agriculture laws
-
ਸਿੰਘੂ ਬਾਰਡਰ ’ਤੇ ਕਿਸਾਨਾਂ ਦੀ ਰਿਹਾਇਸ਼ ਨੂੰ ਲੱਗੀ ਅੱਗ ਪਿੱਛੇ ਸਰਕਾਰ ਦਾ ਹੱਥ : ਨੰਗਲਾਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਦੀਆਂ ਰਿਹਾਇਸ਼ਾਂ ਨੂੰ ਅੱਗ ਲਾਉਣ ਨੂੰ ਮੰਦਭਾਗਾ ਦੱਸਦਿਆਂ ਭਾਕਿਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਯੋਧਾ ਸਿੰਘ ਨੰਗਲਾ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਰੋਹ ਨੂੰ ਦੇਖਕੇ ਬੁਖਲਾਹਟ ਵਿਚ ਆਈ ਹੋਈ ਹੈ ਤੇ ਕਿਸਾਨਾਂ ’ਤੇ ਹਮਲੇ ਕਰਵਾ ਰਹੀ ਹੈ।Punjab10 hours ago
-
Farmer's Protest : ਕਿਸਾਨ ਮੋਰਚੇ ਤੋਂ ਪਰਤੇ ਪਿੰਡ ਭਰੋ ਹਾਰਨੀ ਦੇ ਕਿਸਾਨ ਦੀ ਮੌਤਬਲਾਕ ਕਾਹਨੂੰਵਾਨ ਦੇ ਪਿੰਡ ਭਰੋ ਹਾਰਨੀ ਦਾ ਕਿਸਾਨ ਰਣਧੀਰ ਸਿੰਘ (75) ਕੁਝ ਦਿਨ ਪਹਿਲਾਂ ਦਿੱਲੀ ਦੇ ਕਿਸਾਨ ਮੋਰਚੇ ਵਿੱਚ ਜਥੇ ਸਮੇਤ ਗਿਆ ਸੀ। ਜਦੋਂ ਉਹ ਚਾਰ ਦਿਨ ਪਹਿਲਾਂ ਘਰ ਪਰਤੇ ਤਾਂ ਉਨ੍ਹਾਂ ਦੀ ਸਿਹਤ ਦਾ ਖਰਾਬ ਹੋ ਗਈ ਸੀ।Punjab15 hours ago
-
ਟਿਕਰੀ ਬਾਰਡਰ ਗਏ ਭੁਟਾਲ ਖੁਰਦ ਦੇ ਕਿਸਾਨ ਨੇ ਘਰ ਪਰਤ ਕੇ ਦਮ ਤੋੜਿਆਖੇਤੀ ਸੁਧਾਰ ਕਾਨੂੰਨ ਵਾਪਸ ਕਰਵਾਉਣ ਲਈ ਬੀਕੇਯੂ ਉਗਰਾਹਾਂ ਦੇ ਟਿਕਰੀ ਬਾਰਡਰ ਗਏ ਕਿਸਾਨ ਦਰਬਾਰਾ ਸਿੰਘ ਪਿੰਡ ਭੁਟਾਲ ਖੁਰਦ ਦੀ ਉਥੇ ਅਚਾਨਕ ਸਿਹਤ ਵਿਗੜ ਜਾਣ ਪਿੱਛੋਂ ਪਿੰਡ ਪਹੁੰਚਣ ’ਤੇ ਸਵੇਰ ਵੇਲੇ ਮੌਤ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸਾਨ ਦਰਬਾਰਾ ਸਿੰਘ ਛੇ ਅਪ੍ਰੈਲ ਨੂੰ ਪਿੰਡ ਵੱਲੋਂ ਲੱਗੀ ਜ਼ਿੰਮੇਵਾਰੀ ਤੇ ਦਸ ਦਿਨਾਂ ਦੀ ਵਾਰੀ ਤਹਿਤ ਪਿੰਡ ਦੇ ਹੋਰ ਕਿਸਾਨਾਂ ਸਮੇਤ ਟਿਕਰੀ ਬਾਰਡਰ ਦਿੱਲੀ ਗਿਆ ਸੀ।Punjab1 day ago
-
