amritsar news
-
ਈ-ਵੇ ਬਿੱਲ ਦੀ ਲਿਮਿਟ ਵਧਾਉਣ ਨਾਲ ਅੰਮ੍ਰਿਤਸਰ ਦੇ ਵਪਾਰੀਆਂ ’ਚ ਗੁੱਸਾ, ਪਠਾਨਕੋਟ ’ਚ ਲਗਾਇਆ ਰੋਡ ਜਾਮPunjab news ਈ-ਵੇ ਬਿੱਲ ਦੀ ਲਿਮਿਟ 200 ਕਿਲੋਮੀਟਰ ਤਕ ਵਧਾਏ ਜਾਣ ਦੇ ਖਿਲਾਫ਼ ਸ਼ੁੱਕਰਵਾਰ ਨੂੰ ਟਰਾਂਸਪੋਟਰਾਂ ਦੀ ਦੇਸ਼ਵਿਆਪੀ ਪੜਤਾਲ ਦਾ ਇੱਥੇ ਵੱਖ-ਵੱਖ ਵਪਾਰੀ ਸੰਗਠਨਾਂ ਨੇ ਸਮਰਥ ਕੀਤਾ। ਇਨ੍ਹਾਂ ਸੰਗਠਨਾਂ ਦੇ ਮੈਂਬਰ ਇਕੱਠੇ ਹੋ ਕੇ ਡੀਈਟੀਸੀ ਨੂੰ ਮਿਲੇ ਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ।Punjab2 days ago
-
7ਵਾਂ ਪੇਅ ਕਮਿਸ਼ਨ ਲਾਗੂ ਨਾ ਹੋਣ ਦੇ ਵਿਰੋਧ ’ਚ ਸੱਤ ਜ਼ਿਲ੍ਹਿਆਂ ਦੇ ਅਧਿਆਪਕਾਂ ਨੇ GNDU ਦੇ ਬਾਹਰ ਲਾਇਆ ਧਰਨਾਅੰਮ੍ਰਿਤਸਰ, ਜਲੰਧਰ, ਬਟਾਲਾ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ ਤੇ ਕਪੂਰਥਲਾ ਦੇ ਅਧਿਆਪਕਾਂ ਨੇ ਸੱਤਵਾਂ ਪੇਅ ਕਮਿਸ਼ਨ ਲਾਗੂ ਨਾ ਹੋਣ ਦੇ ਵਿਰੋਧ ’ਚ ਜੀਐਨਡੀਯੂ ਦੇ ਬਾਹਰ ਧਰਨਾ ਲਾ ਕੇ ਰੈਲੀ ਕੱਢੀ ਗਈ। ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰ ਆਰਗੇਨਾਈਜੇਸ਼ਨ ਦੇ ਬੈਨਰ ਹੇਠ ਗੁਰੂ ਨਾਨ ਦੇਵ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਜੀਐਨਡੀਯੂੁ ਅਤੇ ਪੰਜਾਬ ਐਂਡ ਚੰਡੀਗਡ਼੍ਹ ਕਾਲਜ ਟੀਚਰਜ਼ ਯੂਨੀਅਨ ਦੇ ਸਹਿਯੋਗ ਨਾਲ ਰੈਲੀ ਅਤੇ ਅਤੇ ਗੇਟ ਦੇ ਬਾਹਰ ਧਰਨਾ ਦਿੱਤਾ।Punjab2 days ago
-
ਪਤਨੀ ਤੇ ਧੀ ਦਾ ਕਤਲ ਕਰਨ ਤੋਂ ਬਾਅਦ ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਵੱਲੋਂ ਖੁਦਕੁਸ਼ੀਮਹਿਤਾ ਚੌਕ ਦੇ ਇਕ ਪਰਿਵਾਰ ਦੇ ਮੁਖੀ ਵੱਲੋਂ ਆਪਣੀ ਅੱਠ ਸਾਲਾ ਬੱਚੀ ਅਤੇ ਆਪਣੀ ਪਤਨੀ ਦਾ ਕਤਲ ਕਰਨ ਪਿੱਛੋਂ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦਾ ਉਸ ਵੇਲੇ ਪਤਾ ਲੱਗਾ ਜਦੋਂ ਉਨ੍ਹਾਂ ਦੇ ਗੁਆਂਢੀ ਵੱਲੋਂ ਵਾਰ-ਵਾਰ ਦਰਵਾਜ਼ਾ ਖੜਕਾਉਣ 'ਤੇ ਵੀ ਅੰਦਰੋਂ ਕੋਈ ਆਵਾਜ਼ ਨਾ ਆਈ ਤਾਂPunjab2 days ago
