਤ ਬਾਕੀ ਹੋਰ ਚੂਰ ਵੀ ਹਥਿਆਰ ਛੱਡ ਕੇ ਭੱਜ ਗਏ। ਘਟਨਾ ਸਥਾਨ 'ਤੇ ਪੁਲਿਸ ਚੌਕੀ ਪੱਖੋ ਕੈਂਚੀਆਂ ਦੇ ਇੰਚਾਰਜ ਤਰਸੇਮ ਸਿੰਘ ਪੁਲਸ ਪਾਰਟੀ ਨਾਲ ਪੁੱਜ ਕੇ ਜਾਂਚ 'ਚ ਜੁੱਟ ਗਏ ਹਨ।Punjab24 days ago
-
ਪ੍ਰਿੰਸੀਪਲ 'ਤੇ ਦੋਸ਼ ਲਾ ਕੇ ਵਿਅਕਤੀ ਨੇ ਕੀਤੀ ਆਤਮਦਾਹ ਦੀ ਕੋਸ਼ਿਸ਼ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਸੁਖਪੁਰਾ ਦੇ ਪ੍ਰਿੰਸੀਪਲ ਤੋਂ ਸਤਾਏ ਵਿਅਕਤੀ ਨੇ ਸਕੂਲ 'ਚ ਪੈਟਰੋਲ ਪਾ ਕੇ ਖ਼ੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਤੋਂ ਪੈਟਰੋਲ ਦੀ ਬੋਤਲ ਖੋਹ ਲਈ। ਸੰਦੀਪ ਸਿੰਘ ਵਾਸੀ ਮੌੜ ਮਕਸੂਥਾ ਨੇ ਦੱਸਿਆ ਕਿ ਉਸ ਦੇ ਪੁੱਤਰ ਹਰਮਨਦੀਪ ਸਿੰਘ ਨੇ ਇਸ ਸਕੂਲ 'ਚ ਪੰਜਵੀਂ ਜਮਾਤ ਪਾਸ ਕੀਤੀ ਸੀ ਜਿਸ ਨੇ ਹੁਣ ਨਵੋਦਿਆ ਵਿਦਿਆਲਾ ਦਾ ਟੈਸਟ ਪਾਸ ਕਰਨ ਕਰਕੇ ਉੱਥੇ ਦਾਖ਼ਲਾ ਲੈਣਾ ਹੈ।Punjab24 days ago
-
ਪੰਜਾਬ ਅੰਦਰ ਸਰਗਰਮ ਹੋਇਆ ਗ਼ੈਰ ਕਾਨੂੰਨੀ ਲਾਟਰੀਆਂ ਤੇ ਮੈਗਾ ਡਰਾਅ ਦਾ ਧੰਦਾਨੈਸ਼ਨਲ ਐਂਟੀ ਕੁਰੱਪਸ਼ਨ ਕੌਸ਼ਲ ਭਾਰਤ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਬੇਅੰਤ ਬਾਜਵਾ ਨੇ ਦੱਸਿਆ ਕਿ ਪੰਜਾਬ ਦੇ ਦਰਜਨਾਂ ਸ਼ਹਿਰਾਂ ਅੰਦਰ ਗ਼ੈਰ ਕਾਨੂੰਨੀ ਲਾਟਰੀਆਂ ਤੇ ਮੈਗਾ ਡਰਾਅ ਕੱਢੇ ਜਾ ਰਹੇ ਹਨ। ਜੋ ਕਿ ਭਾਰਤ ਦੇ ਲਾਟਰੀਜ਼ ਐਕਟ, ਇਨਾਮੀ ਚਿੱਟਸ ਤੇ ਮਨੀ ਸਰਕੂਲੇਸ਼ਨ ਸਕੀਮਾਂ (ਬੈਨਿੰਗ) ਐਕਟ 1978, ਪੰਜਾਬ ਲਾਟਰੀਜ਼ ਰੈਗੂਲੇਸ਼ਨ ਐਕਟ 1998, 2010 ਤੇ 2015 ਦੀ ਖੁੱਲ੍ਹੇਆਮ ਉਲੰਘਣਾ ਹੈ।Punjab25 days ago
-
