31
-
2016 ਤੇ 2018 ਦੇ ਦੌਰਾਨ lOC 'ਤੇ ਅੱਤਵਾਦੀ ਹਮਲੇ 'ਚ 31 ਜਵਾਨ ਹੋਏ ਸੀ ਸ਼ਹੀਦਜੰਮੂ ਕਸ਼ਮੀਰ 'ਚ ਕੰਟਰੋਲ ਲਾਈਨ 'ਤੇ 2016 ਤੋਂ 2018 ਦੇ ਦੌਰਾਨ ਅੱਤਵਾਦੀ ਹਮਲੇ 'ਚ 31 ਜਵਾਨ ਸ਼ਹੀਦ ਹੋਏ ਸਨ। ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਈਕ ਨੇ ਸੋਮਵਾਰ ਨੂੰ ਇਹ ਜਾਣਕਾਰੀ ਰਾਜ ਸਭਾ 'ਚ ਇਕ ਲਿਖਤੀ ਜਵਾਬ 'ਚ ਦਿੱਤੀ। ਨਾਈਕ ਨੇ ਦੱਸਿਆ ਕਿ 2016 'ਚ ਕੰਟਰੋਲ ਲਾਈਨ 'ਤੇ ਹੋਏ ਅੱਤਵਾਦੀ ਹਮਲੇ 'ਚ ਛੇ ਜਵਾਨ, 2017 'ਚ 13 ਜਵਾਨ ਤੇ 2018 'ਚ 18 ਜਵਾਨ ਸ਼ਹੀਦ ਹੋਏ ਸਨ।National1 day ago
-
ਰਾਸ਼ਟਰੀਯ ਗੌਰਵ ਪੁਰਸਕਾਰ ਨਾਲ 31 ਸਖ਼ਸ਼ੀਅਤਾਂ ਸਨਮਾਨਿਤਰਾਸ਼ਟਰੀਯ ਜਯੋਤੀ ਕਲਾਮੰਚ ਵੱਲੋਂ ਡਬਲਿਯੂ.ਸੀ.ਆਈ.ਐੱਸ. ਲਿਮਟਿਡ, ਗੁਪਤਾ ਬਿਲਡਰ ਅਤੇ ਪ੍ਰਮੋਟਰ ਪ੍ਰਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਭਾਸ਼ਾ ਭਵਨ ਦੇ ਆਡੀਟੋਰੀਅਮ ਵਿਖੇ ਪ੍ਰਰੋਗਰਾਮ ਕਰਵਾਇਆ ਗਿਆ। ਰਾਕੇਸ਼ ਠਾਕੁਰ ਦੇ ਨਿਰਦੇਸ਼ਨਾਂ ਹੇਠ ਵੱਖ ਵੱਖ ਖੇਤਰ ਵਿੱਚ ਨਾਮ ਖੱਟਣ ਵਾਲੇ 31 ਸ਼ਖ਼ਸ਼ੀਅਤਾਂ ਨੂੰ ਰਾਸ਼ਟਰੀਯ ਗੌਰਵ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਸੰਤ ਲਾਲ ਬਾਂਗਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਅਤੇ ਡਾ. ਸਵਰਾਜ ਸਿੰਘ (ਵਿਸ਼ਵ ਚਿੰਤਕ) ਪਹੁੰਚੇ।Punjab2 days ago
-
ਅਫ਼ਗਾਨਿਸਤਾਨ 'ਚ 31 ਆਈਐੱਸ ਅੱਤਵਾਦੀਆਂ ਨੇ ਸੁੱਟੇ ਹਥਿਆਰਅਫ਼ਗਾਨਿਸਤਾਨ ਦੇ ਪੂਰਬੀ ਸੂਬੇ ਨਾਂਗਰਹਾਰ ਦੇ ਅਚਿਨ ਜ਼ਿਲ੍ਹੇ ਵਿਚ ਸ਼ਨਿਚਰਵਾਰ ਨੂੰ ਇਸਲਾਮਿਕ ਸਟੇਟ ਦੇ 31 ਅੱਤਵਾਦੀਆਂ ਨੇ ਹਥਿਆਰਾਂ ਨਾਲ ਆਤਮ ਸਮਰਪਣ ਕਰ ਦਿੱਤਾ।World9 days ago
-