Farmer's Protest : ਕਾਨੂੰਨ ਰੱਦ ਹੋਣ ਤਕ ਸੰਘਰਸ਼ ਜਾਰੀ ਰਹੇਗਾ : ਬਲਵੀਰ ਸਿੰਘ ਰਾਜੇਵਾਲਸੋਮਵਾਰ ਸਵੇਰੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਆਪਣੇ ਪੰਜਾਬ ਦੌਰੇ ਦੌਰਾਨ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪੈਂਦੇ ਚੌਲਾਂਗ ਟੋਲ ਪਲਾਜ਼ਾ 'ਤੇ ਲੱਗੇ ਕਿਸਾਨਾਂ ਦੇ ਧਰਨੇ 'ਤੇ ਪਹੁੰਚੇ। ਇਸ ਮੌਕੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਆਪਣੇ ਸਾਥੀ ਕਿਸਾਨ ਆਗੂਆਂ ਨਾਲ ਚੌਲਾਂਗ ਟੋਲ ਪਲਾਜ਼ਾ ਪੁੱਜਣ 'ਤੇ ਬਲਵੀਰ ਸਿੰਘ ਰਾਜੇਵਾਲ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ।Punjab2 days ago
-
ਕੁੰਡਲੀ ਬਾਰਡਰ 'ਤੇ ਨਿਹੰਗ ਸਿੰਘ ਨੇ ਕੀਤਾ ਤਲਵਾਰ ਨਾਲ ਹਮਲਾ, ਜ਼ਖ਼ਮੀ ਨੂੰ ਪੀਜੀਆਈ ਕੀਤਾ ਦਾਖਲਖੇਤੀ ਕਾਨੂੰਨਾਂ ਦੇ ਵਿਰੋਧ 'ਚ ਕੁੰਡਲੀ ਬਾਰਡਰ 'ਤੇ ਚੱਲ ਰਹੇ ਧਰਨੇ 'ਚ ਸ਼ਾਮਲ ਇਕ ਨਿਹੰਗ ਸਿੰਘ ਨੇ ਮਾਮੂਲੀ ਗੱਲ 'ਤੇ ਕੁੰਡਲੀ ਪਿੰਡ ਦੇ ਨੌਜਵਾਨ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਤਲਵਾਰ ਦੇ ਹਮਲੇ ਨਾਲ ਸਿਰ ਬਚਾਉਣ ਦੀ ਕੋਸ਼ਿਸ਼ 'ਚ ਨੌਜਵਾਨ ਦੇ ਹੱਥ 'ਤੇ ਡੂੰਘਾ ਜ਼ਖਮ ਹੋ ਗਿਆ। ਉਸਦੇ ਮੋਢੇ ਤੇ ਪਿੱਠ 'ਚ ਵੀ ਜ਼ਖਮ ਹਨ।National2 days ago
-
Farmer's Protest : ਕਿਸਾਨੀ ਝੰਡਿਆਂ ਦੀ ਛਾਂ ਹੇਠ ਕੀਤਾ ਪਿੰਡ ਧੌਲ ਖੁਰਦ ਦੇ ਨੌਜਵਾਨ ਜਸਪਾਲ ਸਿੰਘ ਦਾ ਸਸਕਾਰਕਾਰਕੁਨ ਲਖਵੀਰ ਸਿੰਘ ਪੁੱਤਰ ਸਵ. ਜਸਪਾਲ ਸਿੰਘ ਪਿੰਡ ਧੌਲ ਖੁਰਦ ਦਾ ਸਸਕਾਰ ਪਿੰਡ ਦੇ ਸਮਸ਼ਾਨਘਾਟ ਵਿਚ ਵੱਡੀ ਗਿਣਤੀ ਵਿਚ ਕਿਰਸਾਨੀ ਝੰਡਿਆਂ ਨਾਲ ਪੁੱਜੇ ਕਿਸਾਨਾਂ ਤੇ ਪਿੰਡ ਵਾਸੀਆਂ ਵੱਲੋਂ ਕਿਸਾਨ-ਮਜ਼ਦੂਰ ਏਕਤਾ ਦੇ ਨਾਅਰਿਆਂ ਦੀ ਗੰੂਜ ਵਿਚ ਕੀਤਾ ਗਿਆ। ਮਰਹੂਮ ਲਖਵੀਰ ਸਿੰਘ ਦੀ ਦੇਹ ਉੱਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਕਿਰਸਾਨੀ ਝੰਡਾ ਪਾਇਆ। ਯੂਨੀਅਨ ਆਗੂ ਪਰਮਵੀਰ ਸਿੰਘ ਨੇ ਦੱਸਿਆ ਕਿ ਕਰਜ਼ੇ ਦੀ ਮਾਰ ਹੇਠ ਆਏ ਲਖਵੀਰ ਸਿੰਘ ਦੀ ਜ਼ਮੀਨ ਪਹਿਲਾਂ ਹੀ ਵਿੱਕ ਚੁੱਕੀ ਹੈ, ਮਰਹੂਮ ਕਿਸਾਨ ਵਿਧਵਾ ਮਾਂ ਦਾ ਸਹਾਰਾ ਸੀ। ਜਨਰਲ ਸਕੱਤਰ ਸੌਦਾਗਰ ਸਿੰਘ ਘੁਡਾਣੀ, ਬਲਵੰਤ ਸਿੰਘ ਤੇ ਇਕਾਈ ਦੇ ਪ੍ਰਧਾਨ ਸੁਖਜੀਤ ਸਿPunjab3 days ago
-
