Shukra Rashi Parivartan 2020: ਭਾਰਤੀ ਪੰਚਾਂਗ ਦੇ ਹਿਸਾਬ ਨਾਲ ਸਾਉਣ ਮਹੀਨੇ ਤੋਂ ਬਾਅਦ ਭਾਦੋ ਸ਼ੁਰੂ ਹੋਵੇਗਾ। ਅੰਗਰੇਜ਼ੀ ਕੈਲੰਡਰ ਦੇ ਹਿਸਾਬ ਨਾਲ ਹਰ ਮਹੀਨੇ ਦੀ 30 ਜਾਂ 31 ਤਰੀਕ ਨੂੰ ਪੁਰਾਣਾ ਮਹੀਨਾ ਖ਼ਤਮ ਹੁੰਦਾ ਹੈ ਤੇ 1 ਤਰੀਕ ਨੂੰ ਨਵਾਂ ਮਹੀਨਾ ਸ਼ੁਰੂ ਹੁੰਦਾ ਹੈ। ਇਸ ਵਾਰ 1 ਅਗਸਤ ਨੂੰ ਸ਼ੁੱਕਰ ਮਿਥੁਨ ਰਾਸ਼ੀ 'ਚ ਦਾਖ਼ਲ ਹੋ ਰਿਹਾ ਹੈ। ਸਵੇਰੇ ਪੰਜ ਵਜੇ ਸ਼ੁੱਕਰ ਗ੍ਰਹਿ ਬ੍ਰਿਸ਼ ਰਾਸ਼ੀ 'ਚੋਂ ਮਿਥੁਨ ਰਾਸ਼ੀ 'ਚ ਦਾਖ਼ਲ ਹੋ ਰਿਹਾ ਹੈ। ਸ਼ੁੱਕਰ ਨੂੰ ਨੌਂ ਗ੍ਰਹਿਆਂ 'ਚੋਂ ਸ਼ੁੱਭ ਗ੍ਰਹਿ ਮੰਨਿਆ ਗਿਆ ਹੈ ਤੇ ਉਹ ਬ੍ਰਿਸ਼ ਤੇ ਤੁਲਾ ਰਾਸ਼ੀ ਦਾ ਸਵਾਮੀ ਹੈ। ਸ਼ੁੱਕਰ ਦੇ ਪ੍ਰਭਾਵ ਦਾ ਸੰਸਾਰਕ ਸੁੱਖ, ਖ਼ੁਸ਼ਹਾਲੀ ਤੇ ਵਿਆਹੁਤਾ ਜ਼ਿੰਦਗੀ 'ਤੇ ਵੀ ਅਸਰ ਪੈਂਦਾ ਹੈ। ਸ਼ੁੱਕਰ ਗ੍ਰਹਿ 1 ਸਤੰਬਰ ਨੂੰ 2 ਵੱਜ ਕੇ 02 ਮਿੰਟ ਤਕ ਇਸੇ ਰਾਸ਼ੀ 'ਚ ਸਥਿਤ ਰਹਿਣਗੇ।

ਸ਼ੁੱਕਰ ਦੀ ਵਿਸ਼ੇਸ਼ਤਾ ਤੇ ਪ੍ਰਭਾਵ

ਜੋਤਸ਼ੀ ਅਨੀਸ਼ ਵਿਆਸ ਨੇ ਕਿਹਾ ਕਿ ਜੋਤਸ਼ੀ ਸ਼ਾਸਤਰ 'ਚ ਸ਼ੁੱਕਰ ਗ੍ਰਹਿ ਨੂੰ ਸੁੰਦਰਤਾ, ਖ਼ੁਸ਼ਹਾਲੀ, ਸ਼ਾਨ, ਕਲਾ ਤੇ ਸੰਗੀਤ ਨੂੰ ਕਾਰਕ ਮੰਨਿਆ ਜਾਂਦਾ ਹੈ। ਸ਼ੁੱਕਰ ਗ੍ਰਹਿ ਬ੍ਰਿਸ਼ ਤੇ ਤੁਲਾ ਦਾ ਮਾਲਕ ਹੈ। ਮੀਨ ਰਾਸ਼ੀ 'ਚ ਇਹ ਉੱਚ ਤੇ ਕੰਨਿਆ ਰਾਸ਼ੀ 'ਚ ਨੀਚ ਅਵਸਥਾ 'ਚ ਹੁੰਦਾ ਹੈ। ਸ਼ਕਤੀਸ਼ਾਲੀ ਸ਼ੁੱਕਰ ਦੇ ਜਾਤਕ ਧਨ-ਦੌਲਤ ਨਾਲ ਸਪੰਨ ਹੁੰਦੇ ਹਨ। ਉਨ੍ਹਾਂ ਦਾ ਜੀਵਨ ਖ਼ੁਸ਼ਹਾਲ ਹੁੰਦਾ ਹੈ।