ਰਿਟਾਇਰ ਹੋ ਰਹੇ ਹਨ ਫ਼ੌਜ ਮੁਖੀ ਬਿਪਿਨ ਰਾਵਤ, ਇਹ ਹੋ ਸਕਦੇ ਹਨ ਅਗਲੇ ਆਰਮੀ ਚੀਫ਼ਸਰਕਾਰ ਜਲਦ ਹੀ ਫ਼ੌਜ ਮੁਖੀ ਦਾ ਐਲਾਨ ਕਰਨ ਜਾ ਰਹੀ ਹੈ। ਦਰਅਸਲ, ਵਰਤਮਾਨ ਆਰਮੀ ਚੀਫ਼ ਬਿਪਿਨ ਰਾਵਤ 31 ਦਸੰਬਰ ਨੂੰ ਸੇਵਾ ਮੁਕਤ ਹੋਣ ਜਾ ਰਹੇ ਹਨ। ਨਵੇਂ ਫ਼ੌਜ ਮੁਖੀ ਲਈ ਤਿੰਨਾਂ ਨਾਂਵਾਂ ਦੀ ਲਿਸਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜ ਦਿੱਤੀ ਗਈ ਹੈ।National12 days ago
-
ਹਕੀਮ ਖੁਸ਼ਹਾਲ ਸਿੰਘ ਦੀ ਯਾਦ 'ਚ ਹੋਇਆ 31ਵਾਂ ਸਮਾਰੋਹਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜਿਕ ਬੁਰਾਈਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਅਤੇ ਪਵਨ, ਪਾਣੀ ਅਤੇ ਧਰਤੀ ਦਾ ਮਹੱਤਵ ਸਮਝਾਉਣ ਦਾ ਜੋ ਉਪਰਾਲਾ ਕੀਤਾ ਸੀ, ਉਸ ਨੇ ਸੰਸਾਰ ਨੂੰ ਨਵੀਂ ਰੌਸ਼ਨੀ ਵਿਖਾਈ ਹੈ। 550 ਸਾਲ ਪਹਿਲਾਂ ਬਾਬਾ ਨਾਨਕ ਜੀ ਦੀ ਸੋਚ ਨੇ ਸੰਸਾਰ ਨੂੰ ਨਵੀਂ ਦਿਸ਼ਾ ਵਿਖਾਈ ਅੱਜ ਸਮੁੱਚਾ ਸੰਸਾਰ ਉਨ੍ਹਾਂ ਦੇ ਦਿਖਾਏ ਮਾਰਗ 'ਤੇ ਚੱਲ ਰਿਹਾ ਹੈ।Punjab27 days ago
-
Virat Kohli Birthday : ਬੀਸੀਸੀਆਈ ਤੇ ਆਈਸੀਸੀ ਨੇ ਇਸ ਖ਼ਾਸ ਅੰਦਾਜ਼ 'ਚ ਮਨਾਇਆ ਵਿਰਾਟ ਦਾ ਜਨਮ ਦਿਨ, ਦੇਖੋ Videoਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦਾ ਅੱਜ (5 ਨਵੰਬਰ ਨੂੰ) ਜਨਮ ਦਿਨ ਹੈ। ਆਪਣਾ 31ਵਾਂ ਜਨਮ ਦਿਨ ਮਨਾ ਰਹੇ ਵਿਰਾਟ ਇਸ ਵੇਲੇ ਟੀਮ ਇੰਡੀਆ ਦੇ ਨਾਲ ਨਹੀਂ ਹਨ ਪਰ ਸਵੇਰੇ ਤੋਂ ਹੀ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਜਨਮ ਦਿਨ ਦੀਆਂ ਵਧਾਈਆਂ ਦੇਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵਿਰਾਟ ਦੇ ਇਸ ਖ਼ਾਸ ਦਿਨ ਨੂੰ ਵੱਖਰੇ ਅੰਦਾਜ਼ 'ਚ ਮਨਾਉਂਦੇ ਹੋਏ ਇੰਟਰਨੈਸ਼ਨਲ ਵਨਡੇ ਕ੍ਰਿਕਟ 'ਚ ਉਨ੍ਹਾਂ ਦੇ ਪਹਿਲੇ ਸੈਂਕੜੇ ਦਾ ਵੀਡੀਓ ਸ਼ੇਅਰ ਕੀਤਾ।Cricket1 month ago
