australian opener
-
ਆਲਮੀ ਟੈਨਿਸ ਦਾ ਸੁਪਰ ਸਟਾਰ ਨੋਵਾਕ ਜੋਕੋਵਿਚਨੋਵਾਕ ਜੋਕੋਵਿਚ ਦੁਨੀਆ ਦਾ ਇਕਲੌਤਾ ਖਿਡਾਰੀ ਹੈ, ਜਿਸ ਨੇ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਤੇ ਫਾਈਨਲ ’ਚ ਪਹੁੰਚਣ ਸਦਕਾ 18 ਮੁਕਾਬਲੇ ਜਿੱਤਣ ਦਾ ਕਿ੍ਰਸ਼ਮਾ ਕੀਤਾ। ਇਸ ਤੋਂ ਇਲਾਵਾ ਉਸ ਨੇ ਪਿਛਲੇ 10 ਨਾਮੀ ਟੂਰਨਾਮੈਂਟਾਂ ’ਚੋਂ 6 ’ਚ ਜਿੱਤ ਦੇ ਝੰਡੇ ਗੱਡੇ, ਜਿਸ ਕਾਰਨ ਉਹ ਵਿਸ਼ਵ ਰੈਂਕਿੰਗ ’ਚ ਪਹਿਲੇ ਨੰਬਰ ’ਤੇ ਜਾ ਪੁੱਜਾ।Sports6 days ago
-
Australian Open: ਫਿਲਿਪ ਪੋਲਾਸੇਕ ਤੇ ਇਵਾਨ ਡੋਡਿਗ ਦੀ ਜੋੜੀ ਨੇ ਜਿੱਤਿਆ ਡਬਲਜ਼ ਖ਼ਿਤਾਬਫਿਲਿਪ ਪੋਲਾਸੇਕ ਤੇ ਇਵਾਨ ਡੋਡਿਗ ਦੀ ਨੌਵਾਂ ਦਰਜਾ ਹਾਸਲ ਜੋੜੀ ਨੇ ਐਤਵਾਰ ਨੂੰ ਇੱਥੇ ਪਿਛਲੇ ਸਾਲ ਦੇ ਚੈਂਪੀਅਨ ਰਾਜੀਵ ਰਾਮ ਤੇ ਜੋ ਸੇਲਿਸਬਰੀ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਆਸਟ੍ਰੇਲੀਅਨ ਓਪਨ ਦੇ ਮਰਦ ਡਬਲਜ਼ ਦਾ ਖ਼ਿਤਾਬ ਜਿੱਤਿਆ। ਸਲੋਵਾਕੀਆ ਦੇ ਪੋਲਾਸੇਕ ਤੇ ਕ੍ਰੋਏਸ਼ੀਆ ਦੇ ਡੋਡਿਗ ਨੇ ਅਮਰੀਕਾ ਦੇ ਰਾਜੀਵ ਰਾਮ ਤੇ ਬਰਤਾਨੀਆ ਦੇ ਸੇਲਿਸਬਰੀ ਦੀ ਪੰਜਵਾਂ ਦਰਜਾ ਹਾਸਲ ਜੋੜੀ ਨੂੰ ਇਕ ਘੰਟੇ ਤੇ 28 ਮਿੰਟ ਤਕ ਚੱਲੇ ਮੈਚ ਵਿਚ 6-3, 6-4 ਨਾਲ ਹਰਾਇਆ।Sports10 days ago
-
ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਨੇ ਨੌਵੀਂ ਵਾਰ ਜਿੱਤਿਆ ਆਸਟ੍ਰੇਲੀਅਨ ਓਪਨਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਨੇ ਆਸਟ੍ਰੇਲੀਅਨ ਗਰੈਂਡ ਸਲੈਮ ਵਿਚ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਐਤਵਾਰ ਨੂੰ ਇੱਥੇ ਨੌਂਵੀਂ ਵਾਰ ਮਰਦ ਸਿੰਗਲਜ਼ ਫਾਈਨਲਜ਼ ਵਿਚ ਹਿੱਸਾ ਲੈਂਦੇ ਹੋਏ ਡੇਨਿਲ ਮੇਦਵੇਦੇਵ ਨੂੰ ਹਰਾ ਕੇ ਨੌਵੀਂ ਵਾਰ ਖ਼ਿਤਾਬ ਜਿੱਤਿਆ। ਜੋਕੋਵਿਕ ਨੇ ਇਸ ਨਾਲ ਹੀ 18ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤ ਕੇ ਰੋਜਰ ਫੈਡਰਰ ਤੇ ਰਾਫੇਲ ਨਡਾਲ ਦੇ ਮਰਦ ਸਿੰਗਲਜ਼ ਵਿਚ ਰਿਕਾਰਡ 20 ਗਰੈਂਡ ਸਲੈਮ ਖ਼ਿਤਾਬ ਦੀ ਬਰਾਬਰੀ ਕਰਨ ਵੱਲ ਕਦਮ ਵਧਾਏ।Sports10 days ago
-
ਨਾਓਮੀ ਓਸਾਕਾ ਨੇ ਦੂਜੀ ਵਾਰ ਜਿੱਤਿਆ ਆਸਟ੍ਰੇਲੀਅਨ ਓਪਨ, ਜਾਪਾਨੀ ਖਿਡਾਰਨ ਨੇ ਖ਼ਿਤਾਬੀ ਮੁਕਾਬਲੇ 'ਚ ਬਰਾਡੀ ਨੂੰ ਦਿੱਤੀ ਮਾਤਨੌਜਵਾਨ ਸਨਸਨੀ ਨਾਓਮੀ ਓਸਾਕਾ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਇੱਥੇ ਸ਼ਨਿਚਰਵਾਰ ਨੂੰ ਆਸਟ੍ਰੇਲੀਅਨ ਓਪਨ ਵਿਚ ਮਹਿਲਾ ਸਿੰਗਲਜ਼ ਦਾ ਖ਼ਿਤਾਬੀ ਮੁਕਾਬਲਾ ਜਿੱਤ ਲਿਆ। 23 ਸਾਲਾ ਓਸਾਕਾ ਦੇ ਖ਼ਿਤਾਬੀ ਸਫ਼ਰ ਵਿਚ ਅਮਰੀਕੀ ਦਿੱਗਜ ਸੇਰੇਨਾ ਵਿਲੀਅਮਜ਼ ਅੜਿੱਕਾ ਬਣ ਸਕਦੀ ਸੀ ਪਰ ਜਾਪਾਨੀ ਖਿਡਾਰਨ ਨੇ ਉਨ੍ਹਾਂ ਨੂੰ ਸੈਮੀਫਾਈਨਲ ਵਿਚ ਹੀ ਹਰਾ ਕੇ ਆਪਣਾ ਅਗਲਾ ਰਾਹ ਸਾਫ਼ ਕਰ ਦਿੱਤਾ ਸੀ।Sports11 days ago
-
Australian Open : ਜੋਕੋਵਿਕ ਫਾਈਨਲ 'ਚ, ਨੋਵਾਕ ਨੌਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਫਾਈਨਲ 'ਚ ਪੁੱਜੇਅੱਠ ਵਾਰ ਦੇ ਆਸਟ੍ਰੇਲੀਅਨ ਓਪਨ ਚੈਂਪੀਅਨ ਨੋਵਾਕ ਜੋਕੋਵਿਕ ਸਾਲ ਦੇ ਪਹਿਲੇ ਗਰੈਂਡ ਸਲੈਮ ਦੇ ਫਾਈਨਲ ਵਿਚ ਪੁੱਜ ਗਏ ਹਨ। 33 ਸਾਲਾ ਜੋਕੋਵਿਕ ਨੌਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿਚ ਪੁੱਜੇ ਹਨ। ਆਪਣੇ 18ਵੇਂ ਗਰੈਂਡ ਸਲੈਮ ਖ਼ਿਤਾਬ ਤੋਂ ਸਿਰਫ਼ ਇਕ ਕਦਮ ਦੂਰ ਇਸ ਖਿਡਾਰੀ ਨੇ ਸੈਮੀਫਾਈਨਲ ਮੁਕਾਬਲੇ ਵਿਚ ਰੂਸ ਦੇ ਅਸਲਾਨ ਕਾਰਾਤਸੇਵ ਨੂੰ ਸਿੱਧੇ ਸੈੱਟਾਂ 'ਚ 6-3, 6-3, 6-2 ਨਾਲ ਹਰਾਇਆ ।Sports13 days ago
-