ਜੇ ਜਾਤਕ ਕਲਾ ਖੇਤਰ ਨਾਲ ਜੁੜਿਆ ਹੁੰਦਾ ਹੈ ਤਾਂ ਉਹ ਉਸ ਖੇਤਰ 'ਚ ਸਫਲਤਾ ਦੀਆਂ ਨਵੀਆਂ ਸਿਖ਼ਰਾਂ ਛੂਹਦਾ ਹੈ। ਇਸ ਦੇ ਉਲਟ ਜੇ ਕੁੰਡਲੀ 'ਚ ਸ਼ੁੱਕਰ ਗ੍ਰਹਿ ਅਸ਼ੁੱਭ ਹੁੰਦਾ ਹੈ ਤਾਂ ਉਸ ਨਾਲ ਜਾਤਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਸ਼ੁੱਕਰ ਦੇ ਅਸ਼ੁੱਭ ਪ੍ਰਭਾਵ ਕਾਰਨ ਜਾਤਕ ਦਾ ਜੀਵਨ ਦੁੱਖਦਾਈ ਹੋ ਜਾਂਦਾ ਹੈ। ਉਸ ਨੂੰ ਕਿਸੇ ਵੀ ਤਰ੍ਹਾਂ ਦੇ ਸੰਸਾਰਕ ਸੁੱਖ ਪ੍ਰਾਪਤ ਨਹੀਂ ਹੁੰਦੇ।

ਇਨ੍ਹਾਂ ਲੋਕਾਂ ਲਈ ਹਾਨੀਕਾਰਕ ਹੋਵੇਗਾ ਸ਼ੁੱਕਰ ਰਾਸ਼ੀ ਦਾ ਪਰਿਵਰਤਨ

ਫਿਲਮ ਇੰਡਸਟਰੀ, ਫੈਸ਼ਨ, ਗੀਤ-ਸੰਗੀਤ, ਕਲਾ-ਕਲਾਵਾਂ 'ਚ ਸ਼ੁੱਕਰ ਦੀ ਪ੍ਰਤੀਨਿਧਤਾ ਹੁੰਦੀ ਹੈ। ਮਿਥੁਨ ਰਾਸ਼ੀ 'ਚ ਪਹਿਲਾਂ ਤੋਂ ਹੀ ਰਾਹੂ ਮੌਜੂਦ ਹੈ। ਸ਼ੁੱਕਰ ਦੇ ਰਾਸ਼ੀ ਪਰਿਵਰਤਨ ਨਾਲ ਮਿਥੁਨ ਰਾਸ਼ੀ 'ਚ ਰਾਹੂ-ਸ਼ੁੱਕਰ ਦਾ ਮੇਲ ਹੋਵੇਗਾ, ਜੋ ਫਿਲਮ ਇੰਡਸਟਰੀ, ਫੈਸ਼ਨ, ਗੀਤ-ਸੰਗੀਤ ਤੇ ਕਲਾ-ਕਲਾਵਾਂ ਨਾਲ ਸਬੰਧਤ ਵਿਅਕਤੀਆਂ ਲਈ ਹਾਨੀਕਾਰਕ ਹੋਵੇਗਾ।

ਸ਼ੁੱਕਰ ਨੂੰ ਮਜ਼ਬੂਤ ਕਰਨ ਦੇ ਤਰੀਕੇ

ਸ਼ੁੱਕਰ ਗ੍ਰਹਿ ਦਾ ਸ਼ੁੱਭ ਫਲ ਪਾਉਣ ਲਈ ਜਾਤਕ ਨੂੰ ਇਸ ਨੂੰ ਮਜ਼ਬੂਤ ਕਰਨਾ ਹੋਵੇਗਾ। ਇਸ ਲਈ ਜੋਤਿਸ਼ ਸ਼ਾਸਤਰ 'ਚ ਸ਼ੁੱਕਰ ਗ੍ਰਹਿ ਦੀ ਸ਼ਾਂਤੀ ਦੇ ਉਪਾਅ ਦੱਸੇ ਗਏ ਹਨ। ਇਸ ਵਿਧੀ ਅਨੁਸਾਰ ਸ਼ੁੱਕਰ ਯੰਤਰ ਦੀ ਸਥਾਪਨਾ ਕਰ ਕੇ ਉਸ ਦੀ ਪੂਜਾ, ਸ਼ੁੱਕਰ ਗ੍ਰਹਿ ਦੇ ਬੀਜ, ਮੰਤਰ ਦਾ ਜਾਪ, ਸ਼ੁੱਕਰ ਗ੍ਰਹਿ ਨਾਲ ਸਬੰਧਤ ਵਸਤਾਂ ਦਾ ਦਾਨ, ਸ਼ੁੱਕਰਵਾਰ ਦਾ ਵਰਤ, ਮਾਂ ਲਛਮੀ ਦੀ ਪੂਜਾ, ਹੀਰਾ ਰਤਨ, ਛੇਮੁਖੀ ਰੁਦਰਾਖਸ਼ ਤੇ ਅਰੰਡ ਮੂਲ ਦੀ ਜੜ੍ਹ ਧਾਰਨ ਕਰਨਾ ਦੱਸੇ ਗਏ ਹਨ।

Posted By: Harjinder Sodhi