- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਾਰਮਿਕ ਮਾਨਤਾਵਾਂ ਅਨੁਸਾਰ, ਜੇਕਰ ਕਿਸੇ ਵਿਅਕਤੀ ਦੀ ਮੌਤ ਸੂਰਜ ਡੁੱਬਣ ਤੋਂ ਬਾਅਦ ਹੁੰਦੀ ਹੈ ਤਾਂ ਉਸ ਦਾ ਅੰਤਿਮ ਸੰਸਕਾਰ ਆਮ ਤੌਰ 'ਤੇ ਅਗਲੇ ਦਿਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਪੰਚਕ ਕਾਲ ਵਿਚ ਮੌਤ ਹੋਣ 'ਤੇ ਵੀ ਕਈ ਪਰਿਵਾਰ ਵਿਸ਼ੇਸ਼ ਵਿਧੀ-ਵਿਧਾਨ ਅਪਣਾਉਣ ਤੋਂ ਬਾਅਦ ਹੀ ਦਾਹ-ਸੰਸਕਾਰ ਕਰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਜਨਮ ਅਤੇ ਮੌਤ ਨੂੰ ਜੀਵਨ ਦਾ ਅਟੁੱਟ ਸੱਚ ਮੰਨਿਆ ਗਿਆ ਹੈ। ਜੋ ਇਸ ਸੰਸਾਰ 'ਚ ਜਨਮ ਲੈਂਦਾ ਹੈ, ਉਸ ਨੂੰ ਇਕ ਦਿਨ ਸਰੀਰ ਤਿਆਗਣਾ ਹੀ ਪੈਂਦਾ ਹੈ। ਗਰੁੜ ਪੁਰਾਣ ਸਮੇਤ ਕਈ ਧਾਰਮਿਕ ਗ੍ਰੰਥਾਂ 'ਚ ਮੌਤ ਤੋਂ ਬਾਅਦ ਕੀਤੇ ਜਾਣ ਵਾਲੇ ਸੰਸਕਾਰਾਂ ਤੇ ਨਿਯਮਾਂ ਦਾ ਵਿਸਤਾਰ ਨਾਲ ਵਰਣਨ ਮਿਲਦਾ ਹੈ। ਇਨ੍ਹਾਂ ਵਿੱਚੋਂ ਇਕ ਮਹੱਤਵਪੂਰਨ ਪਰੰਪਰਾ ਮ੍ਰਿਤਕ ਦੇਹ ਨੂੰ ਕਦੇ ਵੀ ਇਕੱਲਾ ਨਾ ਛੱਡਣ ਦੀ ਹੈ। ਆਓ ਜਾਣਦੇ ਹਾਂ ਇਸ ਦੇ ਪਿੱਛੇ ਦਾ ਕਾਰਨ।
ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਅਤੇ ਅੰਤਿਮ ਸੰਸਕਾਰ 'ਚ ਸਮਾਂ ਹੁੰਦਾ ਹੈ ਤਾਂ ਪਰਿਵਾਰ ਜਾਂ ਸਮਾਜ ਦਾ ਕੋਈ ਨਾ ਕੋਈ ਮੈਂਬਰ ਲਾਸ਼ ਦੇ ਕੋਲ ਮੌਜੂਦ ਰਹਿੰਦਾ ਹੈ। ਇਸ ਦੇ ਪਿੱਛੇ ਧਾਰਮਿਕ ਅਤੇ ਅਧਿਆਤਮਿਕ ਦੋਵੇਂ ਤਰ੍ਹਾਂ ਦੇ ਕਾਰਨ ਦੱਸੇ ਗਏ ਹਨ।
ਧਾਰਮਿਕ ਮਾਨਤਾਵਾਂ ਅਨੁਸਾਰ, ਜੇਕਰ ਕਿਸੇ ਵਿਅਕਤੀ ਦੀ ਮੌਤ ਸੂਰਜ ਡੁੱਬਣ ਤੋਂ ਬਾਅਦ ਹੁੰਦੀ ਹੈ ਤਾਂ ਉਸ ਦਾ ਅੰਤਿਮ ਸੰਸਕਾਰ ਆਮ ਤੌਰ 'ਤੇ ਅਗਲੇ ਦਿਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਪੰਚਕ ਕਾਲ ਵਿਚ ਮੌਤ ਹੋਣ 'ਤੇ ਵੀ ਕਈ ਪਰਿਵਾਰ ਵਿਸ਼ੇਸ਼ ਵਿਧੀ-ਵਿਧਾਨ ਅਪਣਾਉਣ ਤੋਂ ਬਾਅਦ ਹੀ ਦਾਹ-ਸੰਸਕਾਰ ਕਰਦੇ ਹਨ।