ਭਾਜਪਾ ਸਮੇਤ ਹਰ ਸਿਆਸੀ ਪਾਰਟੀ ਨੇ ਖੇਤੀ ਕਾਨੂੰਨਾਂ ਨੂੰ ਨਜ਼ਰਅੰਦਾਜ਼ ਕੀਤਾ : ਰਾਜੇਵਾਲਉਨ੍ਹਾਂ ਨੇ ਦੱਸਿਆ ਕਿ ਜਦੋਂ ਤਕ ਕਿਸਾਨਾਂ ਦਾ ਏਕਾ ਬਣਿਆ ਰਹੇਗਾ ਤਾਂ ਇਹ ਸੰਘਰਸ਼ ਚੱਲਦਾ ਰਹੇਗਾ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਇਸ ਸੰਘਰਸ਼ ਨੂੰ ਬੇਲੋੜਾ ਲਮਕਾਅ ਕੇ ਖ਼ਤਮ ਕਰਨਾ ਚਾਹੁੰਦੀ ਹੈ ਪਰ ਜੋ ਅਮਲ ਅਤੇ ਸਿਦਕ ਦੇਸ਼ ਦੇ ਕਿਸਾਨਾਂ ਨੇ ਪੇਸ਼ ਕੀਤਾ ਜਾ ਰਿਹਾ ਹੈ ਉਸ ਤੋਂ ਜਾਪਦਾ ਹੈ ਕਿ ਕੇਂਦਰ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ ਤੇ ਇਹ ਖੇਤੀ ਕਨੂੰਨ ਰੱਦ ਕਰਨੇ ਪੈਣਗੇ।Punjab3 days ago
-
Farmer's Protest : ਦਿੱਲੀ ਅੰਦੋਲਨ ਤੋਂ ਪਰਤੇ ਪਿੰਡ ਭੋਜੀਆਂ ਦੇ ਕਿਸਾਨ ਦੀ ਮੌਤ7 ਅਪ੍ਰੈਲ ਨੂੰ ਪਿੰਡ ਵਾਪਸ ਆਉਂਦਿਆਂ ਰਸਤੇ ਵਿਚ ਉਸ ਦੀ ਸਿਹਤ ਵਿਗੜ ਗਈ। ਜਿਸ ਨੂੰ ਅੰਮਿ੍ਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।Punjab4 days ago
-
Farmers Protest : ਦੇਸ਼ ਦਾ ਹਾਕਮ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚ ਰਿਹੈ : ਚੜੂਨੀਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਤੇ ਮਹਾ-ਪੰਚਾਇਤਾਂ ਦੀ ਲੜੀ ਤਹਿਤ ਬਟਾਲਾ 'ਚ ਨੌਜਵਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ, ਮਜ਼ਦੂਰ, ਵਪਾਰੀ ਮਹਾਰੈਲੀ ਕਰਵਾਈ ਗਈ। ਮਹਾਰੈਲੀ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਦੇਸ਼ ਦਾ ਹਾਕਮ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚ ਰਿਹਾ ਹੈ।Punjab7 days ago
-
ਮਹਾਰੈਲੀ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤਾ ਖੇਤੀ ਕਾਨੂੰਨਾਂ ਦਾ ਜ਼ੋਰਦਾਰ ਵਿਰੋਧਵੀਰਵਾਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਦਾਣਾ ਮੰਡੀ ਟਾਂਡਾ ਵਿਖੇ ਵੱਡੀ ਕਿਸਾਨ ਮਹਾਰੈਲੀ ਕਰਕੇ ਖੇਤੀ ਕਾਨੂੰਨਾਂ ਖਿਲਾਫ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਰੈਲੀ ਮੌਕੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।Punjab7 days ago