Australian open : ਰਾਫੇਲ ਨਡਾਲ ਆਸਟ੍ਰੇਲੀਅਨ ਓਪਨ 'ਚੋਂ ਬਾਹਰ, ਰੂਬਲੇਵ ਨੂੰ ਹਰਾ ਕੇ ਮੇਦਵੇਦੇਵ ਨੇ ਬਣਾਈ ਆਖ਼ਰੀ ਚਾਰ 'ਚ ਥਾਂਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਬੁੱਧਵਾਰ ਨੂੰ ਇੱਥੇ ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿਚ ਸਟੇਫਾਨੋਸ ਸਿਤਸਿਪਾਸ ਹੱਥੋਂ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਏ। ਸਪੈਨਿਸ਼ ਖਿਡਾਰੀ ਨਡਾਲ ਨੂੰ ਸਿਤਸਿਪਾਸ ਨੇ ਪੰਜ ਸੈੱਟ ਤਕ ਚੱਲੇ ਸਖ਼ਤ ਮੁਕਾਬਲੇ ਵਿਚ 3-6, 2-6, 7-6, 6-4, 7-5 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਇਹ ਮੁਕਾਬਲਾ ਚਾਰ ਘੰਟੇ ਤੇ ਅੱਠ ਮਿੰਟ ਤਕ ਚੱਲਿਆ।Sports14 days ago
-
Australian open: ਵਿਸ਼ਵ ਦੀ ਨੰਬਰ ਇਕ ਖਿਡਾਰਨ ਐਸ਼ਲੇ ਬਾਰਟੀ ਨੂੰ ਵੀ ਸਹਿਣੀ ਪਈ ਹਾਰਵਿਸ਼ਵ ਦੀ ਨੰਬਰ ਇਕ ਖਿਡਾਰਨ ਐਸ਼ਲੇ ਬਾਰਟੀ ਸ਼ੁਰੂਆਤੀ ਬੜ੍ਹਤ ਦਾ ਫ਼ਾਇਦਾ ਉਠਾਉਣ ਵਿਚ ਨਾਕਾਮ ਰਹੀ ਤੇ ਬੁੱਧਵਾਰ ਨੂੰ ਇੱਥੇ 25ਵਾਂ ਦਰਜਾ ਹਾਸਲ ਕਾਰੋਲੀਨਾ ਮੁਚੋਵਾ ਹੱਥੋਂ ਤਿੰਨ ਸੈੱਟ ਤਕ ਚੱਲੇ ਮੁਕਾਬਲੇ ਵਿਚ ਹਾਰ ਕੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ 'ਚੋਂ ਬਾਹਰ ਹੋ ਗਈ। ਬਾਰਟੀ ਤਦ ਮਜ਼ਬੂਤ ਸਥਿਤੀ ਵਿਚ ਦਿਖਾਈ ਦੇ ਰਹੀ ਸੀ ਜਦ ਉਨ੍ਹਾਂ ਦੀ ਵਿਰੋਧੀ ਨੇ ਮੈਡੀਕਲ ਟਾਈਮ ਆਊਟ ਲਿਆ ਤੇ ਉਹ ਕੋਰਟ ਛੱਡ ਕੇ ਚਲੀ ਗਈ...Sports14 days ago
-
Australian Open : ਨਡਾਲ ਤੇ ਮੇਦਵੇਦੇਵ ਕੁਆਰਟਰ ਫਾਈਨਲ 'ਚ, ਰਾਫੇਲ ਨੇ ਫਾਬਿਓ ਫੋਗਨਿਨੀ ਨੂੁੰ ਤੇ ਡੇਨਿਲ ਨੇ ਮੈਕੇਂਜੀ ਨੂੰ ਹਰਾਇਆਵਿਸ਼ਵ ਰੈਂਕਿੰਗ 'ਚ ਦੂਸਰੇ ਸਥਾਨ 'ਤੇ ਕਾਬਜ਼ ਸਪੇਨ ਦੇ ਰਾਫੇਲ ਨਡਾਲ ਸੋਮਵਾਰ ਨੂੰ 13 ਵਾਰ ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫਾਈਨਲ 'ਚ ਪਹੁੰਚਣ 'ਚ ਸਫਲ ਰਹੇ।Sports16 days ago
