ਇਕ ਦਿਨ ਚਾਣਿਕਿਆ ਦਾ ਇਕ ਜਾਣਕਾਰ ਉਨ੍ਹਾਂ ਕੋਲ ਆਇਆ ਅਤੇ ਬੜੇ ਉਤਸ਼ਾਹ ਨਾਲ ਕਹਿਣ ਲੱਗਾ ਕਿ ਤੁਸੀਂ ਜਾਣਦੇ ਹੋ ਕਿ ਮੈਂ ਹੁਣੇ-ਹੁਣੇ ਤੁਹਾਡੇ ਦੋਸਤ ਦੇ ਬਾਰੇ ਕੀ ਸੁਣਿਆ ਹੈ? ਚਾਣਿਕਿਆ ਆਪਣੀ ਤਰਕਸ਼ੀਲ, ਗਿਆਨ ਅਤੇ ਵਿਵਹਾਰ ਕੁਸ਼ਲਤਾ ਲਈ ਮਸ਼ਹੂਰ ਸਨ। ਉਨ੍ਹਾਂ ਨੇ ਆਪਣੇ ਜਾਣਕਾਰ ਨੂੰ ਕਿਹਾ ਕਿ ਤੁਹਾਡੀ ਗੱਲ ਮੈਂ ਸੁਣਾਂ , ਇਸ ਤੋਂ ਪਹਿਲਾਂ ਕੁਝ ਕਹਿਣਾ ਚਾਹਾਂਗਾ ਕਿ ਤੁਸੀਂ ਤ੍ਰਿਗੁਣ ਪ੍ਰੀਖਣ ਤੋਂ ਲੰਘੋ।


ਉਸ ਵਿਅਕਤੀ ਨੇ ਕਿਹਾ ਕਿ ਤ੍ਰਿਗੁਣ ਪ੍ਰੀਖਣ ਕੀ ਹੈ।


ਚਾਣਿਕਿਆ ਨੇ ਸਮਝਾਇਆ, ਤੁਸੀਂ ਮੇਰੇ ਦੋਸਤ ਦੇ ਬਾਰੇ ਦੱਸੋ, ਇਸ ਤੋਂ ਪਹਿਲਾਂ ਚੰਗਾ ਇਹ ਹੋਵੇਗਾ ਕਿ ਜੋ ਕਹੇ ਉਸ ਨੂੰ ਥੋੜ੍ਹਾ ਪਰਖ ਲਵੋ, ਜਾਣ ਲਵੋ। ਇਸ ਲਈ ਮੈਂ ਇਸ ਪ੍ਰਕਿਰਿਆ ਨੂੰ ਤ੍ਰਿਗੁਣ ਪ੍ਰੀਖਣ ਕਹਿੰਦਾ ਹਾਂ। ਇਸਦੀ ਪਹਿਲੀ ਕਸੌਟੀ ਸੱਚ ਹੈ। ਇਸ ਕਸੌਟੀ ਦੇ ਮੁਤਾਬਕ, ਜਾਣਨਾ ਜ਼ਰੂਰੀ ਹੈ ਕਿ ਜਿਹੜੇ ਜੋ ਤੁਸੀਂ ਕਹਿਣ ਵਾਲੇ ਹੋ, ਉਹ ਸੱਚ ਹੈ ਅਤੇ ਤੁਸੀਂ ਉਸ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ।


ਨਹੀਂ, ਉਹ ਆਦਮੀ ਬੋਲਿਆ, ਅਸਲ 'ਚ ਮੈਂ ਇਸਨੂੰ ਨਹੀ ਸੁਣਿਆ ਸੀ। ਖੁਦ ਦੇਖਿਆ ਜਾਂ ਮਹਿਸੂਸ ਨਹੀਂ ਕੀਤਾ ਸੀ। ਠੀਕ ਹੈ, ਚਾਣਿਕਿਆ ਨੇ ਕਿਹਾ ਕਿ ਤੁਹਾਨੂੰ ਪਤਾ ਨਹੀਂ ਇਹ ਗੱਲ ਸੱਚ ਹੈ ਜਾਂ ਝੂਠ ਹੈ। ਦੂਜੀ ਕਸੌਟੀ ਹੈ ਅੱਛਾਈ। ਕੀ ਤੁਸੀਂ ਮੇਰੇ ਦੋਸਤ ਦੀ ਕੋਈ ਅੱਛਾਈ ਦੱਸਣ ਵਾਲੇ ਹੋ।


ਨਹੀਂ, ਉਸ ਵਿਅਕਤੀ ਨੇ ਕਿਹਾ। ਇਸ 'ਤੇ ਚਾਣਿਕਿਆ ਬੋਲੇ, ਜੋ ਤੁਸੀਂ ਕਹਿਣ ਵਾਲੇ ਹੋ, ਨਾ ਤਾਂ ਸੱਚ ਹੈ, ਨਾ ਚੰਗਾ। ਚੱਲੋ ਤੀਜਾ ਪ੍ਰੀਖਣ ਕਰ ਹੀ ਲੈਂਦੇ ਹਾਂ।


ਤੀਜੀ ਕਸੌਟੀ ਹੈ ਉਪਯੋਗਿਤਾ। ਜੋ ਤੁਸੀਂ ਕਹਿਣ ਵਾਲੇ ਹੋ, ਕੀ ਉਹ ਮੇਰੇ ਲਈ ਫਾਇਦੇਮੰਦ ਹ ੈ। ਨਹੀਂ, ਇਸ ਤਰ੍ਹਾਂ ਤਾਂ ਨਹੀਂ ਹੈ। ਸੁਣ ਕੇ ਚਾਣਿਕਿਆ ਨੇ ਆਖਰੀ ਗੱਲ ਕਹਿ ਦਿੱਤੀ। ਤੁਸੀਂ ਜੋ ਮੈਂਨੂੰ ਦੱਸਣ ਵਾਲੇ ਹੋ, ਉਹ ਨਾ ਸੱਚ ਹੈ, ਨਾ ਚੰਗਾ ਨਹੀਂ ਲਾਹੇਵੰਦ। ਫਿਰ ਤੁਸੀਂ ਮੈਨੂੰ ਦੱਸਣਾ ਕਿਉਂ ਚਾਹੁੰਦੇ ਹੋ?

Posted By: Seema Anand