ਜੇਐੱਨਐੱਨ, ਨਵੀਂ ਦਿੱਲੀ : ਹਿੰਦੂ ਧਰਮ ਦੇ ਮੁੱਖ ਤਿਉਹਾਰਾਂ 'ਚੋਂ ਇਕ ਦੀਵਾਲੀ ਦਾ ਤਿਉਹਾਰ ਹੈ। ਵੈਸੇ ਤਾਂ ਦੀਵਾਲੀ ਮਾਂ ਲਛਮੀ ਨੂੰ ਖ਼ੁਸ਼ ਕਰ ਕੇ ਉਨ੍ਹਾਂ ਦੀ ਕ੍ਰਿਪਾ ਪ੍ਰਾਪਤ ਕਰਨ ਦਾ ਤਿਉਹਾਰ ਹੈ। ਦੀਵਾਲੀ ਦੇ ਦਿਨ ਹੋਣ ਵਾਲੀਆਂ ਕੁਝ ਘਟਨਾਵਾਂ ਨੂੰ ਸ਼ੁੱਭ ਤੇ ਅਸ਼ੁੱਭ ਸਗਨ ਦੇ ਰੂਪ 'ਚ ਦੇਖਿਆ ਜਾਂਦਾ ਹੈ। ਜੋਤਸ਼ੀ ਡਾ.ਸ਼ੋਨੂ ਮੇਹਰੋਤਰਾ ਮੁਤਾਬਿਕ ਦੀਵਾਲੀ 'ਤੇ ਮਾਂ ਲਛਮੀ ਦਾ ਸਵਾਗਤ ਵਿਧੀਵਿਧਾਨ ਨਾਲ ਪੂਜਾ-ਅਰਚਨਾ ਨਾਲ ਕੀਤਾ ਜਾਂਦਾ ਹੈ। ਧਾਰਮਿਕ ਮਾਨਤਾ ਮੁਤਾਬਿਕ ਦੀਵਾਲੀ ਦੇ ਦਿਨ ਜੇ ਕੁਝ ਚੀਜ਼ਾਂ ਦੇ ਦਰਸ਼ਨ ਹੋ ਜਾਣ ਤਾਂ ਇਹ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹਾ ਕਿਹਾ ਗਿਆ ਹੈ ਕਿ ਇਨ੍ਹਾਂ ਦੇ ਦਿਖਾਈ ਦੇਣ ਨਾਲ ਘਰ-ਪਰਿਵਾਰ ਦੀ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਤੇ ਸਾਲ ਭਰ ਪੈਸਿਆਂ ਦੀ ਤੰਗੀ ਨਹੀਂ ਰਹਿੰਦੀ। ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਦਾ ਦਿਖਾਈ ਦੇਣਾ ਮਾਂ ਲਛਮੀ ਦੇ ਘਰ ਆਉਣ ਦਾ ਸੂਚਕ ਹੁੰਦਾ ਹੈ।

ਇਹ ਦਿਖਾਈ ਦੇਣ ਤਾਂ ਸਮਝੋ ਮੰਗਲ ਹੀ ਮੰਗਲ

- ਉੱਲੂ ਨੂੰ ਦੇਵੀ ਲਛਮੀ ਦਾ ਵਾਹਨ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਦੀਵਾਲੀ ਦੀ ਕਾਲੀ ਅਮਾਵਾਸ ਰਾਤ 'ਚ ਦੇਵੀ ਲਛਮੀ ਆਪਣੇ ਵਾਹਨ ਉੱਲੂ 'ਤੇ ਬੈਠ ਕੇ ਪ੍ਰਿਥਵੀ ਸੈਰ ਕਰਦੀ ਹੈ। ਇਸਲਈ ਇਸ ਦਿਨ ਉੱਲੂ ਦਾ ਦਿਖਣਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ।

- ਹਿੰਦੂ ਧਰਮ 'ਚ ਬਿੱਲੀ ਦਿਸਣਾ ਬਹੁਤ ਸ਼ੁੱਭ ਨਹੀਂ ਸਮਝਿਆ ਜਾਂਦਾ ਹੈ। ਪਰ ਦੀਵਾਲੀ ਦੇ ਦਿਨ ਬਿੱਲੀ ਦਾ ਦਿਖਾਈ ਦੇਣਾ ਚੰਗਾ ਮੰਨਿਆ ਜਾਂਦਾ ਹੈ। ਇਸ ਨੂੰ ਮਾਤਾ ਲਛਮੀ ਦੇ ਆਉਣ ਦੇ ਸੰਕੇਤ ਦੇ ਤੌਰ 'ਤੇ ਦੇਖਿਆ ਜਾਂਦਾ ਹੈ।

- ਛਿਪਕਲੀ ਘਰ 'ਚ ਹਮੇਸ਼ਾ ਦਿਖਾਈ ਦੇ ਜਾਂਦੀ ਹੈ। ਜੇ ਇਹ ਦੀਵਾਲੀ ਦੀ ਰਾਤ ਨੂੰ ਘਰ 'ਚ ਕਿਤੇ ਦਿਖਾਈ ਦੇ ਜਾਵੇ ਤਾਂ ਇਹ ਕਾਫੀ ਸ਼ੁੱਭ ਨਤੀਜਾ ਦੇਣ ਵਾਲਾ ਮੰਨਿਆ ਜਾਂਦਾ ਹੈ। ਦੀਵਾਲੀ ਤੇ ਛਿਪਕਲੀ ਦਾ ਦਿਖਾਈ ਦੇਣਾ ਮਾਂ ਲਛਮੀ ਦੇ ਖ਼ੁਸ਼ ਹੋਣ ਦਾ ਸੂਚਕ ਮੰਨਿਆ ਜਾਂਦਾ ਹੈ।

- ਦੀਵਾਲੀ ਦੀ ਰਾਤ ਨੂੰ ਜੇ ਤੁਹਾਡੇ ਘਰ ਛਛੁੰਦਰ ਦਿਖਾਈ ਦੇ ਜਾਵੇ ਤਾਂ ਖ਼ੁਸ਼ ਹੋ ਜਾਈਓ। ਛਛੁੰਦਰ ਆਉਂਦੀ ਹੈ ਤਾਂ ਆਪਣੇ ਨਾਲ ਪੈਸੇ ਵੀ ਲੈ ਕੇ ਆਉਂਦੀ ਹੈ। ਇਸ ਨੂੰ ਦੇਖਣ 'ਤੇ ਭਜਾਓ ਨਹੀਂ ਤੇ ਆਪਣੇ ਰਸਤੇ 'ਚ ਜਾਣ ਦਿਓ।

Posted By: Amita Verma