Vrat Tyohar in Falgun : ਹਿੰਦੂ ਕੈਲੰਡਰ ਅਨੁਸਾਰ ਸਾਲ ਦਾ ਆਖਰੀ ਮਹੀਨਾ ਫੱਗਣ ਮਹੀਨਾ ਹੁੰਦਾ ਹੈ ਅਤੇ ਹਿੰਦੂ ਧਰਮ ਵਿਚ ਇਸ ਮਹੀਨੇ ਦਾ ਵਿਸ਼ੇਸ਼ ਮਹੱਤਵ ਹੈ। ਮਾਘ ਮਹੀਨੇ ਵਾਂਗ ਫੱਗਣ ਮਹੀਨਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਫੱਗਣ ਮਹੀਨੇ ਇਸ਼ਨਾਨ ਅਤੇ ਦਾਨ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਅਜਿਹਾ ਕਰਨ ਨਾਲ ਸ਼ੁਭ ਫਲ ਮਿਲਦਾ ਹੈ। ਫੱਗਣ ਮਹੀਨੇ ਵਿੱਚ ਭਗਵਾਨ ਸ਼ੰਕਰ ਤੋਂ ਇਲਾਵਾ ਮਾਤਾ ਸੀਤਾ, ਭਗਵਾਨ ਕ੍ਰਿਸ਼ਨ, ਮਾਂ ਲਕਸ਼ਮੀ ਅਤੇ ਚੰਦਰ ਦੇਵ ਦੀ ਪੂਜਾ ਕੀਤੀ ਜਾਂਦੀ ਹੈ।

6 ਫਰਵਰੀ ਤੋਂ ਸ਼ੁਰੂ ਹੋ ਰਿਹਾ ਫੱਗਣ ਮਹੀਨਾ

ਹਿੰਦੂ ਪੰਚਾਂਗ ਮੁਤਾਬਕ ਫੱਗਣ ਮਹੀਨੇ ਦਾ ਆਰੰਭ 6 ਫਰਵਰੀ 2023, ਸੋਮਵਾਰ ਤੋਂ ਹੋ ਰਹੀ ਹੈ ਤੇ ਸਮਾਪਤੀ 7 ਮਾਰਚ, 2023, ਮੰਗਲਵਾਰ ਨੂੰ ਹੋ ਰਹੀ ਹੈ। ਫੱਗਣ ਮਹੀਨੇ ਮਹਾਸ਼ਿਵਰਾਤਰੀ, ਫੁਲੈਰਾ ਦੂਜ, ਆਮਲਕੀ ਇਕਾਦਸ਼ੀ, ਵਿਜੈ ਇਕਾਦਸ਼ੀ ਤੋਂ ਲੈ ਕੇ ਹੋਲੀ ਪੁਰਬ ਮਨਾਇਆ ਜਾ ਰਿਹਾ ਹੈ।

