- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਸ਼੍ਰੀ ਰਾਮ ਦੇ ਸਰਯੂ ਨਦੀ ਵਿੱਚ ਜਲ ਸਮਾਧੀ ਲੈਣ ਦਾ ਇੱਕ ਵੱਡਾ ਕਾਰਨ ਮਾਤਾ ਸੀਤਾ ਦਾ ਧਰਤੀ ਵਿੱਚ ਸਮਾਉਣਾ ਵੀ ਹੈ। ਮਾਤਾ ਸੀਤਾ ਨੂੰ ਪਵਿੱਤਰਤਾ ਸਿੱਧ ਕਰਨ ਲਈ ਰਾਮ ਜੀ ਨੇ ਉਨ੍ਹਾਂ ਦਾ ਤਿਆਗ ਕਰ ਦਿੱਤਾ ਸੀ। ਇਸ ਤੋਂ ਬਾਅਦ ਮਾਤਾ ਸੀਤਾ ਨੇ ਲਵ ਅਤੇ ਕੁਸ਼ ਨੂੰ ਰਾਮ ਜੀ ਨੂੰ ਸੌਂਪ ਦਿੱਤਾ ਅਤੇ ਮਾਤਾ ਭੂਮੀ ਦੇਵੀ ਦਾ ਆਹਵਾਨ ਕੀਤਾ ਸੀ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਪੌਰਾਣਿਕ ਕਥਾਵਾਂ ਤੇ ਰਾਮਾਇਣ ਮੁਤਾਬਕ, ਭਗਵਾਨ ਸ਼੍ਰੀ ਰਾਮ ਦਾ ਜੀਵਨ ਮਰਿਆਦਾ ਤੇ ਧਰਮ ਦਾ ਸਰਵਉੱਚ ਪ੍ਰਤੀਕ ਹੈ। ਸ਼੍ਰੀ ਰਾਮ ਨੂੰ ਮਰਿਆਦਾ ਪੁਰਸ਼ੋਤਮ ਮੰਨਿਆ ਜਾਂਦਾ ਹੈ। ਰਾਮਾਇਣ 'ਚ ਭਗਵਾਨ ਸ਼੍ਰੀ ਰਾਮ ਵੱਲੋਂ ਸਰਯੂ ਨਦੀ 'ਚ ਜਲ ਸਮਾਧੀ ਲੈਣ ਦਾ ਵਰਣਨ ਦੇਖਣ ਨੂੰ ਮਿਲਦਾ ਹੈ। ਇਹ ਪ੍ਰਸੰਗ ਬੇਹੱਦ ਭਾਵੁਕ ਹੈ। ਹੁਣ ਤੁਹਾਡੇ ਮਨ ਵਿਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਆਖ਼ਰ ਕਿਸ ਕਾਰਨ ਭਗਵਾਨ ਸ਼੍ਰੀ ਰਾਮ ਨੇ ਜਲ ਸਮਾਧੀ ਲਈ ਤਾਂ ਚਲੋ ਇਸ ਲੇਖ 'ਚ ਤੁਹਾਨੂੰ ਵਿਸਤਾਰ ਨਾਲ ਦੱਸਦੇ ਹਾਂ ਵਾਲਮੀਕਿ ਰਾਮਾਇਣ ਦੇ ਉੱਤਰ ਕਾਂਡ ਦੇ ਇਸ ਖ਼ਾਸ ਪ੍ਰਸੰਗ ਬਾਰੇ।
ਰਾਮਾਇਣ ਅਨੁਸਾਰ, ਇਕ ਵਾਰ ਯਮਰਾਜ ਨੇ ਭਗਵਾਨ ਸ਼੍ਰੀ ਰਾਮ ਨੂੰ ਮਿਲਣ ਲਈ ਤਪਸਵੀ ਦਾ ਰੂਪ ਧਾਰਨ ਕੀਤਾ। ਤਪਸਵੀ ਨੇ ਰਾਮ ਜੀ ਨੂੰ ਕਿਹਾ ਕਿ ਸਾਡੇ ਵਿਚਕਾਰ ਇਕ ਗੁਪਤ ਵਾਰਤਾ ਹੋਵੇਗੀ। ਇਸ ਦੌਰਾਨ ਤਪਸਵੀ ਨੇ ਰਾਮ ਜੀ ਦੇ ਸਾਹਮਣੇ ਸ਼ਰਤ ਰੱਖੀ ਸੀ ਕਿ ਗੱਲਬਾਤ ਦੌਰਾਨ ਜੋ ਵੀ ਅੰਦਰ ਆਵੇਗਾ, ਉਸ ਪਹਿਰੇਦਾਰ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਇਸ ਤੋਂ ਬਾਅਦ ਰਾਮ ਜੀ ਨੇ ਕਮਰੇ ਦੇ ਬਾਹਰ ਲਕਸ਼ਮਣ ਜੀ ਨੂੰ ਦੁਆਰਪਾਲ ਬਣਾ ਦਿੱਤਾ।
