Vishwakarma Puja 2021 Date : ਦੇਵਤਿਆਂ ਦੇ ਸ਼ਿਲਪਕਾਰ, ਨਿਰਮਾਣ ਤੇ ਸਿਰਜਣ ਦੇ ਦੇਵਤਾ ਅਖਵਾਏ ਜਾਣ ਵਾਲੇ ਭਗਵਾਨ ਵਿਸ਼ਵਕਰਮਾ ਦੀ ਪੂਜਾ ਹਰ ਸਾਲ ਸਤੰਬਰ ਮਹੀਨੇ ਕੀਤੀ ਜਾਂਦੀ ਹੈ। ਇਸ ਮਹੀਨੇ ਵਿਸ਼ਵਕਰਮਾ ਪੂਜਾ ਜਾਂ ਭਗਵਾਨ ਵਿਸ਼ਵਕਰਮਾ ਦੀ ਜੈਅੰਤੀ ਮਨਾਈ ਜਾਂਦੀ ਹੈ। ਵਿਸ਼ਵਕਰਮਾ ਪੂਜਾ ਵਾਲੇ ਦਿਨ ਵਿਸ਼ੇਸ਼ ਤੌਰ 'ਤੇ ਔਜ਼ਾਰਾਂ, ਨਿਰਮਾਣ ਕਾਰਜਾਂ ਨਾਲ ਜੁੜੀਆਂ ਮਸ਼ੀਨਾਂ, ਦੁਕਾਨਾਂ, ਕਾਰਖਾਨਿਆਂ ਆਦਿ ਦੀ ਪੂਜਾ ਕੀਤੀ ਜਾਂਦੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਭਗਵਾਨ ਵਿਸ਼ਵਕਰਮਾ ਦੀ ਕਿਰਪਾ ਨਾਲ ਭਗਤਾ ਦੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ ਹਨ, ਵਪਾਰ 'ਚ ਤਰੱਕੀ ਤੇ ਉੱਨਤੀ ਹੁੰਦੀ ਹੈ। ਜਿਹੜੇ ਵੀ ਕੰਮ ਆਰੰਭੇ ਜਾਂਦੇ ਹਨ, ਉਹ ਪੂਰੇ ਹੁੰਦੇ ਹਨ। ਭਗਵਾਨ ਵਿਸ਼ਵਕਰਮਾ ਨੂੰ ਸੰਸਾਰ ਦਾ ਪਹਿਲਾ ਇੰਜੀਨੀਅਰ ਵੀ ਕਿਹਾ ਜਾਂਦਾ ਹੈ। ਜਾਗਰਣ ਅਧਿਆਤਮ 'ਚ ਜਾਣਦੇ ਹਾਂ ਕਿ ਇਸ ਸਾਲ ਵਿਸ਼ਵਕਰਮਾ ਪੂਜਾ ਕਦੋਂ ਹੈ, ਪੂਜਾ ਦਾ ਮਹੂਰਤ ਕੀ ਹੈ?

ਵਿਸ਼ਵਕਰਮਾ ਪੂਜਾ 2021

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਵਕਰਮਾ ਪੂਜਾ 17 ਸਤੰਬਰ ਦਿਨ ਸ਼ੁੱਕਰਵਾਰ ਨੂੰ ਹੈ। ਇਸ ਦਿਨ ਸਰਵਾਰਥਨ ਸਿੱਧੀ ਯੋਗ 'ਚ ਵਿਸ਼ਵਕਰਮਾ ਪੂਜਾ ਕੀਤੀ ਜਾਂਦੀ ਹੈ। ਵਿਸ਼ਵਕਰਮਾ ਪੂਜਾ ਵਾਲੇ ਦਿਨ ਸਰਵਾਰਥਨ ਸਿੱਧੀ ਯੋਗ ਸਵੇਰੇ 6 ਵੱਜ ਕੇ 7 ਮਿੰਟ ਤੋਂ ਅਗਲੇ ਦਿਨ 10 ਸਤੰਬਰ ਨੂੰ ਸਵੇਰੇ 3 ਵੱਜ ਕੇ 36 ਮਿੰਟ ਤਕ ਬਣਿਆ ਰਹੇਗਾ।