ਇਹ ਪ੍ਰਮੁੱਖ ਤਿਉਹਾਰ ਫੱਗਣ ਮਹੀਨੇ ਵਿੱਚ ਆਉਣਗੇ

6 ਫਰਵਰੀ 2023, ਸੋਮਵਾਰ - ਫੱਗਣ ਮਹੀਨਾ ਸ਼ੁਰੂ ਹੁੰਦਾ ਹੈ

9 ਫਰਵਰੀ 2023, ਵੀਰਵਾਰ - ਦਵਿਜਪ੍ਰਿਯਾ ਸੰਕਸ਼ਟੀ ਚਤੁਰਥੀ

12 ਫਰਵਰੀ 2023, ਐਤਵਾਰ - ਯਸ਼ੋਦਾ ਜੈਅੰਤੀ

13 ਫਰਵਰੀ 2023, ਸੋਮਵਾਰ - ਸ਼ਬਰੀ ਜੈਅੰਤੀ, ਕਾਲਾਸ਼ਟਮੀ, ਕੁੰਭ ਸੰਕ੍ਰਾਂਤੀ

14 ਫਰਵਰੀ 2023, ਮੰਗਲਵਾਰ - ਜਾਨਕੀ ਜੈਅੰਤੀ

17 ਫਰਵਰੀ 2023 ਸ਼ੁੱਕਰਵਾਰ - ਵਿਜਯਾ ਇਕਾਦਸ਼ੀ

18 ਫਰਵਰੀ 2023 ਸ਼ਨੀਵਾਰ - ਮਹਾਸ਼ਿਵਰਾਤਰੀ, ਮਾਸਕ ਸ਼ਿਵਰਾਤਰੀ, ਪ੍ਰਦੋਸ਼ ਵ੍ਰਤ, ਸ਼ਨੀ ਤ੍ਰਯੋਦਸ਼ੀ

20 ਫਰਵਰੀ 2023 ਸੋਮਵਾਰ - ਫੱਗਣ ਮੱਸਿਆ, ਸੋਮਵਤੀ ਮੱਸਿਆ

21 ਫਰਵਰੀ, ਮੰਗਲਵਾਰ - ਫੁਲੈਰਾ ਦੂਜ

23 ਫਰਵਰੀ 2023, ਵੀਰਵਾਰ - ਵਿਨਾਇਕ ਚਤੁਰਥੀ

25 ਫਰਵਰੀ, ਸ਼ਨੀਵਾਰ - ਸਕੰਦ ਸ਼ਸ਼ਠੀ

27 ਫਰਵਰੀ 2023 ਸੋਮਵਾਰ - ਹੋਲਾਸ਼ਟਕ, ਮਾਸਿਕ ਦੁਰਗਾਸ਼ਟਮੀ, ਰੋਹਿਣੀ ਵਰਤ

3 ਮਾਰਚ, 2023, ਸ਼ੁੱਕਰਵਾਰ - ਅਮਲਾਕੀ ਇਕਾਦਸ਼ੀ, ਨਰਸਿਮਹਾ ਦ੍ਵਾਦਸ਼ੀ

4 ਮਾਰਚ, 2023, ਸ਼ਨੀਵਾਰ - ਸ਼ਨੀ ਤ੍ਰਯੋਦਸ਼ੀ, ਪ੍ਰਦੋਸ਼ ਵ੍ਰਤ

6 ਮਾਰਚ, 2023, ਸੋਮਵਾਰ - ਫੱਗਣ ਚੌਮਾਸੀ ਚੌਦਸ

7 ਮਾਰਚ, 2023, ਮੰਗਲਵਾਰ - ਹੋਲਿਕਾ ਦਹਨ, ਛੋਟੀ ਹੋਲੀ, ਵਸੰਤ ਪੂਰਨਿਮਾ, ਫਾਲਗੁਨ ਪੂਰਨਿਮਾ, ਲਕਸ਼ਮੀ ਜਯੰਤੀ

ਹੋਲਿਕਾ ਦਹਿਨ 7 ਮਾਰਚ ਨੂੰ

ਹਿੰਦੂ ਕੈਲੰਡਰ ਅਨੁਸਾਰ ਹੋਲਿਕਾ ਦਹਿਨ 7 ਮਾਰਚ, 2023 ਨੂੰ ਹੋਵੇਗਾ, ਅਤੇ ਰੰਗਾਂ ਦਾ ਤਿਉਹਾਰ ਧੁਲੇਂਦੀ 8 ਮਾਰਚ ਨੂੰ ਮਨਾਇਆ ਜਾਵੇਗਾ। ਹੋਲਿਕਾ ਦਹਿਨ ਦਾ ਸ਼ੁਭ ਸਮਾਂ ਸ਼ਾਮ 6.31 ਤੋਂ ਰਾਤ 8.58 ਤਕ ਹੋਵੇਗਾ।

Posted By: Seema Anand