-
ਸੇਰੇਨਾ, ਓਸਾਕਾ ਤੇ ਜੋਕੋਵਿਕ ਕੁਆਰਟਰ ਫਾਈਨਲ 'ਚ, ਸਟਾਰ ਖਿਡਾਰੀ ਡੋਮੀਨਿਕ ਥਿਏਮ ਟੂਰਨਾਮੈਂਟ 'ਚੋਂ ਹੋਏ ਬਾਹਰਅਮਰੀਕੀ ਦਿੱਗਜ ਮਹਿਲਾ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ਤੇ ਜਾਪਾਨ ਦੀ ਨਾਓਮੀ ਓਸਾਕਾ ਨੇ ਐਤਵਾਰ ਨੂੰ ਇੱਥੇ ਤਿੰਨ ਸੈੱਟ ਤਕ ਚੱਲੇ ਮੈਚਾਂ ਵਿਚ ਜਿੱਤ ਦਰਜ ਕਰ ਕੇ ਆਸਟ੍ਰੇਲੀਅਨ ਓਪਨ ਦੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਜਦਕਿ ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਵੀ ਕੁਆਰਟਰ ਫਾਈਨਲ ਵਿਚ ਪੁੱਜ ਗਏ ਪਰ ਮਰਦ ਵਰਗ ਵਿਚ ਤੀਜਾ ਦਰਜਾ ਹਾਸਲ ਡੋਮੀਨਿਕ ਥਿਏਮ ਦਾ ਸਫ਼ਰ ਚੌਥੇ ਗੇੜ ਵਿਚ ਰੁਕ ਗਿਆ।Sports17 days ago
-
ਆਸਟ੍ਰੇਲੀਅਨ ਓਪਨ ਦੇ ਚੌਥੇ ਗੇੜ 'ਚ ਪੁੱਜੀਆਂ ਸੇਰੇਨਾ ਵਿਲੀਅਮਜ਼ ਤੇ ਆਰਿਅਨਾ ਸਬਾਲੇਂਕਾਦਿੱਗਜ ਟੈਨਿਸ ਖਿਡਾਰੀ ਸੇਰੇਨਾ ਵਿਲੀਅਮਜ਼ ਨੇ ਆਸਟ੍ਰੇਲੀਅਨ ਓਪਨ ਵਿਚ ਸ਼ੁੱਕਰਵਾਰ ਨੂੰ 19 ਸਾਲ ਦੀ ਅਨਾਸਤਾਸੀਆ ਪੋਟਾਪੋਵਾ ਨੂੰ 7-6, 6-2 ਨਾਲ ਹਰਾ ਕੇ ਚੌਥੇ ਗੇੜ ਵਿਚ ਆਪਣੀ ਥਾਂ ਪੱਕੀ ਕੀਤੀ। ਅਗਲੇ ਗੇੜ ਵਿਚ ਉਨ੍ਹਾਂ ਦਾ ਸਾਹਮਣਾ ਬੇਲਾਰੂਸ ਦੀ ਆਰਿਅਨਾ ਸਬਾਲੇਂਕਾ ਨਾਲ ਹੋਵੇਗਾ। ਵਿਸ਼ਵ ਰੈਂਕਿੰਗ ਵਿਚ 101ਵੇਂ ਸਥਾਨ 'ਤੇ ਕਾਬਜ ਖਿਡਾਰਨ ਖ਼ਿਲਾਫ਼ ਸੇਰੇਨਾ ਪਹਿਲੇ ਸੈੱਟ ਦੇ ਟਾਈਬ੍ਰੇਕਰ ਵਿਚ 3-5 ਨਾਲ ਪੱਛੜ ਰਹੀ ਸੀ ਪਰ ਫਿਰ ਉਨ੍ਹਾਂ ਨੇ ਲਗਾਤਾਰ ਚਾਰ ਅੰਕ ਬਣਾ ਕੇ ਸੈੱਟ ਆਪਣੇ ਨਾਂ ਕੀਤਾ।Sports19 days ago
-
ਮੈਲਬੌਰਨ ’ਚ ਲੱਗਾ Lockdown, ਜਾਣੋ ਕੀ ਜਾਰੀ ਰਹੇਗਾ Australian Open 2021Australian Open 2021 : Victorian Government ਨੇ ਸ਼ੁੱਕਰਵਾਰ ਨੂੰ ਸੂਬੇ ’ਚ 11:59 ਵਜੇ (ਸਥਾਨਕ ਸਮੇਂ ਅਨੁਸਾਰ) ਤੋਂ ਲਾਕਡਾਊਨ ਦਾ ਐਲਾਨ ਕੀਤਾ ਹੈ। ...Sports19 days ago