-
ਪੰਜਾਬ ’ਚ ਤਿੰਨ ਹਿਸਟਰੀਸ਼ੀਟਰ ਗ੍ਰਿਫਤਾਰ, ਪੁਲਿਸ ਨੂੰ ਕਈ ਮਾਮਲਿਆਂ ’ਚ ਸੀ ਤਲਾਸ਼, ਹੈਰੋਇਨ ਤੇ ਪਿਸਤੌਲ ਵੀ ਬਰਾਮਦPunjab news ਸਪੈਸ਼ਲ ਟਾਸਕ ਫੋਰਸ ਨੇ ਪੰਜਾਬ ਤੋਂ ਤਿੰਨ ਹਿਸਟਰੀਸ਼ੀਟਰ ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਹੈ। ਗਿ੍ਰਫਤਾਰ ਦੋਸ਼ੀਆਂ ਤੋਂ ਹੈਰੋਇਨ ਤੇ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ। ਦੋਸ਼ੀ ਕਈ ਮਹੀਨਿਆਂ ਤੋਂ ਸੱਟੇਬਾਜ਼ੀ ਦਾ ਕਾਰੋਬਾਰ ਕਰ ਰਹੇ ਸੀ।Punjab3 days ago
-
ਸਾਕਾ ਨਨਕਾਣਾ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਨੇ ਸਮਾਗਮ ਕਰਵਾਇਆPunjab news ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਲਛਮਣ ਸਿੰਘ ਧਾਰੋਵਾਲ ਦੇ ਪਿੰਡ ਗੋਬਿੰਦਪੁਰਾ ਵਿਖੇ ਸਾਕਾ ਨਨਕਾਣਾ ਦੀ ਯਾਦ 'ਚ ਸ਼ਤਾਬਦੀ ਸਮਾਗਮ ਕਰਵਾਇਆ ਜਾ ਰਿਹਾ ਹੈ।Punjab7 days ago
-
ਅੰਮ੍ਰਿਤਸਰ ’ਚ ਵਿਧਾਇਕ ਸੁਨੀਲ ਦੱਤੀ ਸਣੇ ਉਨ੍ਹਾਂ ਦੇ ਪਰਿਵਾਰ ਦੇ 20 ਮੈਂਬਰ ਕੋਰੋਨਾ ਪਾਜ਼ੇਟਿਵਨਾਰਥ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਸੁਨੀਲ ਦੱਤੀ ਸਣੇ ਉਨ੍ਹਾਂ ਦੇ ਪਰਿਵਾਰ ਦੇ 20 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।Punjab9 days ago
-
ਸ੍ਰੀ ਨਨਕਾਣਾ ਸਾਹਿਬ ਜਾਣ ਦੀ ਸਿੱਖ ਸ਼ਰਧਾਲੂਆਂ 'ਤੇ ਲਾਈ ਰੋਕ ਦਾ ਫ਼ੈਸਲਾ ਅਤਿ ਨਿੰਦਣਯੋਗ : ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂਸ੍ਰੀ ਨਨਕਾਣਾ ਸਾਹਿਬ ਸ਼ਹੀਦੀ ਸਾਕੇ ਦੀ ਪਾਕਿਸਤਾਨ ਵਿਖੇ ਮਨਾਈ ਜਾ ਰਹੀ ਪਹਿਲੀ ਸ਼ਹੀਦੀ ਸ਼ਤਾਬਦੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਕੇਂਦਰ ਸਰਕਾਰ ਵੱਲੋਂ ਇਜਾਜ਼ਤ ਨਾ ਦਿੱਤੇ ਜਾਣ ਦੀ ਕੇਂਦਰ ਸਰਕਾਰ ਦੀ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੰਦਿਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਮੁੱਖ ਬੁਲਾਰੇ ਅਤੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਜਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆ ਨੇ ਜਥੇਬੰਦੀ ਦੇ ਹੈਡਕੁਆਰਟਰ ਗੁਰਦੁਆਰਾ ਹਰੀਆਂ ਵੇਲਾਂ ਵਿਖੇ ਇੱਕ ਪ੍ਰੈਸ ਬਿਆਨ ਰਾਹੀਂ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ।Punjab9 days ago
-
ਬੀਬੀ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ, ਸ੍ਰੀ ਨਨਕਾਣਾ ਸਾਹਿਬ ਲਈ ਜੱਥੇ ’ਤੇ ਰੋਕ ਲਗਾਉਣ ਦਾ ਮਾਮਲਾSGPC ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ 100 ਸਾਲਾ ਦਿਹਾੜੇ ਸਬੰਧੀ ਪਾਕਿਸਤਾਨ ਵਿਖੇ ਹੋ ਰਹੇ ਸਮਾਗਮਾਂ ’ਚ ਸ਼ਮੂਲੀਅਤ ਲਈ ਜਾਣ ਵਾਲੇ ਜਥੇ ’ਤੇ ਭਾਰਤ ਸਰਕਾਰ ਵੱਲੋਂ ਰੋਕ ਲਗਾਉਣ ਦੇ ਮਾਮਲੇ ’ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਰੋਸ ਪ੍ਰਗਟ ਕੀਤਾ ਹੈ।Punjab9 days ago
-
RIP Satbir Singh Dardi : ਚੜ੍ਹਦੀਕਲਾ ਟਾਈਮ ਟੀਵੀ ਦੇ ਐੱਮਡੀ ਸਤਬੀਰ ਸਿੰਘ ਦਾ ਦੇਹਾਂਤ, ਮੁੱਖ ਮੰਤਰੀ ਨੇ ਪ੍ਰਗਟਾਇਆ ਅਫਸੋਸSad News : ਪੰਜਾਬੀ ਚੈਨਲ ਚੜ੍ਹਦੀਕਲਾ ਟਾਈਮ ਟੀਵੀ (Chardikla Time TV) ਦੇ ਮੈਨੇਜਿੰਗ ਡਾਇਰੈਕਟਰ ਸਤਬੀਰ ਸਿੰਘ ਦਰਦੀ (Satbir Singh Dardi) ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਸਤਬੀਰ ਸਿੰਘ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਸਾਢੇ ਅੱਠ ਵਜੇ ਦੇਹਾਂਤ ਹੋ ਗਿਆ ਹੈ।Punjab12 days ago
-