ਇਸੇ ਦੌਰਾਨ ਰਾਮ ਜੀ ਨੂੰ ਮਿਲਣ ਲਈ ਮਹਾਰਿਸ਼ੀ ਦੁਰਵਾਸਾ ਉੱਥੇ ਪਹੁੰਚੇ ਤੇ ਲਕਸ਼ਮਣ ਜੀ ਨੇ ਮਹਾਰਿਸ਼ੀ ਦੁਰਵਾਸਾ ਨੂੰ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ, ਪਰ ਮਹਾਰਿਸ਼ੀ ਦੁਰਵਾਸਾ ਜ਼ਿੱਦ ਕਰਨ ਲੱਗੇ। ਮਹਾਰਿਸ਼ੀ ਦੁਰਵਾਸਾ ਨੇ ਕਿਹਾ ਕਿ ਜੇਕਰ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਤਾਂ ਮੈਂ ਪੂਰੀ ਅਯੁੱਧਿਆ ਨੂੰ ਭਸਮ ਕਰਨ ਦਾ ਸਰਾਪ ਦੇ ਦੇਵਾਂਗਾ। ਇਸ ਲਈ ਲਕਸ਼ਮਣ ਜੀ ਨੇ ਮਹਾਰਿਸ਼ੀ ਦੁਰਵਾਸਾ ਨੂੰ ਕਮਰੇ 'ਚ ਜਾਣ ਦਿੱਤਾ। ਮਹਾਰਿਸ਼ੀ ਦੁਰਵਾਸਾ ਦੇ ਕਮਰੇ 'ਚ ਆਉਣ ਨਾਲ ਰਾਮ ਜੀ ਅਤੇ ਯਮਰਾਜ ਦੀ ਗੱਲਬਾਤ ਭੰਗ ਹੋ ਗਈ।
ਇਸ ਤੋਂ ਬਾਅਦ ਰਾਮ ਜੀ ਨੇ ਵਚਨ ਤੋੜਨ ਕਾਰਨ ਲਕਸ਼ਮਣ ਜੀ ਦਾ ਤਿਆਗ ਕਰ ਦਿੱਤਾ। ਲਕਸ਼ਮਣ ਜੀ ਨੇ ਸਰਯੂ ਨਦੀ ਦੇ ਕੰਢੇ 'ਤੇ ਜਾ ਕੇ ਜਲ ਸਮਾਧੀ ਲੈ ਲਈ। ਲਕਸ਼ਮਣ ਜੀ ਵੱਲੋਂ ਜਲ ਸਮਾਧੀ ਲੈਣ 'ਤੇ ਰਾਮ ਜੀ ਬੇਹੱਦ ਦੁਖੀ ਹੋਏ ਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਉਨ੍ਹਾਂ ਦੇ ਅਵਤਾਰ ਲੈਣ ਦਾ ਮੁੱਖ ਮਨੋਰਥ ਪੂਰਾ ਹੋ ਗਿਆ ਹੈ। ਇਸ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਨੇ ਸਰਯੂ ਨਦੀ 'ਚ ਜਲ ਸਮਾਧੀ ਲਈ। ਭਗਵਾਨ ਰਾਮ ਵੱਲੋਂ ਸਰਯੂ ਨਦੀ 'ਚ ਜਲ ਸਮਾਧੀ ਲੈਣ ਦਾ ਪ੍ਰਸੰਗ ਵਾਲਮੀਕਿ ਰਾਮਾਇਣ ਦੇ ਉੱਤਰ ਕਾਂਡ 'ਚ ਦੇਖਣ ਨੂੰ ਮਿਲਦਾ ਹੈ।
ਭਗਵਾਨ ਸ਼੍ਰੀ ਰਾਮ ਦੇ ਸਰਯੂ ਨਦੀ 'ਚ ਜਲ ਸਮਾਧੀ ਲੈਣ ਦਾ ਵੱਡਾ ਕਾਰਨ ਮਾਤਾ ਸੀਤਾ ਦਾ ਧਰਤੀ 'ਚ ਸਮਾਉਣਾ ਵੀ ਹੈ। ਮਾਤਾ ਸੀਤਾ ਨੂੰ ਪਵਿੱਤਰਤਾ ਸਿੱਧ ਕਰਨ ਲਈ ਰਾਮ ਜੀ ਨੇ ਉਨ੍ਹਾਂ ਦਾ ਤਿਆਗ ਕਰ ਦਿੱਤਾ ਸੀ। ਇਸ ਤੋਂ ਬਾਅਦ ਮਾਤਾ ਸੀਤਾ ਨੇ ਲਵ ਅਤੇ ਕੁਸ਼ ਨੂੰ ਰਾਮ ਜੀ ਨੂੰ ਸੌਂਪ ਦਿੱਤਾ ਤੇ ਮਾਤਾ ਭੂਮੀ ਦੇਵੀ ਦਾ ਆਹਵਾਨ ਕੀਤਾ ਸੀ। ਅਜਿਹੀ ਸਥਿਤੀ 'ਚ ਰਾਮ ਜੀ ਬਹੁਤ ਜ਼ਿਆਦਾ ਦੁਖੀ ਹੋ ਗਏ ਅਤੇ ਉਨ੍ਹਾਂ ਦਾ ਸੰਸਾਰਕ ਮੋਹ ਖ਼ਤਮ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਰਯੂ ਨਦੀ ਦੇ ਕੰਢੇ ਜਲ ਸਮਾਧੀ ਲੈ ਲਈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।