Falgun Maas : ਹਿੰਦੂ ਪੰਚਾਂਗ ਦਾ ਆਖ਼ਰੀ ਮਹੀਨਾ ਫੱਗਣ ਕਹਿਲਾਉਂਦਾ ਹੈ। ਇਸ ਮਹੀਨੇ ਜੋ ਪੁਰਣਿਮਾ ਆਉਂਦੀ ਹੈ, ਉਸਨੂੰ ਫੱਗਣ ਨਛੱਤਰ ਕਿਹਾ ਜਾਂਦਾ ਹੈ। ਇਸ ਮਹੀਨੇ ਨੂੰ ਆਨੰਦ ਅਤੇ ਉੱਲਾਸ ਦਾ ਮਹੀਨਾ ਕਿਹਾ ਜਾਂਦਾ ਹੈ। ਇਸੀ ਸਮੇਂ ਤੋਂ ਹਲਕੀ-ਹਲਕੀ ਗਰਮੀ ਸ਼ੁਰੂ ਹੋ ਜਾਂਦੀ ਹੈ। ਨਾਲ ਹੀ ਸਰਦੀ ਘੱਟ ਹੋਣ ਲੱਗਦੀ ਹੈ। ਇਸ ਬਸੰਤ ਰੁੱਤ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਇਸ ਮਹੀਨੇ ’ਚ ਕਈ ਅਹਿਮ ਤਿਉਹਾਰ ਆਉਂਦੇ ਹਨ, ਜਿਸ ’ਚ ਹੋਲੀ ਪ੍ਰਮੁੱਖ ਹੈ। ਤਾਂ ਆਓ ਜਾਣਦੇ ਹਾਂ ਫੱਗਣ ਮਹੀਨਾ ਕਦੋਂ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਕੀ ਹੈ ਇਸ ਮਹੀਨੇ ਦਾ ਧਾਰਮਿਕ ਮਹੱਤਵ।

ਕਦੋਂ ਤੋਂ ਸ਼ੁਰੂ ਹੋ ਰਿਹਾ ਹੈ ਫੱਗਣ ਮਹੀਨਾ

ਫੱਗਣ ਮਹੀਨਾ ਸਾਲ 2021 ’ਚ 28 ਫਰਵਰੀ, ਐਤਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਹ 28 ਮਾਰਚ, ਐਤਵਾਰ ਤਕ ਚੱਲੇਗਾ।

ਫੱਗਣ ਮਹੀਨੇ ’ਚ ਆਉਂਦੇ ਹਨ ਕਈ ਪ੍ਰਮੁੱਖ ਤਿਉਹਾਰ

- ਫੱਗਣ ਮਹੀਨੇ ਦੇ ਸ਼ੁਕਲ ਪੱਖ ਦੀ ਅਸ਼ਟਮੀ ਤਰੀਕ ਨੂੰ ਮਾਂ ਲਕਸ਼ਮੀ ਅਤੇ ਮਾਂ ਸੀਤਾ ਦੀ ਪੂਜਾ ਕੀਤੀ ਜਾਂਦੀ ਹੈ।

- ਫੱਗਣ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਚਤੁਰਥੀ ਤਰੀਕ ਨੂੰ ਸ਼ਿਵਜੀ ਦੀ ਅਰਾਧਨਾ ਕੀਤੀ ਜਾਂਦੀ ਹੈ। ਇਹ ਦਿਨ ਮਹਾਸ਼ਿਵਰਾਤਰੀ ਕਹਿਲਾਉਂਦਾ ਹੈ।

- ਫੱਗਣ ਮਹੀਨੇ ’ਚ ਚੰਦਰਮਾ ਦਾ ਜਨਮ ਮੰਨਿਆ ਜਾਂਦਾ ਹੈ। ਅਜਿਹੇ ’ਚ ਇਸ ਮਹੀਨੇ ਚੰਦਰਮਾ ਦੀ ਵੀ ਅਰਾਧਨਾ ਕੀਤੀ ਜਾਂਦੀ ਹੈ।

- ਇਸ ਮਹੀਨੇ ’ਚ ਹੋਲੀ ਵੀ ਮਨਾਈ ਜਾਂਦੀ ਹੈ।

- ਦੱਖਣ ਭਾਰਤ ’ਚ ਉੱਤਰੀ ਨਾਮਕ ਮੰਦਿਰ ਉਤਸਵ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ।

ਫੱਗਣ ਮਹੀਨੇ ’ਚ ਕਿਸ ਦੇਵ ਦੀ ਹੁੰਦੀ ਹੈ ਪੂਜਾ

ਇਸ ਮਹੀਨੇ ’ਚ ਸ਼੍ਰੀ ਕ੍ਰਿਸ਼ਨ ਦੀ ਪੂਜਾ ਕੀਤੀ ਜਾਂਦੀ ਹੈ। ਇਹ ਬੇਹੱਦ ਫਲਦਾਈਕ ਮੰਨੀ ਗਈ ਹੈ। ਮਾਨਤਾ ਹੈ ਕਿ ਫੱਗਣ ਮਹੀਨੇ ’ਚ ਕ੍ਰਿਸ਼ਨ ਜੀ ਦੇ ਤਿੰਨੋਂ ਸਵਰੂਪ ਬਾਲ ਕ੍ਰਿਸ਼ਨ, ਯੁਵਾ ਕ੍ਰਿਸ਼ਨ ਅਤੇ ਗੁਰੂ ਕ੍ਰਿਸ਼ਨ ਦੀ ਅਰਾਧਨਾ ਕੀਤੀ ਜਾਂਦੀ ਹੈ। ਸੰਤਾਨ ਲਈ ਬਾਲ ਕ੍ਰਿਸ਼ਨ ਦੀ , ਪ੍ਰੇਮ ਲਈ ਯੁਵਾ ਕ੍ਰਿਸ਼ਨ ਦੀ ਅਤੇ ਗਿਆਨ ਅਤੇ ਵੈਰਾਗਿਆ ਲਈ ਗੁਰੂ ਕ੍ਰਿਸ਼ਨ ਦੀ ਪੂਜਾ ਕਰਨੀ ਚਾਹੀਦੀ ਹੈ।

Posted By: Ramanjit Kaur