-
ਜੰਗਲਾਤ ਵਿਭਾਗ ਦੇ ਦਿਹਾੜੀਦਾਰ ਕਾਮਿਆਂ ਲਈ ਖ਼ੁਸ਼ਖ਼ਬਰੀ : ਧਰਮਸੋਤ ਨੇ ਅਧਿਕਾਰੀਆਂ ਨੂੰ ਦਿੱਤੇ ਇਹ ਆਦੇਸ਼, ਪੜ੍ਹੋ ਪੂਰੀ ਖ਼ਬਰਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਸਰਕਾਰ ਦੀ ਨੀਤੀ ਅਧੀਨ ਆਉਂਦੇ ਜੰਗਲਾਤ ਵਿਭਾਗ ਦੇ ਦਿਹਾੜੀਦਾਰ ਕਾਮਿਆਂ ਨੂੰ ਪੱਕਾ ਕਰਨ ਦੀ ਕਵਾਇਦ ਜਲਦ ਸ਼ੁਰੂ ਕੀਤੀ ਜਾਵੇਗੀ।Punjab1 month ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਆਰਥਿਕ ਮਾਮਲਿਆਂ 'ਚ ਸਾਵਧਾਨੀ ਵਰਤਣ ਦੀ ਲੋੜ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਕੁੰਭ : ਸਿੱਖਿਆ ਮੁਕਾਬਲੇ ਦੇ ਖੇਤਰ 'ਚ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਉੱਚ ਅਧਿਕਾਰੀ ਜਾਂ ਘਰ ਦੇ ਪ੍ਰਧਾਨ ਦਾ ਸਹਿਯੋਗ ਮਿਲੇਗਾ।Religion1 month ago
-
ਸਕਾਲਰਸ਼ਿਪ ਲਈ ਕੱਲ੍ਹ ਤਕ ਕਰੋ ਆਨਲਾਈਨ ਅਪਲਾਈਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਫ਼ਸਰ, ਬਰਨਾਲਾ ਸਰਦੂਲ ਸਿੰਘ ਸਿੱਧੂ ਨੇ ਦੱਸਿਆ ਕਿ ਵਿੱਦਿਅਕ ਸੈਸ਼ਨ 2019-20 ਦੌਰਾਨ 100 ਫ਼ੀਸਦੀ ਕੇਂਦਰੀ ਪ੍ਰਾਯੋਜਿਤ ਘੱਟ ਗਿਣਤੀ ਵਰਗ ਲਈ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਤੇ ਮੈਰਿਟ ਕਮ-ਮੀਨਜ਼ ਦੀਆਂ ਆਨਲਾਈਨ ਦਰਖਾਸਤਾਂ ਪੋਰਟਲ 'ਤੇ ਦਰਜ ਕਰਨ ਦੇ ਸਬੰਧ 'ਚ ਭਾਰਤ ਸਰਕਾਰ ਵੱਲੋਂ 31 ਅਕਤੂਬਰ ਤਕ ਦੀ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ।Punjab1 month ago
-