-
ਆਸਟ੍ਰੇਲੀਅਨ ਓਪਨ : ਬਾਰਟੀ ਤੀਜੇ ਗੇੜ 'ਚ, ਕੇਨਿਨ ਬਾਹਰ, ਵਿਸ਼ਵ ਦੀ ਨੰਬਰ ਇਕ ਖਿਡਾਰਨ ਐਸ਼ਲੇ ਨੇ ਗਾਵਰੀਲੋਵਾ ਨੂੰ ਸਿੱਧੇ ਸੈੱਟਾਂ 'ਚ ਦਿੱਤੀ ਮਾਤਦੁਨੀਆ ਦੀ ਨੰਬਰ ਇਕ ਖਿਡਾਰਨ ਆਸਟ੍ਰੇਲੀਆ ਦੀ ਐਸ਼ਲੇ ਬਾਰਟੀ ਦੂਜੇ ਗੇੜ ਵਿਚ ਆਪਣਾ ਮੁਕਾਬਲਾ ਜਿੱਤ ਕੇ ਵੀਰਵਾਰ ਨੂੰ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਤੀਜੇ ਗੇੜ ਵਿਚ ਪੁੱਜ ਗਈ ਜਦਕਿ ਪਿਛਲੀ ਵਾਰ ਦੀ ਜੇਤੂ ਅਮਰੀਕਾ ਦੀ ਸੋਫੀਆ ਕੇਨਿਨ ਦੂਜੇ ਗੇੜ ਦਾ ਆਪਣਾ ਮੁਕਾਬਲਾ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਈ...Sports20 days ago
-
ਆਸਟ੍ਰੇਲੀਅਨ ਓਪਨ ਵਿਚ ਰੋਹਨ ਬੋਪੰਨਾ ਦੀ ਹਾਰ ਨਾਲ ਭਾਰਤ ਨੂੰ ਮੁੜ ਮਿਲੀ ਨਿਰਾਸ਼ਾਭਾਰਤ ਨੂੰ ਆਸਟ੍ਰੇਲੀਅਨ ਓਪਨ ਵਿਚ ਲਗਾਤਾਰ ਦੂਜੇ ਨਿਰਾਸ਼ਾਜਨਕ ਨਤੀਜੇ ਦਾ ਸਾਹਮਣਾ ਕਰਨਾ ਪਿਆ ਜਦ ਰੋਹਨ ਬੋਪੰਨਾ ਤੇ ਬੇਨ ਮੈਕਲਾਚਲਨ ਦੀ ਜੋੜੀ ਬੁੱਧਵਾਰ ਨੂੰ ਮਰਦ ਡਬਲਜ਼ ਦੇ ਪਹਿਲੇ ਗੇੜ ਵਿਚ ਸਖ਼ਤ ਮੁਕਾਬਲੇ ਵਿਚ ਜੀ ਸੁੰਗ ਨੈਮ ਤੇ ਮਿਨ ਕਿਊ ਸੋਂਗ ਦੀ ਜੋੜੀ ਖ਼ਿਲਾਫ਼ ਗਈ। ਬੋਪੰਨਾ ਤੇ ਜਾਪਾਨ ਦੇ ਉਨ੍ਹਾਂ ਦੇ ਜੋੜੀਦਾਰ ਨੂੰ ਕੋਰੀਆ ਦੀ ਵਾਈਲਡ ਕਾਰਡ ਹਾਸਲ ਜੋੜੀ ਖ਼ਿਲਾਫ਼ ਇਕ ਘੰਟੇ ਤੇ 17 ਮਿੰਟ ਵਿਚ 4-6, 6-7 ਨਾਲ ਹਾਰ ਸਹਿਣੀ ਪਈ।Sports21 days ago
-
ਸੇਰੇਨਾ ਵਿਲੀਅਮਜ਼ ਨੇ ਆਸਟ੍ਰੇਲੀਅਨ ਓਪਨ ਦੇ ਦੂਜੇ ਗੇੜ ਦਾ ਮੁਕਾਬਲਾ ਆਸਾਨੀ ਨਾਲ ਜਿੱਤ ਕੇ ਅਗਲੇ ਗੇੜ ਵਿਚ ਕੀਤਾ ਪ੍ਰਵੇਸ਼ਅਮਰੀਕੀ ਦਿੱਗਜ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਬੁੱਧਵਾਰ ਨੂੰ ਇੱਥੇ ਆਸਟ੍ਰੇਲੀਅਨ ਓਪਨ ਦੇ ਦੂਜੇ ਗੇੜ ਦਾ ਮੁਕਾਬਲਾ ਆਸਾਨੀ ਨਾਲ ਜਿੱਤ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਮਹਿਲਾ ਸਿੰਗਲਜ਼ ਵਿਚ 10ਵਾਂ ਦਰਜਾ ਸੇਰੇਨਾ ਨੇ 24ਵੇਂ ਸਿੰਗਲਜ਼ ਗਰੈਂਡ ਸਲੈਮ ਖ਼ਿਤਾਬ ਦੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਦੂਜੇ ਗੇੜ ਦੇ ਇਕਤਰਫਾ ਮੁਕਾਬਲੇ ਵਿਚ ਨੀਨਾ ਸਟੋਜਾਨੋਵਿਕ ਨੂੰ 6-3, 6-0 ਨਾਲ ਹਰਾਇਆ।Sports21 days ago
-
ਫਰਾਂਸਿਸ ਨੂੰ ਹਰਾਉਣ 'ਚ ਜੋਕੋਵਿਕ ਦੇ ਛੁੱਟੇ ਪਸੀਨੇ, ਨੋਵਾਕ ਪੁੱਜੇ ਤੀਜੇ ਗੇੜ 'ਚ, ਸਟੇਨ ਵਾਵਰਿੰਕਾ ਬਾਹਰਸਿਖ਼ਰਲਾ ਦਰਜਾ ਨੋਵਾਕ ਜੋਕੋਵਿਕ ਨੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਮਰਦ ਸਿੰਗਲਜ਼ ਦੇ ਦੂਜੇ ਗੇੜ ਦੇ ਸਖ਼ਤ ਮੁਕਾਬਲੇ ਵਿਚ ਅਮਰੀਕਾ ਦੇ ਫਰਾਂਸਿਸ ਤਿਆਫੋਈ ਨੂੰ ਹਰਾਇਆ। ਤਿਆਫੋਈ ਇਸ ਤੋਂ ਪਹਿਲਾਂ ਦੁਨੀਆ ਦੇ ਨੰਬਰ ਇਕ ਖਿਡਾਰੀ ਦੇ ਖ਼ਿਲਾਫ਼ ਕਦੀ ਨਹੀਂ ਖੇਡੇ ਸਨ ਤੇ ਉਨ੍ਹਾਂ ਨੇ ਕਦੀ ਚੋਟੀ ਦੇ ਪੰਜ ਵਿਚ ਸ਼ਾਮਲ ਖਿਡਾਰੀ ਨੂੰ ਨਹੀਂ ਹਰਾਇਆ ਪਰ ਜੋਕੋਵਿਕ ਖ਼ਿਲਾਫ਼ ਦੂਜਾ ਸੈੱਟ ਜਿੱਤਣ ਵਿਚ ਕਾਮਯਾਬ ਰਹੇ।Sports21 days ago
-
ਕੇਨਿਨ ਨੇ ਪਾਰ ਕੀਤਾ ਪਹਿਲੇ ਗੇੜ ਦਾ ਅੜਿੱਕਾ, ਦੋ ਵਾਰ ਦੀ ਆਸਟ੍ਰੇਲੀਅਨ ਓਪਨ ਚੈਂਪੀਅਨ ਵਿਕਟੋਰੀਆ ਅਜਾਰੇਂਕਾ ਟੂਰਨਾਮੈਂਟ ਤੋਂ ਬਾਹਰਪਿਛਲੀ ਵਾਰ ਦੀ ਜੇਤੂ ਸੋਫੀਆ ਕੇਨਿਨ ਨੇ ਆਸਟ੍ਰੇਲੀਅਨ ਓਪਨ ਵਿਚ ਮਹਿਲਾ ਸਿੰਗਲਜ਼ ਵਿਚ ਪਹਿਲੇ ਗੇੜ ਦਾ ਮੁਕਾਬਲਾ ਜਿੱਤ ਲਿਆ।Sports22 days ago
-
ਬਾਰਟੀ ਨੇ ਖ਼ਿਤਾਬੀ ਜਿੱਤ ਨਾਲ ਕੀਤੀ ਵਾਪਸੀ, ਰੂਸ ਨੇ ਜਿੱਤਿਆ ਏਟੀਪੀ ਕੱਪਪਿਛਲੇ ਲਗਭਗ ਇਕ ਸਾਲ ਵਿਚ ਆਪਣਾ ਪਹਿਲਾ ਪ੍ਰਤੀਯੋਗੀ ਟੂਰਨਾਮੈਂਟ ਖੇਡ ਰਹੀ ਵਿਸ਼ਵ ਦੀ ਨੰਬਰ ਇਕ ਖਿਡਾਰਨ ਐਸ਼ਲੇ ਬਾਰਟੀ ਨੇ ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਐਤਵਾਰ ਨੂੰ ਇੱਥੇ ਯੇੱਰਾ ਵੈਲੀ ਕਲਾਸਿਕ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ ਜਦਕਿ ਰੂਸ ਨੇ ਏਟੀਪੀ ਕੱਪ ਆਪਣੇ ਨਾਂ ਕੀਤਾ।Sports24 days ago
