Eclipses in 2022 : ਇਹ ਸਾਲ 2021 ਬੀਤਣ ਵਾਲਾ ਹੈ। ਪਿਛਲੇ ਹਫ਼ਤੇ ਸਾਲ ਦਾ ਆਖਰੀ ਚੰਦਰ ਗ੍ਰਹਿਣ ਲੱਗਾ। ਹੁਣ ਆਗਾਮੀ 4 ਦਸੰਬਰ ਨੂੰ ਸੂਰਜ ਗ੍ਰਹਿਣ ਲੱਗੇਗਾ। ਇਸ ਦੇ ਨਾਲ ਹੀ ਇਸ ਸਾਲ ਦੇ ਸਾਰੇ ਗ੍ਰਹਿਣ ਖ਼ਤਮ ਹੋ ਜਾਣਗੇ। ਹੁਣ ਅਗਲੇ ਸਾਲ 2022 'ਚ 4 ਗ੍ਰਹਿਣ ਲੱਗਣਗੇ। ਇਨ੍ਹਾਂ ਵਿਚੋਂ 2 ਸੂਰਜ ਗ੍ਰਹਿਣ ਤੇ 2 ਚੰਦਰ ਗ੍ਰਹਿਣ ਹੋਣਗੇ। 30 ਅਪ੍ਰੈਲ ਨੂੰ ਅੰਸ਼ਕ ਸੂਰਜ ਗ੍ਰਹਿਣ ਤੇ 15 ਮਈ ਨੂੰ ਪੂਰਨ ਚੰਦਰ ਗ੍ਰਹਿਣ ਹੋਵੇਗਾ। ਇਸ ਤੋਂ ਬਾਅਦ ਦੂਸਰਾ ਸੂਰਜ ਗ੍ਰਹਿਣ 25 ਅਕਤੂਬਰ ਨੂੰ ਅੰਸ਼ਕ ਰਹੇਗਾ ਤੇ 7 ਨਵੰਬਰ ਨੂੰ ਪੂਰਨ ਚੰਦਰ ਗ੍ਰਹਿਣ ਲੱਗੇਗਾ ਕਿਉਂਕਿ ਇਹ ਗ੍ਰਹਿਣ ਭਾਰਤ 'ਚ ਨਹੀਂ ਦਿਸਣਗੇ ਇਸ ਲਈ ਇੱਥੇ ਇਨ੍ਹਾਂ ਦਾ ਸੂਤਕ ਕਾਲ ਲਾਗੂ ਨਹੀਂ ਹੋਵੇਗਾ। ਇੱਥੇ ਜਾਣੋ ਕਿ ਇਹ ਗ੍ਰਹਿਣ ਕਿੱਥੇ ਦੇਖੇ ਜਾ ਸਕਣਗੇ।

2022 ਦਾ ਪਹਿਲਾ ਸੂਰਜ ਗ੍ਰਹਿਣ

ਅਗਲੇ ਸਾਲ ਦਾ ਪਹਿਲਾ ਸੂਰਜ ਗ੍ਰਹਿਣ 30 ਅਪ੍ਰੈਲ ਨੂੰ ਹੋਵੇਗਾ। ਇਹ ਅੰਸ਼ਕ ਸੂਰਜ ਗ੍ਰਹਿਣ ਹੋਵੇਗਾ। ਇਸ ਨੂੰ ਦੱਖਣੀ-ਪੱਛਮੀ ਅਮਰੀਕਾ, ਪੈਸੀਫਿਕ, ਅਟਲਾਂਟਿਕ ਆਦਿ 'ਚ ਦੇਖਿਆ ਜਾ ਸਕੇਗਾ।

2022 ਦਾ ਦੂਸਰਾ ਸੂਰਜ ਗ੍ਰਹਿਣ

25 ਅਕਤੂਬਰ 2022 ਦਾ ਸੂਰਜ ਗ੍ਰਹਿਣ ਇਕ ਅੰਸ਼ਕ ਸੂਰਜ ਗ੍ਰਹਿਣ ਹੈ ਜਿਹੜਾ ਯੂਰਪ, ਯੂਰਾਲ ਤੇ ਪੱਛਮੀ ਸਾਈਬੇਰੀਆ, ਮੱਧ ਪੂਰਬ ਤੇ ਪੱਛਮੀ ਏਸ਼ੀਆ ਤੇ ਅਫਰੀਕਾ ਦੇ ਉੱਤਰ-ਪੂਰਬ ਤੋਂ ਨਜ਼ਰ ਆਵੇਗਾ।