ਸਿੱਖ ਫੁੱਟਬਾਲ ਕੱਪ ਲਈ ਜ਼ਿਲ੍ਹਾ ਟੀਮ ਦੇ ਟਰਾਇਲ 31 ਨੂੰਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਾਰਪਿਤ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਅਤੇ ਖਾਲਸਾ ਫੁੱਟਬਾਲ ਕਲੱਬ ਵੱਲੋਂ ਗੁਰ ਸਿੱਖ ਬੱਚਿਆ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਇੱਕ ਸਿੱਖ ਫੱੁਟਬਾਲ ਕੱਪ ਪੰਜਾਬ ਵਿੱਚ ਕਰਵਾਇਆ ਜਾ ਰਿਹਾ ਹੈ।Punjab1 month ago
-
ਸਿਵਲ ਹਸਪਤਾਲ ਜ਼ੀਰਾ ਵਿਖੇ ਰੋਸ ਧਰਨਾ 31 ਨੂੰਰਾਜੇਸ਼ ਢੰਡ, ਜ਼ੀਰਾ (ਫਿਰੋਜ਼ਪੁਰ): ਸਿਵਲ ਹਸਪਤਾਲ ਜ਼ੀਰਾ ਦੇ ਮੁਲਾਜ਼ਮਾਂ ਨੇ ਹਸਪਤਾਲ ਦੇ ਐੱਸਐੱਮਓ ਦੀਆਂ ਹਿਟਲਰਸ਼ਾਹੀ ਨੀਤੀਆਂ ਦੇ ਖਿਲਾਫ਼ 31 ਅਕਤੂਬਰ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਰੋਸ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ। ਗੁਰਜੀਤ ਸਿੰਘ ਚੇਅਰਮੈਨ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਬਲਾਕ ਜ਼ੀਰਾ ਨੇ ਇਸ ਸਬੰਧੀ ਲਿਖਤੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸਐੱਮਓ ਜ਼ੀਰਾ ਜਾਣ ਬੁੱਝ ਕੇ ਵਿਭਾਗੀ ਬਿੱਲ ਪਾਸ ਕਰਨ ਵਿਚ ਦੇਰੀ, ਮਹਿਲਾ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਨਾ ਕਰਨ ਅਤੇ ਛੁੱਟੀ ਵਾਲੇ ਦਿਨ ਵੀ ਮਹਿਲਾ ਕਰਮਚਾਰੀਆਂ ਨੂੰ ਘਰੋਂ ਬੁਲਾ ਕੇ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕਰਨ ਲਈ ਜਲੀਲ ਕਰਦਾ ਹੈ ਜਿਸ ਤੋਂ ਤੰਗ ਆ ਕੇ ਉਨ੍ਹਾਂ ਦੀ ਜੱਥੇਬੰਦੀ ਵੱਲੋਂ ਜ਼ਿਲ੍ਹਾ ਅਤੇ ਤਹਿਸੀਲ ਜੱਥੇੇਬੰਦੀ ਦੇ ਸਹਿਯੋਗ ਨਾਲ 31 ਅਕਤੂਬਰ 2019 ਦਿਨ ਵੀਰਵਾਰ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਰੋਸ ਧਰਨਾ ਲਗਾਇਆ ਜਾਵੇਗਾ।Punjab1 month ago
-
