Vastu Tips : ਵਾਸਤੂ ਸ਼ਾਸਤਰ ਅਨੁਸਾਰ ਘਰ ਵਿੱਚ ਮੌਜੂਦ ਹਰ ਚੀਜ਼ ਦਾ ਵਿਅਕਤੀ ਦੇ ਜੀਵਨ 'ਤੇ ਸਕਾਰਾਤਮਕ ਜਾਂ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਬਹੁਤ ਸਾਰੀਆਂ ਚੀਜ਼ਾਂ ਦੇ ਕਾਰਨ ਵਿਅਕਤੀ ਨੂੰ ਜੀਵਨ ਵਿੱਚ ਤਰੱਕੀ ਤੇ ਦੌਲਤ ਮਿਲਦੀ ਹੈ। ਪਰ ਕਈ ਵਾਰ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਤੁਸੀਂ ਚਾਹੋ ਤਾਂ ਵਾਸਤੂ ਮੁਤਾਬਕ ਕੁਝ ਚੀਜ਼ਾਂ ਘਰ 'ਚ ਰੱਖ ਸਕਦੇ ਹੋ। ਰਾਸ਼ੀ ਦੇ ਹਿਸਾਬ ਨਾਲ ਇਨ੍ਹਾਂ ਚੀਜ਼ਾਂ ਨੂੰ ਘਰ 'ਚ ਰੱਖਣ ਨਾਲ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਇਸ ਨਾਲ ਹਰ ਖੇਤਰ ਵਿਚ ਸਫਲਤਾ ਮਿਲੇਗੀ। ਆਓ ਜਾਣਦੇ ਹਾਂ ਰਾਸ਼ੀ ਦੇ ਹਿਸਾਬ ਨਾਲ ਘਰ 'ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਰੱਖਣੀਆਂ ਚਾਹੀਦੀਆਂ ਹਨ।
ਮੇਖ ਰਾਸ਼ੀ
ਇਸ ਰਾਸ਼ੀ ਦੇ ਲੋਕਾਂ ਨੂੰ ਤਾਂਬੇ ਦੀ ਮੂਰਤੀ ਜਾਂ ਮਿੱਟੀ ਦੇ ਦੀਵੇ 'ਚ ਸੰਧੂਰ ਭਰ ਕੇ ਰੱਖਣਾ ਚਾਹੀਦਾ ਹੈ।
ਬ੍ਰਿਖ ਰਾਸ਼ੀ
ਇਸ ਰਾਸ਼ੀ ਦੇ ਲੋਕ ਆਪਣੇ ਘਰ 'ਚ ਦੱਖਣਾਵਰਤੀ ਸ਼ੰਖ ਰੱਖ ਸਕਦੇ ਹਨ। ਕਿਉਂਕਿ ਇਸ ਸ਼ੰਖ ਨੂੰ ਭਗਵਾਨ ਵਿਸ਼ਨੂੰ ਦਾ ਰੂਪ ਮੰਨਿਆ ਜਾਂਦਾ ਹੈ। ਇਸ ਲਈ ਇਸ ਨੂੰ ਘਰ 'ਚ ਰੱਖਣ ਨਾਲ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਵੀ ਪ੍ਰਾਪਤ ਹੁੰਦਾ ਹੈ।
ਮਿਥੁਨ ਰਾਸ਼ੀ
ਇਸ ਰਾਸ਼ੀ ਦੇ ਲੋਕ ਘਰ 'ਚ ਕੱਚ ਦੇ ਭਾਂਡੇ 'ਚ ਕ੍ਰਿਸਟਲ ਬਾਲ ਰੱਖ ਸਕਦੇ ਹਨ। ਅਜਿਹਾ ਕਰਨ ਨਾਲ ਵਿਅਕਤੀ ਖੁਸ਼ਹਾਲ ਹੁੰਦਾ ਹੈ ਅਤੇ ਪਰਿਵਾਰਕ ਝਗੜਿਆਂ ਤੋਂ ਛੁਟਕਾਰਾ ਪਾ ਲੈਂਦਾ ਹੈ।
ਕਰਕ ਰਾਸ਼ੀ
