Money Plant Right Direction : ਘਰ ਨੂੰ ਖੂਬਸੂਰਤ ਬਣਾਉਣ ਲਈ ਅਕਸਰ ਲੋਕ ਘਰਾਂ 'ਚ ਬੂਟੇ ਲਗਾਉਂਦੇ ਹਨ ਪਰ ਜੇਕਰ ਇਹ ਵਾਸਤੂ ਸ਼ਾਸਤਰ ਅਨੁਸਾਰ ਲਗਾਏ ਜਾਣ ਤਾਂ ਇਸ ਨਾਲ ਘਰ ਤਾਂ ਸੋਹਣਾ ਲੱਗੇਗਾ ਹੀ, ਨਾਲ ਹੀ ਘਰ ਵਿਚ ਧਨ ਦੀ ਕਮੀ ਨਹੀਂ ਹੋਵੇਗੀ। ਕਈ ਪੌਦੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਘਰ ਦੀ ਸਹੀ ਦਿਸ਼ਾ ਵਿਚ ਲਗਾਇਆ ਜਾਵੇ ਤਾਂ ਉਹ ਘਰ ਦੀ ਆਰਥਿਕ ਸਥਿਤੀ ਸੁਧਾਰ ਦਿੰਦੇ ਹਨ। ਇਨ੍ਹਾਂ ਵਿਚੋਂ ਹੀ ਇਕ ਪੌਦਾ ਮਨੀ ਪਲਾਂਟ (Money Plant) ਹੈ। ਜਿਵੇਂ ਕਿ ਇਸ ਦੇ ਨਾਂ ਤੋਂ ਹੀ ਸਮਝ ਆਉਂਦਾ ਹੈ ਕਿ ਅਕਸਰ ਲੋਕ ਇਸ ਨੂੰ ਘਰਾਂ 'ਚ ਧਨ ਦੀ ਕਿੱਲਤ ਦੂਰ ਕਰਨ ਲਈ ਲਗਾਉਂਦੇ ਹਨ, ਪਰ ਇਸ ਨੂੰ ਲਗਾਉਂਦੇ ਸਮੇਂ ਕੁਝ ਨਿਯਮਾਂ ਨੂੰ ਧਿਆਨ ਵਿਚ ਰੱਖਿਆ ਜਾਵੇ ਤਾਂ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਲਗਾਉਣ ਦੇ ਨਿਯਮ...

1. ਵਾਸਤੂ ਸ਼ਾਸਤਰ ਅਨੁਸਾਰ ਮਨੀ ਪਲਾਂਟ ਦੇ ਪੌਦੇ ਨੂੰ ਘਰ ਦੀ ਅਗਨੇਯ ਦਿਸ਼ਾ ਵਿਚ ਲਗਾਉਣਾ ਚਾਹੀਦੈ। ਇਹ ਸ਼ੁੱਭ ਦਿਸ਼ਾ ਮੰਨੀ ਜਾਂਦੀ ਹੈ। ਇਸ ਨੂੰ ਇਸ ਦਿਸ਼ਾ ਵਿਚ ਲਗਾਉਣ ਨਾਲ ਘਰ 'ਚ ਸਕਾਰਾਤਮਕ ਊਰਜਾ ਆਉਂਦੀ ਹੈ ਤੇ ਆਰਥਿਕ ਸਥਿਤੀ 'ਚ ਸੁਧਾਰ ਹੁੰਦਾ ਹੈ।

2. ਮਨੀ ਪਲਾਂਟ ਦਾ ਪੌਦਾ ਹਮੇਸ਼ਾ ਦੱਖਣੀ-ਪੂਰਬੀ ਦਿਸ਼ਾ 'ਚ ਹੀ ਲਗਾਉਣਾ ਚਾਹੀਦਾ ਹੈ। ਮਾਨਤਾਵਾਂ ਅਨੁਸਾਰ ਸਾਊਥ-ਈਸਟ ਦਿਸ਼ਾ ਭਗਵਾਨ ਗਣੇਸ਼ ਦੀ ਦਿਸ਼ਾ ਹੁੰਦੀ ਹੈ। ਮਨੀ ਪਲਾਂਟ ਦਾ ਪੌਦਾ ਚੰਗੀ ਕਿਸਮਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਨੂੰ ਘਰ ਦੇ ਇਸ ਕੋਨੇ 'ਚ ਰੱਖਮ ਨਾਲ ਵਿਅਕਤੀ ਦੀ ਕਿਸਮਤ ਖੁੱਲ੍ਹ ਜਾਂਦੀ ਹੈ।