-
ਆਸਟ੍ਰੇਲੀਅਨ ਓਪਨ: ਅੰਕਿਤਾ ਰੈਣਾ ਨੇ ਗਰੈਂਡ ਸਲੈਮ ਓਪਨ ਦੇ ਮਹਿਲਾ ਡਬਲਜ਼ ਦੇ ਡਰਾਅ ਵਿਚ ਬਣਾਈ ਥਾਂਸਾਲ ਦਾ ਪਹਿਲਾ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਸੋਮਵਾਰ ਤੋਂ ਸ਼ੁਰੂ ਹੋਵੇਗਾ। ਅੰਕਿਤਾ ਰੈਣਾ ਨੂੰ ਇਸ ਗਰੈਂਡ ਸਲੈਮ ਓਪਨ ਦੇ ਮਹਿਲਾ ਡਬਲਜ਼ ਦੇ ਡਰਾਅ ਵਿਚ ਥਾਂ ਮਿਲੀ ਹੈ।Sports24 days ago
-
ਆਸਟ੍ਰੇਲੀਅਨ ਓਪਨ : ਨਾਓਮੀ ਓਸਾਕਾ ਤੇ ਅਜਾਰੇਂਕਾ ਟੂਰਨਾਮੈਂਟ ਤੋਂ ਹੋਈਆਂ ਲਾਂਭੇਸਾਬਕਾ ਚੈਂਪੀਅਨ ਨਾਓਮੀ ਓਸਾਕਾ ਤੇ ਵਿਕਟੋਰੀਆ ਅਜਾਰੇਂਕਾ ਨੇ ਆਸਟ੍ਰੇਲੀਅਨ ਓਪਨ ਦੀ ਤਿਆਰੀ ਲਈ ਅਭਿਆਸੀ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ। ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਨ ਓਸਾਕਾ ਨੇ ਸੱਟ ਕਾਰਨ ਗਪਸੀਲੈਂਡ ਟਰਾਫੀ ਦੇ ਸੈਮੀਫਾਈਨਲ ਤੋਂ ਨਾਂ ਵਾਪਸ ਲਿਆ...Sports25 days ago
-
160 ਖਿਡਾਰੀਆਂ ਦੇ ਕੁਆਰੰਟਾਈਨ 'ਤੇ ਜਾਣ ਦੇ ਬਾਵਜੂਦ ਤੈਅ ਸਮੇਂ ਮੁਤਾਬਕ ਹੋਵੇਗਾ ਆਸਟ੍ਰੇਲੀਅਨ ਓਪਨ : ਟਿਲੇਆਸਟ੍ਰੇਲੀਅਨ ਓਪਨ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਇਸ ਟੂਰਨਾਮੈਂਟ ਨਾਲ ਜੁੜੇ ਹੋਟਲ ਦੇ ਇਕ ਕਰਮਚਾਰੀ ਦੇ ਕੋਵਿਡ-19 ਟੈਸਟ ਵਿਚ ਪਾਜ਼ੇਟਿਵ ਪਾਏ ਜਾਣ ਕਾਰਨ 160 ਖਿਡਾਰੀਆਂ ਦੇ ਕੁਆਰੰਟਾਈਨ 'ਤੇ ਚਲੇ ਜਾਣ ਦੇ ਬਾਵਜੂਦ ਸਾਲ ਦਾ ਪਹਿਲਾ ਗਰੈਂਡ ਸਲੈਮ ਟੂਰਨਾਮੈਂਟ ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ ਹੀ ਹੋਵੇਗਾ...Sports27 days ago