Sawan 2021 : ਹਿੰਦੂ ਧਰਮ (Hindu Religion) 'ਚ ਸਾਵਣ ਦਾ ਮਹੀਨਾ (Sawan Month) ਬੇਹੱਦ ਖਾਸ ਮੰਨਿਆ ਜਾਂਦਾ ਹੈ। ਗ੍ਰੇਗਰੀਅਨ ਕੈਲੰਡਰ ਅਨੁਸਾਰ ਜੁਲਾਈ ਮਹੀਨੇ 'ਚ ਹੀ ਸਾਵਣ (Sawan) ਦੀ ਸ਼ੁਰੂਆਤ ਹੁੰਦੀ ਹੈ। 24 ਜੁਲਾਈ ਨੂੰ ਹਾੜ੍ਹ ਮਹੀਨੇ ਦੀ ਸਮਾਪਤੀ ਦੇ ਨਾਲ ਹੀ 25 ਜੁਲਾਈ ਨੂੰ ਸਾਵਣ ਮਹੀਨੇ ਦੀ ਸ਼ੁਰੂਆਤ ਹੋ ਰਹੀ ਹੈ। ਇਹ ਸਾਵਣ ਦਾ ਮਹੀਨਾ ਅਗਲੇ ਮਹੀਨੇ ਯਾਨੀ ਅਗਸਤ ਦੀ 22 ਤਰੀਕ ਤਕ ਚੱਲੇਗਾ। ਇਸ ਦੌਰਾਨ ਕੁੱਲ 4 ਸੋਮਵਾਰ ਆਉਣਗੇ। ਹਿੰਦੂ ਧਰਮ ਅਨੁਸਾਰ ਸਾਵਣ ਦਾ ਮਹੀਨਾ ਭਗਵਾਨ ਸ਼ਿਵ ਦੀ ਅਰਾਧਨਾ ਕਰਨ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ ਜੇਕਰ ਤੁਸੀਂ ਭਗਵਾਨ ਸ਼ਿਵ ਦੀ ਪੂਜਾ ਕਰਦੇ ਹੋ ਤਾਂ ਤੁਹਾਨੂੰ ਮਨਚਾਹੇ ਫਲ਼ ਦੀ ਪ੍ਰਾਪਤੀ ਹੋ ਸਕਦੀ ਹੈ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਜੀਵਨ ਵਿਚ ਯੋਗ ਵਰ ਮਿਲਦਾ ਹੈ। ਚਲੋ ਸਾਵਣ ਮਹੀਨੇ ਬਾਰੇ ਵਿਸਤਾਰ ਨਾਲ ਜਾਣਦੇ ਹਾਂ।

ਸਾਵਣ ਮਹੀਨੇ ਨਾਲ ਜੁੜੀਆਂ ਖਾਸ ਤਰੀਕਾਂ

ਜੁਲਾਈ ਮਹੀਨੇ ਹਾੜ੍ਹ ਮਹੀਨੇ ਦੀ ਸਮਾਪਤੀ ਦੀ ਤਰੀਕ 24 ਜੁਲਾਈ 2021 ਦਿਨ ਸ਼ਨਿਚਰਵਾਰ ਨੂੰ ਹੈ, ਉੱਥੇ ਹੀ ਇਸ ਦੇ ਅਗਲੇ ਦੂਸਰੇ ਦਿਨ ਸਾਵਣ ਮਹੀਨੇ ਦਾ ਆਰੰਭ 25 ਜੁਲਾਈ 2021 ਦਿਨ ਐਤਵਾਰ ਨੂੰ ਹੋ ਜਾਵੇਗਾ।

ਕਦੋਂ ਹੈ ਸਾਵਣ ਸ਼ਿਵਰਾਤਰੀ ਪੂਜਾ (Shivaratri Puja)

ਹਿੰਦੂ ਧਰਮ ਵਿਚ ਸਾਵਣ ਦਾ ਮਹੀਨਾ (Sawan Month) ਬੇਹੱਦ ਖਾਸ ਹੁੰਦਾ ਹੈ। ਇਹ ਹਰ ਸਾਲ ਸਾਵਣ ਮਹੀਨੇ (Sawan Month) ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਰੀਕ ਨੂੰ ਸਾਵਣ ਦਾ ਸ਼ਿਵਰਾਤਰੀ ਵਰਤ ਪੈ ਰਿਹਾ ਹੈ। ਅਜਿਹੇ ਵਿਚ ਸਾਲ 2021 'ਚ ਸਾਵਣ ਸ਼ਿਵਰਾਤਰੀ (Sawan Shivaratri) ਪੂਜਾ 6 ਅਗਸਤ ਨੂੰ ਪੈ ਰਿਹਾ ਹੈ ਜਿਸ ਦੀ ਸਮਾਪਤੀ 7 ਅਗਸਤ ਨੂੰ ਕੀਤੀ ਜਾਵੇਗੀ, ਪਰ ਇਹ ਪੂਜਾ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਇਸ ਦੇ ਸ਼ੁੱਭ ਮਹੂਰਤ ਬਾਰੇ ਜਾਣ ਲਓ ਕਿਉਂਕਿ ਬਿਨਾਂ ਸ਼ੁੱਭ ਮਹੂਰਤ ਦੇ ਕੀਤੀ ਗਈ ਪੂਜਾ ਫਲ਼ਦਾਈ ਸਾਬਿਤ ਨਹੀਂ ਹੁੰਦੀ।