ਬੱਸ ਚਾਲਕਾਂ ਨੇ ਸ਼ਹਿਣਾ ਮੁੱਖ ਮਾਰਗ ਕੀਤਾ ਜਾਮਕਸਬਾ ਸ਼ਹਿਣਾ ਵਿਖੇ ਇਕ ਘਰ ਦੀ ਛੱਤ ’ਤੇ ਲੱਗੇ ਮੋਬਾਇਲ ਟਾਵਰ ਨੂੰ ਪੁਟਾਉਣ ਲਈ ਪਿੰਡ ਵਾਸੀਆਂ ਤੇ ਕਿਸਾਨ ਜੱਥੇਬੰਦੀਆਂ ਦੇ ਬਰਨਾਲਾ-ਫਰੀਦਕੋਟ ਮੁੱਖ ਮਾਰਗ ਜਾਮ ਕਰਕੇ ਦਿਨ ਰਾਤ ਦੇ ਚੱਲ ਰਹੇ ਧਰਨੇ ਕਾਰਨ ਖੱਜਲ ਖੁਆਰ ਹੋਏ ਬੱਸ ਚਾਲਕਾਂ ਨੇ ਨਹਿਰ ਬੱਸ ਸਟੈਂਡ ਸ਼ਹਿਣਾ ਵਿਖੇ ਮੁੱਖ ਮਾਰਗ ਉੱਪਰ ਸਵੇਰੇ ਕਰੀਬ 8 ਵਜੇ ਬੱਸਾਂ ਖੜ੍ਹੀਆਂ ਕਰਕੇ ਜਾਮ ਲਗਾ ਦਿੱਤਾ ਗਿਆ।Punjab27 days ago
-
Heavy Rain in Punjab : ਭਾਰੀ ਮੀਂਹ ਕਾਰਨ ਇੱਕ ਪਰਿਵਾਰ ਦੇ ਘਰ ਦੀ ਕੰਧ ਡਿੱਗੀ, ਨਹੀਂ ਹੈ ਸੀਵਰੇਜ, ਥਾਂ-ਥਾਂ ਭਰਿਆ ਪਾਣੀਬੀਤੀ ਰਾਤ ਭਾਰੀ ਮੀਂਹ ਕਾਰਨ ਕਸਬਾ ਹੰਡਿਆਇਆ ਵਿੱਚ ਗਰੀਬ ਪਰਿਵਾਰਾਂ ਦੀਆਂ ਛੱਤਾਂ ਅਤੇ ਕੰਧਾਂ ਡਿੱਗ ਗਈਆਂ l ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਤਾਰ ਸਿੰਘ ਭਰੀ ਨੇ ਦੱਸਿਆ ਕਿ ਹੰਡਿਆਇਆ ਚੌਕ ਦੇ ਨੇੜੇ ਵਸਦੇ ਘਰਾਂ ਦਾ ਨਿਕਾਸੀ ਪਾਣੀ ਨਿਕਲPunjab28 days ago
-
Rain In Barnala : ਮੌਨਸੂਨ ਦੀ ਬਰਸਾਤ ਨੇ ਖੋਲ੍ਹੀ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ,ਸ਼ਹਿਰ ਹੋਇਆ ਜਲਥਲ, ਦੇਖੋ ਤਸਵੀਰਾਂਇੱਥੇ ਹੀਂ ਬਸ ਨਹੀਂ, ਬਾਜ਼ਾਰਾਂ ਦੇ ਨਾਲ ਨਾਲ ਜੌੜੇ ਪੈਟਰੋਲ ਪੰਪਾਂ ਨਜ਼ਦੀਕ ਸਥਿਤ ਰੇਲਵੇ ਅੰਡਰਬ੍ਰਿਜ 'ਚ ਵੀ ਪਾਣੀ ਇਸ ਕਦਰ ਖੜ੍ਹਿਆ ਜਿਵੇਂ ਕੋਈ ਨਹਿਰ ਜਾਂ ਕੱਸੀ ਹੋਵੇ। ਜਿਸ ਦੀਆਂ ਤਸਵੀਰਾਂ ਸ਼ਹਿਰ ਵਾਸੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਕੀਤੀ ਗਈ ਤੇ ਨਾਲ ਕੈਪਸ਼ਨ ਲਿਖੀ ਗਈ ਆਈ ਲਵ ਬਰਨਾਲਾ।Punjab29 days ago
-
ਸਿਮਰਜੀਤ ਬੈਂਸ ਨੂੰ ਬਰਨਾਲਾ ਜੇਲ੍ਹ ਭੇਜਿਆ, ਇੱਕ ਅਗਸਤ ਤਕ ਨਿਆਂਇਕ ਹਿਰਾਸਤ ਹੈ ਸਾਬਕਾ ਵਿਧਾਇਕਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਲੁਧਿਆਣਾ ਜੇਲ੍ਹ 'ਚੋਂ ਬਦਲ ਕੇ ਬਰਨਾਲਾ ਜੇਲ੍ਹ ਭੇਜਿਆ ਗਿਆ ਹੈ। ਲੁਧਿਆਣਾ ਪੁਲਿਸ ਨੇ ਬਰਨਾਲਾ ਦੀ ਜੇਲ੍ਹ ਵਿਚ ਮੰਗਲਵਾਰ ਬਾਅਦ ਦੁਪਹਿਰ ਉਨ੍ਹਾਂ ਨੂੰ ਤਬਦੀਲ ਕੀਤਾ ਹੈ।Punjab1 month ago
-
ਅਮਨਦੀਪ ਕੌਰ ਦੇ ਪਰਿਵਾਰ ਇਨਸਾਫ਼ ਦਿਵਾਉਣ ਲਈ ਮਹਿਲ ਕਲਾਂ ਧਰਨਾ,ਆਵਾਜਾਈ ਮੁਕੰਮਲ ਜਾਮਇਸ ਸਬੰਧੀ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਥਾਣਾ ਠੁੱਲੀਵਾਲ ਵਿਖੇ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ | ਪਰ ਅਜੇ ਤੱਕ ਪੁਲਿਸ ਵੱਲੋਂ ਸਾਰੇ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕੀਤੇ ਜਾਣ ਦੇ ਰੋਸ਼ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਤੇ ਹੋਰ ਇਨਸਾਫ਼ ਪਸੰਦ ਜਥੇਬੰਦੀਆਂ ਵੱਲੋਂ ਬਰਨਾਲਾ ਲੁਧਿਆਣਾ ਮੁੱਖ ਮਾਰਗ ਮਹਿਲ ਕਲਾਂ ਵਿਖੇ ਧਰਨਾ ਦਿੱਤਾPunjab1 month ago
-
ਨੌਜਵਾਨੀ ਨੂੰ ਸਹੀ ਦਿਸ਼ਾ ਦੇਣ ਲਈ ਪ੍ਰਫੁੱਲਿਤ ਕਰਾਂਗੇ ਖੇਡ ਸੱਭਿਆਚਾਰ : ਮੀਤ ਹੇਅਰਇਸ ਮੌਕੇ ਖੇਡਾਂ ਤੇ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਆਉਂਦੇ 2 ਸਾਲਾਂ ਅੰਦਰ ਪੰਜਾਬ ਦੇ ਹਰ ਪਿੰਡ ਨੂੰ ਖੇਡ ਦੇ ਮੈਦਾਨ ਮੁਹੱਈਆ ਕਰਵਾਏ ਜਾ ਸਕਣ ਤਾਂ ਜੋ ਸੂਬੇ ਦੀ ਨੌਜਵਾਨੀ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ। ਇਸ ਨਾਲ ਜਿੱਥੇ ਸੂਬੇ ਦਾ ਨਾਮ ਵਿਸ਼ਵ ਪੱਧਰ 'ਤੇ ਖੇਡਾਂ ਦੇ ਖੇਤਰ 'ਚ ਰੌਸ਼ਨ ਹੋਵੇਗਾ, ਉਥੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ।Punjab1 month ago