ਪੰਜਾਬ ਸਰਕਾਰ ਦਾ 31 ਮੈਂਬਰੀ ਵਫ਼ਦ 29 ਨੂੰ ਜਾਵੇਗਾ ਪਾਕਿਸਤਾਨਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੰਜਾਬ ਸਰਕਾਰ ਦਾ ਪਹਿਲਾ 31 ਮੈਂਬਰੀ ਜਥਾ 29 ਅਕਤੂਬਰ ਨੂੰ ਪਾਕਿਸਤਾਨ ਰਵਾਨਾ ਹੋਵੇਗਾ। ਇਸ 31 ਮੈਂਬਰੀ ਵਫ਼ਦ ਵਿਚ ਪੰਜ ਕੈਬਨਿਟ ਮੰਤਰੀ, ਦੋ ਮੈਂਬਰ ਪਾਰਲੀਮੈਂਟ, ਵਿਰੋਧੀ ਧਿਰ ਦਾ ਆਗੂ, ਛੇ ਵਿਧਾਇਕ, ਸੱਤ ਸੀਨੀਅਰ ਅਫ਼ਸਰ, ਸੱਤ ਪੱਤਰਕਾਰ ਅਤੇ ਲੋਕ ਸੰਪਰਕ ਵਿਭਾਗ ਦੇ ਦੋ ਅਧਿਕਾਰੀ ਤੇ ਇਕ ਕੈਮਰਾਮੈਨ ਸ਼ਾਮਲ ਹੈ।Punjab1 month ago
-
ਕਵੀ ਦਰਬਾਰ 'ਚ 31 ਕਵੀ ਸ਼ਾਮਲ ਕੀਤੇ ਜਾਣਗੇ : ਬੱਪੀਆਣਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 9 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਕੀਤੇ ਜਾ ਰਹੇ ਕਵੀ ਦਰਬਾਰ ਵਿਚ 31 ਸਿਰਕੱਢ ਪੰਜਾਬੀ ਕਵੀ ਭਾਗ ਲੈਣਗੇ। ਇਹ ਜਾਣਕਾਰੀ ਗੁਰਦੁਆਰਾ ਆਲਮਗੀਰ ਸਾਹਿਬ ਲੁਧਿਆਣਾ ਵਿਖੇ 4 ਘੰਟੇ ਚੱਲੀ ਮੀਟਿੰਗ ਉਪਰੰਤ ਮੀਡੀਆ ਨਾਲ ਲਿਖਤੀ ਬਿਆਨ ਰਾਹੀਂ ਸਾਂਝੀ ਕਰਦਿਆਂ ਸ੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਨਾਮਜ਼ਦ ਕਵੀ ਦਰਬਾਰ ਕਮੇਟੀ ਦੇ ਸੀਨੀਅਰ ਮੈਂਬਰ ਮਨਜੀਤ ਸਿੰਘ ਬੱਪੀਆਣਾ ਨੇ ਦੱਸਿਆ ਕਿ ਇਹ ਕਵੀ ਦਰਬਾਰ 9 ਨਵੰਬਰ ਰਾਤੀਂ 10 ਵਜੇ ਤੋਂ ਪ੍ਰਭਾਤ ਵੇਲੇ ਤੀਕ ਮੁੱਖ ਪੰਡਾਲ 'ਚ ਹੋਵੇਗਾ ਜਿਸ ਨੂੰ ਦੇਸ਼ ਵਿਦੇਸ਼ ਦੇ ਚੈਨਲ ਲਾਈਵ ਪ੍ਰਸਾਰਿਤ ਕਰਨਗੇ। ਬੱਪੀਆਣਾ ਨੇ ਦੱਸਿਆ ਕਿ ਇਸ ਕਵੀ ਦਰਬਾਰ ਤੋਂ ਪਹਿਲਾਂ ਤਿੰਨ ਖੇਤਰੀ ਕਵੀ ਦਰਬਾਰ ਕੀਰਤਪੁਰ ਸਾਹਿਬ (ਰੋਪੜ) ਡੇਰਾ ਬਾਬਾ ਨਾਨਕ (ਗੁਰਦਾਸਪੁਰ) ਤੇ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਕਰਵਾਏ ਗਏ ਸਨ, ਜਿਨ੍ਹਾਂ ਦੀ ਪਾਰਖੂਆਂ ਨੇ ਬੜੀ ਬਾਰੀਕੀ ਨਾਲ ਚੋਣ ਕੀਤੀ ਹੈ।Punjab1 month ago
-