ਵਿਸ਼ਵਕਰਮਾ ਪੂਜਾ 2021 ਮਹੂਰਤ

ਧਾਰਮਿਕ ਮਾਨਤਾਵਾਂ ਅਨੁਸਾਰ, ਹਰ ਸਾਲ ਵਿਸ਼ਵਕਰਮਾ ਪੂਜਾ ਸੂਰਜ ਦੀ ਕੰਨਿਆ ਸੰਕ੍ਰਾਂਤੀ 'ਤੇ ਕੀਤੀ ਜਾਂਦੀ ਹੈ। ਇਸ ਸਾਲ 17 ਸਤੰਬਰ ਨੂੰ ਰਾਤ 1 ਵੱਜ ਕੇ 29 ਮਿੰਟ 'ਤੇ ਸੂਰਜ ਦੀ ਕੰਨਿਆ ਸੰਕ੍ਰਾਂਤੀ ਦਾ ਪਲ਼ ਹੈ। ਇਸ ਦਿਨ ਰਾਹੂਕਾਲ ਸਵੇਰੇ 10 ਵੱਜ ਕੇ 43 ਮਿੰਟ ਤੋਂ ਦੁਪਹਿਰੇ 12 ਵੱਜ ਕੇ 15 ਮਿੰਟ ਤਕ ਹੈ। ਰਾਹੂਕਾਲ ਨੂੰ ਛੱਡ ਕੇ ਤੁਸੀਂ ਵਿਸ਼ਵਕਰਮਾ ਪੂਜਾ ਕਰੋ। ਹਾਲਾਂਕਿ ਸਰਵਾਰਥ ਸਿੱਧੀ ਯੋਗ ਸਵੇਰੇ 6 ਵੱਜ ਕੇ 7 ਮਿੰਟ ਤੋਂ ਆਰੰਭ ਹੋ ਰਿਹਾ ਹੈ ਤਾਂ ਤੁਸੀਂ ਇਸ ਸਮੇਂ ਤੋਂ ਪੂਜਾ ਕਰ ਸਕਦੇ ਹੋ।

ਕੌਣ ਹਨ ਭਗਵਾਨ ਵਿਸ਼ਵਕਰਮਾ

ਮਾਨਤਾਵਾਂ ਅਨੁਸਾਰ ਭਗਵਾਨ ਵਿਸ਼ਵਕਰਮਾ ਪਹਿਲੇ ਵਾਸਤੂਕਾਰ ਤੇ ਇੰਜੀਨੀਅਰ ਹਨ। ਇਨ੍ਹਾਂ ਨੇ ਸਵਰਗ ਲੋਕ, ਪੁਸ਼ਪਕ ਵਿਮਾਨ, ਦਵਾਰਕਾ ਨਗਰੀ, ਯਮਪੁਰੀ, ਕੁਬੇਰਪੁਰੀ ਆਦਿ ਦਾ ਨਿਰਮਾਣ ਕੀਤਾ ਸੀ। ਉਨ੍ਹਾਂ ਨੇ ਇਸ ਸੰਸਾਰ ਦੀ ਰਚਨਾ 'ਚ ਬ੍ਰਹਮਾ ਜੀ ਦੀ ਮਦਦ ਕੀਤੀ ਸੀ। ਇਸ ਸੰਸਾਰ ਦਾ ਮਾਨਚਿੱਤਰ ਤਿਆਰ ਕੀਤਾ ਸੀ।

ਡਿਸਕਲੇਮਰ

'ਇਸ ਲੇਖ 'ਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ 'ਚ ਸਟੀਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ 'ਚੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ਼ ਸੂਚਨਾ ਪਹੁੰਚਾਉਣਾ ਹੈ। ਇਸ ਦੀ ਵਰਤੋਂ ਸਿਰਫ਼ ਸੂਚਨਾ ਸਮਝ ਕੇ ਕੀਤੀ ਜਾਵੇ।'

Posted By: Seema Anand