ਅੰਮ੍ਰਿਤਸਰ 'ਚ ਸ਼ਰਾਰਤੀ ਅਨਸਰਾਂ ਵੱਲੋਂ ਮਸਜਿਦ ਦੇ ਬਾਹਰ ਅੱਗ ਲਗਾਉਣ ਦੀ ਕੋਸ਼ਿਸ਼ਹਰਟਾ ਸਥਿਤ ਜਾਮਾ ਮਸਜਿਦ ਦੀਨ ਮੁਹੰਮਦ ਦੇ ਦਰਵਾਜ਼ੇ ਅੱਗੇ ਕਿਸੇ ਸ਼ਰਾਰਤੀ ਅਨਸਰ ਨੇ ਪੈਟਰੋਲ ਸੁੱਟ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ।Punjab12 days ago
-
Amritsar Local Body Poll 2021 : ਅੰਮ੍ਰਿਤਸਰ 'ਚ 55.5 ਫ਼ੀਸਦੀ ਵੋਟਿੰਗ ਹੋਈ ਮੁਕੰਮਲਅੱਜ ਦੋ ਨਗਰ ਪੰਚਾਇਤ, ਤਿੰਨ ਨਗਰ ਕੌਂਸਿਲ ਤੇ ਇਕ ਨਗਰ ਨਿਗਮ ਦੀਆਂ ਚੋਣਾਂ ਮੁਕੰਮਲ ਹੋ ਗਈਆਂ ਹਨ। ਅੰਮ੍ਰਿਤਸਰ 'ਚ 290 ਉਮੀਦਵਾਰ ਮੈਦਾਨ ’ਚ, 84 ਬੂਥਾਂ ’ਤੇ ਪੋਲਿੰਗ ਹੋਈ। ਦੁਪਹਿਰ 12 ਵਜੇ ਤਕ ਅੰਮ੍ਰਿਤਸਰ ਦੇ ਵਾਰਡ ਨੰਬਰ ...Punjab14 days ago
-
ਅੰਮ੍ਰਿਤਸਰ ਬੱਸ ਅੱਡੇ ਕੋਲ ਇਲੈਕਟ੍ਰਾਨਿਕ ਗੁਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂਬੱਸ ਅੱਡੇ ਕੋਲ ਅਰੋੜਾ ਇਲੈਕਟ੍ਰਾਨਿਕਸ ਦੇ ਗੁਦਾਮ ਵਿਚ ਸ਼ਨੀਵਾਰ ਸਵੇਰੇ ਚਾਰ ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਰਾਹਗੀਰਾਂ ਨੇ ਜਦੋਂ ਅੱਗ ਦੀਆਂ ਲਪਟਾਂ ਦੇਖੀਆਂ ਤਾਂ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ।Punjab16 days ago
-
ਅੰਮ੍ਰਿਤਸਰ ’ਚ 24 ਲੱਖ ਦੀ ਲੁੱਟ, ਬਜ਼ੁਰਗ ਜੋੜੇ ਨੂੰ ਬੰਧਕ ਬਣਾ ਕੇ ਦਿੱਤਾ ਵਾਰਦਾਤ ਨੂੰ ਅੰਜ਼ਾਮPunjab news ਰਾਮਬਾਗ ਥਾਣਾ ’ਚ ਤਿਲਕ ਨਗਰ ਖੇਤਰ ’ਚ ਦੋ ਲੁਟੇਰਿਆਂ ਨੇ ਪਿਸਤੌਰ ਦੀ ਨੌਕ ’ਤੇ ਰਿਟਾਇਡ ਟੀਚਰ ਦੇ ਘਰ ’ਚ ਲੁੱਟ ਨੂੰ ਅੰਜ਼ਾਮ ਦਿੱਤਾ। ਰਾਤ ਦੇ ਮੌਕੇ ਦਾ ਫਾਇਦਾ ਉੱਠਾ ਕੇ ਘਰ ’ਚ ਵੜ ਕੇ ਪਿਸਤੌਲ ਦਿਖਾ ਕੇ ਬਜ਼ੁਰਗ ਜੋੜੇ ਨੂੰ ਬੰਧਕ ਬਣਾ ਲਿਆ ਤੇ ਉੱਥੇ ਰੱਖੇ ਲਗਪਗ 24 ਲੱਖ ਦੇ ਗਹਿਣੇ ਤੇ ਕੁਝ ਨਕਦੀ ਲੈ ਕੇ ਫ਼ਰਾਰ ਹੋ ਗਏ।Punjab16 days ago
-