ਇਸ ਤੋਂ ਇਲਾਵਾ ਜੇਕਰ ਮ੍ਰਿਤਕ ਦਾ ਪੁੱਤਰ, ਧੀ ਜਾਂ ਕੋਈ ਨਜ਼ਦੀਕੀ ਰਿਸ਼ਤੇਦਾਰ ਦੂਰ ਕਿਸੇ ਜਗ੍ਹਾ 'ਤੇ ਹੋਵੇ ਤੇ ਅੰਤਿਮ ਦਰਸ਼ਨਾਂ ਜਾਂ ਅੰਤਿਮ ਸੰਸਕਾਰ ਲਈ ਆਉਣ ਵਾਲਾ ਹੋਵੇ ਤਾਂ ਉਸ ਦੇ ਪਹੁੰਚਣ ਤਕ ਲਾਸ਼ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ।
ਗਰੁੜ ਪੁਰਾਣ 'ਚ ਆਤਮਾ ਦੀ ਯਾਤਰਾ ਦਾ ਵੀ ਜ਼ਿਕਰ ਮਿਲਦਾ ਹੈ। ਮਾਨਤਾ ਹੈ ਕਿ ਜੀਵ ਆਪਣੇ ਕਰਮਾਂ ਅਨੁਸਾਰ ਵੱਖ-ਵੱਖ ਜੂਨਾਂ 'ਚ ਜਨਮ ਲੈਂਦਾ ਹੈ ਅਤੇ ਪੁਨਰ-ਜਨਮ ਦਾ ਇਹ ਚੱਕਰ ਉਦੋਂ ਤਕ ਚੱਲਦਾ ਰਹਿੰਦਾ ਹੈ, ਜਦੋਂ ਤਕ ਉਸ ਨੂੰ ਮੋਕਸ਼ ਪ੍ਰਾਪਤ ਨਹੀਂ ਹੋ ਜਾਂਦਾ।
ਗਰੁੜ ਪੁਰਾਣ ਅਨੁਸਾਰ, ਮੌਤ ਤੋਂ ਬਾਅਦ ਕੁਝ ਸਮੇਂ ਤਕ ਆਤਮਾ ਆਪਣੇ ਸਰੀਰ ਅਤੇ ਪਰਿਵਾਰ ਵਾਲਿਆਂ ਦੇ ਆਲੇ-ਦੁਆਲੇ ਰਹਿ ਸਕਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਦੋਂ ਤਕ ਅੰਤਿਮ ਸੰਸਕਾਰ ਨਹੀਂ ਹੋ ਜਾਂਦਾ, ਉਦੋਂ ਤਕ ਆਤਮਾ ਦਾ ਸਰੀਰ ਨਾਲ ਸੂਖਮ ਸਬੰਧ ਬਣਿਆ ਰਹਿੰਦਾ ਹੈ। ਕਈ ਧਾਰਮਿਕ ਮਾਨਤਾਵਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਰਾਤ ਦੇ ਸਮੇਂ ਨਕਾਰਾਤਮਕ ਤਾਕਤਾਂ ਜਾਂ ਅਸ਼ੁੱਭ ਊਰਜਾਵਾਂ ਸਰਗਰਮ ਰਹਿੰਦੀਆਂ ਹਨ, ਇਸ ਲਈ ਲਾਸ਼ ਕੋਲ ਕਿਸੇ ਦਾ ਮੌਜੂਦ ਰਹਿਣਾ ਸ਼ੁਭ ਮੰਨਿਆ ਜਾਂਦਾ ਹੈ।
ਲਾਸ਼ ਨੂੰ ਇਕੱਲਾ ਨਾ ਛੱਡਣ ਪਿੱਛੇ ਸਿਰਫ਼ ਧਾਰਮਿਕ ਕਾਰਨ ਹੀ ਨਹੀਂ ਹਨ। ਪੁਰਾਣੇ ਸਮੇਂ 'ਚ ਘਰਾਂ 'ਚ ਕੋਲਡ ਸਟੋਰੇਜ ਵਰਗੀਆਂ ਸਹੂਲਤਾਂ ਨਹੀਂ ਹੁੰਦੀਆਂ ਸਨ। ਅਜਿਹੀ ਸਥਿਤੀ ਵਿੱਚ ਲਾਸ਼ ਦੀ ਸੁਰੱਖਿਆ ਲਈ ਕਿਸੇ ਦਾ ਉੱਥੇ ਮੌਜੂਦ ਰਹਿਣਾ ਜ਼ਰੂਰੀ ਮੰਨਿਆ ਜਾਂਦਾ ਸੀ।
ਇਸ ਦੌਰਾਨ ਇਹ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਕੋਈ ਜਾਨਵਰ, ਕੀੜੇ-ਮਕੌੜੇ ਜਾਂ ਕੋਈ ਹੋਰ ਜੀਵ ਲਾਸ਼ ਦੇ ਕੋਲ ਨਾ ਪਹੁੰਚੇ। ਨਾਲ ਹੀ, ਵਾਤਾਵਰਨ ਨੂੰ ਸ਼ੁੱਧ ਅਤੇ ਸੁਗੰਧਿਤ ਰੱਖਣ ਲਈ ਧੂਫ਼, ਅਗਰਬੱਤੀ ਅਤੇ ਦੀਵਾ ਜਗਾਉਣ ਦੀ ਪਰੰਪਰਾ ਵੀ ਰਹੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।