Vastu Tips : ਜੇ ਤੁਸੀਂ ਜੀਵਨ ਵਿਚ ਨਕਾਰਾਤਮਕ ਊਰਜਾ ਦਾ ਸਾਹਮਣਾ ਕਰ ਰਹੇ ਹੋ ਤਾਂ ਸੌਣ ਤੋਂ ਪਹਿਲਾਂ ਸਿਰਹਾਣੇ ਨੇੜੇ ਤਾਂਬੇ ਦੀ ਗੜਵੀ 'ਚ ਪਾਣੀ ਭਰ ਕੇ ਰੱਖੋ ਤੇ ਸਵੇਰੇ ਇਸ ਜਲ ਨੂੰ ਕਿਸੇ ਪੌਦੇ 'ਚ ਪਾ ਦਿਓ। ਵਾਸਤੂ ਸ਼ਾਸਤਰ ਅਨੁਸਾਰ, ਇਸ ਉਪਾਅ ਨੂੰ ਕਰਨ ਨਾਲ ਨੀਂਦ ਨਾਲ ਜੁੜੀ ਸਮੱਸਿਆ ਦੂਰ ਹੁੰਦੀ ਹੈ ਅਤੇ ਨਕਾਰਾਤਮਕ ਊਰਜਾ ਤੋਂ ਛੁਟਕਾਰਾ ਮਿਲਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਸਨਾਤਨ ਧਰਮ 'ਚ ਵਾਸਤੂ ਸ਼ਾਸਤਰ (Vastu Shahstra) ਦਾ ਵਿਸ਼ੇਸ਼ ਮਹੱਤਵ ਹੈ। ਇਸ ਵਿੱਚ ਸੌਣ ਨਾਲ ਜੁੜੇ ਨਿਯਮਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸਹੀ ਦਿਸ਼ਾ ਵਿੱਚ ਸਿਰ ਕਰ ਕੇ ਸੌਣ ਨਾਲ ਨੀਂਦ (Vastu Tips For Sleeping) ਨਾ ਆਉਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਅਜਿਹੇ 'ਚ, ਆਓ ਬਿਨਾਂ ਦੇਰੀ ਕੀਤੇ ਤੁਹਾਨੂੰ ਵਾਸਤੂ ਅਨੁਸਾਰ ਦੱਸੀਏ ਕਿ ਕਿਸ ਦਿਸ਼ਾ 'ਚ ਸਿਰ ਕਰ ਕੇ ਸੌਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
ਵਾਸਤੂ ਸ਼ਾਸਤਰ ਅਨੁਸਾਰ, ਸੌਂਦੇ ਸਮੇਂ ਦੱਖਣ ਜਾਂ ਫਿਰ ਪੂਰਬ ਦਿਸ਼ਾ 'ਚ ਸਿਰ ਕਰ ਕੇ ਸੌਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਕਿਉਂਕਿ ਇਸ ਦਿਸ਼ਾ 'ਚ ਸੌਣ ਨਾਲ ਮਨ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ। ਤਣਾਅ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਥਕਾਨ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਕਿਸੇ ਜੋਤਿਸ਼ ਦੀ ਸਲਾਹ ਵੀ ਲੈ ਸਕਦੇ ਹੋ।
ਸੌਂਦੇ ਸਮੇਂ ਦਿਸ਼ਾ ਦਾ ਖਾਸ ਧਿਆਨ ਰੱਖੋ। ਵਾਸਤੂ ਸ਼ਾਸਤਰ ਅਨੁਸਾਰ, ਪੱਛਮ ਦਿਸ਼ਾ ਵੱਲ ਸਿਰ ਕਰ ਕੇ ਸੌਣਾ ਚੰਗਾ ਨਹੀਂ ਮੰਨਿਆ ਗਿਆ ਹੈ। ਇਸ ਨਾਲ ਵਿਅਕਤੀ ਨੂੰ ਜੀਵਨ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉੱਤਰ ਦਿਸ਼ਾ 'ਚ ਵੀ ਸਿਰ ਕਰ ਕੇ ਸੌਣ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਜੀਵਨ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ।
ਜੇ ਤੁਸੀਂ ਜੀਵਨ ਵਿਚ ਨਕਾਰਾਤਮਕ ਊਰਜਾ ਦਾ ਸਾਹਮਣਾ ਕਰ ਰਹੇ ਹੋ ਤਾਂ ਸੌਣ ਤੋਂ ਪਹਿਲਾਂ ਸਿਰਹਾਣੇ ਨੇੜੇ ਤਾਂਬੇ ਦੀ ਗੜਵੀ 'ਚ ਪਾਣੀ ਭਰ ਕੇ ਰੱਖੋ ਤੇ ਸਵੇਰੇ ਇਸ ਜਲ ਨੂੰ ਕਿਸੇ ਪੌਦੇ 'ਚ ਪਾ ਦਿਓ। ਵਾਸਤੂ ਸ਼ਾਸਤਰ ਅਨੁਸਾਰ, ਇਸ ਉਪਾਅ ਨੂੰ ਕਰਨ ਨਾਲ ਨੀਂਦ ਨਾਲ ਜੁੜੀ ਸਮੱਸਿਆ ਦੂਰ ਹੁੰਦੀ ਹੈ ਅਤੇ ਨਕਾਰਾਤਮਕ ਊਰਜਾ ਤੋਂ ਛੁਟਕਾਰਾ ਮਿਲਦਾ ਹੈ।