ਇਸ ਰਾਸ਼ੀ ਦੇ ਲੋਕ ਘਰ 'ਚ ਸ਼ੈੱਲ ਜਾਂ ਸੀਪ ਰੱਖ ਸਕਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਨੂੰ ਰੱਖਣ ਨਾਲ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।
ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਲੋਕ ਸੁਪਾਰੀ ਨੂੰ ਲਾਲ ਕੱਪੜੇ 'ਚ ਲਪੇਟ ਕੇ ਘਰ 'ਚ ਰੱਖ ਸਕਦੇ ਹਨ। ਇਸ ਨਾਲ ਆਰਥਿਕ ਸਥਿਤੀ ਵੀ ਮਜ਼ਬੂਤ ਹੁੰਦੀ ਹੈ।
ਕੰਨਿਆ ਰਾਸ਼ੀ
ਇਸ ਰਾਸ਼ੀ ਦੇ ਲੋਕ ਘਰ 'ਚ ਜਨੇਊਧਾਰੀ ਸ਼ਿਵਲਿੰਗ ਰੱਖ ਸਕਦੇ ਹਨ। ਇਸ ਦਾ ਫਾਇਦਾ ਵੀ ਤੁਹਾਨੂੰ ਮਿਲੇਗਾ।
ਤੁਲਾ ਰਾਸ਼ੀ
ਤੁਲਾ ਰਾਸ਼ੀ ਦੇ ਲੋਕ ਘਰ ਵਿੱਚ ਸ਼੍ਰੀਯੰਤਰ ਦੀ ਸਥਾਪਨਾ ਕਰ ਸਕਦੇ ਹਨ। ਨਿਯਮਿਤ ਰੂਪ ਨਾਲ ਪੂਜਾ ਕਰਨ ਨਾਲ ਮਾਂ ਲਕਸ਼ਮੀ ਬਹੁਤ ਖੁਸ਼ ਹੁੰਦੀ ਹੈ।
ਬ੍ਰਿਸ਼ਚਕ ਰਾਸ਼ੀ
ਇਸ ਰਾਸ਼ੀ ਦੇ ਲੋਕਾਂ ਨੂੰ ਗੰਗਾ ਜਲ ਕੱਚ ਦੀ ਬੋਤਲ 'ਚ ਭਰ ਕੇ ਰੱਖਣਾ ਚਾਹੀਦਾ ਹੈ। ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਬਣਿਆ ਰਹੇਗਾ।
ਧਨੁ ਰਾਸ਼ੀ
ਇਸ ਰਾਸ਼ੀ ਦੇ ਜਾਤਕ ਘਰ 'ਚ ਪੰਚਮੁਖੀ ਰੁਦਰਾਕਸ਼ ਜਾਂ ਗੋਮਤੀ ਚੱਕਰ ਰੱਖ ਸਕਦੇ ਹਨ।
ਮਕਰ ਰਾਸ਼ੀ
ਮਕਰ ਰਾਸ਼ੀ ਦੇ ਲੋਕ ਘਰ 'ਚ ਘੋੜੇ ਦੀ ਨਾਲ ਰੱਖ ਸਕਦੇ ਹਨ। ਘੋੜੇ ਦੀ ਨਾਲ ਰੱਖਣ ਨਾਲ ਨਕਾਰਾਤਮਕ ਊਰਜਾ ਘਰ ਵਿੱਚ ਪ੍ਰਵੇਸ਼ ਨਹੀਂ ਕਰ ਸਕੇਗੀ।
ਕੁੰਭ ਰਾਸ਼ੀ
ਇਸ ਰਾਸ਼ੀ ਦੇ ਲੋਕ ਘਰ 'ਚ ਚਿੱਟੇ ਰੰਗ ਦੇ ਪੱਥਰ ਦੀ ਮੂਰਤੀ ਰੱਖ ਸਕਦੇ ਹਨ।
ਮੀਨ ਰਾਸ਼ੀ
ਮੀਨ ਰਾਸ਼ੀ ਦੇ ਲੋਕ ਸਮੁੰਦਰੀ ਨਮਕ ਜਾਂ ਸਾਧਾਰਨ ਨਮਕ ਦੇ ਟੁਕੜੇ ਘਰ 'ਚ ਰੱਖ ਸਕਦੇ ਹਨ।
Posted By: Seema Anand