ਸਾਵਣ ਸ਼ਿਵਰਾਤਰੀ ਵਰਤ ਤਰੀਕ 6 ਅਗਸਤ 2021 ਦਿਨ ਸ਼ੁੱਕਰਵਾਰ ਨੂੰ ਹੈ।

ਨਿਸ਼ਿਤਾ ਕਾਲ ਪੂਜਾ ਮਹੂਰਤ 7 ਅਗਸਤ 2021 ਦਿਨ ਸ਼ਨਿਚਰਵਾਰ ਨੂੰ 12.06 ਵਜੇ ਤੋਂ 12.48 ਵਜੇ ਤਕ ਹੈ।

ਪੂਜਾ ਦੀ ਮਿਆਦ ਸਿਰਫ 43 ਮਿੰਟ ਦੀ ਹੈ।

ਸ਼ਿਵਰਾਤਰੀ ਵਰਤ ਸਮਾਪਤੀ ਤਿਥੀ ਸ਼ੁੱਭ ਮਹੂਰਤ 7 ਅਗਸਤ ਦੀ ਸਵੇਰ 5.46 ਵਜੇ ਤੋਂ ਦੁਪਹਿਰੇ 3.45 ਵਜੇ ਤਕ ਹੈ।

ਸਾਵਣ ਦੀ ਪੂਜਾ ਵਿਧੀ

ਜੇਕਰ ਤੁਸੀਂ ਵੀ ਇਸ ਵਰਤ ਨੂੰ ਰੱਖਣ ਬਾਰੇ ਸੋਚ ਰਹੇ ਹੋ ਤਾਂ ਤੁਹਾਡਾ ਇਹ ਵਰਤ ਸਫ਼ਲ ਹੋਵੇ, ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਪੂਰੇ ਵਿਧੀ-ਵਿਧਾਨ ਨਾਲ ਇਸ ਵਰਤ ਨੂੰ ਪੂਰਾ ਕਰੋ ਤੇ ਪੂਜਾ ਅਰਚਨਾ ਕਰੋ। ਚਲੋ ਇਸ ਸਾਵਣ ਦੀ ਸ਼ਿਵਰਾਤਰੀ ਦੀ ਪੂਜਾ ਵਿਧੀ ਬਾਰੇ ਚੰਗੀ ਤਰ੍ਹਾਂ ਜਾਣਦੇ ਹਾਂ।

1. ਚਤੁਰਦਸ਼ੀ ਤਰੀਕ ਦੀ ਸਵੇਰ ਜਲਦੀ ਉੱਠੋ, ਇਸ਼ਨਾਨ ਆਦਿ ਕਰੋ।

2. ਮੰਦਿਰ ਜਾਂ ਘਰ ਦੇ ਮੰਦਰ 'ਚ ਭਗਵਾਨ ਸ਼ਿਵ ਦੀ ਮੂਰਤੀ ਸਥਾਪਿਤ ਕਰੋ।

3. ਭਗਵਾਨ ਭੋਲੇਨਾਥ ਅੱਗੇ ਧੂਫ-ਬੱਤੀ ਜਗਾਓ।

4. ਭੋਲੇਸ਼ੰਕਰ ਦੇ ਮੰਤਰਾਂ ਦਾ ਉਚਾਰਨ ਕਰਦੇ ਹੋਏ ਉਨ੍ਹਾੰ ਨੂੰ 1001 ਬੇਲ ਪੱਤਰ ਚੜ੍ਹਾਓ।

5. ਜਲ, ਦੁੱਧ ਨਾਲ ਰੁਦਰਾਭਿਸ਼ੇਕ ਕਰੋ।

6. ਉਨ੍ਹਾਂ ਨੂੰ ਦਤੂਰਾ, ਭੰਗ, ਗੁੜ, ਹਲਵਾ, ਕੱਚੇ ਛੋਲੇ, ਦੁੱਧ ਨਾਲ ਬਣੀ ਮਠਿਆਈ ਚੜ੍ਹਾਓ।

Posted By: Seema Anand