ਏਅਰਸੈੱਲ ਗਾਹਕਾਂ ਲਈ ਬੁਰੀ ਖ਼ਬਰ, 31 ਅਕਤੂਬਰ ਤੋਂ ਬਾਅਦ ਬੰਦ ਹੋ ਜਾਵੇਗਾ ਤੁਹਾਡਾ ਨੰਬਰਜੇਕਰ ਤੁਸੀਂ ਵੀ ਏਅਰਸੈੱਲ ਦੇ ਗਾਹਕ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ ਕਿਉਂਕਿ 31 ਅਕਤੂਬਰ ਦੇ ਬਾਅਦ ਤੁਹਾਡਾ ਮੋਬਾਈਲ ਨੰਬਰ ਕੰਮ ਨਹੀਂ ਕਰੇਗਾ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਏਅਰਸੈੱਲ ਤੇ ਡਿਸ਼ਨੈੱਟ ਕੰਪਨੀਆਂ ਦੇ ਗਾਹਕਾਂ ਨੂੰ ਆਖਰੀ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ 31 ਅਕਤੂਬਰ ਤੋਂ ਪਹਿਲਾਂ ਆਪਣੇ ਨੰਬਰ ਕਿਸੇ ਦੂਸਰੀ ਕੰਪਨੀ 'ਚ ਪੋਰਟ ਕਰਵਾ ਲਵੋBusiness1 month ago
-
ਮਿਆਂਮਾਰ ਦੇ ਰਖਾਈਨ 'ਚ ਵਿਦਰੋਹੀਆਂ ਨੇ ਅਗਵਾ ਕੀਤੇ 31 ਬੱਸ ਯਾਤਰੀਮਿਆਂਮਾਰ ਦੇ ਅਸ਼ਾਂਤ ਰਖਾਈਨ ਸੂਬੇ 'ਚ ਖਿਡਾਰੀਆਂ ਦੀ ਪੋਸ਼ਾਕ ਪਹਿਨ ਕੇ ਸ਼ੱਕੀ ਵਿਦਰੋਹੀਆਂ ਨੇ ਐਤਵਾਰ ਨੂੰ ਇਕ ਬੱਸ 'ਤੇ ਹੱਲਾ ਬੋਲ ਕੇ 31 ਯਾਤਰੀਆਂ ਨੂੰ ਅਗ਼ਵਾ ਕਰ ਲਿਆ।World1 month ago
-
ਵਿਦੇਸ਼ ਭੇਜਣ ਦੇ ਨਾਂ 'ਤੇ 31 ਲੱਖ ਦੀ ਠੱਗੀਸੁਭਾਸ਼ ਚੰਦਰ ਭਗਤ, ਮਜੀਠਾ : ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲਿਆਂ ਖ਼ਿਲਾਫ਼ ਥਾਣਾ ਕੱਥੂਨੰਗਲ ਵਿਖੇ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਗੁਰਦਿਆਲ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਤਲਵੰਡੀ ਫੁੰਮਣ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਅਮਰੀਕ ਸਿੰਘ ਪੁੱਤਰ ਹਰਭਜਨ ਸਿੰਘ ਅਤੇ ਗੁਰਪ੍ਰਰੀਤਪਾਲ ਕੌਰ ਪਤਨੀ ਅਮਰੀਕ ਸਿੰਘ ਵਾਸੀ ਜਲੰਧਰ ਨੇ ਉਸ ਦੇ ਦੋ ਲੜਕਿਆਂ ਸ਼ਮਸ਼ੇਰ ਸਿੰਘ, ਰਣਯੋਧ ਸਿੰਘ ਨੂੰ ਵਿਦੇਸ਼ (ਆਸਟ੍ਰੇਲੀਆ) ਭੇਜਣ ਦਾ ਝਾਂਸਾ ਦੇ ਕੇ 31 ਲੱਖ ਰੁਪਏ ਲਏ ਸਨ। ਉਸ ਨੇ ਕਿਹਾ ਕਿ ਮੁਲਜ਼ਮ ਉਨ੍ਹਾਂ ਨੂੰ ਲਾਰੇ ਲਾਉਂਦੇ ਰਹੇ ਤੇ ਨਾ ਤਾਂ ਉਨ੍ਹਾਂ ਦੇ ਲੜਕਿਆਂ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਉਪ ਕਪਤਾਨ ਪੁਲਿਸ ਕਰਾਈਮ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਉਪਰੰਤ ਐੱਸਐੱਸਪੀ ਅੰਮਿ੍ਤਸਰ ਦਿਹਾਤੀ ਵਿਕਰਮਜੀਤ ਸਿੰਘ ਦੁੱਗਲ ਦੀਆਂ ਹਦਾਇਤਾਂ 'ਤੇ ਉਕਤ ਵਿਅਕਤੀਆਂ ਖ਼ਿਲਾਫ਼ ਥਾਣਾ ਕੱਥੂਨੰਗਲ ਵਿਖੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।Punjab1 month ago
-
ਜਾਪਾਨ ਦੇ ਤਟ ਨਾਲ ਅੱਜ ਟਕਰਾਏਗਾ ਹੇਗਿਬਿਸ, 31 ਇੰਚ ਬਾਰਿਸ਼ ਦਾ ਅਨੁਮਾਨਜਾਪਾਨ ਦੇ ਤਟ ਨਾਲ ਸ਼ਨਿਚਰਵਾਰ ਨੂੰ ਤਾਕਤਵਰ ਚੱਕਰਵਾਤ ਹੇਗਿਬਿਸ ਦੇ ਟਕਰਾਉਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਤੂਫ਼ਾਨ ਦੀ ਵਜ੍ਹਾ ਨਾਲ 31 ਇੰਚ ਤਕ ਬਾਰਿਸ਼ ਹੋ ਸਕਦੀ ਹੈ।World2 months ago
-
ਮੁਹੱਲਾ ਚਾਚੋਕੀ 'ਚ ਸਟਰੀਟ ਲਾਈਟਾਂ ਬੰਦੁ ਲੋਕ ਪਰੇਸ਼ਾਨਵਿਜੇ ਸੋਨੀ, ਫਗਵਾੜਾ : ਵਾਰਡ ਨੰਬਰ 31 ਮੁਹੱਲਾ ਚਾਚੋਕੀ ਦੇ ਵਸਨੀਕਾਂ ਨੇ ਕੌਂਸਲਰ ਮਨਦੀਪ ਕੌਰ ਨਾਲ ਜਾ ਕੇ ਐੱਸਡੀਐੱਮ ਲਤੀਫ ਅਹਿਮਦ ਨੂੰ ਇਕ ਮੰਗ ਪੱਤਰ ਦਿੱਤਾ। ਜਾਣਕਾਰੀ ਦਿੰਦੇ ਹੋਏ ਕੌਂਸਲਰ ਮਨਦੀਪ ਕੌਰ ਨੇ ਕਿਹਾ ਕਿ ਵਾਰਡ 'ਚ ਬਹੁਤ ਸਾਰੀਆਂ ਲਾਈਟਾਂ ਲੱਗਣ ਵਾਲੀਆਂ ਹਨ ਤੇ ਜੋ ਲੱਗੀਆਂ ਹੋਈਆਂ ਹਨ, ਉਹ ਪਿਛਲੇ 8 ਦਿਨਾਂ ਤੋਂ ਬੰਦ ਪਈਆਂ ਹਨ। ਇਸ ਸਬੰਧੀ ਕਈ ਵਾਰ ਨਗਰ ਨਿਗਮ ਦੇ ਐੱਸਡੀਓPunjab2 months ago
-
ਯੁਵਕ ਤੇ ਵਿਰਾਸਤੀ ਮੇਲੇ ਦੌਰਾਨ ਏਐੱਸ ਕਾਲਜ ਦੀ ਝੰਡੀਸਟਾਫ਼ ਰਿਪੋਰਟਰ, ਖੰਨਾ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ 'ਚ ਪਹਿਲੀ ਅਕਤੂਬਰ ਤੋਂ 4 ਅਕਤੂਬਰ ਤਕ ਕਰਵਾਏ ਗਏ ਚਾਰ ਰੋਜ਼ਾ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ 'ਚ ਏਐੱਸ ਕਾਲਜ ਖੰਨਾ ਦੇ ਹੋਣਹਾਰ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ 'ਚ ਕੁੱਲ 31 ਇਨਾਮ ਜਿੱਤੇ ਹਾਸਲ ਕੀਤੇ। ਡਾ. ਹਰਪਾਲ ਸਿੰਘ ਭੱਟੀ ਨੇ ਦੱਸਿਆ ਕਿ ਇਸ ਯੁਵਕ ਤੇ ਵਿਰਾਸਤੀ ਮੇਲੇ 'ਚ ਕਾਲਜ ਦੇ ਵਿਦਿਆਰਥੀਆਂ ਨੇ 12 ਪਹਿਲੇ ਦਰਜੇ ਦੇ, 8 ਦੂਜੇ ਦਰਜੇ ਦੇ ਤੇ 11 ਤੀਜੇ ਦਰਜੇ ਦੇ ਇਨਾਮ ਕਾਲਜ ਦੀ ਝੋਲੀ ਪਾਏ। ਇਸ ਯੁਵਕ ਮੇਲੇ ਦੌਰਾਨ ਗਿੱਧਾ, ਕਵਿਸ਼ਰੀ, ਸਕਿੱਟ, ਸੁੰਦਰ ਲਿਖਾਈ ਮੁਕਾਬਲੇ (ਹਿੰਦੀ), ਪੱਖੀ ਬੁਣਨਾ, ਮਹਿੰਦੀ ਡਿਜ਼ਾਇਨਿੰਗ, ਨਾਲ਼ਾ ਬੁਣਨਾ 'ਚ ਕਾਲਜ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਕਲੀ ਗਾਇਨ, ਲੋਕ ਨਾਚ ਲੁੱਡੀ, ਗੀਤ, ਭਾਸ਼ਣ ਮੁਕਾਬਲਾ, ਸਿਰਜਣਾਤਮਕ ਲੇਖਣ (ਕਹਾਣੀ), ਮਿੱਟੀ ਦੇ ਖਿਡੌਣੇ, ਗੁੱਡੀਆਂ ਪਟੋਲੇ 'ਚ ਦੂਜਾ ਸਥਾਨ ਪ੍ਰਰਾਪਤ ਕੀਤਾ ਤੇ ਕਲਾਸੀਕਲ ਮਿਊਜ਼ਿਕ ਵੋਕਲ, ਮੁਹਾਵਰੇਦਾਰ ਵਾਰਤਾਲਾਪ, ਲੋਕ ਗੀਤ, ਵਨ ਐਕਟ ਪਲੇਅ (ਨਾਟਕ), ਫੋਕ ਇੰਸਟਰੂਮੈਂਟ, ਕਾਰਟੂਨਿੰਗ, ਕਲਾਸੀਕਲ ਡਾਂਸ, ਅੌਰਤਾਂ ਦੇ ਵਿਰਾਸਤੀ ਗੀਤ 'ਚ ਤੀਜਾ ਸਥਾਨ ਹਾਸਿਲ ਕੀਤਾ।Punjab2 months ago
-
ਵਾਰਡ-31 'ਚ ਅਧੂਰੇ ਵਿਕਾਸ ਕੰਮ ਜਲਦ ਕਰਵਾਏ ਜਾਣਗੇ ਪੂਰੇ : ਸ਼ਰਮਾਪਿਛਲੇ ਲੰਬੇ ਸਮੇਂ ਤੋਂ ਖ਼ਾਲੀ ਖ਼ਜ਼ਾਨੇ ਕਾਰਨ ਵਾਰਡ-31 ਦੇ ਰੁਕੇ ਵਿਕਾਸ ਕੰਮਾਂ ਨੂੰ ਜਲਦ ਨੇਪਰੇ ਚਾੜਿ੍ਹਆ ਜਾਵੇਗਾ, ਜਿਸ ਲਈ ਕੌਂਸਲਰ ਸੋਨੀਆ ਸ਼ਰਮਾ, ਸਾਬਕਾ ਕੌਂਸਲਰ ਸੁਰਿੰਦਰ ਸ਼ਰਮਾ ਵੱਲੋਂ ਲਗਾਤਾਰ ਮੇਅਰ ਬਲਕਾਰ ਸਿੰਘ ਸੰਧੂ ਤੇ ਨਿਗਮ ਅਫ਼ਸਰਾਂ ਨਾਲ ਮੀਟਿੰਗਾਂ ਕਰ ਕੇ ਅਧੂਰੇ ਵਿਕਾਸ ਕੰਮਾਂ ਕਾਰਨ ਇਲਾਕੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਯਤਨ ਜਾਰੀ ਹਨ।Punjab2 months ago