2022 ਦਾ ਪਹਿਲਾ ਚੰਦਰ ਗ੍ਰਹਿਣ

2022 'ਚ ਪਹਿਲਾ ਚੰਦਰ ਗ੍ਰਹਿਣ ਐਤਵਾਰ, 15 ਮਈ ਨੂੰ ਦੇਰ ਰਾਤ ਸ਼ੁਰੂ ਹੋਵੇਗਾ ਤੇ ਸੋਮਵਾਰ 16 ਮਈ ਨੂੰ ਸਵੇਰੇ ਖ਼ਤਮ ਹੋਵੇਗਾ। ਇਹ ਪੂਰਨ ਚੰਦਰ ਗ੍ਰਹਿਣ ਹੋਵੇਗਾ ਤੇ ਇਹ ਸੰਯੁਕਤ ਰਾਜ ਅਮਰੀਕਾ ਦੇ ਨਾਲ-ਨਾਲ ਬਾਕੀ ਉੱਤਰੀ ਅਮਰੀਕਾ ਦੇ ਨਾਲ-ਨਾਲ ਦੱਖਣੀ ਅਮਰੀਕਾ, ਅਫਰੀਕਾ, ਯੂਰਪ ਤੇ ਏਸ਼ੀਆ ਦੇ ਕੁਝ ਹਿੱਸਿਆਂ 'ਚ ਨਜ਼ਰ ਆਵੇਗਾ। ਨਿਊਯਾਰਕ 'ਚ ਇਹ ਚੰਦਰ ਗ੍ਰਹਿਮ ਰਾਤ 9.32 ਵਜੇ ਸ਼ੁਰੂ ਹੋਵੇਗਾ। 15 ਮਈ ਨੂੰ ਆਪਣੇ ਵੱਧ ਤੋਂ ਵੱਧ ਪੜ੍ਹਾਅ 'ਚ 16 ਮਈ ਨੂੰ ਦੁਪਹਿਰੇ 12.11 ਵਜੇ ਪਹੁੰਚੇਗਾ ਤੇ ਦੁਪਹਿਰੇ 2.50 ਵਜੇ ਖ਼ਤਮ ਹੋਵੇਗਾ।

2022 ਦਾ ਦੂਸਰਾ ਚੰਦਰ ਗ੍ਰਹਿਣ

2022 'ਚ ਦੂਸਰਾ ਚੰਦਰ ਗ੍ਰਹਿਣ ਮੰਗਲਵਾਰ, 8 ਨਵੰਬਰ ਨੂੰ ਸਵੇਰ ਵੇਲੇ ਹੋਵੇਗਾ ਤੇ ਇਹ ਸੰਯੁਕਤ ਰਾਜ ਅਮਰੀਕਾ ਤੇ ਬਾਕੀ ਉੱਤਰੀ ਅਮਰੀਕਾ ਤੋਂ ਵੀ ਨਜ਼ਰ ਆਵੇਗਾ। ਏਸ਼ੀਆ, ਆਸਟ੍ਰੇਲੀਆ, ਦੱਖਣੀ ਅਮਰੀਕਾ ਤੇ ਉੱਤਰੀ ਤੇ ਪੂਰਬੀ ਯੂਰਪ ਦੇ ਕੁਝ ਹਿੱਸਿਆਂ 'ਚ ਲੋਕ ਵੀ ਇਸ ਗ੍ਰਹਿਣ ਨੂੰ ਦੇਖ ਸਕਣਗੇ। ਅਮਰੀਕਾ 'ਚ ਇਹ ਗ੍ਰਹਿਣ ਸਵੇਰੇ 3.02 ਵਜੇ ਸ਼ੁਰੂ ਹੋਵੇਗਾ, ਆਪਣੇ ਸਿਖਰਲੇ ਪੜਾਅ 'ਚ ਸਵੇਰੇ 5.59 ਵਜੇ ਤਕ ਪਹੁੰਚੇਗਾ ਤੇ ਸਵੇਰੇ 6.41 ਵਜੇ ਖ਼ਤਮ ਹੋਵੇਗਾ।

ਡਿਸਕਲੇਮਰ

ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ/ਸਮੱਗਰੀ/ਗਣਨ ਦੀ ਪ੍ਰਮਾਣਿਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਸੂਚਨਾ ਦੇ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਧਾਰਮਿਕ ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ਼ ਸੂਚਨਾ ਪਹੁੰਚਾਉਣਾ ਹੈ, ਪਾਠਕ ਜਾਂ ਵਰਤੋਂਕਾਰ ਇਸ ਨੂੰ ਸਿਰਫ਼ ਸੂਚਨਾ ਸਮਝਣ। ਇਸ ਤੋਂ ਇਲਾਵਾ ਇਸ ਦੀ ਕਿਸੇ ਵੀ ਤਰ੍ਹਾਂ ਦੀ ਵਰਤੋਂ ਦੀ ਜ਼ਿੰਮੇਵਾਰੀ ਖ਼ੁਦ ਪਾਠਕ ਦੀ ਹੋਵੇਗੀ।

Posted By: Seema Anand