-
ਕਿਸਾਨ ਅੰਦੋਲਨ : ਕਣਕ ਦੀ ਵਾਢੀ ਦੌਰਾਨ ਮੁਲਾਜ਼ਮ ਸੰਭਾਲਣਗੇ ਦਿੱਲੀ ਦਾ ਮੋਰਚਾਹਾੜ੍ਹੀ ਦੇ ਸੀਜ਼ਨ ਦੌਰਾਨ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨਾਂ ਵੱਲੋਂ ਲਾਏ ਗਏ ਮੋਰਚਿਆਂ ਦੀ ਕਮਾਨ ਹੁਣ ਪੰਜਾਬ ਦੇ ਮੁਲਾਜ਼ਮ ਸੰਭਾਲਣਗੇ। ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ (ਡੀਟੀਐੱਫ) ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪੀਐੱਸਐੱਫ) ਦੇ ਝੰਡੇ ਹੇਠ ਪੰਜਾਬ ਤੋਂ ਸੈਂਕੜੇ ਮੁਲਾਜ਼ਮਾਂ ਨੇ 11 ਅਪ੍ਰਰੈਲ ਨੂੰ ਦਿੱਲੀ ਲਈ ਵਹੀਰਾਂ ਘੱਤਣ ਦੀ ਤਿਆਰੀ ਕਰ ਲਈ ਹੈ। ਜਾਣਕਾਰੀ ਮੁਤਾਬਕ ਹਰ ਹਫ਼ਤੇ ਮੁਲਾਜ਼ਮ ਡਿਊਟੀ ਮੁਤਾਬਕ ਨਵੇਂ ਕਾਫ਼ਲੇ ਆਉਂਦੇ ਰਹਿਣਗੇ।Punjab8 days ago
-
Farmer's Protest : ਸਿੰਘੂ ਬਾਰਡਰ ਤੋਂ ਘਰ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤਪਿੰਡ ਸੋਢੀਵਾਲਾ ਓਗੋਕੇ ਦੇ ਕਿਸਾਨ ਦੀ ਦਿਲ ਦੇ ਦੌਰੇ ਨਾਲ ਮੌਤ ਹੋਣ ਦੀ ਦੁੱਖਦਾਈ ਖ਼ਬਰ ਮਿਲੀ ਹੈ। ਦੱਸਿਆ ਗਿਆ ਹੈ ਕਿ ਪਿਛਲੇ ਦਿਨੀਂ ਹਰਵਿੰਦਰ ਸਿੰਘ ਪਿੰਡ ਸੋਢੀਵਾਲਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਲ ਸਿੰਘੂ ਬਾਰਡਰ 'ਤੇ ਗਿਆ ਸੀ ਅਚਾਨਕ ਉੱਥੇ ਉਸ ਦੀ ਸਿਹਤ ਖ਼ਰਾਬ ਹੋ ਗਈ ਸੀ ਤੇ ਡਾਕਟਰੀ ਮਦਦ ਦਿੱਤੀ ਗਈ।Punjab9 days ago
-
ਅਸਥਿਰਤਾ ਪੈਦਾ ਕਰਨ ਲਿਆ ਜਾ ਰਿਹੈ ਸੀਏਏ ਤੇ ਖੇਤੀ ਕਾਨੂੰਨਾਂ ਦਾ ਸਹਾਰਾਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਖ਼ਿਲਾਫ਼ ਪੂਰੇ ਦੇਸ਼ 'ਚ ਯੋਜਨਾਬੱਧ ਤਰੀਕੇ ਨਾਲ ਫੈਲਾਏ ਜਾ ਰਹੇ ਝੂਠ ਤੇ ਕੂੜ ਪ੍ਰਚਾਰ ਖ਼ਿਲਾਫ਼ ਭਾਜਪਾ ਵਰਕਰਾਂ ਨੂੰ ਚੌਕਸ ਕੀਤਾ ਹੈ। ਪਾਰਟੀ ਦੇ 41ਵੇਂ ਸਥਾਪਨਾ ਦਿਵਸ 'ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀਆਂ ਨੇ ਅਸਥਿਰਤਾ ਪੈਦਾ ਕਰਨ ਲਈ ਨਾਗਰਿਕਤਾ ਸੋਧ ਕਾਨੂੰਨ (ਸੀਏਏ), ਖੇਤੀ ਸੁਧਾਰ ਕਾਨੂੰਨਾਂ ਤੇ ਕਿਰਤ ਕਾਨੂੰਨਾਂ ਦਾ ਸਹਾਰਾ ਲਿਆ।National9 days ago
