ਜੇਐਨਐਨ,ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਲੜਾਈ ਲੜਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਅਪ੍ਰੈਲ ਦਿਨ ਐਤਵਾਰ ਨੂੰ ਹੀ ਦੀਵੇ ਬਾਲਣ ਲਈ ਕਿਉਂ ਚੁਣਿਆ? ਜੇ ਅੰਕ ਜੋਤਿਸ਼ ਦੇ ਆਧਾਰ 'ਤੇ ਦੇਖਿਆ ਜਾਵੇ ਤਾਂ ਇਹ ਕਾਫੀ ਮਹੱਤਵਪੂਰਨ ਤੇ ਵਿਚਾਰਣਯੋਗ ਵਿਸ਼ਾ ਹੈ। ਅੰਕ-ਵਿਗਿਆਨ ਅਨੁਸਾਰ 5 ਅੰਕ ਦਾ ਸਵਾਮੀ ਬੁੱਧ ਹੈ। ਬੁੱਧ ਗਲਾ, ਫੇਫੜਾ ਤੇ ਮੂੰਹ ਦਾ ਕਾਰਕ ਗ੍ਰਹਿ ਹੁੰਦਾ ਹੈ। ਮੌਜੂਦਾ ਸਮੇਂ 'ਚ ਵਿਸ਼ਵ-ਵਿਆਪੀ ਮਹਾਮਾਰੀ ਕੋਰੋਨਾ ਮਨੁੱਖ ਦੇ ਮੂੰਹ, ਫੇਫੜੇ ਅਤੇ ਗਲੇ ਨੂੰ ਹੀ ਆਪਣੀ ਨਿਸ਼ਾਨਾ ਬਣਾਇਆ ਹੈ। ਸੋ ਪੰਜ ਅਪ੍ਰੈਲ ਇਸ ਦ੍ਰਿਸ਼ਟੀ ਤੋਂ ਸਹੀ ਹੈ।

ਕਰੋੜਾਂ ਦੀਵੇ ਸੂਰਜ ਨੂੰ ਦੇਣਗੇ ਬਲ

ਐਤਵਾਰ ਸੂਰਜ ਦਾ ਦਿਨ ਹੁੰਦਾ ਹੈ। ਸੂਰਜ ਨੌ ਗ੍ਰਹਿਆਂ 'ਤੇ ਸਵਾਮੀ ਹੈ। ਸਾਰੇ ਗ੍ਰਹਿ ਸੂਰਜੀ ਊਰਜਾ ਤੋਂ ਹੀ ਪ੍ਰਭਾਵਿਤ ਹਨ। ਸੂਰਜ ਦੀਵੇ ਜਾਂ ਪ੍ਰਕਾਸ਼ ਦਾ ਪ੍ਰਤੀਕ ਹੈ। ਇਸ ਲਈ 5 ਅਪ੍ਰੈਲ ਨੂੰ ਰਾਤ 9 ਵਜੇ ਤੋਂ 9 ਮਿੰਟ ਤਕ ਯਮਘੰਟ ਕਾਲ 'ਚ ਕਰੋੜਾਂ ਦੀਵੇ ਸੂਰਜ ਨੂੰ ਬਲ ਪ੍ਰਦਾਨ ਕਰਨਗੇ।