ਪੈਟਰੋਲ-ਡੀਜ਼ਲ ਤੇ ਗੈਸ ਕੀਮਤਾਂ ’ਚ ਹੋਏ ਵਾਧੇ ਖ਼ਿਲਾਫ਼ ਕਾਂਗਰਸ ਨੇ ਕੀਤਾ ਰੋਸ ਪ੍ਰਦਰਸ਼ਨਪੈਟਰੋਲ ਡੀਜ਼ਲ ਤੇ ਗੈਸ ਦੀਆਂ ਕੀਮਤਾਂ ’ਚ ਵਾਧੇ ਦੇ ਵਿਰੋਧ ’ਚ ਕਾਂਗਰਸ ਦੁਆਰਾ ਕਚਿਹਰੀ ਚੌਕ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਕਾਂਗਰਸੀਆਂ ਨੇ ਨਾਅਰੇਬਾਜ਼ੀ ਕੀਤੀ। ਵਿਧਾਇਕ ਡਾ.ਰਾਜ ਕੁਮਾਰ ਵੇਰਕਾ ਦੀ ਅਗਵਾਈ ’ਚ ਹੋਏ ਵਿਰੋਧ ਪ੍ਰਦਰਸ਼ਨ ’ਚ ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜਨਤਾ ਵਿਰੋਧੀ ਹੈ।Punjab17 days ago
-
ਖਾਲਿਸਤਾਨੀ ਅੱਤਵਾਦੀ ਜਗਦੇਵ ਸਿੰਘ ਜੱਗਾ ਅੰਮ੍ਰਿਤਸਰ ਕੋਰਟ ਕੀਤਾ ਗਿਆ ਪੇਸ਼ਖਾਲਿਸਤਾਨੀ ਅੱਤਵਾਦੀ ਜਗਦੇਵ ਸਿੰਘ ਜੱਗਾ ਤੇ ਜਗਰੂਪ ਸਿੰਘ ਨੂੰ ਕੁਝ ਹੀ ਦੇਰ ਵਿਚ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਨਾਂਦੇੜ ਸਾਹਿਬ ਤੋਂ ਫੜੇ ਗਏ ਅੱਤਵਾਦੀ ਸਰਬਜੀਤ ਸਿੰਘ ਉਰਫ ਕੀਰਤ ਨੂੰ ਮੰਗਲਵਾਰ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਕੋਰਟ ਨੇ ਉਸ ਨੂੰ 4 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ।Punjab18 days ago
-
ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਪ੍ਰਮੋਟ ਹੋ ਕੇ ਬਣੇ IGP, ਵਧਾਈ ਦੇਣ ਵਾਲਿਆਂ ਦਾ ਲੱਗਾ ਤਾਂਤਾਪੰਜਾਬ ਸਰਕਾਰ ਵਲੋਂ ਬੀਤੇ ਦਿਨੀ ਪੰਜਾਬ ਪੁਲਿਸ ਵਿਭਾਗ ਵਿਚ ਵਧੀਆ ਸੇਵਾਵਾਂ ਨਿਭਾਉਣ ਵਾਲੇ 5 ਆਈਪੀਐਸ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ, ਜਿੰਨ੍ਹਾਂ ਵਿਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ ਸੁਖਚੈਨ ਸਿੰਘ ਗਿੱਲ ਵੀ ਆਈ.ਜੀ.ਪੀ. ਦੀ ਤਰੱਕੀ ਕਰਕੇ ਪਦਉਨਤ ਹੋਏ ਹਨ।Punjab23 days ago
-
ਅੰਮ੍ਰਿਤਸਰ 'ਚ ਪ੍ਰਾਪਰਟੀ ਡੀਲਰ ਮਨਪ੍ਰੀਤ ਦੇ ਘਰ NIA ਫੋਰੈਂਸਿਕ ਟੀਮ ਨਾਲ ਪਹੁੰਚੀ,ਫਲਸ਼ ਕੀਤੇ ਸਾਮਾਨ ਨੂੰ ਖੰਗਾਲੇਗੀ ਟੀਮਐੱਨਆਈਏ ਦੀ ਫੋਰੈਂਸਿਕ ਟੀਮ ਅੱਜ ਮੁੜ ਮਨਪ੍ਰੀਤ ਸਿੰਘ ਦੇ ਘਰ ਪੁੱਜੀ ,ਪਰ ਪੰਦਰਾਂ ਵੀਹ ਮਿੰਟ ਕੋਠੀ ਦਾ ਗੇਟ ਖੜਕਾਉਣ ਤੋਂ ਬਾਅਦ ਅੰਦਰ ਮੌਜੂਦ ਔਰਤਾਂ ਨੇ ਗੇਟ ਨਾ ਖੋਲ੍ਹਿਆPunjab24 days ago
