ਨਵੀਂ ਦਿੱਲੀ : ਹਿੰਦੂ ਕੈਲੰਡਰ ਅਨੁਸਾਰ ਅੱਜ ਸਾਉਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਪੰਚਮੀ ਹੈ। ਅੱਜ ਦੇ ਦਿਨ ਹਰ ਸਾਲ ਮੌਨ ਪੰਚਮੀ ਮਨਾਈ ਜਾਂਦੀ ਹੈ। ਮੌਨ ਪੰਚਮੀ ਦੇ ਦਿਨ ਭਗਵਾਨ ਸ਼ਿਵ ਤੇ ਨਾਗ ਦੇਵਤਾ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਪੂਜਾ 'ਚ ਨਾਗ ਦੇਵਤਾ ਨੂੰ ਖੀਰ, ਸੁੱਕੇ ਮੇਵੇ ਆਦਿ ਚੜ੍ਹਾਏ ਜਾਂਦੇ ਹਨ। ਮੌਨ ਪੰਚਮੀ ਦਾ ਇਸ ਲਈ ਵੀ ਮਹੱਤਵ ਹੈ ਕਿਉਂਕਿ ਹਰ ਸਾਲ ਝਾਰਖੰਡ ਦੇ ਦੇਵਘਰ 'ਚ ਅੱਜ ਤੋਂ ਹੀ ਸਾਉਣ ਮੇਲੇ ਦੀ ਸ਼ੁਰੂਆਤ ਹੁੰਦੀ ਹੈ। ਹਾਲਾਂਕਿ ਕੋਰੋਨਾ ਵਾਇਰਸ ਦੀ ਫੈਲੀ ਮਹਾਮਾਰੀ ਕਾਰਨ ਇਸ ਵਾਰ ਸਾਉਣ ਮੇਲੇ ਦਾ ਆਯੋਜਨ ਨਹੀਂ ਕੀਤਾ ਜਾਵੇਗਾ।

ਮੌਨ ਪੰਚਮੀ ਦੇ ਦਿਨ ਨਾਗ ਦੇਵਤਾ ਦੀ ਪੂਜਾ ਦੇ ਨਾਲ ਹੀ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਵਿਅਕਤੀ ਅੰਦਰ ਰੂਹਾਨੀ ਖ਼ੁਸ਼ੀ ਤੇ ਸਕਾਰਾਤਮਕਤਾ ਦਾ ਸੰਚਾਰ ਹੁੰਦਾ ਹੈ। ਸਾਉਣ ਕ੍ਰਿਸ਼ਨ ਪੰਚਮੀ ਨੂੰ ਭਗਵਾਨ ਸ਼ਿਵ ਨੂੰ ਜਲਾਭਿਸ਼ੇਕ ਕਰਵਾਉਣਾ ਤੇ ਪੰਚ ਅੰਮ੍ਰਿਤ ਸਮਰਪਿਤ ਕਰਨਾ ਸ਼ੁੱਭ ਤੇ ਕਲਿਆਣਕਾਰੀ ਮੰਨਿਆ ਜਾਂਦਾ ਹੈ।

ਮੌਨ ਪੰਚਮੀ ਦੇ ਦਿਨ ਵਿਅਕਤੀ ਨੂੰ ਪੂਜਾ ਅਰਚਨਾ ਕਰਨ ਤੋਂ ਬਾਅਦ ਮੌਨ ਵਰਤ ਰੱਖਣਾ ਚਾਹੀਦਾ ਹੈ। ਇਸ ਨਾਲ ਮਾਨਸਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਗਰਮ ਸੁਭਾਅ ਤੇ ਗੁੱਸੇ ਨੂੰ ਕੰਟਰੋਲ ਕਰਨ 'ਚ ਵੀ ਸਫਲਤਾ ਮਿਲਦੀ ਹੈ। ਮੌਨ ਰੱਖਣ ਨਾਲ ਸੰਜਮ ਤੇ ਹੌਸਲਾ ਵੀ ਵਧਦਾ ਹੈ। ਫ਼ਜ਼ੂਲ ਦੀਆਂ ਗੱਲਾਂ ਤੋਂ ਸਰੀਰਕ ਊਰਜਾ ਮਿਲਦੀ ਹੈ ਤੇ ਸਰੀਰਕ ਊਰਜਾ ਬਣੀ ਰਹਿੰਦੀ ਹੈ।

ਨਾਗ ਪੰਚਮੀ

ਸਾਉਣ ਮਹੀਨੇ 'ਚ ਭਗਵਾਨ ਸ਼ਿਵ ਦੀ ਪੂਜਾ ਹੁੰਦੀ ਹੈ। ਇਸ ਮਹੀਨੇ 'ਚ ਹੀ ਨੰਗ ਪੰਚਮੀ ਦਾ ਤਿਉਹਾਰ ਹੁੰਦਾ ਹੈ। ਮੌਨ ਪੰਚਮੀ ਤੋਂ ਇਲਾਵਾ ਨਾਗ ਪੰਚਮੀ ਦੇ ਦਿਨ ਨਾਗਾਂ ਤੇ ਸੱਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਸਾਲ 25 ਜੁਲਾਈ ਨੂੰ ਨਾਗ ਪੰਚਮੀ ਦਾ ਤਿਉਹਾਰ ਮਨਾਇਆ ਜਾਵੇਗਾ। ਨਾਗ ਪੰਚਮੀ ਦੇ ਦਿਨ ਭਾਰਤ, ਨੇਪਾਲ ਸਮੇਤ ਕੁਝ ਹੋਰ ਦੇਸ਼ਾਂ 'ਚ ਵੀ ਨਾਗਾਂ ਤੇ ਸੱਪਾਂ ਦੀ ਪੂਜਾ ਕੀਤੀ ਜਾਂਦੀ ਹੈ। ਹਿੰਦੂ ਧਰਮ 'ਚ ਨਾਗਾਂ ਤੇ ਸੱਪਾਂ ਦਾ ਮਹੱਤਵ ਇਸ ਲਈ ਵੀ ਹੈ ਕਿਉਂਕਿ ਉਹ ਦੇਵੀ-ਦੇਵਤਿਆਂ ਨਾਲ ਜੁੜੇ ਹੋਏ ਹਨ।

Posted By: Harjinder Sodhi