ਚੰਦਰਮਾ ਅੰਮਿ੍ਤ ਵਰਖਾ 'ਤੇ ਲਾਵੇਗਾ ਰੋਕ

9 ਦਾ ਅੰਕ ਮੰਗਲ ਗ੍ਰਹਿ ਦਾ ਪ੍ਰਤੀਕ ਹੈ। ਮੰਗਲ ਸੌਰ ਮੰਡਲ ਦਾ ਸੈਨਾਪਤੀ ਹੋਣ ਕਾਰਨ ਮਹਾਮਾਰੀ ਅੰਧਕਾਰ ਨੂੰ ਦੂਰ ਕਰਨ 'ਚ ਸੂਰਜ ਦਾ ਸਹਿਯੋਗ ਕਰੇਗਾ। ਰਾਤ ਜਾਂ ਅੰਧਕਾਰ ਸ਼ਨੀ ਦਾ ਪ੍ਰਤੀਕ ਹੈ ਅਤੇ ਸ਼ਨੀ ਸੂਰਜ ਤੋਂ ਦੂਰ ਹੁੰਦਾ ਹੈ। ਐਤਵਾਰ ਨੂੰ 5 ਅਪ੍ਰੈਲ ਨੂੰ ਜੋ ਪੁੰਨਿਆ ਦੀ ਨੇੜਲੀ ਤਾਰੀਕ ਹੈ, ਉਸ ਦਿਨ ਚੰਦਰਮਾ ਦੀ ਮਜ਼ਬੂਤੀ ਲਈ ਸਾਰੇ ਪ੍ਰਕਾਸ਼ ਬੰਦ ਕਰ ਕੇ ਦੀਵੇ ਜਗਾਉਣਾ ਚੰਦਰਮਾ ਨੂੰ ਅੰਮਿ੍ਤ ਵਰਖਾ 'ਤੇ ਰੋਕ ਲਾਵੇਗਾ

ਸੂਰਜ ਨੂੰ ਜਾਗ੍ਰਿਤ ਕਰਨ ਦਾ ਸਾਰਥਕ ਯਤਨ

ਚੌਗਾੜੀਆ ਵੀ ਅੰਮ੍ਰਿਤ ਛੱਕਦਾ ਰਹੇਗਾ, ਹੋਰਾ ਵੀ ਉਸ ਸਮੇਂ ਸੂਰਜ ਨਾਲ ਸਬੰਧਿਤ ਹੋਵੇਗਾ। ਇਸ ਪ੍ਰਕਿਰਿਆ ਨਾਲ ਸ਼ਨੀ-ਕਾਲ 'ਚ ਵੀ ਊਰਜਾਂ ਦੇ ਸ੍ਰੋਤ ਸੂਰਜ ਨੂੰ ਜਗਾਉਣ ਦਾ ਸਾਰਥਿਕ ਯਤਨ ਹੋਵੇਗਾ। 9/9 'ਤੇ ਮੰਗਲ-ਸੂਰਜ ਨਾਲ ਰਹਿਣਗੇ, ਜੋ ਮੇਖ ਰਾਸ਼ੀ ਵੱਲ ਜਾਂਦੇ ਹੋਏ ਕੀਟਾਣੂਆਂ ਨੂੰ ਨਸ਼ਟ ਕਰਨ 'ਚ ਪੂਰੀ ਤਰ੍ਹਾਂ ਸਮਰੱਥ ਹੋਣਗੇ। ਇਸ ਦ੍ਰਿਸ਼ਟੀ ਨਾਲ ਵੀ ਸੂਰਜ-ਮੰਗਲ ਦੀ ਸਕਾਰਾਤਮਕਤਾ ਲਈ ਵੀ ਦੀਵੇ ਜਗਾਉਣਾ ਜ਼ਰੂਰੀ ਹੈ।

ਸ਼ਨੀ-ਰਾਹੂ ਰੂਪੀ ਅੰਧਕਾਰ (ਕੋਰੋਨਾ ਮਹਾਮਾਰੀ) ਨੂੰ ਉਸੇ ਦੇ ਸਾਸ਼ਨ ਕਾਲ 'ਚ ਬੁੱਧ, ਸੂਰਜ, ਚੰਦਰ ਅਤੇ ਮੰਗਲ ਮਿਲ ਕੇ ਨਸ਼ਟ ਕਰਨ ਦਾ ਸੰਕਲਪ ਲੈਣਗੇ। ਵਰਤਮਾਨ ਪ੍ਰਮਾਦੀ ਨਾਮ ਸੰਮਤ-2077 ਦਾ ਸਵਾਮੀ ਬੁੱਧ, ਮੰਤਰੀ-ਚੰਦਰਮਾ, ਰੱਖਿਆ-ਮੰਤਰੀ ਮੰਗਲ ਅਤੇ ਫਲੇਸ਼ (ਫਲਦਾਤਾ) ਸੂਰਜ ਹਨ। ਅਜਿਹੇ 'ਚ ਦੀਵੇ ਜਗਾਉਣ ਨਾਲ ਕੋਰੋਨਾ ਜਿਹੇ ਅੰਧਕਾਰ ਨੂੰ ਦੂਰ ਕਰਨ 'ਚ ਮਦਦ ਮਿਲੇਗੀ।

Posted By: Tejinder Thind