achharwal
-
ਅੱਚਰਵਾਲ ਤੇ ਝੋਰੜਾਂ 'ਚ ਲਗਾਇਆ ਲੋਕ ਦਰਬਾਰਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਰਾਏਕੋਟ ਪ੍ਰਸ਼ਾਸਨ ਵੱਲੋਂ ਪਿੰਡ ਅੱਚਰਵਾਲ ਤੇ ਪਿੰਡ ਝੋਰੜਾਂ ਵਿਖੇ ਲੋਕ ਦਰਬਾਰ ਲਗਾਇਆ ਗਿਆ, ਜਿਸ 'ਚ ਰਾਏਕੋਟ ਦੇ ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਹੀ ਹੱਲ ਕੀਤਾ ਗਿਆ। ਉਥੇ ਹੀ ਕੁੱਝ ਕੇਸਾਂ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਲਈ ਆਦੇਸ਼ ਜਾਰੀ ਕੀਤੇ। ਇਸ ਮੌਕੇ ਐੱਸਡੀਐੱਮ ਕੋਹਲੀ ਵੱਲੋਂ ਪਿੰਡਾਂ 'ਚ ਪਾਣੀ ਦੀ ਨਿਕਾਸੀ, ਪੰਚਾਇਤ ਘਰ ਤੇ ਆਂਗਨਵਾੜੀ ਸੈਂਟਰ ਆਦਿ ਚੈੱਕ ਕੀਤੇ ਤੇ ਪਿੰਡ ਦੇ ਵਿਕਾਸ ਕਾਰਜਾਂ ਦੀ ਵੀ ਚੈਕਿੰਗ ਕੀਤੀ। ਇਸ ਮੌਕੇ ਪਿੰਡ ਅੱਚਰਵਾਲ ਵਿਖੇ ਸੜਕ ਨੀਵੀਂ ਹੋਣ ਬਾਰੇ ਪਿੰਡ ਵਾਸੀਆਂ ਵੱਲੋਂ ਕੀਤੀ ਗਈ ਸ਼ਿਕਾਇਤ ਸਬੰਧੀ ਮੰਡੀ ਬੋਰਡ ਪੰਜਾਬ ਦੇ ਐੱਸਡੀਓ ਨੂੰ ਹਦਾਇਤ ਕੀਤੀ ਕਿ ਤੁਰੰਤ ਮੌਕਾ ਦੇਖ ਕੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਇਸ ਮੌਕੇ ਐੱਸਡੀਐੱਮ ਕੋਹਲੀ ਨੇ ਗੱਲਬਾਤ ਕਰਦਿਆਂ ਆਖਿਆ ਕਿ ਸਬ ਡਵੀਜਨ ਰਾਏਕੋਟ ਦੇ ਵਸਨੀਕਾਂ ਦੀ ਮੁਸ਼ਕਲਾਂ ਉਨ੍ਹਾਂ ਦੇ ਪਿੰਡਾਂ 'ਚ ਜਾ ਕੇ ਲੋਕ ਦਰਬਾਰ ਤਹਿਤ ਸੁਣੀਆਂ ਜਾਣਗੀਆਂ। ਇਸ ਮੌਕੇ ਰਾਏਕੋਟ ਦੇ ਬੀਡੀਪੀਓ ਪਰਮਿੰਦਰ ਸਿੰਘ ਸਮੇਤ ਹੋਰ ਵਿਭਾਗੀ ਅਧਿਕਾਰੀ ਵੀ ਮੌਜੂਦ ਸਨ।Punjab1 month ago
-
ਅੱਚਰਵਾਲ 'ਚ ਕਈ ਪਰਿਵਾਰ ਕਾਂਗਰਸ 'ਚ ਹੋਏ ਸ਼ਾਮਲਵਿਧਾਨ ਸਭਾ ਹਲਕਾ ਰਾਏਕੋਟ ਤੋਂ ਕਾਂਗਰਸ ਪਾਰਟੀ ਨੂੰ ਉਦੋਂ ਵੱਡਾ ਬਲ ਮਿਲਿਆ ਜਦੋਂ ਪਿੰਡ ਅੱਚਰਵਾਲ ਦੇ ਵੱਖੋ-ਵੱਖਰੀਆਂ ਪਾਰਟੀਆਂ ਛੱਡ ਕਈ ਆਗੂ ਤੇ ਵਰਕਰ ਪਰਿਵਾਰਾਂ ਸਮੇਤ ਕਾਂਗਰਸ 'ਚ ਸ਼ਾਮਲ ਹੋ ਗਏ। ਕਾਂਗਰਸ 'ਚ ਆਉਣ ਉਤੇ ਉਮੀਦਵਾਰ ਕਾਮਿਲ ਅਮਰ ਸਿੰਘ ਨੇ ਉਨ੍ਹਾਂ ਦਾ ਸਿਰੋਪਾਓ ਪਾਕੇ ਸਵਾਗਤ ਕੀਤਾ। ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਵਾਲੇ ਚਮਕੌਰ ਸਿੰਘ, ਹਰਜਿੰਦਰ ਸਿੰਘ, ਦਰਸ਼ਨ ਸਿੰਘ, ਗੁੁਰਮੀਤ ਸਿੰਘ, ਭੁੁਪਿੰਦਰ ਸਿੰਘ ਬਰਾੜ, ਗੁਰਪ੍ਰਰੀਤ ਸਿੰਘPunjab6 months ago
-
ਕਿਸਾਨੀ ਅੰਦੋਲਨ ਦੀ ਹਮਾਇਤ 'ਤੇ ਅੱਚਰਵਾਲ ਵਿਖੇ ਕਾਨਫਰੰਸਸ਼ਹੀਦ ਅਮਰ ਸਿੰਘ ਅੱਚਰਵਾਲ ਦੇ 92ਵੇਂ ਜਨਮ ਦਿਨ ਮੌਕੇ ਸੀਪੀਆਈਐੱਮ ਐਲ ਲਿਬਰੇਸ਼ਨ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ 'ਚ ਅੱਚਰਵਾਲ ਵਿਖੇ ਕਾਨਫਰੰਸ ਕੀਤੀ ਗਈ। ਕਾਨਫਰੰਸ ਦੀ ਸ਼ੁੁਰੂਆਤ ਲਖ਼ੀਮਪੁੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਲਾਇਬੇ੍ਰਰੀ ਵਿਖੇ ਕਹਾਣੀਕਾਰ ਗੁੁਰਮੀਤ ਕੜਿਆਲਵੀ ਵੱਲੋਂ ਭੇਜੀਆਂ ਕਿਤਾਬਾਂ ਭੇਂਟ ਕਰਨ ਨਾਲ ਹੋਈ।Punjab9 months ago