-
GNDU Exam Datesheet: ਆਫਲਾਈਨ-ਆਨਲਾਈਨ ਵਿਵਾਦ ’ਚ ਡੇਟਸ਼ੀਟ ਜਾਰੀ, 15 ਫਰਵਰੀ ਤੋਂ ਸ਼ੁਰੂ ਹੋਣਗੀਆਂ ਪ੍ਰੀਖਿਆਵਾਂਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐੱਨਡੀਯੂ) ਤੇ ਵਿਦਿਆਰਥੀ ਜਥੇਬੰਦੀ ਵਿਚ ਆਫਲਾਈਨ-ਆਨਲਾਈਨ ਪ੍ਰੀਖਿਆਵਾਂ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦੇ ਵਿਚ ਜੀਐੱਨਡੀਯੂ ਨੇ ਪ੍ਰੀਖਿਆ ਡੇਟਸ਼ੀਟ ਜਾਰੀ ਕਰ ਦਿੱਤੀ ਹੈ।Education29 days ago
-
'ਨਸ਼ਾ ਮੁਕਤ ਭਾਰਤ' ਦੇ ਸੁਨੇਹੇ ਨਾਲ ਦਿੱਲੀ ਲਈ ਰਵਾਨਾ ਹੋਏ ਦੌੜਾਕ ਦਾ ਸਨਮਾਨਦੌੜਾਕ ਮਨੋਜ ਨੇ ਸ਼੍ਰੋਮਣੀ ਕਮੇਟੀ ਦੀ ਹਾਕੀ ਅਕੈਡਮੀ ਨੂੰ ਹਾਕੀ ਇੰਡੀਆ ਵੱਲੋਂ ਮਾਨਤਾ ਮਿਲਣ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿਚ ਅੱਗੇ ਲੈ ਜਾਣ ਲਈ ਚੰਗਾ ਕਾਰਜ ਕਰ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਟਾਰੀ ਸਰਹੱਦ ਤੋਂ ਦਿੱਲੀ ਤਕ ਦੌੜ ਲਗਾਉਣ ਦਾ ਮਕਸਦ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰਰੇਰਿਤ ਕਰਨਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ, ਹਾਕੀ ਕੋਚ ਸੁਰਜੀਤ ਸਿੰਘ, ਬਖ਼ਸ਼ੀਸ ਸਿੰਘ, ਗੁਰਮੀਤ ਸਿੰਘ, ਸੂਚਨਾ ਅਧਿਕਾਰੀ ਹਰਿੰਦਰ ਸਿੰਘ, ਸਰਬਜੀਤ ਸਿੰਘPunjab1 month ago
-
ਕਿਸਾਨਾਂ ਦੇ ਧਰਨੇ ’ਚ ਸ਼ਾਮਲ ਹੋਣ ਜਾ ਰਹੀਆਂ ਔਰਤਾਂ ’ਤੇ ਚੜਿ੍ਹਆ ਪਾਣੀ ਵਾਲਾ ਟੈਂਕਰ, ਦੋ ਦੀ ਮੌਤ, ਪੰਜ ਜ਼ਖ਼ਮੀਕਿਸਾਨਾਂ ਦੇ ਧਰਨੇ ’ਚ ਸ਼ਾਮਲ ਹੋਣ ਜਾ ਰਹੀਆਂ ਔਰਤਾਂ ਦੇ ਜਥੇ ’ਤੇ ਕਸਬਾ ਵੱਲਾ ਨਜ਼ਦੀਕ ਪਾਣੀ ਦਾ ਟੈਂਕਰ ਚੜ੍ਹ ਗਿਆ। ਇਸ ਹਾਦਸੇ ’ਚ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ ਪੰਜ ਗੰਭੀਰ ਰੂਪ ’ਚ ਜ਼ਖ਼ਮੀ ਹਨPunjab1 month ago