3. ਨਾਰਥ ਈਸਟ ਦਿਸ਼ਾ ਵਿਚ ਮਨੀ ਪਲਾਂਟ ਦਾ ਪੌਦਾ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਇਸ ਨੂੰ ਇਸ ਦਿਸ਼ਾ ਵਿਚ ਰੱਖਿਆ ਜਾਵੇ ਤਾਂ ਸਿਹਤ 'ਤੇ ਨਕਾਰਾਤਮਕ ਅਸਰ ਪੈਂਦਾ ਹੈ। ਵਾਸਤੂ ਅਨੁਸਾਰ ਇਸ ਦਿਸ਼ਾ ਦੀ ਨੁਮਾਇੰਦਗੀ ਦੇਵਗੁਰੂ ਬ੍ਰਹਿਸਪਤੀ ਕਰਦੇ ਹਨ। ਸ਼ੁੱਕਰ ਅਤੇ ਬ੍ਰਹਿਸਪਤੀ ਇਕ ਦੂਸਰੇ ਦੇ ਵਿਰੋਧੀ ਹਨ, ਇਸ ਲਈ ਇਸ ਨੂੰ ਨਾਰਥ-ਈਸਟ ਦਿਸ਼ਾ ਵਿਚ ਲਗਾਉਣਾ ਹਾਨੀਕਾਰਕ ਹੋ ਸਕਦਾ ਹੈ।

4. ਘਰ ਦੀ ਪੂਰਬੀ ਜਾਂ ਪੱਛਮੀ ਦਿਸ਼ਾ ਵਿਚ ਮਨੀ ਪਲਾਂਟ ਲਗਾਉਣ ਨਾਲ ਇਹ ਮਾਨਸਿਕ ਤਣਾਅ ਦੇ ਸਕਦਾ ਹੈ, ਇਸ ਲਈ ਇਸ ਦਿਸ਼ਾ ਵਿਚ ਮਨੀ ਪਲਾਂਟ ਲਗਾਉਣ ਤੋਂ ਬਚਣਾ ਚਾਹੀਦਾ ਹੈ। ਨਾਲ ਹੀ ਇਹ ਰਿਸ਼ਤਿਆਂ 'ਚ ਵੀ ਮਤਭੇਦ ਪੈਦਾ ਕਰ ਸਕਦਾ ਹੈ। ਪੂਰਬੀ ਤੇ ਪੱਛਮੀ ਦਿਸ਼ਾ ਮਨੀ ਪਲਾਂਟ ਨਹੀਂ ਠੀਕ ਨਹੀਂ ਹੈ।

5. ਵਾਸਤੂ ਅਨੁਸਾਰ ਜੇਕਰ ਮਨੀ ਪਲਾਂਟ ਦੀ ਬੇਲ ਜ਼ਮੀਨ ਛੂਹਣ ਲੱਗੇ ਤਾਂ ਇਹ ਅਸ਼ੁੱਭ ਸੰਕੇਤ ਹੁੰਦੇ ਹਨ। ਜ਼ਮੀਨ ਛੂਹੰਦੀਆਂ ਪੱਤੀਆਂ ਸੁੱਖ-ਖੁਸ਼ਹਾਲੀ 'ਚ ਰੁਕਾਵਟ ਲਿਆਉਂਦੀਆਂ ਹਨ। ਇਸ ਲਈ ਇਸ ਦੇ ਬੇਲ ਉੱਪਰ ਵੱਲ ਲਗਾਉਣੀ ਚਾਹੁੰਦੀ ਹੈ।

Posted By: Seema Anand