-
Farmer's Protest : ਦਿੱਲੀ ਮੋਰਚੇ 'ਚ ਤਬੀਅਤ ਖਰਾਬ ਹੋਣ ਕਾਰਨ ਘਰ ਪਰਤੇ ਮੰਡੀ ਕਲਾਂ ਦੇ ਕਿਸਾਨ ਦੀ ਮੌਤਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸਰਗਰਮ ਵਰਕਰ ਕਰਮਜੀਤ ਸਿੰਘ (48) ਪੁੱਤਰ ਮੇਜਰ ਸਿੰਘ ਵਾਸੀ ਮੰਡੀ ਕਲਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜੱਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਮ੍ਰਿਤਕ ਕਰਮਜੀਤ ਸਿੰਘ ਪਿਛਲੇ 10 ਦਿਨਾਂ ਤੋ ਦਿੱਲੀ ਧਰਨੇ 'ਤੇ ਗਿਆ ਹੋਇਆ ਸੀ ਤੇ ਉਥੇ ਤਬੀਅਤ ਖਰਾਬ ਹੋ ਜਾਣ ਕਰਕੇ ਕੱਲ ਰਾਤ 5 ਅਪ੍ਰੈਲ ਨੂੰ ਵਾਪਿਸ ਪਿੰਡ ਆਇਆ ਸੀ।Punjab9 days ago
-
ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਨੌਜਵਾਨਾਂ ਕੱਢੀ ਮੋਟਰਸਾਈਕਲ ਰੈਲੀਪੰਜਾਬ ਕਿਸਾਨ ਯੂਨੀਅਨ ਦੇ ਯੂਥ ਵਿੰਗ ਵੱਲੋਂ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਦੇ ਖਿਲਾਫ਼ ਅਤੇ ਕੈਪਟਨ ਸਰਕਾਰ ਵੱਲੋਂ ਕੋਰੋਨਾ ਦੀ ਆੜ ਵਿੱਚ ਸਕੂਲ ਕਾਲਜ ਬੰਦ ਕਰਨ ਦੇ ਫੈਸਲੇ ਖਿਲਾਫ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ।Punjab9 days ago
-
Farmer's Protest : ਐੱਫਸੀਆਈ ਦਫ਼ਤਰਾਂ ਦੇ ਘਿਰਾਓ ਲਈ ਬੀਕੇਯੂ ਏਕਤਾ ਉਗਰਾਹਾਂ ਤਿਆਰਪੂਰੇ ਦੇਸ਼ ਵਿਚ ਐੱਫਸੀਆਈ ਦੇ ਦਫ਼ਤਰਾਂ ਦੇ ਘਿਰਾਓ ਕਰਨ ਦੇ ਸੰਯੁਕਤ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪ੍ਰੈੱਸ ਨੋਟ ਜ਼ਰੀਏ ਦੱਸਿਆ ਹੈ ਕਿ ਪਿੰਡ ਪਿੰਡ ਮੀਟਿੰਗਾਂ ਰੈਲੀਆਂ ਨੁੱਕੜ ਨਾਟਕਾਂ ਆਦਿ ਰਾਹੀਂ ਚਲਾਈ ਗਈ ਤਿਆਰੀ ਮੁਹਿੰਮ ਨੂੰ ਹੁੰਗਾਰਾ ਮਿਲਿਆ ਹੈ।Punjab11 days ago
-
Farmer's Protest : ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਕਿਸਾਨ ਜਥੇਬੰਦੀਆਂ ਵੱਲੋਂ ਜ਼ੋਰਦਾਰ ਵਿਰੋਧਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਦਾ ਪੰਜਾਬ ਪੱਧਰ 'ਤੇ ਿਘਰਾਓ ਨਿਰੰਤਰ ਜਾਰੀ ਹੈ। ਇਸੇ ਲੜੀ ਵਿੱਚ ਐਤਵਾਰ ਹੁਸ਼ਿਆਰਪੁਰ ਵਿਖੇ ਪਹੁੰਚੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਵੀ ਕਿਸਾਨਾਂ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ।Punjab11 days ago
-
Farmer's Protest : ਸਿੰਘੂ ਬਾਰਡਰ ਤੋਂ ਪਰਤੇ ਕੁਲ ਹਿੰਦ ਕਿਸਾਨ ਸਭਾ ਦੇ ਸਰਗਰਮ ਵਰਕਰ ਸਾਥੀ ਕੇਵਲ ਸਿੰਘ ਦੀ ਮੌਤਕੁਲ ਹਿੰਦ ਕਿਸਾਨ ਸਭਾ ਦੇ ਸਰਗਰਮ ਵਰਕਰ ਸਾਥੀ ਕੇਵਲ ਸਿੰਘ ਪਿੰਡ ਦੌਲਤਪੁਰ ਜੋ ਕਿ ਦਿੱਲੀ ਦੇ ਸਿੰਘੂ ਬਾਰਡਰ ਤੋਂ ਵਾਪਸ ਆਏ ਸਨ, ਦੋ ਦਿਨ ਬਿਮਾਰ ਰਹਿਣ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਉਹ 76 ਵਰ੍ਹਿਆਂ ਦੇ ਸਨ। ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਸੀ। ਕੁਲ ਹਿੰਦ ਕਿਸਾਨ ਸਭਾ ਵਿਚ ਕੰਮ ਕਰਦੇ ਸਨ।Punjab11 days ago
-
Farmer's Protest : ਦਿੱਲੀ ਸੰਘਰਸ਼ ਤੋਂ ਪਰਤੇ ਪਿੰਡ ਝਿੰਗੜਾ ਦੇ ਕਿਸਾਨ ਕੁਲਦੀਪ ਸਿੰਘ ਦੀ ਮੌਤਪਿੰਡ ਝਿੰਗੜਾ ਦਾ ਕਿਸਾਨ ਕੁਲਦੀਪ ਸਿੰਘ ਬੀਤੇ ਦਿਨੀਂ ਦਿੱਲੀ ਧਰਨੇ ਤੋਂ ਪਰਤਿਆ ਸੀ। ਉਸ ਦੀ ਸਿਹਤ ਖਰਾਬ ਹੋਣ ਕਾਰਨ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਜਿਥੇ ਉਸ ਦੀ ਮੌਤ ਹੋ ਗਈ।Punjab11 days ago
-
Farmer's Protest : ਪਿੰਡ ਢਿੱਲਵਾਂ ਦੇ ਨੌਜਵਾਨ ਦਾ ਟਿਕਰੀ ਬਾਰਡਰ ’ਤੇ ਦੋਸਤ ਵੱਲੋਂ ਕਤਲਨੇੜੇ ਪਿੰਡ ਢਿੱਲਵਾਂ ਦੇ ਇਕ ਨੌਜਵਾਨ ਕਿਸਾਨ ਦਾ ਉਸ ਦੇ ਹੀ ਦੋਸਤ ਵਲੋਂ ਟਿਕਰੀ ਬਾਰਡਰ ’ਤੇ ਜਾਨਲੇਵਾ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ (26) ਪੁੱਤਰ ਮਨਜੀਤ ਸਿੰਘ ਵਾਸੀ ਢਿੱਲਵਾਂ ਪਟਿਆਲਾ ਵਜੋਂ ਹੋਈ ਹੈ।Punjab12 days ago